1. ਪ੍ਰਤਿੱਗਿਆ
ਮਜ਼ਲੂਮਾਂ ਦੀ ਕਹਾਣੀ, ਮੈਂ ਲਿਖਦਾ ਰਹਾਂਗਾ, ਕੋਈ ਚਾਹੇ ਕਿੰਨਾ ਵੀ, ਨਿੱਤ ਪਿਆ ਮੈਨੂੰ ਕੋਸੇ, ਸਫੇਦ ਸੂਰਤਾਂ ਵਿੱਚ, ਸਿਆਹ ਛੁਪੇ ਹਿਰਦੇ, ਚੱਲਣ ਹਨੇਰੀਆਂ ਜਾਂ, ਝੱਲਾਂ ਹੜ੍ਹ ਦੀਆਂ ਮਾਰਾਂ, ਕੋਈ ਚਾਹੇ ਜੇ ਬਣਨਾ, ਮੇਰਾ ਸੱਚਾ ਹਮਸਫ਼ਰ, ਨਿੱਜੀ ਸੋਚਾਂ ‘ਤੇ ਜਜ਼ਬਿਆਂ, ਉੱਤੇ ਅਮਲ ਕਰਕੇ, ਥਿੜਕਿਆ ਕਿਤੇ ਜੇ ਮੈਂ, ਜ਼ਮੀਰ ਆਪਣੀ ਤੋਂ, ਮੈਨੂੰ ਯਕੀਨ ਹੈ ਪੂਰਾ, ‘ਤੇ ਇਰਾਦੇ ਮੇਰੇ ਪੱਕੇ, ਸ਼ਾਲਾ ਰਹੇ ਮੈਨੂੰ ਸਦਾ, ਸਹਾਰਾ ਮੇਰੇ ਗੁਰੂ ਦਾ, ਮਜ਼ਲੂਮਾਂ ਦੀ ਕਹਾਣੀ, ਮੈਂ ਲਿਖਦਾ ਰਹਾਂਗਾ, 2. ਜੀਭ ਦੇ ਸੁਆਦ ਮਿਰਚ ਮਸਾਲਾ ਪੂਰਾ ਬਹੁਤ ਜ਼ਰੂਰੀ ਹੈ, ਸਵਾਦਾਂ ਨੇ ਹੈ ਪੱਟੀ ਦੁਨੀਆ ਰੱਜ ਰੱਜ ਕੇ, ਕੋਈ ਕਹਿੰਦਾ ਮੇਰੀ ਵਧੀਆ ਤਰਕਾਰੀ ਹੈ, ਘੁਮਿਆਰੀ ਭਾਂਡਾ ਅਪਣਾ ਸਦਾ ਸਲਾਹੁੰਦੀ ਹੈ, ਉਹ ਵੀ ਮੌਕਾ ਸੀ ਰੁੱਖੀ ਹੀ ਮਿਲਦੀ ਸੀ, ਗੰਢੇ ਅਤੇ ਅਚਾਰ ਹੀ ਬੜੀ ਨਿਆਮਤ ਸਨ, ਬਰਗਰ, ਪੀਜ਼ੇ, ਨੂਡਲ, ਸਾਨੂੰ ਪੱਟ ਗਏ, ਪਤਾ ਨੀਂ ਚੱਲਿਆ ਜੀਭ ਨੇ ਧੋਖਾ ਕਦ ਦਿੱਤਾ, ਸਿਹਤਾਂ ਵਿਗੜੀਆਂ ਢੇਰ ਬੀਮਾਰੀਆਂ ਲੱਗ ਗਈਆਂ, ਵਫਾਦਾਰੀ ਨਿਭਾਉਂਦੇ ਸਭ ਅੰਗ ਨਿਢਾਲ ਹੋਏ, ਮੋੜ ਮੁੜ ਗਏ ਹਾਂ ਬਹੁਤ ਹੁਣ ਮੋੜਾ ਨਹੀਂ ਪੈਣਾ, 3. ਜੰਗ ‘ਤੇ ਜੰਗ ਹਰ ਇੱਕ ਜ਼ੁਬਾਨ ‘ਤੇ, ਖ਼ੂਨ ਦਾ ਬਦਲਾ ਖ਼ੂਨ ਹੈ, ਬਲੈਕ ਆਊਟ ਅਤੇ ਬੰਕਰਾਂ ਦੇ, ਸਿਲਸਿਲੇ ਦਾ ਜ਼ੋਰ ਹੈ, ਬੇ ਕਸੂਰੀ ਮਾਸੂਮ ਜਾਨਾਂ, ਜਾਂਦੀਆਂ ‘ਤੇ ਰੁਲ਼ਦੀਆਂ, ਅਰਸ਼ ਤੋਂ ਬਰਸੇ ਅੰਗਾਰੇ, ਅਮਨ ਦਾ ਇਲਾਜ ਨਹੀਂ , ਲਾਉਣ ਤੇ ਬੁਝਾਉਣ ਲਈ, ਖੜਪੰਚ ਕਈ ਨੇ ਕਾਹਲੇ, ਬਿਨਾ ਛੱਤ ‘ਤੇ ਬਿਨਾ ਘਰ ਦੇ, ਰੜੇ ਹੀ ਜਿਹੜਾ ਬੈਠਾ ਹੈ, ਹਰ ਜੰਗ ਦੇ ਮਗਰੋਂ ਤੋਬਾ, ਅਤੇ ਹਰ ਤੋਬਾ ਦੇ ਪਿੱਛੋਂ ਜੰਗ, 4. ਰੇਖਾਵਾਂ ਰੇਖਾਵਾਂ ਅਕਸਰ ਬਰੀਕ ਜਿਹੀਆਂ, ਕਦੀ ਤਿੱਖੀਆਂ ਵਾਂਗਰ ਤੀਰਾਂ ਦੇ, ਦਿਲ, ਹੱਥਾਂ ਅਤੇ ਮੱਥਿਆਂ ਦੇ, ਲੋਕਾਂ ਨੂੰ ਲੋਕਾਂ ਤੋਂ ਵੰਡ ਕੇ ਤੇ, ਕੋਈ ਲਛਮਣ ਦੀ ਦਿੱਤੀ ਕਾਰ ਜਿਹੀਆਂ, ਨਫ਼ਰਤਾਂ ਦੇ ਬੁਣੇ ਕਈ ਜਾਲ਼ ਜਿਹੀਆਂ, ਰੇਖਾਵਾਂ ਅਕਸਰ ਬਰੀਕ ਜਿਹੀਆਂ, |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਮੇਰਾ ਹਵਾਲਾ
ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ, ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ।
ਬਾਕੀ ਸਭ ਠੀਕ ਠਾਕ ਹੈ।
ਰਵਿੰਦਰ ਸਿੰਘ ਕੁੰਦਰਾ
***