8 May 2024

ਮਾਤ ਭਾਸ਼ਾ ਦਿਹਾੜੇ ਨੂੰ ਸਮਰਪਿਤ ਗ਼ਜ਼ਲ—ਰੂਪ ਸਿੱਧੂ

 “ਪੰਜਾਬੀ “

—————–ਗ਼ਜ਼ਲ——————

ਜਿਨ੍ਹੂੰ ਬਸ ਸਾਲ ਵਿੱਚ ਇਕ ਵਾਰ ਇਸਦੀ ਯਾਦ ਆਉਂਦੀ ਹੈ।
ਉਹੀ ਦੁਨੀਆਂ ਦਿਖਾਵਾ ਕਰਨ ਨੂੰ ਇਹ ਦਿਨ ਮਨਾਉਂਦੀ ਹੈ।

ਭਲਾ ਫਿਰ ਯਾਦ ਕਰਨੇ ਦੀ ਉਨ੍ਹੂੰ ਨੌਬਤ ਕਿਵੇਂ ਆਵੇ ?
ਨਾ ਮੈ ਭੁੱਲਦਾਂ ਅਤੇ ਨਾ ਉਹ ਕਦੇ ਮੈਨੂੰ ਭੁਲਾਉਂਦੀ ਹੈ।

ਜੇ ਅੰਗ੍ਰੇਜ਼ੀ ਵੀ ਬੋਲਾਂ ਤੇ ਰਹੇ ਲਹਿਜ਼ਾ ਪੰਜਾਬੀ ਹੀ
ਹਵਾ ਸਾਹ ਲੈਣ ਦੀ ਵੀ ਭੰਗੜੇ ਦਾ ਗੀਤ ਗਾਉਂਦੀ ਹੈ। 

ਕਿਦ੍ਹੀ ਭਾਸ਼ਾ ਕਿਦ੍ਹੀ ਸੀ ਧਰਤ ਇਹ, ਤੇ ਕੌਣ ਸੀ ਰਾਜੇ
ਕਰੋ ਕੁਝ ਗ਼ੌਰ ਤੇ ਸਮਝੋ ਕਥਾ ਕੀ ਕੀ ਸੁਣਾਉਂਦੀ ਹੈ। 

ਤਰੈ ਸੌ ਪੈਂਹਠ ਦਿਨ, ਹਰ ਸਾਲ ਦੇ ਰਹੀਏ ਇਕੱਠੇ ਹੀ
ਇਹ ਮੈਨੂੰ ਹੌਸਲਾ ਦੇਂਦੀ, ਖੁਸ਼ੀ ਰੱਖਦੀ, ਹਸਾਉਂਦੀ ਹੈ। 

ਇਦ੍ਹੀ ਫਿਤਰਤ ‘ਚ ਘੁਲ਼ ਮਿਲ ਜਾਣ ਦੇ ਜਜ਼ਬੇ ਸ਼ੁਰੂ ਤੋਂ ਹੀ
ਜ਼ਰਾ ਨਜ਼ਦੀਕ ਆਵੋ ਤਾਂ ਗਲ਼ੇ ਇਹ ਖ਼ੁਦ ਲਗਾਉਂਦੀ ਹੈ। 

ਕਦੇ ਗ਼ਜ਼ਲਾਂ ਸਵਾਰੇ ਆਪਣੀ ਬੁੱਕਲ ‘ਚ ਲੈਕੇ ਇਹ
ਕਦੇ ਇਹ ‘ਰੂਪ’ ਪਿੰਗਲ ਦਾ ਰਚਾ ਕਵਿਤਾ ਲਿਖਾਉਂਦੀ ਹੈ। 

—————غزل——————

جنھوں بس سال وچّ اک وار اسدی یاد آؤندی ہے ۔
اوہی دنیاں دکھاوا کرن نوں ایہہ دن مناؤندی ہے ۔

بھلا پھر یاد کرنے دی انھوں نوبت کویں آوے ؟
نہ مے بھلداں اتے نہ اوہ کدے مینوں بھلاؤندی ہے 

جے انگریزی وی بولاں تے رہے لحظہ پنجابی ہی
ہوا ساہ لین دی وی بھنگڑے دا گیت گاؤندی ہے ۔

کدھی بھاشا کدھی سی دھرت ایہہ، تے کون سی راجے
کرو کجھ غور تے سمجھو کتھا کی کی سناؤندی ہے ۔

ترے سو پینہٹھ دن، ہر سال دے رہیئے اکٹھے ہی
ایہہ مینوں حوصلہ دیندی، خوشی رکھدی، ہساؤندی ہے ۔

ادھی فطرت ‘چ گھل مل جان دے جذبے شروع توں ہی
ذرا نزدیک آوو تاں گلے ایہہ خود لگاؤندی ہے ۔

کدے غزلاں سوارے اپنی بکل ‘چ لیکے ایہہ
کدے ایہہ ‘روپ’ پنگل دا رچا کویتا لکھاؤندی ہے ۔

روپ سدھو 

(81)

About the author

ਰੂਪ ਸਿੱਧੂ
roop999@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ