16 December 2025

ਦਿੱਲੀਏ! — ਗੁਰਨਾਮ ਢਿੱਲੋਂ

ਏਨਾ ਡਾਢਾ ਕਹਿਰ ਨਾ ਗੁਜ਼ਾਰ ਦਿੱਲੀਏ।
ਸਾਨੂੰ ਕਿਸ਼ਤਾਂ ਦੇ ਵਿਚ ਨਾ ਮਾਰ ਦਿੱਲੀਏ।

ਅਸੀਂ ਰੱਜ ਰੱਜ ਕੀਤਾ ਤੈਨੂੰ ਪਿਆਰ ਦਿੱਲੀਏ
ਸਾਡੇ ਦਿਲਾਂ ‘ਤੇ ਚਲਾ ਨਾ  ਕਾਟਾਰ ਦਿੱਲੀਏ।

ਤੇਰੇ ਉੱਤੇ ਹੁੰਦੇ ਵਾਰ ਅਸੀਂ ਰਹੇ ਡੱਕਦੇ
ਸਾਡੀ ਪਿੱਠ ‘ਤੇ ਨਾ ਕਰ ਹੁਣ ਵਾਰ ਦਿੱਲੀਏ।

ਸਾਡੀ ਹੋਂਦ ਨੂੰ ਮਿਟਾਉਣ ਲਈ ਤੂੰ ਘੜੇ ਸਾਜਸ਼ਾਂ
ਗਈ ਭੁੱਲ ਸਾਡੇ ਕੀਤੇ ਉਪਕਾਰ ਦਿੱਲੀਏ।

ਹੋਸ਼ ਕਰ! ਨਿੱਤ ਨਵੀਆਂ ਤੂੰ ‘ਭਾਜੀਆਂ’ ਨਾ ਪਾ
ਇਕ ਇਕ  ‘ਭਾਜੀ’ ਦੇਵਾਂ ਗੇ ਉਤਾਰ ਦਿੱਲੀਏ।

ਤੂੰ ਤਾਂ ਕਰ ਇਕਰਾਰ ਵਾਰ ਵਾਰ ਮੁੱਕਰੇਂ
ਨਹੀਂ ਰਿਹਾ ਤੇਰੇ ਉੱਤੇ ਇਤਬਾਰ ਦਿੱਲੀਏ।

ਤੇਰੀ ਛਤਰੀ ਦੀ  ਛਾਂ ਹੇਠ ਨਹੀਂ ਬੈਠਣਾ
ਸਾਡਾ, ਤੇਰੇ ਨਾਲੋਂ ਵੱਖ ਕਿਰਦਾਰ ਦਿੱਲੀਏ।

ਜੇ ਤੂੰ ਨਿੱਤ ਨਵੇਂ ਛੇਕ ਇੰਝ ਕਰਦੀ ਰਹੀ
ਬੇੜਾ ਹਿੰਦ ਵਾਲਾ ਲਗਣਾ ਨਹੀਂ ਪਾਰ ਦਿੱਲੀਏ।

ਘੋਲ ਪਾਣੀ ਵਿਚ ਜ਼ਹਿਰ ਸਿੰਜੇ ਪੌਦਿਆਂ ਨੂੰ
ਦੱਸ!  ਕਿਵੇਂ ਖਿੜੂ ਤੇਰੀ ਗੁਲਜ਼ਾਰ ਦਿੱਲੀਏ।

ਕੱਖਾਂ-ਕੁੱਲੀਆਂ  ਉੱਤੇ ਬੁਲਡੋਜ਼ਰ ਚਲਾਕੇ
ਤਵਾਰੀਖ ਨੂੰ ਨਾ ਕਰ ਦਾਗਦਾਰ ਦਿੱਲੀਏ। 

ਜਿਹੜੇ ਦੇਸ਼ ਦੇ ਵਿਧਾਨ ਵਿਚ ਮਿਲੇ ਸੱਭ ਨੂੰ
ਇਕ ਇਕ ਕਰ ਖੋਹ ਨਾ ਅਧਿਕਾਰ ਦਿੱਲੀਏ।

ਜੇ ਦੀਵਾ ਅਤੇ ਬੱਤੀ ਲੜ ਆਪਸ ‘ਚ ਪੈਣ
ਛਾ, ਘਰ ਵਿਚ ਜਾਵੇ ਅੰਧਕਾਰ ਦਿੱਲੀਏ।

ਅਸੀਂ ਤੇਰੇ ਸਿਰ ਉਤੋਂ ਰਹੇ ਲਹੂ ਵਾਰਦੇ
ਤੂੰ ਕਦੀ ਵੀ ਨਾ ਲਈ ਸਾਡੀ ਸਾਰ ਦਿੱਲੀਏ।

ਅਸੀਂ ਚਾਹੁੰਦੇ ਹਾਂ ਪਿਆਰ ਨਾਲ ਹੱਲ ਕਰੀਏ
ਜਿਹੜੇ ਮਸਲੇ ਨੇ ਸਾਡੇ ਵਿਚਕਾਰ ਦਿੱਲੀਏ।

ਤੈਥੋਂ ਹੱਕ ਮੰਗ ਮੰਗ ਅਸੀਂ ਅੱਕ ਗਏ ਹਾਂ
ਸਾਥੋਂ ਹੁੰਦਾ ਨਹੀਂ ਹੋਰ ਇੰਤਜ਼ਾਰ ਦਿੱਲੀਏ।

ਅਸੀਂ ਭਗਤ ਤੇ ਊਧਮ ਦੀ ਕੁੱਲ ਵਿੱਚੋ ਹਾਂ
ਸਾਡੀ ਅਣਖ ਨੂੰ ਹੋਰ ਨਾ ਵੰਗਾਰ ਦਿੱਲੀਏ।

ਸਾਡਾ ਸਬਰ-ਪਿਆਲਾ ਨੱਕੋ-ਨੱਕ ਭਰਿਆ
ਕਿਤੇ ਚੁੱਕਣੇ ਨਾ ਪੈਣ ਹਥਿਆਰ ਦਿੱਲੀਏ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1674
***

gurnam dhillon
+44 7787059333 | gdhillon4@hotmail.com |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਨਾਮ ਢਿੱਲੋਂ
gdhillon4@hotmail.com
+44 7787059333

ਗੁਰਨਾਮ ਢਿੱਲੋਂ ਦਾ ਰਚਨਾ ਸੰਸਾਰ:
ਕਾਵਿ-ਸੰਗ੍ਰਹਿ:
* ਲਹਿੰਦੇ ਸੂਰਜ ਦੀ ਸੁਰਖੀ (2025)
* ਜੂਝਦੇ ਸੂਰਜ (2024)
* ਨਗਾਰਾ (2022)
* ਦਰਦ ਉਜੜੇ ਖੇਤਾਂ ਦਾ (2022)
* ਦਰਦ ਦੀ ਲਾਟ (2020)
* ਦਰਦ ਦੀ ਗੂੰਜ (2019)
* ਦਰਦ ਦਾ ਦਰਿਆ (2019
* ਲੋਕ ਸ਼ਕਤੀ (2019)
* ਦਰਦ ਦਾ ਰੰਗ (2017)
* ਤੇਰੀ ਮੁਹੱਬਤ (2016)
* ਸਮਰਪਿਤ (2007)
* ਤੂੰ ਕੀ ਜਾਣੇ (2002)
* ਤੇਰੇ ਨਾਂ ਦਾ ਮੌਸਮ (1997)
* ਹੱਥ ਤੇ ਹਥਿਆਰ (1974)
* ਅੱਗ ਦੇ ਬੀਜ (1970)

ਸਮਾਲੋਚਨਾ/ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ:
* ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011)
* ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021)

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ gdhillon4@hotmail.com +44 7787059333 ਗੁਰਨਾਮ ਢਿੱਲੋਂ ਦਾ ਰਚਨਾ ਸੰਸਾਰ: ਕਾਵਿ-ਸੰਗ੍ਰਹਿ: * ਲਹਿੰਦੇ ਸੂਰਜ ਦੀ ਸੁਰਖੀ (2025) * ਜੂਝਦੇ ਸੂਰਜ (2024) * ਨਗਾਰਾ (2022) * ਦਰਦ ਉਜੜੇ ਖੇਤਾਂ ਦਾ (2022) * ਦਰਦ ਦੀ ਲਾਟ (2020) * ਦਰਦ ਦੀ ਗੂੰਜ (2019) * ਦਰਦ ਦਾ ਦਰਿਆ (2019 * ਲੋਕ ਸ਼ਕਤੀ (2019) * ਦਰਦ ਦਾ ਰੰਗ (2017) * ਤੇਰੀ ਮੁਹੱਬਤ (2016) * ਸਮਰਪਿਤ (2007) * ਤੂੰ ਕੀ ਜਾਣੇ (2002) * ਤੇਰੇ ਨਾਂ ਦਾ ਮੌਸਮ (1997) * ਹੱਥ ਤੇ ਹਥਿਆਰ (1974) * ਅੱਗ ਦੇ ਬੀਜ (1970) ਸਮਾਲੋਚਨਾ/ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ: * ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011) * ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021)

View all posts by ਗੁਰਨਾਮ ਢਿੱਲੋਂ →