ਛੇ ਗ਼ਜ਼ਲਾਂ |
1. ਗ਼ਜ਼ਲ ਧਰਤ ਤੂੰ ਸੀ , ਮੈਂ ਦੁਆਲੇ ਹੀ ਤੇਰੇ ਘੁੰਮਦਾ ਰਿਹਾ। ਓੜ ਕੇ ਕਾਲੀ ਘਟਾ ਦਾ ਉਹ ਦੁਪੱਟਾ ਤੁਰ ਗਈ, ਰਾਮ ਲਈ ਰੁਜ਼ਗਾਰ ਹੀ ਹੈ ਹੁਣ ਸੁਨਹਿਰੀ ਮਿਰਗ ਇਕ, ਡੁੱਬਿਆ ਮੈਂ ਸ਼ਹਿਰ ਦੀ ਇਸ ਭੀੜ ਦੇ ਸਾਗਰ ‘ਚ ਪਰ, ਹੈ ਪਿਆਸਾ ਇਸ ਤਰ੍ਹਾਂ, ਲੱਖਾਂ ਹੀ ਨਦੀਆਂ ਪੀ ਗਿਆ, ਮੇਰੀਆਂ ਦੁੱਧ ਛੱਲੀਆਂ ਤੇ ਤੋਤਿਆਂ ਦੀ ਨੀਤ ਹੈ, ਉਹ ਦਿਖਾਏ ਖ਼ਾਬ ਸਾਨੂੰ ਚਾਨਣੀ ਪ੍ਰਭਾਤ ਦੇ, 2. ਗ਼ਜ਼ਲ ਸਰਕੰਡੇ , ਗੁਲਦਾਨਾਂ ਵਿੱਚ ਸਜਾਵਾਂਗੇ, ਹੁਣ ਮਹਿਲਾਂ ਦੇ, ਨਾਸੀਂ ਧੂੰਆਂ ਆਵੇਗਾ, ਤੱਤੀ ਲੂਅ, ਹੁਣ ‘ਨੇਰੀ ਬਣ ਕੇ ਉੱਠੇਗੀ, ਮਾਰੂਥਲ ਦਾ ਰੇਤਾ ਬਣਗੇ ਲੋਕਾਂ ਨੂੰ, ਖ਼ੋਰੇ ਕਿਹੜੇ ਨਾਂ ਮਿਲਣੇ ਨੇ ਰੁੱਖਾਂ ਨੂੰ? 3. ਗ਼ਜ਼ਲ ਮਿਲ ਗਿਆ ਜਦ ਤੂੰ, ਮੈਂ ਸਾਗਰ ਹੋ ਗਿਆ, ਪਾ ਲਈ , ਅੱਥਰੀ ਨਦੀ ਸੰਗ ਦੋਸਤੀ, ਧੁਖ ਰਿਹੈ ਜੋ ਦੀਪ, ਵੰਡੇ ਕਾਲਖਾਂ, ਸ਼ੀਸ਼ ਮਹਿਲਾਂ ਵਿਚ ਜੋ ਬੰਧਕ ਵੰਝਲੀ, ਖੁਰ ਗਿਆ, ਉਹ ਮੋਰ, ਮਿੱਟੀ ਉਕਰਿਆ, ਝੁਕ ਗਿਆ ਜਦ ਤੋਂ ਤੇਰੀ ਸਰਦਲ ਤੇ ਇਹ, ਤੋਰ ਕੇ ਬੱਚੇ ਵਿਦੇਸ਼ੀਂ ਸੋਚਦੈਂ, 4. ਗ਼ਜ਼ਲ ਅੰਬਰੀਂ ਉੱਡੀਆਂ ਚਿੜੀਆਂ ਜਦ ਵੀ,ਸ਼ਿਕਰੇ ਖੰਭ ਖਿਲਾਰ ਮਿਲੇ, ਖ਼ਬਰੇ ਕਿਹੜੇ ਰਾਜ-ਮਹਿਲ ਵਿਚ,ਸਾਰੀ ਧੁੱਪ ਲੁਟਾ ਆਵੇ, ਜੀਵਨ ਦੇ ਮਾਰਗ ਦਾ ’ਨੇਰਾ, ਜਦ ਵੀ ਗਹਿਰਾ ਹੋ ਜਾਂਦਾ, ਉਮਰਾਂ ਦੀ ਆਥਣ ਵਿਚ ਘੁਲ ਕੇ ਸਾਰੇ ਰੰਗ ਗੁਆਚ ਗਏ, ਉਸ ਦਾ ਵਹਿਣ ਸੁਖਾਲਾ ਹੋਵੇ, ਖੁਰਦਾ ਹਾਂ ਮੈਂ ਏਸ ਲਈ , ਛੇਤੀ ਦੇ ਵਿਚ ਬੱਚੇ, ਸਾਡੇ ਕੋਲ ਖੜ੍ਹਨ ਦੀ ਵਿਹਲ ਨਹੀਂ, ਤੇਰੇ ਦਰ ਦੀ , ਮੇਰੇ ਘਰ ਤੋਂ ਆਖਿਰ ਕਿੰਨੀ ਦੂਰੀ ਹੈ? ਤਪਦੇ ਹੋਏ ਮਾਰੂਥਲ ‘ ਤੇ , ਛਿਟ ਪੁਟ ਬੱਦਲੀ ਬਰਸੀ ਹੈ, 5. ਗ਼ਜ਼ਲ ਸਸਤੇ ਲੋਕਾਂ ਨੂੰ, ਇਹ ਮਹਿੰਗੇ ਸੁਪਨੇ ,ਵੇਚ ਕੇ ਆਏ ਨੇ। ਖਾਲੀ ਅੰਬਰ, ਨੰਗੀ ਧੁੱਪ , ਲੋਹੇ ਦੇ ਰੁੱਖਾਂ ਦੀ ਛਾਂ ਸੀ, ਰਾਹਾਂ ਸ਼ਗਨ ਮਨਾਏ ਰਲ,ਜਦ ਖੇਤੀਂ ਫ਼ਸਲ ਜੁਆਨ ਹੋਈ, ਖੌਰ, ਕਿਹੜੇ ਬੰਦੇ ਅੰਦਰ, ਕਿਹੜਾ ਜੰਤੂ ਜਾਗ ਪਵੇ! ਖੁਸ਼ਕ ਨਦੀ ਦਾ ਬਰਬਰ ਰੇਤਾ,ਹਿਰਦਿਆਂ ਅੰਦਰ ਫੈਲ ਗਿਆ, ਕਦ ਚਾਨਣ ਦਾ ਚੂੜਾ ਪਾ ਕੇ, ਉੱਤਰੇਗੀ ਪਰਭਾਤ ਕੋਈ, ਸੂਰਜ , ਅੰਬਰ , ਚੰਨ , ਸਿਤਾਰੇ , ਹੱਸ ਹੱਸ ਗੱਲਾਂ ਕਰਦੇ ਹਨ, 6. ਗ਼ਜ਼ਲ ਲੱਖ ਭਵੇਂ ਤੂੰ ਕੈਦ ਕਰੀ ਜਾਹ,ਵਲਗਣ ਵਿੱਚ ਗੁਲਜ਼ਾਰਾਂ ਨੂੰ। ਇਸ ਮੰਚ ‘ਤੇ ਸਾਰੇ ਪਾਤਰ ,ਆਪੋ ਅਪਣਾ ਸਿਰ ਵਾਰਨਗੇ, ਆਪੋ ਅਪਣਾ ਨਾਂ ਲਿਖੀਏ,ਚਲ ਹੁਣ ਪੀਲੇ ਪੱਤਿਆਂ ਉੱਤੇ, ਸਾਰੇ ਰੁੱਖ ਹੁਣ ਏਥੋਂ ਦੇ, ਅਪਣੀ ਛਾਂ ਦਾ ਮੁੱਲ ਮੰਗਦੇ ਨੇ, ਮੈਂ ਤਪ ਕੇ ਵੀ ਇਸ ਦੇ ਅੰਦਰ, ਫੇਰ ਹਰਾ ਹੋ ਜਾਵਾਂਗਾ , ਗਾਨੀ ਵਾਲੇ ਡੱਡੂ ਰਲ ਕੇ ,ਟੋਭੇ ਟਰ ਟਰ ਕਰ ਲੈਂਦੇ, ਖੇਤਾਂ, ਬੰਨਿਆਂ ,ਰਾਹਾਂ ਅੰਦਰ,ਐਸਾ ਚਾਨਣ ਬੀਜ਼ ਦਈਏ, ਇਕਬਾਲ ਸਿੰਘ ਬਰਾੜ,ਕੋਟਕਪੂਰਾ |
432 |