27 April 2024

ਹਾਜ਼ਰ ਹੈ ‘ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ’ ਦਾ ਕਲਾਮ

ਗ਼ਜ਼ਲ

ਇਹ ਜੀਵਨ ਹੈ ਚਾਰ ਦਿਹਾੜੇ।
ਇਸ ਵਿਚ ਨਾ ਕਰ ਧੰਦੇ ਮਾੜੇ।

ਮੋਹ ਮੁਹੱਬਤ  ਮਨ ਚ ਵਸਾ ਲੋ,
ਸੋਚੋ     ਚੰਗਾ    ਛੱਡੋ    ਸਾੜੇ।

ਕਿੱਦਾਂ ਸਿਫਤ  ਲਿਖਾਂ ਮੈਂ ਤੇਰੀ,
ਦੱਸ  ਦੁਨੀਆਂ  ਦੇ  ਬੁਤਘਾੜੇ।

ਉਹ ਦੀ ਲੀਲਾ ਉਹ ਹੀ ਜਾਣੇ,
ਕਦ ਫਰਸ਼ੋ ਚੱਕ ਅਰਸ਼ ਚਾੜੇ।

ਚੁਗਲੀ ਦੀ ਹੈ ਆਦਤ ਮਾੜੀ,
ਵਸਦੇ ਰਸਦੇ ਘਰ ਨੂੰ ਉਜਾੜੇ।

ਮਾੜਾ  ਕਰਨੋਂ   ਪਹਿਲਾਂ  ਸੋਚੋ,
ਮਗਰੋਂ  ਨਾ  ਫਿਰ  ਕੱਢੋ ਹਾੜੇ,

ਔਰਤ ਦੇ ਹਨ ਵਾਰੇ ਨਿਆਰੇ,
ਖਤਮ ਗਏ ਹੋ  ਜਦ ਤੋਂ ਭਾੜੇ।

ਜਦ ਤੋਂ ਸੱਜਣ ਚੁਗਲੀ ਕੀਤੀ,
ਆਪਾਂ  ਨੇ  ਵੀ  ਵਰਕੇ  ਪਾੜੇ।

ਬਿੰਨ ਗੁਨਾਹੋਂ ਫੜ ਸਰਕਾਰਾ,
ਬੇ-ਦੋਸ਼ੇ  ਕਿਉਂ ਜੇਲ ਚ  ਤਾੜੇ।
**

ਗ਼ਜ਼ਲ

ਪੱਠੇ ਪਾਉਣੇ ਹਉਮੈਂ ਨੂੰ  ਤੂੰ ਦੇ ਛੱਡ।
ਮੈਂ ਦੇ ਇਸ ਕੀੜੇ ਨੂੰ ਦੇ ਮਨ ਚੋਂ ਕੱਢ।

ਨੇਕ ਕਮਾਈ ਕਰ ਤੂੰ ਟੱਬਰ ਨੂੰ ਪਾਲ,
ਦੋ  ਨੰਬਰ  ਦੇ  ਧੰਦੇ  ਦਾ ਫਸਤਾ ਵੱਡ

ਸਮਤਲ  ਰਹਿਣਾ  ਸਿੱਖੋ ਦੁੱਖਾਂ ਸੁੱਖਾਂ ਚ,
ਆਪੇ ਹਟ ਜੂ ਆਉਣਾ ਸੋਚਾਂ ਚ ਫਲੱਡ।

ਕੰਮ  ਕਰੋ  ਅਜਿਹੇ  ਜੋ  ਭੁੱਲਣ ਨਾ ਲੋਕ,
ਨਾਲ ਪਿਆਰ ਰਹੋ ਵੈਰ ਦਿਲਾਂ ਚੋਂ ਕੱਢ।

ਸਿੱਧੂ ਜੀਵਨ ਦੇ ਵਿਚ ਜੇ ਪਾਉਣਾ ਸੁੱਖ,
ਸੱਚੀ   ਗੱਲ   ਕਰੋ  ਭੈੜਾਂ  ਦੇਵੋ  ਛੱਡ।
**

ਗ਼ਜ਼ਲ

ਇੰਡੀਆ ਆਖੋ, ਭਾਰਤ ਆਖੋ, ਜਾਂ ਫਿਰ  ਆਖੋ  ਹਿੰਦੋਸਤਾਨ।
ਬਿੰਨਾਂ ਮਤਲਬ ਤੋਂ, ਨਾਮ ਬਦਲਿਆ, ਬਣ ਨੀ ਜਾਣਾ ਇਸ ਨੇ ਮਹਾਨ।

ਗੱਲਾਂ ਦੇ ਨਾਲ, ਕੁਝ ਨਹੀਂ ਬਣਨਾ, ਲੱਖ ਵਖਾਵੋ ਇਹ ਸਬਜ਼ਬਾਗ,
ਜਦ ਤਾਈਂ  ਨੇਤਾ ਦੀ, ਇਹ ਸੋਚ ਰਹੂ, ਹੋਵੇਗਾ ਵੱਧ  ਨੁਕਸਾਨ।

ਕੀ  ਧੱਕੇ  ਨਾਲ, ਧਰਮ  ਥੋਪੇ ਤੋਂ, ਖੁਸ਼  ਹੋ  ਜਾਵਣਗੇ  ਦੱਸ  ਲੋਕ,
ਮਰਜੀ ਦੇ ਨਾਲ, ਧਿਆਉਣ ਦਿਉ, ਅੱਲ੍ਹਾ ਵਾਹਿਗੁਰੂ ਰਾਮ ਭਗਵਾਨ।

ਇਹ ਨਾਲ ਜਬਰ ਦੇ, ਟੱਕਰ ਨੇ ਲੈਂਦੇ, ਰੱਖਣ ਨਾ ਦਿੱਲਾਂ ਚ ਖੌਫ,
ਮੰਨਣ ਨਾਂ ਈਨ, ਧਰਮ ਦੇ ਨਾਂ ਤੇ, ਹੋ ਜਾਂਦੇ ਹਨ ਹੱਸ ਕੁਰਬਾਨ।

ਛੱਡ ਨਹੀਂ ਸਕਦੇ,ਆਦਤ ਉਹ ਸਿੱਧੂ, ਹੁੰਦੇ ਜੋ ਲੋਕ ਮਜਬੂਰ,
ਪੰਗੇ ਲੈਂਦਾ,  ਹੈ  ਲੋਕਾਂ  ਨਾਲ ਜਦੋਂ, ਸੰਭਾਲੇ ਰਾਜ ਦਰਬਾਨ।
***

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
+4917664197996

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1196
***

About the author

ਅਮਰਜੀਤ ਸਿੰਘ ਸਿੱਧੂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮਰਜੀਤ ਸਿੰਘ ਸਿੱਧੂ
ਬੱਧਨੀ ਕਲਾਂ 142037, ਜਿਲ੍ਹਾ ਮੋਗਾ
ਹਾਲ ਆਬਾਦ
Amarjit Singh sidhu
Ellmenreich Str 26, 
20099 Hamburg (Germany) 
+4917664197996
Amarjit Sidhu <amarjitsidhu365@gmail.com>

ਅਮਰਜੀਤ ਸਿੰਘ ਸਿੱਧੂ

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 142037, ਜਿਲ੍ਹਾ ਮੋਗਾ ਹਾਲ ਆਬਾਦ Amarjit Singh sidhu Ellmenreich Str 26,  20099 Hamburg (Germany)  +4917664197996 Amarjit Sidhu <amarjitsidhu365@gmail.com> 

View all posts by ਅਮਰਜੀਤ ਸਿੰਘ ਸਿੱਧੂ →