ਅੱਛੇ ਦਿਨ ਨਾ ਆਏ ਨਾ ਹੀ ਆਉਣੇ ਨੇ। ਨਿਗਮਾਂ ਦੇ ਰੱਥ ਉੱਤੇ ਰਾਹਬਰ ਚ੍ਹੜ੍ਹ ਚੁੱਕੇ ਸਰਮਾਏ ਦੀਆਂ ਸੁੰਦਰ ਪਰੀਆਂ ਦੇ ਆਸ਼ਕ ਨਿਜੀਕਰਣ ਦੇ ਮਾਲ-ਗੌਦਾਮ ਉਸਾਰਨ ਲਈ ਇੱਕੋ ਰੰਗ ਵਿਚ ਭਾਰਤ ਮਾਂ ਨੂੰ ਰੰਗ ਦੇਣਾ ਮਹਿੰਗਾਈ ਦੇ ਨਾਗ ਮੇਲਦੇ ਫਿਰਦੇ ਹਨ ਬੂਟਾ ਬੂਟਾ ਬਾਗ ਦਾ ਗਹਿਣੇ ਧਰ ਦੇਣਾ ਫਸਲਾਂ ਦੀ ਥਾਂ ਉਗਣਗੀਆਂ ਖੁਦਕੁਸ਼ੀਆਂ ਯਾਦ ਕਰੂ ਇਤਿਹਾਸ ਸੁਨਿਹਰੀ ਸਮਿਆਂ ਨੂੰ 2. ਆਇਆ ਨਹੀਂ ਹੈ ਮੇਰੀ ਮੰਜ਼ਲ ਦਾ ਥਹੁ- ਟਿਕਾਣਾ। ਹਾਲੇ ਮੈਂ ਕਹਿਕਸ਼ਾਂ ‘ਤੇ ਵੱਜਦਾ ਸੰਗੀਤ ਸੁਣਨਾ ਵਗਦੇ ਪਸੀਨਿਆਂ ਦਾ ਆਲਾਪ ਵੀ ਗ਼ਜ਼ਬ ਹੈ ਜਿਹੜੇ ਦਿਲਾਂ ਦੇ ਅੰਦਰ ਨਫ਼ਰਤ ਨਿਰੀ ਬਚੀ ਹੈ ਵੱਜਦੀ ਰਬਾਬ ਦੀ ਜੋ ਸੰਘੀ ਨੁੰ ਘੁੱਟ ਰਹੇ ਹਨ ਕਲੀਆਂ ਦੇ ਨਰਮ ਹਿਰਦੇ ਪੌੜਾਂ ਦੇ ਨਾਲ ਮਿੱਧਣ ਇਹ ਰੁੱਖ, ਪਸ਼ੂ, ਪੰਛੀ ਸਾਡੀ ਹੀ ਅੰਸ਼ ਚੋਂ ਹਨ 3. ਰੁਕੇ ਨਾ ਤੇਰੇ ਪਾਣੀ ਉਸ ਵਰਜਿਆ ਬਥੇਰਾ। ਚਿਹਰੇ ‘ਤੇ ਗ਼ਮ ਦੇ ਸਾਏ ਤੇ ਅੱਖੀਆਂ ‘ਚ ਖੰਡਰ ਭੱਜੇ ਘਰੋਂ ਇਹ ਸਮਝ ਕੇ, ਹੈ ਮੁੱਠ ਵਿਚ ਸੂਰਜ ਦਿੱਤਾ ਬੁਝਾ ਇਕਦਮ ਤੂੰ ਜਗਦਾ ਸੀ ਇਕ ਚਿਰਾਗ ਮੈਂ ਡੁੱਬ ਗਿਆ ਕਿ ਯਾਰ ਨੂੰ ਬਚਾ ਲਾਂ’ ਕਿਸੇ ਤਰਾਂ ਅੰਬਰ ਦੀ ਦਾੜ੍ਹੀ ਪੁੱਟਣੋਂ ਮੈਂ ਖੁੰਝਣਾ ਨਹੀਂ ਉੱਡਣਾ ਹੈ ਮੈਂ ਆਜ਼ਾਦ ਹੋ ਹਰ ਹਾਲ, ਤੋੜ ਕੇ 4. ਫ਼ਿਕਰ ਨਾ ਕਰ, ਅਵੱਸ਼ ਇਕ ਦਿਨ, ਸਿਖਰ ‘ਤੇ ਪੁੱਜ ਜਾਣਾ ਹੈ। ਬਥੇਰੇ ਚੰਦ, ਸੂਰਜ. ਚੜ੍ਹਨ, ਛਿਪਣਗੇ ਜ਼ਮਾਨੇ ਵਿਚ ਰੋਸ਼ਨੀ ਨਜ਼ਰ ਵਿਚ ਭਰਕੇ ਖਿਲਾਅ ਨੂੰ ਚੀਰ ਕੇ ਲੰਘਣਾ ਅਸਾਡੇ ਤੇਜ਼ ਨੂੰ ਤਕ ਕੇ ਨਜ਼ਰ ਅੰਬਰ ਦੀ ਝੁਕ ਜਾਵੇ ਅਸੀਂ ਪੱਥਰ ਨਹੀਂ ਬਣਨਾ ਅਸੀਂ ਕੰਧਾਂ ਨਹੀਂ ਬਣਨਾ ਨਦੀ ਰੋਂਦੀ ਰਹੀ ਦਰਿਆ ਜਿਉਂ ਹਾਉਕੇ ਰਿਹਾ ਭਰਦਾ ਘਟਾ, ਬੱਦਲਾਂ ਨੂੰ ਆਖੇ ਆਓ ਮੇਰੇ ਨਾਲ ਰਲ ਜਾਓ ਬਰਫ਼ ਪਿਘਲੀ ਪਹਾੜਾਂ ਤੋਂ ਬਣੇ ਦਰਿਆ ਅਤੇ ਨਦੀਆਂ ਬਿਰਖ ਸਨ ਸੋਗ ਵਿਚ ਡੁੱਬੇ, ਹਵਾ ਨੇ ਹੌਸਲਾ ਦਿੱਤਾ 5. ਬਿਨ ਚਾਨਣ ਦੇ ਉਜਲਾ ਵਿਹੜਾ ਹੋਂਣਾ ਨਹੀਂ। ਤੂੰ! ਜੇ ਟੀਚਾ ਮਿੱਥ ਕੇ ਢੇਰੀ ਢਾਹ ਬੈਠਾ ਬੇਰਹਿਮੀ ਨਾਲ ਲਗਰਾਂ, ਫੁੱਲਾਂ ਨੂੰ ਲੂਹ ਕੇ ਕੱਤਣ ਵਾਲੀ ਦੀ ਨੀਯਤ ਜਦ ਖੋਟੀ ਹੈ ਤੂੰ ਜੇ ਬੱਦਲਾਂ ਨਾਲ ਹੀ ਰਲ਼ ਕੇ ਉਡਣਾ ਹੈ ਲੋਕਾਂ ਦੀ ਸ਼ਕਤੀ ਦੇ ਸਾਹਵੇਂ ਮੁਸ਼ਕਿਲ ਕੰਮ ! ਸ਼ਬਦ ਤਲੀ ‘ਤੇ ਰੱਖ ਕੇ ਮੰਡੀ ਵਿਚ ਨਾ ਜਾ ਐਵੇਂ ਨਾ ‘ਗੁਰਨਾਮ’ ਤਿਜਾਰਤ ਕਰ ਬੈਠੀਂ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |