1. ਜ਼ਿੰਦਗੀ ਦੇ ਰੰਗ (ਗੀਤ)
ਦੁੱਖ ਸੁੱਖ ਜ਼ਿੰਦਗੀ ਦੇ ਰੰਗ ਬੰਦਿਆ। ਦੁੱਖਾਂ ਵਿੱਚ ਢੇਰੀਆਂ ਕਦੇ ਵੀ ਢਾਈਂ ਨਾ। ਸੁੱਖ ਆਵੇ, ਰੱਬ ਨੂੰ ਕਦੇ ਭੁਲਾਈਂ ਨਾ। ਦੁੱਖ ਸੁੱਖ ਤਾਂ ਨੇ ਭੈਣ ਭਾਈ ਜਾਪਦੇ। ਦਾਤੇ ਦਾ ਵੀ ਕਦੇ ਸ਼ੁਕਰਾਨਾ ਕਰੀਏ। ਦੁੱਖ ‘ਦੀਸ਼’ ਕਰਦੇ ਵਿਕਾਸ ਆਪਣਾ। ਨਵੇਂ ਛਪੇ ਗ਼ਜ਼ਲ ਸੰਗ੍ਰਹਿ – ਸਾਹਾਂ ਦੀ ਸਰਗਮ- ਦੀ ਇੱਕ ਗ਼ਜ਼ਲ ਪੇਸ਼ ਹੈ ਜੀ: ਰੱਬ ਦੇ ਕੋਲੋਂ ਸੱਤੇ ਖੈਰਾਂ ਮੰਗਦੇ ਹੋ। ਬਿਨ ਮੰਗੇ ਜੋ ਢੇਰ ਦੁਆਵਾਂ ਦੇ ਦਿੰਦੀ, ਘੁੱਟ ਕੇ ਜਿਸ ਨੂੰ ਗਲਵੱਕੜੀ ਵਿੱਚ ਲੈਂਦੇ ਹੋ, ਆਪਣੀ ਕਿਸਮਤ ਆਪਣੇ ਨਾਲ ਲਿਆਉਣਗੀਆਂ, ਜਿਸ ਨੇ ਲੋਰੀ ਨਾਲ ਖਿਡਾਇਆ ਗੋਦੀ ਵਿੱਚ, ਓੜਕ ਅਮਲਾਂ ਨਾਲ ਨਬੇੜੇ ਹੋਣੇ ਨੇ, ਇਹਨਾਂ ਕੋਲੋਂ ‘ਦੀਸ਼’ ਤੁਹਾਨੂੰ ਮਿਲਣਾ ਕੀ , رب دے کولوں سَتّے خیراں منگدے ہو بِن منگے جو ڈھیر دُعاواں دے دیندی گُھٹ کے جِس نُوں گلوکڑی وِچ لیندے ہو اپنی قسمت اپنے نال لیؤن گیاں جِس نے لوری نال کھیڈایا گودی وِچ اوڑکھ عملاں نال نبیڑے ہونے نیں اینہاں کولوں دیش تُہانوں مِلنا کی گُردیش کور گریوال۔ کیلگری ۔ کینیڈا ਇੱਕ ਸਪੂਤ ਪੰਜਾਬ ਦਾ, ਊਧਮ ਸਿੰਘ ਦਲੇਰ। ਸਾਕਾ ਅੰਮ੍ਰਿਤਸਰ ਦਾ, ਜਲ੍ਹਿਆਂ ਵਾਲਾ ਬਾਗ। ਲਾਸ਼ਾਂ ਦੇ ਅੰਬਾਰ ਜਦ, ਤੱਕੇ ਅੱਖਾਂ ਨਾਲ। ਲੰਡਨ ਦੇ ਵਿੱਚ ਪਹੁੰਚਿਆ, ਬਦਲ ਬਦਲ ਕੇ ਭੇਸ। ‘ਮੁਹੰਮਦ ਸਿੰਘ ਆਜ਼ਾਦ’ ਸੀ, ਬਣਿਆਂ ਉਹ ਸਰਦਾਰ। ਪਾਠ ਅਤੇ ਅਰਦਾਸ ਕਰ, ਪਹੁੰਚਾ ਕੈਕਸਟਨ ਹਾਲ। 21 ਸਾਲਾਂ ਬਾਅਦ ਸੀ, ਬਣਿਆਂ ਮੌਕਾ ਮੇਲ। ਨਾ ਡਰਿਆ ਨਾ ਕੰਬਿਆ, ਦਿੱਤੀ ਭਾਜੀ ਮੋੜ। ਬਣ ਕਾਇਰ ਨਾ ਭੱਜਿਆ, ਊਧਮ ਸਿੰਘ ਸਰਦਾਰ। ਜਦ ਜਦ ਢਾਹਿਆ ਕਹਿਰ ਹੈ, ਸਮਿਆਂ ਦੀ ਸਰਕਾਰ। ਦੇਸ਼ ਕੌਮ ਲਈ ਵਾਰਦੇ, ਜੋ ਆਪਣੀ ਜਿੰਦ- ਜਾਨ। |
ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021
ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488