15 March 2025

ਦੁੱਖਦਾਇਕ ਸੂਚਨਾ: ਸ਼ਾਇਰ ਪ੍ਰੋ. ਸੁਰਜੀਤ ਸਿੰਘ ਖਾਲਸਾ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ

ਫੋਟੋ ਸ਼ਾਇਰ ਭੂਪਿੰਦਰ ਸੱਗੂ ਦੇ ਧੰਨਵਾਦ ਨਾਲ

ਇਹ ਸੂਚਨਾ ਬੜੇ ਹੀ ਦੁਖੀ ਹਿਰਦੇ ਨਾਲ ਦੇ ਰਹੇ ਹਾਂ ਕਿ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ ਬੋਲੀਅਾਂ ਦੇ ਮਾਹਰ ਸ਼ਾਇਰ ਅਤੇ ਪੰਜਾਬੀ ਸਾਹਿਤ ਸਭਾ ਵੁਲਵਰਹੈੰਪਟਨ ਦੇ ਚੇਅਰਮੈਨ ਪ੍ਰੋ. ਸੁਰਜੀਤ ਸਿੰਘ ਖਾਲਸਾ, 15 ਅਗਸਤ 2021 ਨੂੰ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ। ਉਹਨਾਂ ਦੀ ਸਿਹਤ ਕੁਝ ਸਮੇਂ ਤੋਂ ਢਿੱਲੀ ਚੱਲ ਰਹੀ ਸੀ। ਪ੍ਰੋ. ਖਾਲਸਾ ਦਾ ਜਨਮ ਪਾਨੀਪਤ ਵਿਖੇ 5 ਮਈ 1932 ਨੂੰ ਹੋਇਆ। ਉਹਨਾਂ ਦਾ ਜੱਦੀ ਪਿੰਡ ਕਾਲਰਾ (ਜ਼ਿਲਾ ਜਲੰਧਰ) ਸੀ। ਯੂ.ਕੇ ਵਿੱਚ ਉਹ ਅਕਤੂਬਰ 1965 ਤੋਂ ਰਹਿ ਰਹੇ ਸਨ। ਪੰਜਾਬੀ ਸਾਹਿਤ ਨਾਲ ਤਾਂ ਉਹ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਸਨ ਹੀ ਪਰ ਇਸਦੇ ਨਾਲ ਹੀ ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਵੀ ਸਾਹਿਤ ਸਿਰਜਣਾ ਕਰਦੇ ਸਨ।

‘ਲਿਖਾਰੀ’ ਪਰਮਾਤਮਾ ਅੱਗੇ ਅਰਦਾਸੀ ਹੈ ਕਿ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਸਾਰੇ ਪਰਵਾਰ ਸਮੇਤ ਸਾਹਿਤਕ ਮਿੱਤਰਾਂ-ਪ੍ਰੇਮੀਅਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
***
268
***

Website |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ