29 March 2024

ਇਕ ਗ਼ਜ਼ਲ – ਸੋਚਿਓ ਵੀ ਨਾ—ਰੂਪ ਸਿੱਧੂ

-ਗ਼ਜ਼ਲ-

ਫਰੇਬੀ ਨਖਰਿਆਂ ਤੇ ਡੁੱਲ, ਜਾਊਂ ਸੋਚਿਓ ਵੀ ਨਾ।
ਤੁਹਾਨੂੰ ਭੁੱਲ ਕੇ ਵੀ ਭੁੱਲ, ਜਾਊਂ ਸੋਚਿਓ ਵੀ ਨਾ।

ਕੁਠਾਲੀ ਇਸ਼ਕ ਤੇਰੇ ਦੀ ‘ਚ ਢਲ ਕੇ ਹੋ ਗਿਆਂ ਕੁੰਦਨ 
ਕਦੇ ਵਿਕ ਕੌਡੀਆਂ ਦੇ ਤੁੱਲ, ਜਾਊਂ ਸੋਚਿਓ ਵੀ ਨਾ।

ਕਹਾਣੀ ਇਸ਼ਕ ਅਪਣੇ ਦੀ ਸੁਣਾ ਦੇਣੀ ਅਸੰਭਵ ਹੈ
ਕਿਸੇ ਦੇ ਨਾਲ ਏਨਾ ਖੁੱਲ, ਜਾਊਂ ਸੋਚਿਓ ਵੀ ਨਾ।

ਸਫਾਯਾ ਜ਼ੁਲਮ ਦਾ ਕਰਨੇ ਲਈ ਝੱਖੜ ਜਿਹਾ ਬਣਿਆਂ
ਕਿਸੇ ਮਜ਼ਲੂਮ ਉੱਤੇ ਝੁੱਲ, ਜਾਊਂ ਸੋਚਿਓ ਵੀ ਨਾ।

ਤਸੀਹੇ ਝੱਲਣਾ ਹਿੱਸਾ ਜਿਹਾ ਮੇਰੀ ਤਬੀਅਤ ਦਾ
ਕਿ ਡਰ ਕੇ ਖੋਹਲ ਅਪਣੇ ਬੁੱਲ, ਜਾਊਂ ਸੋਚਿਓ ਵੀ ਨਾ।

ਜੜ੍ਹਾਂ ਮਜ਼ਬੂਤ ਨੇ ਆਪਣੇ ਤਣੇ ਤੇ ਮਾਣ ਹੈ ਮੈਨੂੰ
ਇਨ੍ਹਾਂ ਮੀਂਹ ਝੱਖੜਾਂ ਥੀਂ ਹੁੱਲ, ਜਾਊਂ ਸੋਚਿਓ ਵੀ ਨਾ। 

ਖ਼ੁਸ਼ਾਮਦ, ਚਾਪਲੂਸੀ, ਰੂਪ ਸੱਭੇ ਜਾਣਦਾ ਹੈ ਇਉਂ
ਕਰੂ ਤਾਰੀਫ਼ ਉਹ ਮੈਂ ਫੁੱਲ, ਜਾਊਂ ਸੋਚਿਓ ਵੀ ਨਾ। 

—————–غزل—————-

فریبی نخریاں تے ڈلّ، جاؤں سوچیو وی نہ۔
تہانوں بھلّ کے وی بھلّ، جاؤں سوچیو وی نہ۔

کٹھالی عشقَ تیرے دی ‘چ ڈھل کے ہو گیاں کندن
کدے وک کوڈیاں دے تلّ، جاؤں سوچیو وی نہ۔

کہانی عشقَ اپنے دی سنا دینی اسمبھو ہے
کسے دے نال اینا کھل، جاؤں سوچیو وی نہ۔

سپھایا ظلم دا کرنے لئی جھکھڑ جیہا بنیاں
کسے مظلوم اتے جھلّ، جاؤں سوچیو وی نہ۔

تسیہے جھلنا حصہ جیہا میری طبیعت دا
کہ ڈر کے کھوہل اپنے بلّ، جاؤں سوچیو وی نہ۔

جڑھاں مضبوط نے اپنے تنے تے مان ہے مینوں
ایہناں مینہہ جھکھڑاں تھیں ہلّ، جاؤں سوچیو وی نہ۔

خوشامد، چاپلوسی، روپ سبھے جاندا ہے ایوں
کرو تعریف اوہ میں پھلّ، جاؤں سوچیو وی نہ۔
روپ سدھو 
***
167
***

About the author

ਰੂਪ ਸਿੱਧੂ
roop999@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ