19 February 2025
ਅਮਰਜੀਤ ਚੀਮਾਂ (ਯੂ.ਐਸ.ਏ.)

ਅੱਜ ਜਨਮ ਖਾਲਸੇ ਦਾ—ਅਮਰਜੀਤ ਚੀਮਾਂ (ਯੂ. ਐੱਸ. ਏ.)

…ਦਿਨ ਖੁਸ਼ੀਆਂ ਦਾ ਆਇਆ

ਅਸੀਂ ਵੱਖਰੇ ਹਾਂ ਸੰਸਾਰ ਦੇ ਵਿੱਚੋਂ
ਜਨਮੇ ਖੰਡੇ ਦੀ ਧਾਰ ਦੇ ਵਿਚੋਂ
ਪੁਰਜਾ ਪੁਰਜਾ ਕੱਟ ਜਾਈਦਾ
ਸੀਸ ਨਾ ਕਦੇ ਝੁਕਾਇਆ
ਅੱਜ ਜਨਮ ਖਾਲਸੇ ਦਾ

ਸਿੰਘੋ ਦਿਨ ਖੁਸ਼ੀਆਂ ਦਾ ਆਇਆ…

ਸਾਡੀ ਹੈ ਜ਼ਿੰਦ ਜਾਨ ਖਾਲਸਾ
ਕੌਮ ਸਾਡੀ ਦੀ ਸ਼ਾਨ ਖ਼ਾਲਸਾ
ਚਡ਼੍ਹੇ ਹੱਸਕੇ ਚਰਖੜੀਆਂ ਤੇ
ਬੰਦ ਬੰਦ ਕਟਵਾਇਆ
ਅੱਜ ਜਨਮ ਖਾਲਸੇ ਦਾ
ਸਿੰਘੋ ਦਿਨ ਖੁਸ਼ੀਆਂ ਦਾ ਆਇਆ… 

ਅਕਾਲ ਪੁਰਖ ਦੀ ਫੌਜ ਖਾਲਸਾ
ਗੋਬਿੰਦ ਜੀ ਦੀ ਮੌਜ ਖਾਲਸਾ
ਮੀਰ ਮੰਨੂੰ ਵੀ ਮਰ ਗਿਆ ਮਾਰਦਾ
ਖਾਲਸਾ ਦੂਣ ਸਵਾਇਆ
ਅੱਜ ਜਨਮ ਖਾਲਸੇ ਦਾ
ਸਿੰਘੋ ਦਿਨ ਖੁਸ਼ੀਆਂ ਦਾ ਆਇਆ…

ਆਓ ਪ੍ਰਣ ਕਰੀਏ ਅੱਜ ਸਾਰੇ
ਲੱਗੀਏ ਲੜ ਸਤਿਗੁਰ ਦੇ ਸਾਰੇ
ਬਾਣੀ ਗੁਰੂ, ਗੁਰੂ ਹੈ ਬਾਣੀ
ਰਸਤਾ ਗੁਰਾਂ ਦਿਖਾਇਆ
ਅੱਜ ਜਨਮ ਖਾਲਸੇ ਦਾ
ਸਿੰਘੋ ਦਿਨ ਖੁਸ਼ੀਆਂ ਦਾ ਆਇਆ…

ਮਨ ਚਿੱਤ ਲਾ ਬਾਣੀ ਨੂੰ ਪੜ੍ਹੀਏ
ਇਸ ਦੇ ਉੱਤੇ ਅਮਲ ਵੀ ਕਰੀਏ
ਅਮਲਾਂ ਬਾਝ ਨਾ ਜੀਵਨ ਸਫ਼ਲਾ
ਚੀਮੇ ਸੱਚ ਸੁਣਾਇਆ
ਅੱਜ ਜਨਮ ਖਾਲਸੇ ਦਾ
ਸਿੰਘੋ ਦਿਨ ਖੁਸ਼ੀਆਂ ਦਾ ਆਇਆ…
**
ਅਮਰਜੀਤ ਚੀਮਾਂ (ਯੂ ਐੱਸ ਏ)
+1716908-3631

ਅਨੁਵਾਦ: ਮੇਸ਼ੀ ਨਵਾਂਸ਼ਹਿਰੀਆ
***
140
***

ਅਮਰਜੀਤ ਚੀਮਾਂ
+1 (716) 908 3631 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮਰਜੀਤ ਚੀਮਾਂ (ਯੂ.ਐਸ.ਏ.)

View all posts by ਅਮਰਜੀਤ ਚੀਮਾਂ (ਯੂ.ਐਸ.ਏ.) →