27 July 2024
soniia pal

ਤਿੰਨ ਕਵਿਤਾਵਾਂ: ਸੋਨੀਅਾ ਪਾਲ, ਵੁਲਵਰਹੈਂਪਟਨ (ਯੂ.ਕੇ.)

ਿਕਸ ਨੂੰ ਦੋਸ਼ ਦਈਏ, ਵੇ ਹਾਕਮਾਂ
ਨਾ ਤੂੰ ਚੰਗਾ, ਨਾ ਅਸੀਂ ਮਾੜੇ
1. ਕਿਸ ਨੂੰ ਦੋਸ਼ ਦਈਏ, ਵੇ ਹਾਕਮਾਂ

ਿਕਸ ਨੂੰ ਦੋਸ਼ ਦਈਏ, ਵੇ ਹਾਕਮਾਂ
ਨਾ ਤੂੰ ਚੰਗਾ, ਨਾ ਅਸੀਂ ਮਾੜੇ

ਸ਼ਾਿਜਸ਼ ਕਰਦੈਂ ਤੇ ਮੰਨਦਾ ਨਾਹੀ
ਅਸੀਂ ਤਾਂਵੀਂ ਕੱਢੀਏ, ਵੇ ਤੇਰੇ ਹਾੜੇ

ਦੀਵਾ ਬਾਲ ਬਨੇਰੇ ਧਰੀਏ
ਹਨੇਰਾ ਜਦ ਵੀ ਸਾਨੂੰ ਤਾੜੇ

ਹਿੱਕ ਦੇ ਜ਼ੋਰ ਅਸਾਂ ਹੱਕ ਲੈਣੇ
ਅਸੀਂ ਮੌਤ ਿਵਆਹੁਣੇ ਲਾੜੇ

ਹੱਡ ਭੰਨਵੀਂ ਅਸੀਂ ਿਮਹਨਤ ਕਰਦੇ
ਸਾਡੇ ਧਰਤ ਨਾ’ ਰਿਸ਼ਤੇ ਗਾੜ੍ਹੇ

ਨਾਮ ਜਪੀਏ ਤੇ ਵੰਡ ਕੇ ਛਕੀਏ
ਸਾਨੂੰ ਨਾਮ ਖ਼ੁਮਾਰੀ ਚਾੜੇ

ਕਾਲੇ ਕਨੂੰਨਾਂ ਦੀ ਤਾਣੀ ਨਾ ਸੁਲਝੇ
ਸਾਡਾ ਤਨ ਮਨ ਧਨ ਤੂੰ ਸਾੜੇਂ

ਸਰਬੱਤ ਦਾ ਭਲਾ ਮੰਗਣ ਵਾਲੇ
ਸਿੱਧੇ ਸਾਦੇ ਅਸੀਂ ਬਾਣੀ ਦੇ ਪਾੜ੍ਹੇ
**
2. ਲਘੂ ਨਜ਼ਮ : ‘ਘਰ’

ਘਰੋਂ ਹੋ ਕੇ ਆਈ ਹਾਂ
ਦਰ-ਦਰਵਾਜ਼ੇ
ਦੇਖ ਕੇ ਆਈ ਹਾਂ ।

ਵਾਪਸ ਆ ਕੇ ਹੁਣ….

‘ਸ਼ੀਸ਼ ਮਹਿਲ’
ਦੇ ਅਰਥ
ਹੋਰ ਵੀ ਗੂੜ੍ਹੇ
ਹੋ ਗਏ ਹਨ. ….. ।
*

 3. ਚੰਗਾ ਲੱਗਦਾ ਹੈ

ਿੲਹ ਅਮੀਰੀ ਤੇ ਿੲਹਦੇ ਸੁੱਖ-ਅਰਾਮਾਂ ਤੋਂ
‘ਗਰੀਬੀ ਤੇ ਜ਼ਮੀਨ’ ਨਾ’ ਜੁੜ ਕੇ ਰ ਿਹਣਾ
ਬੜਾ ਹੀ ਚੰਗਾ ਲੱਗਦਾ ਹੈ ।

ਬੱ ਚਿਆਂ ਲਈ ਸਾਰੇ ਕੰਮ, ਕਰ-ਕਰ ਦਿੰਦੀ ਨੂੰ
‘ਗੁਆਚੇ ਬਚਪਨ’ ਨੂੰ ਦੋਬਾਰਾ ਫੇਰ ਤੋਂ ਜੀਣਾ
ਬੜਾ ਹੀ ਚੰਗਾ ਲੱਗਦਾ ਹੈ ।

ਥਾਂ-ਿਸਰ ਰੱਖ-ਰਖਾ ਿਖੱਲ਼ਰੀਆਂ ਚੀਜ਼ਾਂ, ਿੲੰਝ
ਘਰ ਦੇ ਹਰ ਿੲੱਕ ਕੋਨੇ ਤੋਂ ਸਜ਼ਾ ਪਾ ਕੇ ਸਜਾ ਰੱਖਣਾ
ਬੜਾ ਹੀ ਚੰਗਾ ਲੱਗਦਾ ਹੈ।

ਹਫਤੇ ਦੋ ਲਈ ‘ਵਰ੍ਹੀਂ ਕਾਲੀਂਂ’ ਪ੍ਰਦੇਸ ਤੋਂ ਛੁੱਟੀਆਂ ਲੈ ਕੇ
ਕੇਰਾਂ ‘ਜੂਹ ਤੇ ਜ਼ੱਦ’ ਤਾਂਈਂ ਭੱਜ ਕੇ ‘ਦੇਖ-ਸੁਣ’ ਆਉਣਾ
ਬੜਾ ਹੀ ਚੰਗਾ ਲੱਗਦਾ ਹੈ।

ਵੱਧਦੀ ਉਮਰ ਦੇ ਤੌਖਲੇ ਤੋਂ ਡਰਿਦਆਂ-ਡਰਦਿਆਂ
ਜੋ ਵੀ ਜੀਵਿਆ, ਮਾਣਿਆਂ, ਹੁਣ ਤੀਕ ਹੰਢਾਇਆ
ਬੜਾ ਹੀ ਚੰਗਾ ਲੱਗਦਾ ਹੈ।

‘ਜ਼ੀਜ਼ਜ਼ ਕ੍ਰਾਈਸਟ’ ਦੀ ‘ਲੈਂਡ’ ਤੇ ਸੂਹੀ ਸੱਜਰੀ ਸਵੇਰੇ
‘ਗੁਰਬਾਣੀ’ ਸੁਣਦਿਆਂ ਸਾਝਰੇ ਸਭ ਆਹਰ ਮੁਕਾ ਲੈਣਾ
ਬੜਾ ਹੀ ਚੰਗਾ ਲੱਗਦਾ ਹੈ।

***
574
***

ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ

View all posts by ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ →