19 June 2025

ਅੰਨਦਾਤਾ — ਕਮਲਜੀਤ ਕੌਰ

ਅੰਨਦਾਤਾ

ਅੱਜ ਫੇਰ ਅੰਨਦਾਤਾ ਰੋਇਆ,
ਪੱਕੀ ਫ਼ਸਲ ਤੇ ਕਿਤੇ ਬੱਦਲ ਗੱਜਿਆ
ਤੇ ਕਿਤੇ ਅੱਗ ਦਾ ਪ੍ਰਕੋਪ ਹੋਇਆ,
ਅੱਜ ਫੇਰ ਸਾਡੀ ਹੋਂਦ ਨੂੰ ਟੋਲਿਆ,
ਤੇ ਸਬਰ ਨੂੰ ਝੰਜੋੜਿਆ,
ਜਿਹੜੀ ਵੱਟ ਤੇ ਖੜ੍ਹ ਕਦੇ ਹੌਸਲਾ ਸੀ ਬੁਣਿਆ,
ਅੱਜ ਓਸੇ ਵੱਟ ਤੇ ਖੜ੍ਹ ਹੌਸਲਾ ਸਵਾਹ ਹੁੰਦਾ ਸੁਣਿਆ,
ਜਿੱਥੋਂ ਮੁੜਦਿਆਂ ਕਦੇ ਅੱਖਾਂ ਵਿਚ ਨੂਰ ਤੇ ਸਾਫੇ ੳੱਤੇ ਧੂੜ ਸੀ,
ਅੱਜ ਓਥੋਂ ਮੁੜਦਿਆਂ ਤਿੰਨ ਗਿੱਲੀਆਂ ਤੇ
ਕੁੱਜੇ ਵਿੱਚ ਮੇਰੇ ਖੇਤ ਦੇ ਫੁੱਲ ਸੀ।

ਸੋਚਦਾ ਹਾਂ ਇਹਨਾਂ ਫੁੱਲਾਂ ਨੂੰ ਮੈਂ ਸਾਂਭ ਕੇ ਰੱਖਾਂ
ਜਾਂ ਵਹਾ ਆਵਾਂ ਕਿਸੇ ਨਹਿਰ ਵਿੱਚ
ਜਿੱਥੋਂ ਫੇਰ ਮੁੜ ਬਰਕਤ ਆਵੇ ਮੇਰੇ ਖੇਤਾਂ ਵਿੱਚ।
ਸ਼ਿਕਵਾ ਨਹੀਂ ਕੋਈ ਦੁੱਖ ਨਹੀਂ
ਪਰ ਰੱਬਾ ਬੱਸ ਇੱਕ ਸਵਾਲ,
ਜਿਸਦਾ ਕੋਈ ਜਵਾਬ ਨਹੀਂ।
***
ਕਮਲਜੀਤ ਕੌਰ
ਸ਼ੇਰਗੜ੍ਹ, ਅਬੋਹਰ
+91 98158 12787

  • ‘ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
    *
    ***
    1517
    ***
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Kamaljeet Kaur
Occupation: Teacher
VPO: SHERGARH,
TEH. ABOHAR,
DISTT. FAZILKA

ਕਮਲਜੀਤ ਕੌਰ, ਸ਼ੇਰਗੜ੍ਹ

Kamaljeet Kaur Occupation: Teacher VPO: SHERGARH, TEH. ABOHAR, DISTT. FAZILKA

View all posts by ਕਮਲਜੀਤ ਕੌਰ, ਸ਼ੇਰਗੜ੍ਹ →