…
ਜੀਅ ਕਰਦੈ... ਕਾਵਿ-ਸੰਗ੍ਰਹਿ ਨਾਲ ਦੋ ਵਰ੍ਹਿਆਂ ਦੀ ਆੜੀ - ਇੱਕ ਪਾਠਕ ਦੀ ਡਾਇਰੀ 'ਚੋਂ।
ਟਾਪੂ ਵਾਲਾ ਸਵਾਲ
ਡੇਢ ਕੁ ਦਹਾਕਾ ਪਹਿਲਾਂ ਲੰਡਨ ਤੋਂ ਕੈਂਬਰਿਜ ਤੱਕ ਕਾਰ ਦਾ ਸਫ਼ਰ ਕਰਦਿਆਂ, ਰੇਡੀਓ ਦੇ ਸਟੇਸ਼ਨ ਬਦਲਦਿਆਂ, ਧੀਮੇ ਪਰ ਕਾਹਲੀ ਕਾਹਲੀ ਵਹਿੰਦੇ ਸੁਰਾਂ ਵਿਚੋਂ ਇੱਕ ਵਾਰਤਾਲਾਪ ਮੇਰੇ ਕੰਨੀਂ ਪਈ, ਤੇ ਉਂਗਲੀ ਨੇ ਰੇਡੀਓ ਦੇ ਬਟਨ ਨੱਪਣੇ ਬੰਦ ਕਰ ਦਿੱਤੇ।
ਗੱਲਬਾਤ ਦਾ ਵਿਸ਼ਾ ਇਹ ਸੀ ਕਿ ਜੇ ਤੁਹਾਨੂੰ ਕਿਸੇ ਟਾਪੂ ਤੇ ਇਕੱਲਿਆਂ ਕੁਝ ਸਮਾਂ ਗੁਜ਼ਾਰਨ ਲਈ ਭੇਜਿਆ ਜਾਵੇ, ਅਤੇ ਆਪਣੇ ਨਾਲ ਤੁਸੀਂ ਸਿਰਫ਼ ਇੱਕੋ ਇੱਕ ਕਿਤਾਬ ਹੀ ਲੈ ਜਾ ਸਕੋ, ਤਾਂ ਤੁਸੀਂ ਆਪਣੇ ਝੋਲੇ ਵਿੱਚ ਕਿਹੜੀ ਕਿਤਾਬ ਰੱਖੋਗੇ? ਇਹ ਵਾਰਤਾਲਾਪ ਅੰਗਰੇਜ਼ੀ ਵਿੱਚ ਸੀ, ਤੇ ਅਗਲੇ ਨੱਬੇ ਮਿੰਟਾਂ ਤੱਕ ਲੋਕ ਫੋਨ ਕਰ-ਕਰ ਕੇ ਆਪਣੀਆਂ ਮਨਪਸੰਦ ਅੰਗਰੇਜ਼ੀ ਕਿਤਾਬਾਂ ਦੇ ਨਾਂ ਵੀ ਦੱਸਦੇ ਰਹੇ, ਉਨ੍ਹਾਂ ਦੀਆਂ ਵਜ੍ਹਾਂ ਵੀ, ਤੇ ਆਪਣੇ ਅੰਦਰਲੇ ਪਾਠਕ ਨੂੰ ਵੀ ਬੇਲਗਾਮ ਕਰਦੇ ਰਹੇ।
ਉਸ ਵਾਕਏ ਤੋਂ ਬਾਅਦ, ਜਦੋਂ ਵੀ ਮੈਂ ਕੋਈ ਪੰਜਾਬੀ ਕਿਤਾਬ ਪੜ੍ਹਦਾ ਹਾਂ, ਤਾਂ ਅਖੀਰ ਵਿੱਚ ਆਪਣੇ ਆਪ ਨੂੰ ਇਹੀ ਸਵਾਲ ਪੁੱਛਦਾ ਹਾਂ।
ਜੇ ਮੈਨੂੰ ਕਿਤੇ ਇਕੱਲਿਆਂ ਇੱਕ ਕਿਤਾਬ ਨਾਲ ਰਹਿਣਾ ਪੈ ਜਾਵੇ, ਤਾਂ ਕੀ ਮੈਂ ਇਸ ਕਿਤਾਬ ਨੂੰ ਆਪਣੇ ਨਾਲ ਲੈ ਕੇ ਜਾਵਾਂਗਾ ਜਾਂ ਨਹੀਂ?
ਫਰੀਦਕੋਟ ਤੋਂ ਵਲੈਤ ਵੱਲ
ਦੋ ਕੁ ਸਾਲ ਪਹਿਲਾਂ ਕਿਸੇ ਪਰਿਵਾਰਕ ਕਾਰਨ ਅਚਾਨਕ ਪੰਜਾਬ ਜਾਣਾ ਪਿਆ। ਇੱਕ ਦੁਪਹਿਰ ਤੁਰਦਿਆਂ-ਫਿਰਦਿਆਂ ਕੋਟਕਪੂਰੇ ਤੋਂ ਗੁਲਾਟੀਆਂ ਦੀ ਹੱਟੀ ਤੋਂ ਪੰਜਾਬੀ ਦੀਆਂ ਕਿਤਾਬਾਂ ਦੇ ਦੋ ਕੁ ਝੋਲੇ ਭਰ ਲਿਆਂਦੇ।
ਅਗਲੇ ਦਿਨ ਵਲੈਤ ਵੱਲ ਰਵਾਨਗੀ ਤੋਂ ਪਹਿਲਾਂ ਕਿਤਾਬ ਅਟੈਚੀ ਵਿੱਚੋਂ ਕੱਢ ਕੇ ਆਪਣੇ ਗਲ ਵਾਲੇ ਬਸਤੇ ਵਿੱਚ ਪਾ ਲਈ।
ਸਾਡੇ ਮਹਾਨ ਦੇਸ਼ “ਇੰਡੀਆ” ਦੇ ਨਾਂ ਤੇ ਚੱਲਣ ਵਾਲੀ ਹਵਾਈ ਕੰਪਨੀ ਦੇ ਨਿੱਜੀ ਹੱਥਾਂ ਵਿੱਚ ਜਾਣ ਦੇ ਬਾਵਜੂਦ ਵੀ ਜਹਾਜ਼ ਦੀ ਹਾਲਤ ਵਿੱਚ ਕੋਈ ਖ਼ਾਸ ਜਾਨ ਨਾ ਆਈ ਹੋਣ ਕਰਕੇ, ਉਡਾਨ ਦੇ ਮੁੱਢਲੇ ਆਰਾਮ ਦਾ ਹਾਲ ਕੁਝ ਖ਼ਾਸ ਤਾਂ ਕੀ ਹੋਣਾ ਸੀ, ਆਮ ਵੀ ਨਹੀਂ ਸੀ। ਨਾ ਸੀਟ ਸਿੱਧੀ ਹੋਵੇ, ਨਾ ਸਾਹਮਣੇ ਲੱਗੀ ਸਕਰੀਨ ਚੱਜ ਨਾਲ ਚੱਲੇ। ਸੱਜੇ ਪਾਸੇ ਤੋਂ ਲਮਕਦੀ ਬੱਤੀ ਨੂੰ ਸਿੱਧੇ-ਪੁੱਠੇ ਕਰਨ ਵਾਲੀ ਪਲਾਸਟਿਕ ਦੀ ਨਾਲੀ ਵੀ ਡੱਕ ਟੇਪ ਨਾਲ ਇੰਜ ਲਪੇਟੀ ਹੋਈ ਸੀ ਜਿਵੇਂ ਸਾਡੇ ਦੇਸ਼ ਦੀ ਆਰਥਿਕਤਾ ਵਾਂਗ ਹੁਣ ਡਿੱਗੀ ਕਿ ਡਿੱਗੀ।
ਏਨੇ ਵਿੱਚ ਖ਼ਿਆਲ ਆਇਆ ਕਿ ਕਿਉਂ ਨਾ ਝੋਲੇ ਵਿੱਚ ਪਈ ਕਿਤਾਬ ਪੜ੍ਹੀ ਜਾਵੇ।
ਫਿਰ ਕੀ ਸੀ, ਇੱਕ ਵਰਕੇ ਤੋਂ ਦੂਜੇ ਵਰਕੇ ਤੱਕ ਦਾ ਸਫ਼ਰ ਕਰਦਿਆਂ ਪਤਾ ਹੀ ਨਾ ਲੱਗਿਆ ਕਦੋਂ ਬੀਬੀਆਂ ਚਾਹ-ਪਾਣੀ ਪਿਆ ਕੇ ਲੰਘ ਗਈਆਂ ਅਤੇ ਕਦੋਂ ਲੰਡਨ ਉਤਰਨ ਦਾ ਕਪਤਾਨ ਸਾਹਿਬ ਨੇ ਹੋਕਾ ਦੇ ਦਿੱਤਾ। ਸਮਾਂ, ਜਿਵੇਂ ਜਹਾਜ਼ ਦੇ ਖੰਭਾਂ ਨਾਲ ਬੰਨ੍ਹਿਆ ਹੋਇਆ, ਚੁੱਪਚਾਪ ਅੱਗੇ ਸਰਕਦਾ ਰਿਹਾ।
ਜਹਾਜ਼ ਦੇ ਉਤਰਨ ਤੱਕ ਮੈਨੂੰ ਇਹ ਯਕੀਨ ਹੋ ਗਿਆ ਕਿ ਇਹ ਕਿਤਾਬ ਕਿਸੇ ਕਾਲੇ, ਚਿੱਟੇ ਤੇ ਨੀਲੇ ਪਾਣੀਆਂ ਵਾਲੇ ਟਾਪੂ ਤੇ ਪੜ੍ਹਨ ਲਈ ਨਾਲ ਜ਼ਰੂਰ ਲਿਜਾਈ ਜਾ ਸਕਦੀ ਹੈ।
ਇਹ ਕਿਤਾਬ ਮੇਰੇ ਨਾਲ-ਨਾਲ ਘੁੰਮੀ
ਕਨੇਰੀ ਟਾਪੂਆਂ ਤੋਂ ਲੈ ਕੇ ਆਸਟਰੇਲੀਆ ਦੇ ਦੋ ਗੇੜਿਆਂ ਤੱਕ - ਜਿਸ ਟਾਪੂ ਵਾਲੇ ਸਵਾਲ ਦਾ ਜਵਾਬ ਲੱਭ ਰਿਹਾ ਸਾਂ, ਉਹ ਮਿਲ ਗਿਆ।
ਇੱਕ ਵਾਰ ਇੰਗਲੈਂਡ ਅਦਬੀ ਮੇਲੇ ਤੇ ਸਿਮਰਨ ਅਕਸ ਨੂੰ ਕਿਤਾਬ ਲਈ ਮੁਬਾਰਕਬਾਦ ਵੀ ਦਿੱਤੀ, ਪਰ ਇਸ ਦੀਆਂ ਕਵਿਤਾਵਾਂ ਬਾਰੇ ਕੋਈ ਖਾਸ ਗੱਲਬਾਤ ਨਾ ਹੋ ਸਕੀ। ਫੇਰ ਕੀ… ਦੋ ਕੁ ਵਰ੍ਹਿਆਂ ਦੇ ਇਸ ਅਧਿਐਨ ਵਿੱਚ ਉਪਜੇ ਵਲਵਲਿਆਂ ਤੇ ਅਹਿਸਾਸਾਂ ਨੂੰ ਇਸ ਛੋਟੇ ਜਿਹੇ ਲੇਖ ਰਾਹੀਂ ਸਾਂਝਾ ਕਰਨ ਨੂੰ ਜੀਅ ਕਰਦੈ…
ਤਿੰਨ ਬਿੰਦੀਆਂ ਦਾ ਠਹਿਰਾਅ
ਕਿਤਾਬ ਦੇ ਸਿਰਲੇਖ “ਜੀਅ ਕਰਦੈ…” ਨੇ ਲੰਮੇ ਸਮੇਂ ਤੱਕ ਮੇਰੇ ਚਿੰਤਨ ਵਾਲੇ ਚਿੱਤ ਨੂੰ ਚਿਤਵਦਿਆਂ ਰੱਖਿਆ। ਜਿਵੇਂ ਜੀਵਨ ਜਿਉਂਦਿਆਂ, ਸਭ ਕੁਝ ਬੋਲ ਕੇ ਦੱਸਣ ਦੀ ਲੋੜ ਨਹੀਂ ਹੁੰਦੀ ਤੇ ਕਹਿੰਦੇ ਸਮਝਣ ਵਾਲੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ, ਸਿਰਲੇਖ ਵਿਚਲਾ ਤਿੰਨ ਬਿੰਦੀਆਂ ਦਾ ਇਹ ਠਹਿਰਾਅ… ਮੈਨੂੰ ਲੱਗਦਾ ਕੇਵਲ ਲਿਖਤ ਦਾ ਅਲੰਕਾਰ ਨਹੀਂ, ਸਗੋਂ ਕੁੱਝ ਅਣਕਹਿ ਕੇ ਵੀ ਕਹੇ ਦੀ ਨਿਸ਼ਾਨਦੇਹੀ ਹੈ।
ਕਦੇ ਇੰਜ ਲੱਗਦਾ ਜਿਵੇਂ ਇਹ ਲੋਪ ਚਿੰਨ੍ਹ ਦਾ ਸੰਕੇਤ ਉਹਨਾਂ ਕਵਿਤਾਵਾਂ ਦੀ ਮਿੱਠੀ ਚੀਖ਼ ਹੋਵੇ ਜੋ ਕਵਿੱਤਰੀ ਦੀ ਨਿੱਜੀ ਕਾਪੀ ਦੇ ਪੰਨਿਆਂ ਤੇ ਉੱਕਰ ਤਾਂ ਗਈਆਂ ਪਰ ਸਮਾਜਿਕ ਬੰਧਨਾਂ ਵਿੱਚ ਬੱਝੀਆਂ, ਘੁੰਡ ਚੱਕ ਇਸ ਕਾਵਿ ਸੰਗ੍ਰਹਿ ਦੇ ੧੧੮ ਪੰਨਿਆਂ ਦਾ ਇੱਕ ਪੰਨਾ ਨਾ ਬਣ ਸਕੀਆਂ। ਪਾਠਕਾਂ ਲਈ ਛੱਡਿਆ ਆਖ਼ਰੀ ਪੰਨਾ ਕਵਿੱਤਰੀ ਦੀਆਂ ਇਹਨਾਂ ਪੱਕੀਆਂ ਸਹੇਲੀਆਂ, ਉਹਨਾਂ ਕਵਿਤਾਵਾਂ, ਦੀ ਲੰਮੀ ਉਮਰ ਲਈ ਹਮੇਸ਼ਾ ਦੁਆਵਾਂ ਕਰਦਾ ਰਹੇਗਾ… ਜਿੱਥੇ ਵੀ ਨੇ ਖੁਸ਼ ਰਹਿਣ, ਤੇ ਰੁਮਕਦੀਆਂ ਲਹਿਰਾਂ ਵਾਂਗ ਇੱਕ ਦਿਨ ਕਿਨਾਰੇ ਨਾਲ ਜਾ ਮਿਲਣ… ਦਿਲੋਂ ਦੁਆ।
ਇਹੀ ਕਹੀ ਵਿੱਚਲੀ ਅਣਕਹੀ , ਤੇ ਸੁਣਾਈ ਵਿੱਚਲੀ ਅਸੁਣਾਈ , ਇਸ ਸੰਗ੍ਰਹਿ ਦੀ ਆਤਮਾ ਹੈ।
ਜੀਵਨ ਦੇ ਤਿੰਨ ਮੂਲ ਰੰਗ
ਕਿਤਾਬ ਦਾ ਹਰ ਸਫ਼ਾ ਅੱਖਰਾਂ ਦੀ ਸੀਮਾ ਤੋਂ ਪਰੇ ਜਾ ਕੇ ਜੀਵਨ ਦੇ ਤਿੰਨ ਮੂਲ ਰੰਗਾਂ ਨਾਲ ਰੰਗਿਆ ਦਿੱਸਦਾ ਹੈ।
ਰੂਹਾਨੀ ਪ੍ਰੇਮ
ਮਨੁੱਖ ਹੋਣ ਦੀ ਨਿਸ਼ਾਨੀ ਵਿੱਚ ਮਨੋਂ ਮਨ ਭਿੱਜਿਆ - ਜ਼ਿੰਦਗੀ ਦਾ ਜ਼ਿੰਦਗੀ ਨਾਲ ਪਿਆਰ।
ਪਿਆਰਾ ਸ਼ਿਕਵਾ
ਉਲਝੀਆਂ ਸਮਾਜਕ ਵਿਸੰਗਤੀਆਂ ਪ੍ਰਤੀ ਇੱਕ ਪਿਆਰਾ ਜਿਹਾ, ਨਰਮ ਗਿਲਾ।
ਬਾਗ਼ੀ ਬਗਾਵਤ
ਬਾਗ਼ੀ ਚੇਤਨਾ ਦੀ ਉਤੇਜਕ ਤੇ ਜੋਸ਼ੀਲੀ ਬਗਾਵਤ।
ਜੀਅ ... ਹੋਂਦ ਦਾ ਧੁੰਨੀ-ਬਿੰਦੂ
ਮਨੁੱਖੀ ਜੀਵਨ ਆਪਣੀ ਹੋਂਦ ਦੀ ਸਰਚਨਾ ਵਿੱਚ ਅਤਿ-ਗੁੰਝਲਦਾਰ ਹੈ। ਭੌਤਿਕ ਦੇਹ ਅਤੇ ਬੌਧਿਕ ਚੇਤਨਾ ਦੀ ਇਕਮਿਕਤਾ ਵਿੱਚ ਮਨੁੱਖੀ ਹੋਂਦ ਦੀ ਅਨੁਭੂਤੀ ਅਨੇਕਾਂ ਗਹਿਰੀਆਂ, ਅੰਤਰਮੁਖੀ ਅਤੇ ਅਦ੍ਰਿਸ਼ ਤਹਿਆਂ ਵਿੱਚ ਵਿਖਰ ਫਿਰ ਇਕਸਾਰ ਹੋਈ ਹੈ। ਇਹ ਤਹਿਆਂ ਮਨੁੱਖ ਦੇ ਅੰਦਰੂਨੀ ਸੰਸਾਰ ਨੂੰ ਨਿਰੰਤਰ ਆਕਾਰ ਦਿੰਦੀਆਂ, ਨਿਰਾਕਾਰ ਬਣਾਉਂਦੀਆਂ ਹਨ।
ਮਸਤਕ ਵਿਚਾਰ ਅਤੇ ਚਿੰਤਨ ਦਾ ਕੇਂਦਰ ਹੈ, ਰੂਹ ਜੀਵੰਤਤਾ ਦੀ ਉਮੰਗ ਨੂੰ ਸਵੀਕਾਰਦੀ ਹੈ, ਭਾਵਨਾਵਾਂ ਸੁੱਖ ਅਤੇ ਦੁੱਖ ਦੇ ਅਨੁਭਵਾਂ ਨੂੰ ਜਿਊਂਦੀਆਂ ਹਨ, ਪਰ ਇਹਨਾਂ ਸਭ ਅਨੁਭਵਿਕ ਤੱਤਾਂ ਨੂੰ ਇਕਸੂਤ੍ਰਤਾ ਵਿੱਚ ਪਰੋਣ ਵਾਲਾ ਕੇਂਦਰੀ ਤੱਤ “ਜੀਅ” ਹੈ, ਜੋ ਇਸ ਕਾਵਿ ਸੰਗ੍ਰਹਿ ਰਾਹੀਂ ਮਨੁੱਖੀ ਹੋਂਦ ਦਾ ਮੂਲ ਧੁੰਨੀ-ਬਿੰਦੂ ਬਣ ਕੇ ਉਭਰਦਾ ਹੈ।
ਜਦ ਜੀਅ ਕਰਦਾ ਹੈ, ਤਾਂ ਮਰੂੰ-ਮਰੂੰ ਕਰਦੇ ਸਰੀਰ ਵਿੱਚ ਵੀ ਚੜ੍ਹਦੀ ਕਲਾ ਦੀ ਝਰਨਾਹਟ ਦੌੜ ਪੈਂਦੀ ਹੈ, ਚਿੱਤ ਵਿਚ ਉੱਠੀ ਚਾਹ ਜਦ ਇਰਾਦੇ ਨਾਲ ਜੁੜਦੀ ਹੈ, ਤਾਂ ਮਨ ਗੱਦਗਦ ਹੋ ਉੱਠਦਾ ਹੈ। ਜੀਅ ਦੇ ਅੰਦਰਲੇ ਅਚੇਤ ਦੀ ਚੇਤਨਾ ਹੀ ਭਾਵਨਾਵਾਂ ਨੂੰ ਜਨਮ ਦਿੰਦੀ ਹੈ ਅਤੇ ਮਨੁੱਖੀ ਅਨੁਭਵ ਨੂੰ ਅਰਥ ਪ੍ਰਦਾਨ ਕਰਦੀ ਹੈ।
ਅਕਸਰ ਕਿਤਾਬਾਂ ਦੇ ਸਿਰਲੇਖਾਂ ਹੇਠਾਂ ਕਾਵਿ-ਸੰਗ੍ਰਹਿ, ਗ਼ਜ਼ਲ-ਸੰਗ੍ਰਹਿ ਜਾਂ ਕਿਸੇ ਹੋਰ ਵਿਧਾ ਦਾ ਠੱਪਾ ਲਾਇਆ ਹੁੰਦਾ ਹੈ। ਪਰ ਸਿਮਰਨ ਅਕਸ ਨੇ ਇਸ ਕਿਤਾਬ ਨੂੰ ਕਿਸੇ ਇਕ ਬੰਧਨ ਵਿੱਚ ਨਹੀਂ ਬੰਨ੍ਹਿਆ। ਜਾਣੇ ਜਾਂ ਅਣਜਾਣੇ, ਇਸ ਦੀਆਂ ਕਵਿਤਾਵਾਂ ਗ਼ਜ਼ਲ ਦੇ ਢਾਂਚੇ ਵਿੱਚ ਰਹਿੰਦੀਆਂ ਹੋਈਆਂ ਵੀ ਉਸ ਦੀਆਂ ਸੀਮਾਵਾਂ ਨੂੰ ਤੋੜਦੀਆਂ ਹਨ, ਅਤੇ ਜਿਉਂਦੇ-ਜਾਗਦੇ ਅੱਖਰਾਂ ਦਾ ਅਜਿਹਾ ਸੰਗ੍ਰਹਿ ਬਣਦੀਆਂ ਹਨ ਜੋ ਜੀਵਨ ਦੀ ਧੜਕਣ ਦੀ ਗਵਾਹੀ ਦਿੰਦਾ ਹੈ।
ਸਫ਼ਾ ੫ 'ਤੇ ਆਉਂਦਾ ਪਹਿਲਾ ਸ਼ੇਅਰ ਇਸ ਸੰਵੇਦਨਾ ਨੂੰ ਬਹੁਤ ਸਿੱਧੇ ਤੇ ਸਹਿਜ ਢੰਗ ਨਾਲ ਸਾਮ੍ਹਣੇ ਰੱਖਦਾ ਹੈ -
ਇੱਥੇ ਜੀਵਨ ਕੋਈ ਸਿੱਧੀ-ਸਪਾਟ, ਵਹਾਉਣਯੋਗ ਧਾਰ ਨਹੀਂ, ਸਗੋਂ ਇੱਕ ਅਜਿਹੀ ਅੰਦਰੂਨੀ ਜ਼ਿੱਦ ਹੈ ਜੋ ਟੇਢੇ-ਮੇਢੇ ਰਸਤਿਆਂ ਦੀ ਪਰਵਾਹ ਕੀਤੇ ਬਿਨਾਂ ਵੀ ਆਪਣੀ ਤਾਕਤ ਨਾਲ ਵਗਣ ਦੀ ਖ਼ਾਹਿਸ਼ ਰੱਖਦੀ ਹੈ।
ਜ਼ਿੰਦਗੀ ਕੋਈ ਟੂਟੀ ਨਾਲ ਲੱਗੀ ਪਾਣੀ ਵਾਲੀ ਨਾਲ ਨਹੀਂ ਕਿ ਜਦੋਂ ਜੀਅ ਕੀਤਾ, ਜਿੰਨਾ ਪਾਣੀ ਚਾਹਿਆ ਛੱਡ ਲਿਆ; ਆਪਣੇ ਮਨਪਸੰਦ ਫੁੱਲ-ਬੂਟਿਆਂ ਤੇ ਛਿੜਕ ਲਿਆ; ਤੇ ਜਦੋਂ ਚਿੱਤ ਕੀਤਾ, ਬੋਦੀ ਘੁਮਾ ਕੇ ਬੰਦ ਕਰ ਲਿਆ। ਜ਼ਿੰਦਗੀ ਇੱਕ ਬਰਸਾਤੀ ਪਰਨਾਲੇ ਵਾਂਗ ਹੈ - ਕਦੇ ਸੁੱਕੀ, ਕਦੇ ਤੁਪਕਾ-ਤੁਪਕਾ, ਤੇ ਕਦੇ ਮੂਸਲਾਧਾਰ। ਇਨਸਾਨ ਜਦੋਂ ਇਸ ਰਮਜ਼ ਨੂੰ ਸਮਝ ਲੈਂਦਾ ਹੈ, ਤਾਂ ਉਹ ਜੀਉਣ ਦੇ ਬਹਾਨੇ ਲੱਭਦਾ ਹੋਇਆ ਆਪਣੇ ਦੁਆਲੇ ਨਾਲ ਇੰਝ ਘੁਲ ਮਿਲ ਜਾਂਦਾ ਹੈ, ਜਿਵੇਂ ਪਾਣੀ ਵਿੱਚ ਸ਼ਰਬਤ, ਅਤੇ ਉਸ ਮਿੱਠਾਸ ਵਾਂਗ ਹੀ ਉਸ ਦੇ ਅੰਦਰ ਜੀਣ ਦੀ ਇੱਛਾ ਹੋਰ ਗੂੜ੍ਹੀ ਹੋ ਜਾਂਦੀ ਹੈ।
ਇਹ ਕਵਿਤਾ ਆਪਣੇ ਸਧਾਰਣ, ਪਰ ਤਿੱਖੇ ਉਚਾਰਨ ਰਾਹੀਂ ਪਾਠਕ ਦੇ ਮਨ ਵਿੱਚ ਡੂੰਘੀ ਛਾਪ ਛੱਡਦੀ ਹੈ, ਤੇ ਕਵਿੱਤਰੀ ਨੇ ਬੜੀ ਸੂਝ ਨਾਲ ਇਸ ਕਵਿਤਾ ਨੂੰ ਕਿਤਾਬ ਦੇ ਵਿਸ਼ੇ ਦੇ ਕੇਂਦਰ ਵਿੱਚ ਖੜ੍ਹਾ ਕਰ ਦਿੱਤਾ।
ਜ਼ਿੰਦਗੀ, ਅਸਲੋਂ ਹੀ, ਮਸਲਿਆਂ ਦੀ ਹੀ ਇਕ ਤਾਣੀ ਹੈ, ਜਿਸ ਨੂੰ ਉਲਝਾਉਂਦਿਆਂ ਤੇ ਸੁਲਝਾਉਂਦਿਆਂ ਪਤਾ ਹੀ ਨਹੀਂ ਲੱਗਦਾ ਕਿ ਵਕਤ ਕਦੋਂ ਹੱਥੋਂ ਨਿਕਲ ਜਾਂਦਾ ਹੈ ਤੇ ਜ਼ਿੰਦਗੀ ਓਹ ਗਈ ਤੇ ਓਹ ਗਈ।
ਪਹਿਲੇ ਸ਼ਿਅਰ ਵਿੱਚ “ਚੁੱਪ” ਅਤੇ “ਸ਼ੋਰ” ਵਿਚਕਾਰ ਫਸਿਆ ਮਨੁੱਖ ਆਪਣੇ ਹੀ ਅੰਦਰੂਨੀ ਸੰਘਰਸ਼ ਨਾਲ ਜੂਝਦਾ ਦਿਸਦਾ ਹੈ। ਪਰ ਦੂਜੇ ਸ਼ਿਅਰ ਵਿੱਚ ਭੁੱਖ ਦੀ ਸਿੱਧੀ, ਤਿੱਖੀ ਅਤੇ ਮੂੰਹ-ਜ਼ੋਰ ਮੌਜੂਦਗੀ ਇਸ ਸੰਘਰਸ਼ ਨੂੰ ਹੋਰ ਗਹਿਰਾ ਕਰ ਦਿੰਦੀ ਹੈ। ਅਹਿਸਾਸ ਅਤੇ ਅਹਿਸਾਨ ਦੇ ਵਿਚਕਾਰ ਦੀ ਇਹ ਤਿਲਕਣ ਪਾਠਕ ਨੂੰ ਸਿਰਫ਼ ਸੋਚਣ ਲਈ ਨਹੀਂ, ਸਗੋਂ ਅੰਦਰੋਂ ਪਿਘਲ ਜਾਣ ਲਈ ਮਜਬੂਰ ਕਰਦੀ ਹੈ।
ਸ਼ਾਇਦ ਕਿਉਂਕਿ ਇਨ੍ਹਾਂ ਸਤਰਾਂ ਵਿੱਚ ਕਵਿੱਤਰੀ ਨੇ ਭੁੱਖ ਨੂੰ ਸਿਰਫ਼ ਇੱਕ ਜੈਵਿਕ ਲੋੜ ਵਜੋਂ ਨਹੀਂ, ਸਗੋਂ ਇੱਕ ਕੇਂਦਰੀ ਸਮਾਜਿਕ ਅਤੇ ਮਨੁੱਖੀ ਸੰਕਟ ਵਜੋਂ ਪੇਸ਼ ਕੀਤਾ ਹੈ।
ਇਹ ਕਿਤਾਬ ਦੀ ਪੜਚੋਲ ਅਜੇ ਮੁਕੰਮਲ ਨਹੀਂ ... ਸ਼ਾਇਦ ਮੁਕੰਮਲ ਕਰਨ ਨੂੰ ਜੀਅ ਵੀ ਨਹੀਂ ਕਰਦੈ ... ਕਿਉਂ ਜੋ ਫਿਰ ਇਸ ਨੂੰ ਕਿਤਾਬਾਂ ਵਾਲੀ ਅਲਮਾਰੀ ਦੇ ਵਿੱਚ ਵਾਪਿਸ ਟਿਕਾਉਣਾ ਪੈ ਜਾਣਾ। ਤੁਸੀਂ ਉੱਪਰ ਦਿੱਤੀ ਸਮੀਖਿਆ ਪੜ੍ਹ ਕੇ ਆਪਣੇ ਵਿਚਾਰ ਦੱਸਿਓ, ਕਿਵੇਂ ਲੱਗਿਆ? ਜੇ ਚੰਗਾ ਲੱਗਿਆ, ਤਾਂ ਹੋਰ ਲਿਖ ਦੇਵਾਂਗੇ। ਜੇ ਚੰਗਾ ਨਾ ਲੱਗਿਆ ਤਾਂ ... ਦੇਖੋ, ਕਦੋਂ ਹੋਰ ਲਿਖਣ ਨੂੰ ਜੀਅ ਕਰਦੈ...
ਚੇਤਨਾ ਪ੍ਰਕਾਸ਼ਨ · ਲੁਧਿਆਣਾ / ਕੋਟਕਪੂਰਾ · ੧੧੮ ਪੰਨੇ
ਪੁਸਤਕ ਪੜਚੋਲ · ਜੀਅ ਕਰਦੈ...
ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ। *** 1873 ***
- ਕੰਵਰ ਸਿੰਘ ਬਰਾੜ (ਇੰਗਲੈਂਡ)https://likhari.net/author/%e0%a8%95%e0%a9%b0%e0%a8%b5%e0%a8%b0-%e0%a8%b8%e0%a8%bf%e0%a9%b0%e0%a8%98-%e0%a8%ac%e0%a8%b0%e0%a8%be%e0%a9%9c-%e0%a8%87%e0%a9%b0%e0%a8%97%e0%a8%b2%e0%a9%88%e0%a8%82%e0%a8%a1/