-29 ਅਪਰੈਲ ਲਈ ਵਿਸ਼ੇਸ਼- |
ਪੱਛਮੀ ਉੱਤਰ ਪ੍ਰਦੇਸ਼ ਦੀ ਧਰਤੀ ਛੰਦ ਦੀ ਦ੍ਰਿਸ਼ਟੀ ਤੋਂ ਬਹੁਤ ਜ਼ਰਖੇਜ਼ ਮੰਨੀ ਜਾਂਦੀ ਹੈ, ਜਿੱਥੇ ਗੀਤਾਂ ਦੇ ਇੱਕ ਤੋਂ ਇੱਕ ਮਹਾਨ ਕਵੀ ਪੈਦਾ ਹੋਏ। ਨੀਰਜ, ਭਾਰਤ ਭੂਸ਼ਣ, ਕ੍ਰਿਸ਼ਨ ਸਰੋਜ, ਬਲਬੀਰ ਸਿੰਘ ਰੰਗ, ਰਮੇਸ਼ ਰੰਜਕ ਅਤੇ ਰਾਮ ਅਵਤਾਰ ਤਿਆਗੀ ਜਿਹੇ ਬਹੁਤ ਸਾਰੇ ਗੀਤਕਾਰ ਇਸੇ ਇਲਾਕੇ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਵਿੱਚੋਂ ਹਰੇਕ ਗੀਤਕਾਰ ਦਾ ਆਪਣਾ ਰੰਗ ਰਿਹਾ ਹੈ ਅਤੇ ਮੰਚ ਦੀ ਦੁਨੀਆਂ ਇਨ੍ਹਾਂ ਤੋਂ ਹੀ ਪਹਿਚਾਣੀ ਜਾਂਦੀ ਰਹੀ ਹੈ। ਇਹੋ ਕਾਰਨ ਹੈ ਕਿ ਕੁੰਵਰ ਬਹਾਦਰ ਸਕਸੈਨਾ ਤੋਂ ਕੁੰਵਰ ਬੇਚੈਨ ਬਣੇ ਇਸ ਕਵੀ ਨੇ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ ਗੀਤਾਂ ਵਿੱਚ ਜਿਵੇਂ ਇੱਕ ਨਵੀਂ ਚਮਕ ਜਿਹੀ ਆ ਗਈ ਹੋਵੇ! ਉਸ ਨੇ ਬਹੁਤ ਸਾਰੇ ਕਵੀ- ਸੰਮੇਲਨਾਂ ਵਿਚ ਹਿੱਸਾ ਲਿਆ ਸੀ, ਜਿਸ ਵਿੱਚ ਸਬ ਟੀਵੀ ਤੇ ਕਵਿਤਾ ਦੇ ਪ੍ਰੋਗਰਾਮ “ਵਾਹ ਵਾਹ ਕਿਆ ਬਾਤ ਹੈ!” ਵੀ ਸ਼ਾਮਲ ਹੈ। ਉਹ ਪ੍ਰਸਿੱਧ ਹਿੰਦੀ ਕਵੀ ਡਾ. ਕੁਮਾਰ ਵਿਸ਼ਵਾਸ ਦਾ ਪੀਐੱਚ ਡੀ ਦਾ ਸਲਾਹਕਾਰ ਵੀ ਰਿਹਾ। ਕੁੰਵਰ ਬੇਚੈਨ ਗ਼ਜ਼ਲ ਲਿਖਣ ਵਾਲੇ ਆਧੁਨਿਕ ਤੇ ਜਾਗਰੂਕ ਰਚਨਾਕਾਰਾਂ ਵਿੱਚੋਂ ਸੀ। ਉਹਨੇ ਆਧੁਨਿਕ ਗ਼ਜ਼ਲ ਨੂੰ ਸਮਕਾਲੀਨ ਜਾਮਾ ਪਹਿਨਾ ਕੇ ਆਮ ਆਦਮੀ ਦੇ ਦੈਨਿਕ ਜੀਵਨ ਨਾਲ਼ ਜੋੜਿਆ। ਇਹੋ ਕਾਰਨ ਹੈ ਕਿ ਉਹ ਹਿੰਦੀ ਕਵੀ ਨੀਰਜ ਪਿੱਛੋਂ ਮੰਚ ਤੇ ਸਲਾਹੇ ਜਾਣ ਵਾਲ਼ੇ ਕਵੀਆਂ ਵਿੱਚੋਂ ਸਭ ਤੋਂ ਅੱਗੇ ਸੀ। ਉਹਨੇ ਗੀਤਾਂ ਵਿੱਚ ਵੀ ਇਸੇ ਪਰੰਪਰਾ ਨੂੰ ਕਾਇਮ ਰੱਖਿਆ। ਉਹ ਨਾ ਸਿਰਫ਼ ਪੜ੍ਹਿਆ ਤੇ ਸੁਣਿਆ ਹੀ ਗਿਆ, ਸਗੋਂ ਕੈਸਿਟਾਂ ਦੀ ਦੁਨੀਆਂ ਵਿੱਚ ਵੀ ਬਹੁਤ ਲੋਕਪ੍ਰਿਯ ਰਿਹਾ। ਉਸ ਦੀਆਂ ਲਿਖੀਆਂ ਕਿਤਾਬਾਂ ਦੀ ਗਿਣਤੀ 35 ਤੋਂ ਵੀ ਵਧੇਰੇ ਹੈ, ਜਿਨ੍ਹਾਂ ਵਿੱਚ 9 ਗੀਤ-ਸੰਗ੍ਰਹਿ, 15 ਗ਼ਜ਼ਲ-ਸੰਗ੍ਰਹਿ, 2 ਕਾਵਿ-ਸੰਗ੍ਰਹਿ, ਇੱਕ ਮਹਾਂਕਾਵਿ, ਇੱਕ ਹਾਇਕੂ-ਸੰਗ੍ਰਹਿ, ਇੱਕ ਦੋਹਾ-ਸੰਗ੍ਰਹਿ, ਇੱਕ ਸਫ਼ਰਨਾਮਾ ਤੇ 2 ਨਾਵਲਾਂ ਸਮੇਤ ‘ਗ਼ਜ਼ਲ ਕਾ ਵਿਆਕਰਣ’ ਨਾਂ ਦੀ ਗ਼ਜ਼ਲ-ਸੰਰਚਨਾ ਸਮਝਣ-ਸਮਝਾਉਣ ਵਾਲ਼ੀ ਇੱਕ ਅਤਿਅੰਤ ਮਹੱਤਵਪੂਰਣ ਪੁਸਤਕ ਵੀ ਸ਼ਾਮਲ ਹੈ। ਇਨ੍ਹਾਂ ਪੁਸਤਕਾਂ ਦੇ ਨਾਂ ਹਨ- ਪਿਨ ਬਹੁਤ ਸਾਰੇ, ਭੀਤਰ ਸਾਂਕਲ: ਬਾਹਰ ਸਾਂਕਲ, ਉਰਵਸ਼ੀ ਹੋ ਤੁਮ, ਝੁਲਸੋ ਮਤ ਮੋਰਪੰਖ, ਏਕ ਦੀਪ ਚੌਮੁਖੀ, ਨਦੀ ਪਸੀਨੇ ਕੀ, ਦਿਨ ਦਿਵੰਗਤ ਹੂਏ, ਸ਼ਾਮਿਆਨੇ ਕਾਂਚ ਕੇ, ਮਹਾਵਰ ਇੰਤਜ਼ਾਰੋਂ ਕਾ, ਰੱਸੀਆਂ ਪਾਨੀ ਕੀ, ਪੱਥਰ ਕੀ ਬਾਂਸੁਰੀ, ਦੀਵਾਰੋਂ ਪਰ ਦਸਤਕ, ਨਾਵ ਬਨਤਾ ਹੂਆ ਕਾਗਜ਼, ਆਗ ਪਰ ਕੰਦੀਲ, ਆਂਧੀਓਂ ਮੇਂ ਪੇੜ, ਆਠ ਸੁਰੋਂ ਕੀ ਬਾਂਸੁਰੀ, ਆਂਗਨ ਕੀ ਅਲਗਨੀ, ਤੋ ਸੁਬਹ ਹੋ, ਕੋਈ ਆਵਾਜ਼ ਦੇਤਾ ਹੈ, ਨਦੀ ਤੁਮ ਰੁਕ ਕਿਉਂ ਗਈ, ਸ਼ਬਦ: ਏਕ ਲਾਲਟੇਨ ਅਤੇ ਮਹਾਂਕਾਵਿ ਪੰਚਾਲੀ ਆਦਿ। ਕੁੰਵਰ ਬੇਚੈਨ ਨੇ ਕਈ ਦੇਸ਼ਾਂ– ਮਾਰੀਸ਼ਸ, ਰੂਸ, ਸਿੰਘਾਪੁਰ, ਇੰਡੋਨੇਸ਼ੀਆ, ਮਸਕਟ, ਅਮਰੀਕਾ, ਕੈਨੇਡਾ, ਯੂ ਕੇ, ਦੁਬਈ, ਸੂਰੀਨਾਮ, ਹਾਲੈਂਡ, ਫਰਾਂਸ, ਜਰਮਨੀ, ਬੈਲਜ਼ੀਅਮ, ਸਵਿੱਟਜ਼ਰਲੈਂਡ, ਲਗਜ਼ਮਬਰਗ, ਪਾਕਿਸਤਾਨ, ਜਾਪਾਨ ਆਦਿ ਦੀ ਯਾਤਰਾ ਕੀਤੀ ਅਤੇ ਬਹੁਤ ਸਾਰੀਆਂ ਮਹੱਤਵਪੂਰਣ ਸੰਸਥਾਵਾਂ (ਕਰੀਬ ਢਾਈ ਸੌ ਤੋਂ ਵੱਧ) ਵੱਲੋਂ ਸਨਮਾਨ ਪ੍ਰਾਪਤ ਕੀਤੇ। ਹਿੰਦੀ ਗ਼ਜ਼ਲਾਂ ਅਤੇ ਗੀਤਾਂ ਦੇ ਇਸ ਮਹੱਤਵਪੂਰਣ ਹਸਤਾਖਰ ਦਾ 29 ਅਪ੍ਰੈਲ 2021 ਨੂੰ ਦੇਹਾਂਤ ਹੋ ਗਿਆ। ਪਾਠਕਾਂ ਦੀ ਦਿਲਚਸਪੀ ਲਈ ਉਸ ਵੱਲੋਂ ਲਿਖੀਆਂ ਕੁਝ ਗ਼ਜ਼ਲਾਂ ਦਾ ਪੰਜਾਬੀ ਲਿਪੀਅੰਤਰ ਪੇਸ਼ ਹੈ: -1- ਜਿਸਮੇਂ ਮਾਂ ਔਰ ਬਾਪ ਕੀ ਸੇਵਾ ਕਾ ਸ਼ੁਭ ਸੰਕਲਪ ਹੋ ਹਾਂ ਮੁਝੇ ਉੜਨਾ ਹੈ ਲੇਕਿਨ ਇਸਕਾ ਮਤਲਬ ਯਹ ਨਹੀਂ ਆਜ ਕੈਸੇ ਇਮਤਿਹਾਂ ਮੇਂ ਉਸਨੇ ਡਾਲਾ ਹੈ ਮੁਝੇ ਕੌਨ ਜਾਨੇ ਕਬ ਬੁਲਾਵਾ ਆਏ ਔਰ ਜਾਨਾ ਪੜੇ ਐਸਾ ਕਹਨਾ ਹੋ ਗਯਾ ਹੈ ਮੇਰੀ ਆਦਤ ਮੇਂ ਸ਼ੁਮਾਰ ਖੇਲ੍ਹ ਭੀ ਚਲਤਾ ਰਹੇ ਔਰ ਬਾਤ ਭੀ ਹੋਤੀ ਰਹੇ ਹਮ ਆਜ ਐਸੇ ਕਿਸੀ ਜ਼ਿੰਦਗੀ ਕੇ ਮੋੜ ਪੇ ਹੈਂ ਤੁਮਹੇਂ ਹੀ ਛਾਂਵ ਸਮਝਕਰ ਹਮ ਆ ਗਏ ਹੈਂ ਇਧਰ ਯੇ ਨਾਵ ਦਿਲ ਕੀ ਅਭੀ ਡੂਬ ਹੀ ਨ ਜਾਏ ਕਹੀਂ ਜ਼ਮਾਨਾ ਜਿਸਕੋ ਮੁਹੱਬਤ ਕਾ ਨਾਮ ਦੇਤਾ ਰਹਾ ਇਧਰ ਚਰਾਗ਼ ਧੂਏਂ ਮੇਂ ਘਿਰੇ-ਘਿਰੇ ਹੈਂ ‘ਕੁੰਵਰ’ ਉਸਨੇ ਪੋਂਛੇ ਹੀ ਨਹੀਂ ਅਸ਼ਕ ਮੇਰੀ ਆਂਖੋਂ ਸੇ ਬਸ ਉਸੀ ਦਿਨ ਸੇ ਖ਼ਫ਼ਾ ਹੈ ਵੋ ਮੇਰਾ ਇਕ ਚੇਹਰਾ ਛੂ ਕੇ ਹੋਂਠੋ ਕੋ ਮੇਰੇ ਵੋ ਭੀ ਕਹੀਂ ਦੂਰ ਗਈ ਦੇ ਗਯਾ ਘਾਵ ਵੋ ਐਸੇ ਕਿ ਜੋ ਭਰਤੇ ਹੀ ਨਹੀਂ ਹੋਸ਼ ਆਇਆ ਤੋ ਹੂਆ ਯਹ ਕਿ ਮੇਰਾ ਇਕ ਦੁਸ਼ਮਨ ਵੋ ਬੜਾ ਕਯਾ ਹੂਆ ਸਰ ਪਰ ਹੀ ਚੜ੍ਹਾ ਜਾਤਾ ਹੈ ‘ਪਾਸ-ਬੁੱਕ’ ਪਰ ਤੋ ਨਜ਼ਰ ਹੈ ਕਿ ਕਹਾਂ ਰੱਖੀ ਹੈ ਠੋਕਰੇਂ ਦੇ ਕੇ ਤੁਝੇ ਉਸਨੇ ਤੋ ਸਮਝਾਇਆ ਬਹੁਤ ਰਾਤ-ਦਿਨ ਅਪਨੇ ਇਸ਼ਾਰੋਂ ਪੇ ਨਚਾਤਾ ਹੈ ਮੁਝੇ ਏਕ ਭੀ ਦਿਲ ਮੇਂ ਨਾ ਉਤਰੀ, ਨ ਕੋਈ ਦੋਸਤ ਬਨਾ ਪਿਆਰ ਸੇ ਹਾਥ ਮਿਲਾਨੇ ਸੇ ਹੀ ਪੁਲ ਬਨਤੇ ਹੈਂ ਮੌਤ ਦੀਵਾਰ ਹੈ, ਦੀਵਾਰ ਕੇ ਉਸ ਪਾਰ ਸੇ ਅਬ ਸਾਰੀ ਦੁਨੀਆ ਮੇਂ ਲੁਟਾਤਾ ਹੀ ਰਹਾ ਪਿਆਰ ਅਪਨਾ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015