22 July 2026

ਅਰਪਨ ਲਿਖਾਰੀ ਸਭਾ ਦੀ ਸਾਹਿਤਕ ਮਿਲਣੀ ਵਿਚ ਰੰਗ ਬਰੰਗੇ ਵਿਚਾਰਾਂ ਦਾ ਗੁਲਦਤਾ ਪੇਸ਼ — ਸਤਨਾਮ ਸਿੰਘ ਢਾਅ

ਕੈਲਗਰੀ(ਸਤਨਾਮ ਸਿੰਘ ਢਾਅ): ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਮਾਸਕ ਮੀਟਿੰਗ 11 ਜੁਲਾਈ ਨੂੰ ਕੋਸੋ ਹਾਲ ਵਿਚ ਹੋਈ ਜਿਸ ਦੀ ਪ੍ਰਧਾਨਗੀ  ਮਹਿੰਦਰ ਕੌਰ ਕਾਲੀਰਾਏ, ਮਨਿੰਦਰ ਕੌਰ ਬਜਵਾੜਾ, ਸੰਤੋਸ਼ ਕੌਰ ਚੀਮਾ ਅਤੇ ਚਰਨਦੀਪ ਕੌਰ ਨੇ ਕੀਤੀ। ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਰਾਹੀਂ ਜੀਅ-ਆਇਆਂ ਕਹਿ ਕੇ ਹਾਜ਼ਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ  ਦਾ ਸਵਾਗਤ ਕੀਤਾ। ਜਨਰਲ ਸਕੱਤਰ ਦਰਸ਼ਨ ਬਰਾੜ ਨੇ ਕਾਰਵਾਈ ਚਲਾਉਂਦਿਆਂ ਰਸਮੀ ਤੌਰ ‘ਤੇ ਕੈਨੇਡਾ ਦਿਵਸ ਦੀ ਅਹਿਮੀਅਤ ਬਾਰੇ ਵਿਚਾਰ ਰੱਖੇ। ਡਾ. ਮਨਮੋਹਨ ਬਾਠ ਨੇ ਗੀਤ ਗਾ ਕੇ ਯਮਲਾ ਜੱਟ ਦੀ ਯਾਦ ਤਾਜ਼ਾ ਕਰ ਦਿੱਤੀ – ਜਿੰਨ੍ਹਾਂ ਕੀਤੀ ਨਾ ਕਮਾਈ ਉਨ੍ਹਾਂ ਰੱਜ ਕੇ ਕੀ ਖਾਣਾ। ਗੁਰਚਰਨ ਸਿੰਘ ਹੇਅਰ ਨੇ ਆਪਣਾ ਲੋਕ-ਗੀਤ ਦੀ ਵੰਨਗੀ ਦਾ ਗੀਤ ਗਾ ਕੇ ਪੰਜਾਬੀ ਪੇਂਡੂ ਸਭਿਆਚਾਰ ਦੀ ਝਲਕ ਪੇਸ਼ ਕੀਤੀ ‘ਕੱਤਣਾ ਸਿਖਾਊਂਗੀ, ਮੈਂ ਨੱਚਣਾ ਸਿਖਾਊਂਗੀ। ਹਰਮਿੰਦਰਪਾਲ ਸਿੰਘ ਨੇ ਗੀਤ ਰਾਹੀਂ ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨੇ ਨੂੰ ਅਕੀਦਾ ਪੇਸ਼ ਕੀਤਾ ‘ਪੰਡਤ ਜੀ ਕੀ ਇਹ ਲਾਲ ਮੇਰਾ’ –। ਹਾਸਰਸ ਦੇ ਬਾਦਸ਼ਾਹ ਤਰਲੋਕ ਚੁੱਘ ਨੇ ਇਹ ਗੀਤ ਸੁਰ ਵਿਚ ਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ ‘ਭਲਾ ਇਸ ਜਹਾਂ ਮੇ ਕੈਸੇ ਕੋਈ ਜਾਨ ਕੋ ਬਚਾਏ’।

ਦਰਸ਼ਨ ਬਰਾੜ ਨੇ ਆਪਣਾ ਲਿਖਿਆ ਛੰਦ ਮਧੁਰ ਆਵਾਜ਼ ਵਿਚ ਗਾ ਕੇ ਇਨਸਾਨ ਨੂੰ ਨਸੀਹਤਾਂ ਪਰੋਸੀਆਂ ‘ਚੰਗੇ ਕਰਮ ਕਮਾ ਲੈ ਬੰਦਿਆ’। ਜ਼ੀਰ ਸਿੰਘ ਬਰਾੜ ਨੇ ਆਪਣੇ ਦੋਸਤ ਇੰਜੀ. ਪਿਆਰਾ  ਸਿੰਘ ਚਾਹਲ ਦਾ ਗਾਇਆ ਰਿਕਾਰਡ ਕੀਤਾ ਗੀਤ ਸੁਣਵਾਇਆ। ਜਸਵੀਰ ਸਿਹੋਤਾ, ਚਰਨਦੀਪ ਕੌਰ, ਮਾਸਟਰ ਹਰਭਜਨ ਸਿੰਘ, ਮੋਹਣ ਸਿੰਘ ਪਪਰਾਲ਼ਾ ਅਤੇ ਮੁਖਵਿੰਦਰਪਾਲ ਸਿੰਘ ਨੇ ਮਿਆਰੀ ਕਵਿਤਾਵਾਂ ਦਾ ਉਚਾਰਨ ਕੀਤਾ। ਲਖਵਿੰਦਰ ਸਿੱਧੂ ਦੀ ਪਲੇਠੀ ਕਿਤਾਬ ‘ਸਿਸਕਤੇ ਅਲਫ਼ਾਜ਼’ ਜਿਸ ਦਾ ਜਗਦੇਵ ਸਿੱਧੂ ਨੇ ਮੁਲਾਂਕਣ ਕੀਤਾ। ਉਹ ਸਮੀਖਿਆ ਪੜ੍ਹੀ। ਉਸ ਨੇ ਇਸ ਕਾਵਿ-ਸੰਗ੍ਰਹਿ ਦੀਆਂ ਚੋਣਵੀਆਂ ਕਵਿਤਾਵਾਂ ਵਿੱਚੋਂ ਹਵਾਲੇ ਦੇ ਕੇ ਪ੍ਰਮਾਣਿਤ ਕੀਤਾ ਕਿ ਸਾਰੀਆਂ ਕਵਿਤਾਵਾਂ ਮਨੁੱਖੀ ਮਨ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਦੀਆਂ ਹਨ ਅਤੇ ਕਾਬਲੇ-ਗ਼ੌਰ ਹਨ। ਲਖਵਿੰਦਰ ਸਿੱਧੂ ਨੇ ਆਪਣੀ ਕਾਵਿ-ਸਿਰਜਣਾ ਦੇ ਪਿਛੋਕੜ ਬਾਰੇ ਦੱਸਿਆ, ਸੰਗ੍ਰਹਿ ਵਿੱਚੋਂ ਖ਼ਤ ਨਾਂ ਦੀ ਕਵਿਤਾ ਸੁਣਾਈ, ਨਾਲ਼ ਹੀ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕਵਿਤਾਵਾਂ ਸੁਣਾਈਆਂ। ਗੀਤਕਾਰ  ਗਾਇਕ ਗਿੱਲ ਸੁਖਮੰਦਰ ਗਿੱਲ  ਨੇ ਲਖਵਿੰਦਰ ਸਿੱਧੂ ਦੀਆਂ ਕਵਿਤਾਵਾਂ ਦੀ ਰਮਜ਼ ਸਮਝ ਕੇ ਲਿਖਿਆ ਆਪਣਾ ਤਾਜ਼ਾ ਗੀਤ ਦਰਦੀਲੀ ਸੁਰ ਵਿਚ ਪੇਸ਼ ਕਰ ਕੇ ਸੋਗੀ ਮਾਹੌਲ ਸਿਰਜ ਦਿੱਤਾ – ਸੁਣ ਕੇ ਦਰਦ ਕਹਾਣੀ ਤੇਰੀ, ਮੈਂ ਦਿਲ ‘ਤੇ ਹੱਥ ਧਰਿਆ ਯਾਰਾ। ਕਿੱਡਾ ਵੱਡਾ ਜਿਗਰਾ ਤੇਰਾ, ਕਿੱਦਾਂ ਇਹ ਸਭ ਜਰਿਆ ਯਾਰਾ’।

ਉੱਭਰਦੀ ਸ਼ਾਇਰਾ ਬੀਬਾ ਮਨਿੰਦਰ ਕੌਰ ਬਜਵਾੜਾ ਨੇ ਆਪਣੀਆਂ ਦੋ ਕਵਿਤਾਵਾਂ ਦਾ ਉਚਾਰਨ ਕੀਤਾ। ਇਕ ਕਵਿਤਾ ਦੀਆਂ ਇਨ੍ਹਾਂ ਸਤਰਾਂ ਨੇ ਦਰਸ਼ਕਾਂ ਦਾ ਉਚੇਚਾ ਧਿਆਨ ਖਿੱਚਿਆ ‘ਤੂੰ ਵੀ ਤਾਂ ਮਹਿਸੂਸ ਕਰ ਕਦੇ ਕਿ / ਕਿਵੇਂ ਵਰੋਲ਼ੇ ਆਪਣੇ ਨਾਲ਼ ਉਡਾ ਲੈ ਜਾਂਦੇ ਨੇ / ਝੂਠ ਸੱਚ ਨਾਲ਼ ਲੱਦੇ ਪਛਤਾਵੇਂ ਦੇ ਲਫਾਫ਼ਿਆਂ ਨੂੰ / ਅਹਿਸਾਨਾਂ ਦੀ ਧੂੜ ਮਿੱਟੀ ਸਣੇ’। ਨਾਮਵਰ ਕਵੀਸ਼ਰ ਸਰੂਪ ਸਿੰਘ ਮੰਡੇਰ ਨੇ ਬੁਲੰਦ ਅਵਾਜ਼ ਵਿਚ  ਪੰਧੇਰ ਨੇ ‘ਰੱਖੂ ਯਾਦ ਜੱਗ ਕਾਰਨਾਮੇ ਬੀਰਾਂ ਦੇ’ ਅਤੇ ਸਤਨਾਮ ਢਾਅ ਨੇ ਕਰਨੈਲ ਸਿੰਘ ਪਾਰਸ ਨੂੰ ਸਮਰਪਿਤ ਛੰਦ ‘ਹਨ ਹੁੰਦੀਆਂ ਮਮਤਾ ਦੀ ਮੂਰਤ, ਮਾਵਾਂ ਠੰਢੀਆਂ ਛਾਵਾਂ’ ਬੁਲੰਦ ਆਵਾਜ਼ ਵਿਚ ਕਵੀਸ਼ਰੀ ਗਾਇਨ ਕਰ ਕੇ ਅਖਾੜੇ ਦਾ ਰੰਗ ਬੰਨ੍ਹ ਦਿੱਤਾ। ਸੰਤੋਸ਼ ਕੌਰ ਚੀਮਾ ਨੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ। ਪ੍ਰਿਤਪਾਲ ਸਿੰਘ ਮੱਲ੍ਹੀ ਨੇ ਨੌਰਥ ਕੈਨੇਡਾ ਦੀ ਕੀਤੀ ਯਾਤਰਾ ਬਾਰੇ ਆਪਣੇ ਅਨੁਭਵ ਸਾਂਝੇ ਕਰਦਿਆਂ ਬਾਰੇ ਭੂਗੋਲਿਕ ਤੱਥ ਪੇਸ਼ ਕੀਤੇ।  ਬਲਰਾਜ ਸਿੰਘ ਦਿਉਲ, ਮਹਿੰਦਰ ਕੌਰ ਕਾਲੀਰਾਏ, ਸੁਖਦੇਵ ਕੌਰ ਢਾਅ, ਜੈ ਸਿੰਘ ਉੱਪਲ ਅਤੇ ਮਨਜੀਤ ਬਰਾੜ ਨੇ ਵਿਚਾਰ-ਚਰਚਾ ਵਿਚ ਹਿੱਸਾ ਲਿਆ। ਸਤਨਾਮ ਢਾਅ ਨੇ ਪੇਸ਼ਕਾਰੀਆਂ ਨੂੰ ਸਲਾਹਿਆ, ਕੈਲਗਿਰੀ ਵਿਚ ਸਟੈਂਪੀਡ ਮੇਲੇ  ਅਤੇ  ਗਰਮੀ ਦੇ ਬਾਵਜੂਦ ਮੀਟਿੰਗ ਵਿਚ ਭਰਵੀਂ ਹਾਜ਼ਰੀ ਲਈ ਸਾਰਿਆਂ ਦਾ ਧੰਨਵਾਦ ਕੀਤਾ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1895
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਰੰਗ ਆਪੋ ਆਪਣੇ (ਮੁਲਾਕਾਤਾਂ)
ਪੰਜਾਬ ਦੇ ਅਨਮੋਲ ਹੀਰੇ
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mail:satnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਰੰਗ ਆਪੋ ਆਪਣੇ (ਮੁਲਾਕਾਤਾਂ) ਪੰਜਾਬ ਦੇ ਅਨਮੋਲ ਹੀਰੇ ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mail:satnam.dhah@gmail.com

View all posts by ਸਤਨਾਮ ਢਾਅ →