25 July 2024
ਅਮਰਜੀਤ ਚੀਮਾਂ (ਯੂ.ਐਸ.ਏ.)

ਬਾਪੂ ਦੇ ਸਿਰਤੇ ਕਰਦੇ ਰੱਜਕੇ ਪੁੱਤ ਸਰਦਾਰੀ ਅਾ—ਅਮਰਜੀਤ ਚੀਮਾਂ (ਯੂ ਐੱਸ ਏ)

ਸੌ ਦੁਆਈਆਂ ਤੇ ਇੱਕ ਘਿਉ
ਸੌ ਚਾਚੇ ਤਾਏ ਤੇ ਇੱਕ ਪਿਉ
ਪਿਉ ਹੁੰਦਾ ਹੈ ਰੱਬ ਵਰਗਾ,

ਨਾ ਇਸ ਤੋਂ ਕੋਈ ਇਨਕਾਰੀ ਆ…
ਇੱਕ ਬਾਪੂ ਦੇ ਸਿਰ ਤੇ
ਕਰਦੇ ਰੱਜਕੇ ਪੁੱਤ ਸਰਦਾਰੀ ਆ…

ਬਾਪੂ ਸਿਰ ਤੇ ਹੋਵੇ ਨਾ,
ਪਾਣੀ ਪੀਣ ਨਾ ਦਿੰਦੇ ਨੇ,
ਖੋਹ ਲੈਂਦੇ ਟੁੱਕ ਹੱਥ ਚੋਂ
ਲੋਕੀਂ ਜੀਣ ਨਾ ਦਿੰਦੇ ਨੇ
ਇਹਦੇ ਨਾਲ ਹੀ ਚੱਲਦੀ
ਅੱਜ ਦੀ ਦੁਨੀਆਂ ਦਾਰੀ ਆ…
ਇੱਕ ਬਾਪੂ ਦੇ ਸਿਰ ਤੇ
ਕਰਦੇ ਰੱਜਕੇ ਪੁੱਤ ਸਰਦਾਰੀ ਆ…

ਬਾਪੂ ਬਾਪੂ ਕਹਿੰਦੇ ਸੱਚੀਂ
ਸੁੱਖ ਬੜਾ ਹੀ ਪਾਇਆ ਸੀ,
ਪਏ ਨੇ ਦੁੱਖੜੇ ਸਹਿਣੇ
ਜਦ ਬਾਪੂ ਆਪ ਕਹਾਇਆ ਸੀ,
ਖੁੱਲ੍ਹਦੀ ਅੱਖ ਬੰਦੇ ਦੀ,
ਜਦ ਪੈਂਦੀ ਜਿਮੇਵਾਰੀ ਆ…
ਇੱਕ ਬਾਪੂ ਦੇ ਸਿਰ ਤੇ
ਕਰਦੇ ਰੱਜਕੇ ਪੁੱਤ ਸਰਦਾਰੀ ਆ…

ਬੜੇ ਸੀ ਲਾਡ ਲਡਾਉਂਦਾ,
ਥੱਕਿਆ ਟੁੱਟਿਆ ਕੰਮ ਤੋਂ
ਆਉਦਾਂ ਸੀ,
ਸੀਨੇ ਲਾ ਲੈਂਦਾ ਸੀ ਚੁੱਕ ਕੇ
ਘਰ ਫੇ਼ਰੀ ਜਦ ਪਾਉਂਦਾ ਸੀ,
ਤੈਨੂੰ ਦੇਖਕੇ ਪੁੱਤਰਾ ਉਏ
ਲਹਿ ਗਈ ਥਕਾਵਟ ਸਾਰੀ ਆ…
ਇੱਕ ਬਾਪੂ ਦੇ ਸਿਰ ਤੇ
ਕਰਦੇ ਰੱਜਕੇ ਪੁੱਤ ਸਰਦਾਰੀ ਆ…

ਰਿਸ਼ਤੇ ਹੋਰ ਬਥੇਰੇ ਨੇ
ਪਰ ਇਹਦੇ ਤੁੱਲ ਨਾ ਕੋਈ ਏ
ਇਹਦੀ ਕੁਰਬਾਨੀ ਦਾ
ਸਕਦਾ ਤਾਰ ਮੁੱਲ ਨਾ ਕੋਈ ਏ
“ਚੀਮਾਂ” ਗੱਲਾਂ ਸੱਚੀਆਂ ਲਿਖਦਾ
ਸੱਚੀ ਪਿਉ ਪੁੱਤ ਦੀ ਹੀ ਯਾਰੀ ਆ…
ਇੱਕ ਬਾਪੂ ਦੇ ਸਿਰ ਤੇ
ਕਰਦੇ ਰੱਜਕੇ ਪੁੱਤ ਸਰਦਾਰੀ ਆ…
***
260
***
ਅਮਰਜੀਤ ਚੀਮਾਂ (ਯੂ ਐੱਸ ਏ)
+1(716)908-3631

ਅਮਰਜੀਤ ਚੀਮਾਂ

ਅਮਰਜੀਤ ਚੀਮਾਂ (ਯੂ.ਐਸ.ਏ.)

View all posts by ਅਮਰਜੀਤ ਚੀਮਾਂ (ਯੂ.ਐਸ.ਏ.) →