17 September 2024

ਗ਼ਜ਼ਲ—ਗੁਰਨਾਮ ਢਿੱਲੋਂ

ਪੰਛੀ ਆਲ੍ਹਣਾ ਕਿੱਥੇ ਪਾਏ।
ਸਾਰੇ ਹੀ ਰੁੱਖ ਬਣੇ ਪਰਾਏ।
ਗ਼ਜ਼ਲ—ਗੁਰਨਾਮ ਢਿੱਲੋਂ

ਪੰਛੀ ਆਲ੍ਹਣਾ ਕਿੱਥੇ ਪਾਏ।
ਸਾਰੇ ਹੀ ਰੁੱਖ ਬਣੇ ਪਰਾਏ।

ਦੋਸ਼ ਬੇਗਾਨੇ ਨੂੰ ਕੀ ਦੇਈਏ
ਦੁਸ਼ਮਣ ਬਣ ਗਏ ਘਰ ਦੇ ਜਾਏ।

ਸਮਝ ਕੇ ਵੀ ਨਾ ਸਮਝੇ ਜਿਹੜਾ
ਕੋਈ ਉਸ ਨੂੰ ਕੀ ਸਮਝਾਏ?

ਮੇਘਲਿਆ! ਕੀ ਰਹਿਮਤ ਤੇਰੀ?
ਨਦੀਆਂ, ਸਾਗਰ ਸੱਭ ਤਿਰਹਾਏ।

ਕਲ੍ਹ ਜੋ ਰੱਬ ਸੀ ਬਣਿਆ ਬੈਠਾ
ਬੈਠਾ ਅੱਜ ਉਹ ਮੂੰਹ ਛੁਪਾਏ।

ਬਾਗ ਦਾ ਮਾਲੀ ਡਾਢਾ ਸ਼ਾਤਰ
ਕਿੱਕਰਾਂ ਨੂੰ ਅਮਰੂਦ ਲਗਾਏ!

ਖਾਵਣਗੇ ਫ਼ਲ ਬਾਲਕ ਇਕ ਦਿਨ
ਵਿਦਰੋਹੀਆਂ ਜੋ ਬੂਟੇ ਲਾਏ।

ਉਹ ਸੂਰਾ ਜੰਗ ਜਿੱਤ ਜਾਵੇ ਗਾ
ਤਲੀ ‘ਤੇ ਜਿਹੜਾ ਸੀਸ ਟਿਕਾਏ।

ਹਾਇ, ਸਾਥੋਂ ਹੁੰਦੇ ਨਹੀਂ ਜਰ
ਕਲੀਆਂ ਦੇ ਮੁੱਖੜੇ ਮੁਰਝਾਏ।

***
646
***
gurnam dhillon