|
ਹਥਲੇ ਕਾਵਿ ਸੰਗ੍ਰਹਿ ‘ਤ੍ਰੈਕਾਲ’ ਵਿਚ 49 ਰਚਨਾਵਾਂ ਸੰਕਿਲਤ ਹਨ। ਇਸ ਪੁਸਤਕ ਦੇ ਅਰੰਭ ਵਿਚ ਸੱਗੂ ਦੇ ਸੰਖੇਪ ਨੋਟ ‘ਆਪਣੇ ਵੱਲੋਂ’ ਸਮੇਤ ਦੋ ਵਿਦਵਾਨਾਂ ਜੋਤੀ ਸ਼ਰਮਾ ਅਤੇ ਗੁਰਪ੍ਰੀਤ ਬੋੜਾਵਾਲ ਦੇ ਇਸ ਪੁਸਤਕ ਵਿਚ ਪ੍ਰਾਪਤ ਕਾਵਿ- ਸਮਗਰੀ ਦੀ ਗੁਣਵੰਤਾ ਬਾਰੇ ਨਿਬੰਧ ਉਪਲਭਦ ਹਨ। ਪਿੱਠਵਰਕ ਉੱਤੇ ਇੰਗਲੈਂਡ ਨਿਵਾਸੀ ਅਲੋਚਕ ਪ੍ਰੀਤਮ ਸਿੰਘ ਕੈਂਬੋ ਦੀ ਟਿਪਣੀ ਵੀ ਉਪਸਥਿਤ ਹੈ। ਸੱਗੂ ਨੇ ਇਹ ਪੁਸਤਕ ਉਨ੍ਹਾਂ ਕਿਰਤੀਆਂ, ਕਿਰਸਾਨਾਂ, ਮਜ਼ਦੂਰਾਂ ਨੂੰ ਸਮਰਪਣ ਕੀਤੀ ਹੈ ਜੋ ਸਖ਼ਤ ਮਿਹਨਤ ਕਰਦੇ ਹੋਏ ਮਨੁੱਖਾਂ ਹੱਕਾਂ ਲਈ ਜੂਝਦੇ ਹਨ। ਪੁਸਤਕ ਦੀ ਦਿੱਖ ਸੁੰਦਰ ਹੈ। ਇਸ ਪੁਸਤਕ ਦੇ ਵਧੇਰੇ ਸਰੋਕਾਰ ਸਮਕਾਲੀ ਯਥਾਰਥ ਦੀਆਂ ਵਿਸੰਗਤੀਆਂ ਦੇ ਰੂ-ਬ-ਰੂ ਹਨ ਭਾਵੇਂਕਿ ਕਿਤੇ ਕਿਤੇ ਕੁਦਰਤ ਦਾ ਸਾਹਿਤਕ ਗੁਣ-ਗਾਇਣ ਵੀ ਨਮੂਦਾਰ ਹੁੰਦਾ ਹੈ। ਇਸ ਦੇ ਨਾਲ ਸ਼ਾਇਰ ਆਪਣੇ ਰੁਝੇਵੇ ਭਰੇ ਜੀਵਨ ਵਿੱਚੋਂ ਵਕਤ ਨਿਕਾਲ ਕੇ ਹੋਰਾਂ ਦੇਸ਼ਾਂ-ਦੇਸ਼ਾਂਤਰਾਂ ਅਤੇ ਜਜ਼ੀਰਿਆਂ ਦਾ ਭਰਮਣ ਵੀ ਕਰਦਾ ਹੈ ਅਤੇ ਓਥੋਂ ਦੇ ਕੁਦਰਤੀ, ਮਨਮੋਹਕ ਦ੍ਰਿਸ਼ਾਂ ਨੂੰ ਆਪਣੇ ਅਨੁਭਵ ਵਿਚ ਆਤਮਸਾਤ ਕਰਕੇ ਕਾਵਿ-ਰੂਪ ਵਿਚ ਢਾਲਣ ਦਾ ਸਫਲ ਯਤਨ ਕਰਦਾ ਹੈ। ਸੱਗੂ ਦੇ ਕੋਮਲ, ਸ਼ਾਇਰਾਨਾ ਦਿਲ ਨੂੰ ਆਪਣੇ ਚੌਗਿਰਦੇ ਵਿਚ ਪ੍ਰਾਪਤ ਘਟਨਾਵਾਂ/ਦੁਰਘਟਨਾਵਾਂ, ਸਥਿੱਤੀਆਂ/ਪ੍ਰਸਥਿੱਤੀਆਂ, ਦੁਖਦ ਵਰਤਾਰੇ, ਮਨੁੱਖਤਾ ਨੂੰ ਪੇਸ਼, ਘਿਨਾਉਣੇ ਆਰਥਿਕ, ਰਾਜਨੀਤਕ, ਸਮਾਜਿਕ ਹਾਦਸੇ-ਦਰ-ਹਾਦਸੇ ਉਪਰਾਮ ਕਰਦੇ ਹਨ। ਉਸ ਨੇ ਜਿਸ ਨਜ਼ਮ ਦੇ ਆਧਾਰ ਉੱਤੇ ਇਸ ਪੁਸਤਕ ਦਾ ਨਾਮਕਰਣ ‘ਤ੍ਰੈਕਾਲ’ ਕੀਤਾ ਹੈ ਉਸਦਾ ਪਹਿਲਾ ਬੰਦ ਹੀ ਇਸ ਤੱਥ ਦਾ ਪ੍ਰਮਾਣ ਹੈ ਜਿਵੇ: “ਬ੍ਰਹਿਮੰਡ ਵਿਚ ਤ੍ਰੈਕਾਲ ਕੂਕਦੇ
1991 ਵਿਚ ਸੋਵੀਅਤ ਯੂਨੀਅਨ ਦੇ ਵਿਖੰਡਨ ਨਾਲ ਸੰਸਾਰ ਵਿਚ ਰਾਜਨੀਤਕ ਸ਼ਕਤੀਆਂ ਦਾ ਸੰਤੁਲਨ ਅਮਰੀਕੀ ਸਾਮਰਾਜ ਅਤੇ ਉਸਦੀਆਂ ਇਤਿਹਾਦੀ ਸ਼ਕਤੀਆਂ ਨਾਟੋ ਦੇਸ਼ਾਂ ਦੇ ਹਿੱਤ ਵਿਚ ਇਕਧਰੁਵੀ ਹੋ ਗਿਆ ਜਿਸ ਦੇ ਫਲਸਰੂਪ ਵਿਸ਼ਵੀਕਰਣ, ਨਵਉਦਾਰੀਕਰਣ, ਨਿਜੀਕਰਣ ਅਤੇ ਬਹੁਰਾਸ਼ਟਰੀ ਨਿਗਮੀਕਰਣ ਦੀਆਂ ਆਰਥਿਕ ਨੀਤੀਆਂ ਹੋਂਦ ਵਿਚ ਆਈਆਂ। 2008 ਦੇ ਆਸਪਾਸ ਵਿਸ਼ਵ ਪੂੰਜੀਵਾਦੀ ਵਿਵਸਥਾ ਅਰਥਿਕ ਸੰਕਟ ਦਾ ਸ਼ਿਕਾਰ ਹੋ ਗਈ ਅਤੇ ਤੀਜੇ ਜਗਤ ਦੇ ਦੇਸ਼ਾਂ ਵਿਚ ਵੀ ਆਰਥਿਕ ਸੰਕਟ ਗਹਿਰੇ ਹੋਏ ਅਤੇ ਹਾਹਾਕਾਰ ਮਚ ਗਈ ਜੋ ਅੱਜ ਤਕ ਜਾਰੀ ਹੈ। ਅਮਰੀਕੀ ਸਾਮਰਾਜ ਅਤੇ ਉਸਦੇ ਸਹਿਯੋਗੀ ਨਾਟੋ ਦੇਸ਼ਾਂ ਦੀਆਂ ਪਸਾਰਵਾਦੀ ਮੰਡੀਗਤ ਨੀਤੀਆਂ ਰਾਹੀਂ ਦੁਨੀਆਂ ਵਿਚ ਆਪਣੀ ਧੌਂਸ ਜਮਾਉਣ ਦੇ ਯਤਨ ਤੇਜ਼ ਹੋਣ ਲੱਗੇ। ਖਾੜੀ ਦੇਸ਼ਾਂ ਵਿਚ ਲੜਾਈਆਂ ਲੱਗ ਗਈਆਂ। ਸੰਸਾਰ ਦੀਆਂ ਅਰਥਿਕ ਅਤੇ ਰਾਜਨੀਤਕ ਸਥਿੱਤੀਆਂ/ਪ੍ਰਸਥਿਤੀਆਂ ਉੱਤੇ ਕਾਲੀਆਂ ਸ਼ਕਤੀਆਂ ਦਾ ਬੋਲਬਾਲਾ ਕਾਇਮ ਹੋ ਗਿਆ। ਪੂੰਜੀਵਾਦੀ ਸੰਸਾਰ ਵਿਚ ਆਰਥਿਕ ਸੰਕਟ ਤਾਂ ਪਹਿਲਾਂ ਵੀ ਆਉਂਦੇ ਸਨ ਐਪਰ ਅੱਜ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਇਸ ਕੌੜੇ ਸੱਚ ਅਥਵਾ ਦੁੱਖਮਈ ਯਥਾਰਥ ਨੂੰ ਅਨੁਭਵਸ਼ੀਲ ਕਵੀ ਭੂਪਿੰਦਰ ਸੱਗੂ ਆਪਣੀ ਕਵਿਤਾ ਦੇ ਹੇਠ ਲਿਖੇ ਬੰਦ ਵਿਚ ਰੂਪਾਂਤਰਿਤ ਕਰਦਾ ਹੈ: ‘ਰੋਜ਼ ਸਿਆਸਤ ਵਾਲਾ ਮੁਜਰਾ ਸੱਗੂ ਕਾਵਿ ਦੀ ਖੂਬੀ ਇਹ ਹੈ ਕਿ ਉਹ ਵਿਪਰੀਤ ਸਥਿਤੀਆਂ ਵਿਚ ਵੀ ਨਿਰਾਸ਼ਤਾ ਦੀ ਖੱਡ ਵਿਚ ਨਹੀਂ ਗਿਰਦਾ। ਹਥਿਆਰ ਨਹੀਂ ਸੁੱਟਦਾ। ਪੈਰਾਂ ਤੋਂ ਸਿਰ ਤੀਕ ਘੋਰ ਦੁਖਾਂ ਵਿਚ ਗ੍ਰਸਤ, ਹੋਣ ਦੇ ਬਾਵਜੂਦ ਉਹ ਚੇਤੰਨਤਾ ਗ੍ਰਹਿਣ ਕਰਕੇ, ਦਿਲ-ਜਿਗਰੇ ਨਾਲ ਇਨ੍ਹਾਂ ਪ੍ਰਾਪਤ ਕਾਲੀਆਂ ਸ਼ਕਤੀਆਂ ਵਿਰੁੱਧ ਜੂਝਣ ਨੂੰ ਤਤਪਰ ਰਹਿੰਦਾ ਹੈ। ਇਸ ਕਰਕੇ ਹੀ ਉਹ ਸੂਰਜ ਨੂੰ ਜੋ ਕੇ ਇਸ ਬ੍ਰਹਿਮੰਡ ਵਿਚ ਚਾਨਣ ਅਤੇ ਊਰਜਾ ਦਾ ਸਰੋਤ ਹੈ, ਨੂੰ ਮੁਖਾਤਿਬ ਹੁੰਦਾ ਹੈ: ‘ਸੂਰਜਾ ਵੇ ਸੂਰਜਾ ਕਵੀ ਜਾਂ ਕਾਵਿ-ਪਾਤਰ ਜਾਣਦਾ ਹੈ ਕਿ ਖਪਤ ਸ਼ਭਿਆਚਾਰ ਪੈਦਾ ਹੋਣ ਨਾਲ ਮਨੁੱਖੀ ਸੰਵੇਦਨਾ ਦਾ ਮੰਡੀਕਰਣ ਹੋ ਚੁੱਕਾ ਹੈ। ਮਨੁੱਖ ਮਹਿਜ਼ ਇਕ ਮੰਡੀ ਦੀ ਜਿਣਸ ਬਣ ਚੁੱਕਾ ਹੈ। ਇਸਦਾ ਬਾਹਰਮੁੱਖੀ ਰੂਪ ਨਿਰਾ ਵਿਖਾਵਾ ਹੈ, ਛਲਾਵਾ ਹੈ, ਧੋਖਾ ਹੈ ਅਤੇ ਅੰਦਰੋਂ ਇਸਦਾ ਅੰਤਹਕਰਣ ਮਰ ਚੁੱਕਾ ਹੈ। ਇਸ ਪੂੰਜੀਵਾਦੀ ਵਿਵਸਥਾ ਵਿਚ ਬੇਈਮਾਨ, ਦਗੇਬਾਜ਼, ਲਾਲਚੀ ਅਤੇ ਲੋਭੀ ਮਨੁੱਖਾਂ ਨੇ ਕਾਮਾ ਜਮਾਤ ਦੀ ਕਿਰਤ ਦੀ ਲੁੱਟ-ਖਸੁੱਟ ਕਰਕੇ ਆਪਣੇ ਮਹਿਲ ਉਸਾਰ ਲਏ ਹਨ ਜਿਵੇਂ: ‘ਬੀਬਿਆਂ ਤੇ ਰਾਣਿਆਂ ਦੇ ਤ੍ਰੈਕਾਲ ਦਾ ਅਧਿਅਨ ਕਰਦਿਆਂ ਇਸ ਸੰਗ੍ਰਹਿ ਵਿਚੋਂ ਸ਼ਾਇਰੀ ਦੇ ਤਿੰਨ ਰੰਗ ਉੱਘੜਦੇ ਪਰਤੀਤ ਹੁੰਦੇ ਹਨ। ਪਹਿਲੇ ਰੰਗ ਦੀ ਉਤਪਤੀ ਵਿਚ ਸਮਾਜਿਕ ਅਤੇ ਰਾਜਨੀਤਕ ਸਰੋਕਾਰ ਜੁੜਦੇ ਹਨ ਜਿਸਦਾ ਜ਼ਿਕਰ ਉਪਰ ਕੀਤਾ ਗਿਆ ਹੈ। ਇਸ ਕੋਟੀ ਦੀਆਂ ਕਵਿਤਾਵਾਂ ‘ਬਗਾਵਤ ਦੇ ਆਸਾਰ’, ‘ਸਾਮਰਾਜੀ ਜਿੰਨ’, ‘ਕਦ ਤਕ ਡਰੋਗੇ’, ‘ਕਰਬਲਾ’, ‘ਮਾਂ ਬੋਲੀ ਪੰਜਾਬੀ’, ‘ਜੰਗ’, ‘ਕੋਰਾ ਸੱਚ’, ‘ਸ਼ਬਦ’, ‘ਅੰਦਰੋ ਅੰਦਰੀ’, ‘ਲੀਰੋ ਲੀਰ ਮੁਹੱਬਤ’, ‘ਬੇਰੁਜ਼ਗਾਰੀ’, ‘ਇਹ ਦੁਨੀਆਂ’, ‘ਭਾਸ਼ਨ’, ‘ਕਿਸਾਨ ਅੰਦੋਲਨ, ‘ਘੁਟਾਲਾ’, ‘ਸ਼ਹਾਦਤ’, ‘ਬਟਬਾਰਾ’ ਆਦਿ ਵਿਚ ਪ੍ਰਾਪਤ ਯਥਾਰਥ ਨੂੰ ਆਧਾਰ ਬਣਾਕੇ ਸਮਾਜ ਵਿਚਲੀਆਂ ਵਿਸੰਗਤੀਆਂ ਦਾ ਖੂਬਸੂਰਤ ਕਾਵਿ-ਭਾਸ਼ਾ ਵਿਚ ਚਿਤਰਨ ਕਰਕੇ ਜਨਸਧਾਰਨ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਗਈ ਹੈ ਜਿਵੇਂ: ‘ਨਿਸਦਿਨ ਨਫ਼ਰਤ ਵਧਦੀ ਜਾਵੇ ਦੂਜੀ ਕੋਟੀ ਵਿਚ ਉਨ੍ਹਾਂ ਕਵਿਤਾਵਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਜਿਸ ਵਿਚ ਕੁਦਰਤ ਦੇ ਦ੍ਰਿਸ਼ ਪੇਸ਼ ਕਰਦਿਆਂ ਪ੍ਰਾਪਤ ਸਮਾਜਿਕ ਮਸਲਿਆਂ ਅਤੇ ਸਰੋਕਾਰਾਂ ਵੱਲ ਇਸ਼ਾਰਾ ਕੀਤਾ ਗਿਆ ਹੈ ਜਿਵੇਂ ‘ਦਰਿਆ ਕਿਨਾਰੇ’, ‘ਵਿਸਮਾਦ ਨਗਰ’, ‘ਚਿੜੀਆਂ’, ‘ਬੂੰਦ’, ‘ਚੀਸ ਬਾਵਰੀ’ ‘ਗਗਨ ਪੰਖੇਰੂ’, ‘ਵਿਛੜੀ ਲਹਿਰ’, ‘ਅੰਮ੍ਰਿਤ ਵੇਲਾ’, ‘ਮੌਸਮ’ ‘ਸਾਵਣ’, ‘ਕੁਦਰਤ’, ਅਤੇ ‘ਨਿਗਰਲ’ ਆਦਿ। ‘ਕੁਦਰਤ’ ਨਾਮੀ ਕਵਿਤਾ ਦਾ ਇਕ ਬੰਦ ਵੇਖੋ: ‘ਬੰਦਿਆ! ਧਰਤੀ ਮਾਂ ਜਿਹਾ ਏਥੇ ਸ਼ਾਇਰ ਦਾ ਭਾਵ ਹੈ ਮਨੁੱਖ ਨੂੰ ਇਸ ਅਥਿਰ ਸੰਸਾਰ ਦੇ ਸੁੱਖਾਂ ਨੂੰ ਪ੍ਰਾਪਤ ਕਰਨ ਲਈ ਲਾਲਚ ਅਤੇ ਮੁਨਾਫ਼ੇ ਦੀ ਹੋੜ ਦੇ ਲੜ ਲੱਗ ਕੇ ਕੁਦਰਤ ਦੇ ਨਿਯਮਾਂ ਨਾਲ ਖਿਲਵਾੜ ਕਰਕੇ ਧਰਤੀ ਦੇ ਪਰਿਆਵਰਣ ਨੂੰ ਪ੍ਰਦੂਸ਼ਤ ਕਰਦਿਆਂ ਆਪਣੇ ਲਈ ਕੁਦਰਤੀ ਆਫ਼ਤਾਂ ਉਤਪਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਗੋਂ ਧਰਤੀ ਮਾਂ ਨੂੰ ਪਿਆਰ ਕਰਨਾ ਚਾਹੀਦਾ ਹੈ। ਇਸ ਕਵਿਤਾ ਦਾ ਹਰੇਕ ਬੰਦ ਕਮਾਲ ਦੀ ਕਲਾ-ਕੌਸ਼ਲਤਾ ਦਾ ਨਮੂਨਾ ਹੈ। ਇਸ ਵਿਚ ਸੁਹਜ, ਸੂਖਮਤਾ, ਸੁੰਦਰਤਾ ਅਤੇ ਸ਼ਿਲਪ ਦਾ ਜਾਦੂਮਈ ਸੁਮੇਲ ਹੈ। ਇਹ ਕਵਿਤਾ ਇਸ ਸੰਗ੍ਰਹਿ ਦਾ ਹਾਸਲ ਹੈ ਜਿਵੇਂ: ਫਲ਼, ਫੁੱਲ ਪੱਤੇ ਰੇਸ਼ਮੀ ਭਾਰਤੀ ਕਾਵਿ-ਸ਼ਾਸਤਰ ਦੇ ਤਿੰਨ ਗੁਣ ਸਤਿਅਮ, ਸ਼ਿਵਮ ਅਤੇ ਸੁੰਦਰਮ ਇਸ ਕਵਿਤਾ ਵਿਚ ਪੂਰੇ ਜਲੌਅ ਸਮੇਤ ਰੂਪਮਾਨ ਹੁੰਦੇ ਹਨ। ‘ਕਰੋਨਾ ਕਾਲ’ ਨਾਮੀ ਕਵਿਤਾ ਵਿਚ ਸ਼ਾਇਰ ਜ਼ਿਕਰ ਕਰਦਾ ਹੈ ਕਿ ਕਰੋਨਾ ਪੀੜਤ ਮਰੀਜ਼ ਤੋਂ ਦੂਰ ਰਹਿਣ ਦੀ ਸਾਵਧਾਨੀ ਦੇ ਪ੍ਰਸੰਗ ਵਿਚ ਅਜੋਕੇ ਯੁੱਗ ਵਿਚ ਮਨੁੱਖੀ ਰਿਸ਼ਤੇ ਕਿਵੇਂ ਤਾਰ ਤਾਰ ਗਏ ਹਨ ਜਿਵੇਂ ‘ਮੋਹ ਦੇ ਰਿਸ਼ਤੇ ਇਸ ਪੁਸਤਕ ਵਿਚ ਤੀਜੀ ਵੰਨਗੀ ਦੀ ਉਨ੍ਹਾਂ ਕਵਿਤਾਵਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਿਚ ਪਰਵਾਸ ਦੇ ਅਨੁਭਵ ਦਾ ਰੰਗ ਵਧੀਕ ਰੂਪ ਵਿਚ ਉੱਘੜਦਾ ਹੈ ਅਤੇ ਇਸ ਵਿਚ ਸ਼ਾਇਰ ਦੀ ਨਿਜੀ ਪੀੜ ਦਾ ਪਰਤੌ ਵੀ ਸ਼ਾਮਲ ਹੈ। ਇਸ ਵਿਚ ‘ਪਰਦੇਸੀ ਕੂੰਜਾਂ, ‘ਗੀਤ ਜਦੋਂ ਲਿਖਦਾਂ’ ਆਦਿ ਕਵਿਤਾਵਾਂ ਨੂੰ ਗਿਣਿਆ ਜਾ ਸਕਦਾ ਹੈ। ਏਥੇ ਇਹ ਦੱਸਣਾ ਅਵੱਸ਼ਕ ਹੈ ਸੱਗੂ ਕਾਵਿ ਦੀ ਉਪਰੋਕਤ ਕੋਟੀ, ਵੰਨਗੀ ਅਥਵਾ ਪਰਿਪੇਖ ਵੰਡ ਕੋਈ ਦੀਵਾਰਮੁਖੀ ਵੰਡ ਨਹੀਂ। ਇਕ ਸ਼ਾਇਰ ਦੀਆਂ ਲਿਖੀਆਂ ਹੋਂਣ ਕਾਰਨ ਇਨ੍ਹਾਂ ਰਚਨਾਵਾਂ ਦੀ ਸੰਰਚਨਾ ਪ੍ਰਸਪਰ ਰਲਗੱਡ ਵੀ ਹੁੰਦੀ ਹੈ। ਇਸ ਪੁਸਤਕ ਦੀਆਂ ਕਵਿਤਾਵਾਂ ਦੀ ਬਾਹਰਮੁੱਖਤਾ ਅਤੇ ਅੰਤਰਮੁੱਖਤਾ ਦਾ ਸ਼ੁੱਧ ਬੋਧ ਕਰਨ ਲਈ ਮੈਂ ਇਹ ਵੰਡ ਕੀਤੀ ਹੈ। ‘ਅਸੀਂ ਬਾਰ ਪਰਾਏ ਰਹਿ ਕੇ ਵੀ ਹਥਲੀ ਪੁਸਤਕ ਦਾ ਵਿਵੇਚਨ ਕਰਦਿਆਂ ਇਸ ਤੱਥ ਵੱਲ ਸੰਕੇਤ ਕਰਨਾ ਵੀ ਆਵੱਸ਼ਕ ਹੈ, ਭੂਪਿੰਦਰ ਸੱਗੂ ਸਿਰਜਣ ਪ੍ਰਕਿਰਿਆ ਸਮੇਂ ਆਪਣੀ ਕਲਪਨਾ ਦਾ ਸੰਸਾਰ ਵਿਸ਼ਾਲ ਕਰਦਿਆਂ ਕਿਤੇ ਕਿਤੇ ਕਾਵਿਕ ਸੰਚਾਰ ਨੂੰ ਅਜਿਹੀ ਗੰਢ ਮਾਰ ਬੈਠਦਾ ਹੈ ਕਿ ਪਾਠਕ ਲਈ ਕਵਿਤਾ ਦੇ ਅਸਲੀ ਅਰਥਾਂ ਦੀ ਰਸਾਈ ਕਰਨੀ ਸੰਕਟ ਗ੍ਰਸਤ ਹੋ ਨਿਬੜਦੀ ਹੈ। ਉਦਾਹਰਣ‘ ਵਜੋਂ : ‘ਦੁਨੀਆਂ ਅੰਦਰ ਜੀਵਤ ਰਹਿੰਦਾ ਪਾਣੀ ਤੋਂ ਬਿਨ ਬੰਦਾ ਤੜਪ ਤੜਪ ਕੇ ਪਿਆਸਾ ਮਰ ਸਕਦਾ ਹੈ। ਸੁੱਕ ਸਕਦਾ ਹੈ। ਠਰ ਨਹੀਂ ਸਕਦਾ। ਪਾਣੀ ਗਰਮੀ ਜਾਂ ਸੇਕ ਦਾ ਸ੍ਰੋਤ ਨਹੀਂ। ਕਵਿਤਾ ਨੂੰ ਸੁਹਜਮਈ ਬਣਾਉਣ ਲਈ ਰੂਪਕ ਵਜੋਂ ਪ੍ਰਯੋਗ ਕੀਤੇ ਸ਼ਬਦ ਦਾ ਇਤਿਹਾਸਕ, ਪਦਾਰਥਿਕ ਆਧਾਰ ਵੀ ਹੁੰਦਾ ਹੈ। ਸੂਰਜ ਤੋਂ ਬਿਨਾਂ, ਅਗਨੀ ਤੋਂ ਬਿਨਾਂ, ਧੁੱਪ ਤੋਂ ਬਿਨਾਂ ਮਨੁੱਖ ਠਰਦਾ ਹੈ। ਇਹ ਐਬ ਰਚਨਾ ਵਿਚ ਇਕਾਗਰਤਾ ਦੀ ਸਮੱਸਿਆ ਦਾ ਸੂਚਕ ਹੈ। ਇਕ ਉਦਾਹਰਣ ਹੋਰ ਪ੍ਰਸਤੁਤ ਕਰਕੇ ਮੈਂ ਇਸ ਪਾਸੇ ਜਾਣ ਤੋਂ ਸੰਕੋਚ ਕਰਾਂਗਾ: ‘ਚੰਦਰਮਾ ਤਨ ਆਪਣੇ ਉੱਤੇ ਤਸੱਲੀ ਵਾਲੀ ਤੱਥ-ਭਾਵਨਾ ਇਹ ਹੈ ਕਿ ਅਜੋਕੇ ਅਕਵਿਤਾਵਾਂ, ਬੇਸਿਰਪੈਰ ਲਿਖੀਆਂ ਜਾ ਰਹੀਆਂ ਬੁਝਾਰਤਾਂ ਪਾਉਂਦੀਆਂ ਗੱਦਮਈ ਕਾਵਿ ਲਿਖਤਾਂ ਦੇ ਦੌਰ ਵਿਚ ਸੱਗੂ ਦੀ ਇਸ ਪੁਸਤਕ ‘ਤ੍ਰੈਕਾਲ ਵਿਚ ਇਕ ਵੀ ਰਚਨਾ ਅਜਿਹੀ ਨਹੀਂ ਜਿਹੜੀ ਅਕਵਿਤਾ ਦੀ ਮਾਮੂਲੀ ਜਹੀ ਹੁੱਝ ਖਾਂਦੀ ਹੋਵੇ। ਇਹ ਸਮੁੱਚੇ ਸੱਗੂ-ਕਾਵਿ ਦਾ ਮੀਰੀ ਗੁਣ ਹੈ। ਭੂਪਿੰਦਰ ਸੱਗੂ ਦੀ ਇਸ ਪੁਸਤਕ ਦਾ ਸੁਆਗਤ ਕਰਨਾ ਬਣਦਾ ਹੈ। ਪ੍ਰਕਾਸ਼ਕ: ਪ੍ਰੀਤ ਪਬਲੀਕੇਸ਼ਨ ਨਾਭਾ |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਇੰਗਲੈਂਡ ਵਸਦਾ ਭੂਪਿੰਦਰ ਸੱਗੂ ਪੰਜਾਬੀ ਭਾਸ਼ਾ ਦੇ ਕਾਵਿ-ਜਗਤ ਵਿਚ ਸਥਾਪਤ ਨਾਮ ਹੈ। ਉਸਨੇ 1989 ਵਿਚ ਆਪਣੇ ਪਹਿਲੇ ਕਾਵਿ ਸੰਗ੍ਰਹਿ ‘ਰਿਸ਼ਤਿਆਂ ਦੇ ਜੰਗਲ’ ਨਾਲ ਪੰਜਾਬੀ ਸਾਹਿਤ ਵਿਚ ਸ਼ੁੱਭ ਆਗਮਨ ਕੀਤਾ ਸੀ। ਉਹ ਆਪਣੀ ਮਿਹਨਤ, ਲਗਨ, ਸਿਰੜ, ਉਦਮ ਅਤੇ ਅਭਿਆਸ ਨਾਲ ਅੱਜ ਤਕ 7 ਕਾਵਿ ਸੰਗ੍ਰਹਿ ਅਤੇ 5 ਗ਼ਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਇਸ ਦੇ ਨਾਲ ਉਸ ਨੇ ਚਾਰ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ ਹੈ। ਉਸ ਦੀਆਂ ਕਾਵਿ ਪੁਸਤਕਾਂ ਉੱਤੇ ਖੋਜ ਕਾਰਜ ਵੀ ਹੋ ਚੁੱਕਾ ਹੈ। ਉਹ ਲਗਾਤਾਰ ਸਾਹਿਤ ਸਿਰਜਣਾ ਕਰ ਰਿਹਾ ਹੈ ਅਤੇ ਕਈਆਂ ਸਾਹਿਤਕ ਜਥੇਬੰਦੀਆਂ ਵਿਚ ਪੂਰੀ ਸਰਗਰਮੀ ਨਾਲ ਭਾਗ ਲੈ ਰਿਹਾ ਹੈ।
ਇਸ ਬੰਦ ਦਾ ਉਸਾਰੂ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਅਰਥ ਨਿਕਲੇਗਾ ਅਜੋਕੇ ਸੰਸਾਰ ਵਿਚ ਵਰਤ ਰਹੀਆਂ ਘਟਨਾਵਾਂ ਵਿਚ ਭੂਤ ਕਾਲ ਦੇ ਪਦ-ਚਿੰਨ ਦ੍ਰਿਸ਼ਟ ਜਾਂ ਅਦ੍ਰਿਸਟ ਰੂਪ ਵਿਚ ਹਾਜ਼ਰ ਹਨ ਅਤੇ ਵਰਤਮਾਨ ਦੀ ਕੁੱਖ ਵਿਚ ਭਵਿੱਖ ਪਲ਼ ਰਿਹਾ ਹੈ। ਕਵੀ ਅਨੁਸਾਰ ਅਜੋਕੇ ਜਗਤ ਪਸਾਰੇ ਵਿਚ ਉਜਾਲੇ ਦੇ ਸ੍ਰੋਤ ਗਾਇਬ ਹੋ ਗਏ ਹਨ ਅਤੇ ਚਾਰੇ ਪਾਸੇ ਹਨੇਰਾ ਹੀ ਹਨੇਰਾ ਫੈਲਿਆ ਹੋਇਆ ਹੈ।