ਪਿਛਲੀ ਵਰਲਡ ਪੰਜਾਬੀ ਕਾਨਫਰੰਸ ਦੌਰਾਨ ਹਰਿੰਦਰ ਬਰਾੜ ਨਾਲ ਗੱਲਬਾਤ ਕੀਤੀ 2 ਜੁਲਾਈ ਨੂੰ ਉਹਨਾਂ ਨਾਲ ਇਕ ਰੂਬਰੂ ਬਰੈਂਪਟਨ ਵਿੱਚ ਰੱਖਿਆ ਗਿਆ। ਕਿਸੇ ਕਾਰਣ ਉਹ ਸ਼ਾਮਿਲ ਨਹੀਂ ਹੋ ਸਕੇ। ਉਹਨਾਂ ਦੀਆਂ ਦੋ ਪੁਸਤਕਾਂ ਹਨ, “ਹੁੰਗਾਰਾ” ਪੰਜਾਬੀ ਵਿਚ ਅਤੇ ਯੂਨੀਸਨ UNISON ਅੰਗਰੇਜ਼ੀ ਵਿੱਚ ਹਨ। ਕੁਝ ਇਕ ਕਵਿਤਾਵਾਂ ਪੰਜਾਬੀ ਕਵਿਤਾ ਡਾਟ ਕਾਮ ਤੋਂ ਮਿਲੀਆਂ। ਕੁਝ ਅਖ਼ਬਾਰਾਂ ਦੀਆ ਕਟਿੰਗਜ਼ ਵਿਚੋਂ। ਦੋ ਨਿੱਕੀਆਂ ਕਹਾਣੀਆਂ ਉਹਨਾਂ ਨੇ ਮੈਨੂੰ ਵਟਸਐਪ ਤੇ ਭੇਜੀਆਂ। ਇਸ ਅਧਾਰ ਤੇ ਹੀ ਹਰਿੰਦਰ ਬਰਾੜ ਦੀ ਸਾਹਿਤਕ ਪ੍ਰਤਿਭਾ ਬਾਰੇ ਲਿਖ ਰਿਹਾ ਹਾਂ। ਗੁਰਤੇਜ ਕੋਹਾਰਵਾਲਾ ਦਾ ਇਕ ਸ਼ਿਅਰ ਹੈ: ਕਿਤਾਬਾਂ ਵਰਗਿਆਂ ਲੋਕਾਂ ਨੂੰ ਖ਼ੁਦ ਵਿਚ ਜੋੜ ਲੈਂਦਾ ਹਾਂ। ਕਿਤਾਬ ਵਰਗੀ ਇਸ ਸਖਸ਼ਿਅਤ ਨੂੰ, ਉਸਦੀਆਂ ਰਚਨਾਵਾਂ ਪੜ੍ਹ ਕੇ, ਆਪਣੇ ਰਚਨਾਤਮਕ ਸੰਸਾਰ ਨਾਲ ਜੋੜ ਲਿਆ ਅਤੇ ਉਸ ਦੀਆਂ ਕੁਝ ਰਚਨਾਵਾਂ ਦਾ ਵਰਕਾ ਵੀ ਮੋੜ ਲਿਆ ਹੈ। ਇਸ ਤਰਾਂ ਇਕ ਮੁਲਵਾਨ ਸਾਹਿਤਕ ਰਸਤਾ ਆਪਣੇ ਮੋੜ ਲਿਆ ਹੈ। ਹਰਿੰਦਰ ਬਰਾੜ 1979- 80 ਚ ਪਹਿਲਾਂ ਗੁਰੂ ਨਾਨਕ ਕਾਲਜ ਫਾਰ ਵਿਮੈੱਨ ਬੰਗਾ ਅਤੇ ਮਗਰੋਂ 1980 ਤੋਂ 1989 ਤੀਕ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਅੰਗਰੇਜ਼ੀ ਪੜ੍ਹਾਉਂਦੇ ਰਹੇ। 1988-89 ਚ ਸਭ ਤੋਂ ਨਿੱਕੀ ਉਮਰ ਦੀ ਕਾਲਜ ਲੈਕਚਰਰ ਬਣਨ ਕਾਰਨ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨਿਟ ਦੇ ਮੈਂਬਰ ਵੀ ਰਹੇ ਹਨ। ਫਿਰ ਪੀ.ਸੀ.ਐੱਸ (ਅਲਾਈਡ) ਸੇਵਾਵਾਂ ਵਿੱਚ ਆ ਕੇ ਪੰਜਾਬ ਦੇ ਆਬਕਾਰੀ ਤੇ ਕਰ ਮਹਿਕਮੇ ਵਿਚ ਕਾਰਜਸ਼ੀਲ ਰਹੇ ਅਤੇ ਪਿਛੇ ਜਿਹੇ ਸੰਯੁਕਤ ਕਮਿਸ਼ਨਰ ਵਜੋਂ ਸੇਵਾ ਮੁਕਤ ਹੋਏ ਹਨ। ਉਹਨਾਂ ਦੇ ਭਰਾ (ਸ਼ਹੀਦ) ਮੇਜਰ ਸਿਕੰਦਰ ਜੀਤ ਸਿੰਘ ਸਰਾ, 20 ਅਕਤੂਬਰ, 2000 ਨੂੰ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਵਤਨ ਦੀ ਖਾਤਰ ਸ਼ਹਾਦਤ ਪ੍ਰਾਪਤ ਕਰ ਗਏ ਸਨ। ਆਪਣੇ ਵੀਰ ਦੀ ਯਾਦ ਵਿੱਚ, ਹਰਿੰਦਰ ਬਰਾੜ ਨੇ 30 ਅਗਸਤ 2004 ਵਿੱਚ, “ਨੋਟਸ ਟੂ ਏ ਬਰਾਦਰ” Notes to a Brother…Up there somewhere in clouds. A Rakhi Remembrance” ਰੱਖੜੀ ਦੀ ਯਾਦ ਨਾਂ ਹੇਠ ਇਕ ਬਹੁਤ ਭਾਵੁਕ ਤੇ ਹਿਰਦੇਵੇਧਕ ਲੇਖ ਅੰਗਰੇਜ਼ੀ ਟ੍ਰਿਬਿਉਨ ਵਿੱਚ ਛਾਪਿਆ। ਇਹ ਲੇਖ ਕਾਵਿਕ ਵਾਰਤਕ ਸ਼ੈਲੀ ਵਿਚ ਲਿਖਿਆ ਹੋਇਆ ਹੈ: It felt strange ਬੜਾ ਅਜੀਬ ਮਹਿਸੂਸ ਹੋਇਆ. ਹਰਿੰਦਰ ਬਰਾੜ ਬਹੁਤ ਘੱਟ ਬੋਲਦੇ ਹਨ। ਉਨੀ ਹੀ ਗੱਲ ਕਰਦੇ ਹਨ ਜਿੰਨੀ ਜ਼ਰੂਰਤ ਹੋਵੇ। ‘ਅਹਿਸਾਸ ਰੂਹਾਂ ਦੇ ਅਤੇ ਮੇਲ ਰੂਹਾਂ ਦੇ,’ ਉਹਨਾਂ ਦੀਆਂ ਮਿੰਨੀ ਕਹਾਣੀਆਂ ਹਨ। ਉਹਨਾਂ ਨੂੰ ਕਹਾਣੀ ਲਿਖਣ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਭਵਿੱਖ ਵਿੱਚ ਲਿਖਣਗੇ ਕਿਉਂਕਿ ਆਪਣੀ ਸਰਕਾਰੀ ਨੌਕਰੀ ਦੌਰਾਨ ਨਹੀਂ ਲਿਖ ਸਕਦੇ ਸਨ। ਮੈਨੂੰ ਆਸ ਹੈ ਕਿ ਉਹ ਵਧੀਆ ਕਹਾਣੀ ਵੀ ਰਚ ਸਕਦੇ ਹਨ ਅਤੇ ਜਿਸ ਤਰਾਂ ਦੇ ਕੰਮ ਵਿੱਚ ਉਹ ਕਾਰਜਸ਼ੀਲ ਰਹੇ ਹਨ। ਉਹਨਾਂ ਕੋਲ ਅਨੇਕਾਂ ਕਹਾਣੀਆਂ ਹੋਣਗੀਆਂ। ਉਹਨਾਂ ਕਹਾਣੀਆਂ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਲੇਖਕ ਨੇ ਨਾ ਸਿਰਫ ਆਪਣੇ ਆਪ ਨੂੰ ਮੁਕਤ ਕਰਨਾ ਹੁੰਦਾ ਹੈ ਬਲਕਿ ਸਮਾਜਿਕ ਚੇਤਨਾ ਜਗਾਉਣ ਦਾ ਵੱਡਾ ਕਾਰਜ ਵੀ ਕਰਨਾ ਹੁੰਦਾ ਹੈ। ਹਰਿੰਦਰ ਬਰਾੜ ਦੇ ਸੰਘਰਸ਼, ਮਿਹਨਤ ਲਗਨ ਅਤੇ ਉਹਨਾਂ ਦੀਆਂ ਜ਼ਿਮੇਵਾਰੀਆਂ ਭਰਪੂਰ ਉੱਚ ਸਰਕਾਰੀ ਸੇਵਾਵਾਂ ਅਤੇ ਜੀਵਨ ਅਭਿਆਸ ਨੂੰ ਵੇਖਦੇ ਹੋਏ ਉਹਨਾਂ ਤੋਂ ਇਸ ਦੀ ਤਵੱਕੋ ਕੀਤੀ ਜਾ ਸਕਦੀ ਹੈ। ਵਿਦਵਾਨਾਂ ਅਨੁਸਾਰ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਤਮਕ ਅਤੇ ਲੈ-ਆਤਮਕ ਗੁਣਾਂ ਦੀ ਵਰਤੋਂ ਕਰਦੀ ਹੈ। ਕਵਿਤਾ ਭਾਸ਼ਾ ਦੇ ਅੰਦਰ ਇੱਕ ਹੋਰ ਭਾਸ਼ਾ ਹੁੰਦੀ ਹੈ। ਇਸ ਵਿੱਚ ਖਿਆਲ, ਭਾਵ, ਦ੍ਰਿਸ਼, ਆਕਾਰ ਤੇ ਧੁਨ ਦੀ ਤਾਕਤ ਇਕੱਠੀ ਹੋਈ ਹੁੰਦੀ ਹੈ। ਹਰਿੰਦਰ ਬਰਾੜ ਦੀ ਕਵਿਤਾ ‘ਚੰਨ ਨੂੰ‘ ਇਸ ਦੀ ਪੁਸ਼ਟੀ ਕਰਦੀ ਹੈ। ਉਹ ਚੰਨ ਦਾ ਬਿੰਬ ਨਵੇਂ ਢੰਗਾਂ ਨਾਲ ਵੱਖਰੇ ਵੱਖਰੇ ਸੰਦਰਭਾਂ ਵਿੱਚ ਪੇਸ਼ ਕਰਦੀ ਹੈ। ਉਹ ਨਾ ਸਿਰਫ ਉਸਦੀ ਹੋਂਦ ਬਲਕਿ ਪਿਆਰ ਕਰਨ ਵਾਲਿਆਂ ਲਈ ਇਕ ਆਸਰਾ ਵੀ ਮੰਨਦੀ ਹੈ। ਚੰਨ ਅਕਸਰ ਕਈ ਤਰਾਂ ਦੇ ਬੱਦਲਾਂ ਅਤੇ ਬੱਦਲੀਆਂ ਨਾਲ ਘਿਰਿਆ ਰਹਿੰਦਾ ਹੈ। ਜੋ ਗਰਜ ਕੇ, ਚਮਕ ਕੇ, ਘਟਾਵਾਂ ਬਣ ਕੇ ਜਾਂ ਗ੍ਰਹਿਣ ਬਣ ਕੇ ਚੰਨ ਨੂੰ ਲੁਕਾਉਣ ਦਾ ਜ਼ੋਰ ਲਾਉਂਦੇ ਰਹਿੰਦੇ ਹਨ। ਉਸਦਾ ਸ਼ਾਇਰ ਮਨ, ਚੰਨ ਨੂੰ ਸੰਬੋਧਿਤ ਹੋ ਕੇ ਚਮਕਦੇ ਰਹਿਣ ਦਾ ਹੌਂਸਲਾ ਦਿੰਦਾ ਹੈ: ਚੰਨ ਮੇਰੇ ਲੁਕਦਾ ਕਿਉਂ ਏਂ? ਅਣਖ: ਕਵਿਤਾ ਵਿੱਚ ਹਕੂਮਤਾਂ ਨੂੰ ਵੰਗਾਰ ਤੇ ਫਿਟਕਾਰ ਪਾਈ ਹੈ। ਬਾਬੇ ਦਾ ਸਦੀਆਂ ਪਹਿਲਾਂ ਰਚਿਆ ਵਿਧਾਨ ਅਜੋਕੇ ਯੁਗ ਦੇ ਆਮ ਲੋਕਾਂ ਦੇ ਉਪਰੋਂ ਉਪਰੋਂ ਹਮਦਰਦ ਬਣਦੇ ਅਖੋਤੀ ਰਾਜਿਆਂ ਭਾਵ ਲੀਡਰਾਂ ਨਾਲ ਆ ਜੁੜਦੀ ਹੈ। ਇਹ ਕਵਿਤਾ ‘ਰਾਜੇ ਸ਼ੀਂਹ ਮੁੱਕਦਮ ਕੁੱਤੇ’ ਦਾ ਦਾ ਬਿੰਬ ਉਸਾਰਦੀ ਹੈ। ਉਸਦਾ ਮੰਨਣਾ ਹੈ ਕਿ ਬਦਨੀਤੀ ਵਾਲੇ ਕਾਰਨਾਮਿਆ ਅਤੇ ਕੂਟ ਨੀਤਕ ਘਟੀਆ ਚਾਲਾਂ ਕਰਕੇ ਸਮਾਜ ਅਪੰਗ ਤੇ ਅਪਹਾਜ ਹੋ ਰਿਹਾ ਹੈ। ਅਯੋਗ ਅਫਸਰਸ਼ਾਹੀ ਕਰਕੇ ਬਹਾਦਰ ਲੋਕ ਵੀ ਕਮਜ਼ੋਰ ਹੋ ਰਹੇ ਹਨ। ਨਸ਼ਿਆਂ ਅਤੇ ਗੁੰਡਾ ਰਾਜ ਦਾ ਫੈਲਾਅ ਹੋ ਰਿਹਾ ਹੈ। ਭੈ-ਯੁਕਤ ਸਮਾਜ ਦਾ ਨਿਰਮਾਣ ਖਤਰਨਾਕ ਪੱਧਰ ਤੇ ਫੈਲ ਰਿਹਾ ਹੈ। ਗੌਰਵਮਈ ਇਤਿਹਾਸ ਅਤੇ ਸਭਿਆਚਾਰ ਹੁਣ ਵੱਖਰੇ ਸਮੀਕਰਨਾਂ ਵਿੱਚ ਬਦਲ ਰਿਹਾ ਹੈ। ਕਾਰਜ ਪ੍ਰਣਾਲੀ ਵਿੱਚ ਯੋਗਤਾ ਦੇ ਮਾਪ ਦੰਡ ਬਦਲ ਰਹੇ ਹਨ: ਕੁੱਤੇ ਕਰਨ ਹਕੂਮਤਾਂ ਕਿਹਾ ਜਾਂਦਾ ਹੈ ਕਿ ਜ਼ੋਰਦਾਰ ਤਰੀਕੇ ਨਾਲ ਅਤੇ ਪ੍ਰਭਾਵਸ਼ਾਲੀ ਭਾਸ਼ਣਕਾਰੀ ਕਰਨ ਵਿਚ ਅਮਰੀਕਾ ਦੇ ਡਾ. ਮਾਰਟਿਨ ਲੂਥਰ ਕਿੰਗ ਸਿਰਮੌਰ ਸਨ। ਉਹ ਆਪਣੇ ਭਾਸ਼ਣਾਂ ਵਿੱਚ ਇਕ ਖਾਸ ਤਰਾਂ ਦੀ ਕਵਿਤਾ ਦੀ ਵਰਤੋਂ ਕਰਦੇ ਸਨ ਜੋ ਹਰ ਵਰਗ ਤੇ ਨਸਲ ਦੇ ਲੋਕਾਂ ਦੇ ਦਿਲਾਂ ਨੂੰ ਛੁਹ ਜਾਂਦੀ ਸੀ। ਅੱਜ ਦੇ ਸਮੇਂ ਭਗਵੰਤ ਮਾਨ ਤੇ ਨਵਜੋਤ ਸਿੱਧੂ ਵੀ ਆਪਣੇ ਭਾਸ਼ਣਾਂ ਵਿਚ ਕਈ ਪੰਜਾਬੀ ਅਤੇ ਉਰਦੂ ਦੇ ਸ਼ਾਇਰਾਂ ਦੀਆਂ ਕਾਵਿ ਟੁਕੜੀਆਂ ਅਤੇ ਸ਼ਿਅਰਾਂ ਦਾ ਪ੍ਰਯੋਗ ਕਰਦੇ ਵੇਖੇ ਸੁਣੇ ਗਏ ਹਨ। ਹਰਿੰਦਰ ਬਰਾੜ ਦੀ ਇਹ ਕਵਿਤਾ ਵੀ ਭਾਸ਼ਣਾਂ ਵਿੱਚ ਵਰਤਨਯੋਗ ਹੈ। “ਭੌਇੰ ਸ਼ਹੀਦੀ ਖ਼ੂਨ ਦੀ ਸੋਚ ਚੇਤਨਾ ਪ੍ਰਵਾਹ Stream of consciousness ਇੱਕ ਬਿਰਤਾਂਤਕ ਜੁਗਤ ਹੈ ਜਿਸ ਰਾਹੀਂ ਮਨ ਵਿੱਚ ਚਲ ਰਹੇ ਅਨੇਕਾਂ ਖਿਆਲਾਂ ਅਤੇ ਵਿਚਾਰਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਇਸਨੂੰ “ਅੰਦਰੂਨੀ ਮਨਬਚਨੀ” ਵੀ ਕਿਹਾ ਜਾਂਦਾ ਹੈ। ਚੇਤਨਾ ਪ੍ਰਵਾਹ ਦੀ ਮਦਦ ਨਾਲ ਪਾਤਰ ਦੇ ਸੋਚ ਪ੍ਰਬੰਧ ਨੂੰ ਲਿਖਤੀ ਰੂਪ ਵਿੱਚ ਉਸ ਦੀ ਅੰਦਰੂਨੀ ਮਨਬਚਨੀ ਜਾਂ ਉਸ ਦੀਆਂ ਹਰਕਤਾਂ ਨਾਲ ਪੇਸ਼ ਕੀਤਾ ਜਾਂਦਾ ਹੈ। ਇਸ ਤਕਨੀਕ ਵਿੱਚ ਵਿਸ਼ਰਾਮ ਚਿੰਨ੍ਹਾਂ ਦੀ ਘਾਟ ਹੁੰਦੀ ਹੈ ਅਤੇ ਵਿਚਾਰ ਟਪੂਸੀ ਮਾਰ ਕੇ ਇੱਕ ਤੋਂ ਦੂਜੀ ਜਗ੍ਹਾ ਪਹੁੰਚ ਜਾਂਦੇ ਹਨ। ਚੇਤਨਾ ਪ੍ਰਵਾਹ ਦੀ ਕਵਿਤਾ ਦਾ ਇਕ ਨਮੂਨਾ ਵੇਖੋ; ਕਾਵਿਕ – ਮੈਂ ਆਪਣੇ ਕਮਰੇ ਵਿੱਚ ਆਰਾਮ ਨਾਲ ਬੈਠੀ ਜਾਂ ਲੇਟੀ ਹੋਈ ਹੈ। ਉਸਦਾ ਵਿਚਾਰ ਪ੍ਰਬੰਧ ਇਸ ਤਰਾਂ ਚਲਦਾ ਹੈ: ਬੰਬ ਜੇ ਹੋਵੇ ਕਿਤੇ 1889 ਵਿੱਚ ਅਮਰੀਕੀ ਵਿਲੀਅਮ ਜ਼ੇਮਜ਼ ਨੇ ਚੇਤਨਾ ਪ੍ਰਵਾਹ ਦੀ ਗੱਲ ਕੀਤੀ ਸੀ । ਪ੍ਰਵਾਹ ਭਾਵ ਅੰਗਰੇਜ਼ੀ ਵਿੱਚ ਸਟਰੀਮ, ਵਿਚਾਰਾਂ ਚਿੱਤਰਾਂ, ਭਾਵਨਾਵਾਂ ਸੰਵੇਦਨਾਵਾਂ ਆਦਿ ਦੇ ਇਕ ਕਿਸਮ ਦੇ ਕਾਫਲੇ ਦਾ ਅਲੰਕਾਰਿਕ ਹਵਾਲਾ ਦੇਣਾ, ਜੋ ਸਾਡੀ ਚੇਤਨਾ ਵਿੱਚ ਨਿਰੰਤਰ ਦਿਖਾਈ ਦਿੰਦਾ ਹੈ ਅਤੇ ਅਲੋਪ ਹੋ ਜਾਂਦਾ ਹੈ। ਹਰਿੰਦਰ ਬਰਾੜ ਲਿਖਦੀ ਹੈ: ਕਮਰੇ ਅੰਦਰ ਚੁੱਪ ਬੜੀ ਸੀ ਸ਼ਿਵ ਕੁਮਾਰ ਬਟਾਲਵੀ ਦਾ ”ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨ ਦੇ” ਵਾਲਾ ਗੀਤ ਮਹਿੰਦਰ ਕਪੂਰ, ਜਗਜੀਤ ਸਿੰਘ ਅਤੇ ਹੋਰ ਬਹੁਤ ਗਾਇਕਾਂ ਨੇ ਗਾਇਆ। ਬੜੇ ਲੋਕਾਂ ਨੇ ਕਵਿਤਾਵਾਂ ਲਿਖੀਆਂ, ਜਿਵੇਂ ਭੱਠੀ ਵਾਲੀ ਉਹਨਾਂ ਨੂੰ ਪਹਿਲੀ ਵਾਰੀ ਮਿਲੀ ਹੋਵੇ। ਇਸ ਬਿੰਬ ਨੂੰ ਸ਼ਿਵ ਕੁਮਾਰ ਬਟਾਲਵੀ ਨੇ ਸਜੀਵ ਕੀਤਾ। ਹਰਿੰਦਰ ਨੇ ਇਕ ਐਸੀ ਹੀ ਕਵਿਤਾ ਭੱਠੀ ਵਾਲੀਏ–ਬਿਲਕੁਲ ਅਲੱਗ ਅੰਦਾਜ਼ ਵਿੱਚ ਲਿਖੀ ਹੈ। ਜਿਸ ਨਾਲ ਬਚਪਨ ਤੇ ਚੜ੍ਹਦੀ ਜਵਾਨੀ ਦੇ ਦਿਨ ਯਾਦ ਆ ਗਏ। ਸ਼ਾਇਰ ਦੀ ਕਹੀ ਗੱਲ ਉਦੋਂ ਸਮਰੱਥਾਵਾਨ ਹੁੰਦੀ, ਜਦੋਂ ਲੋਕ ਉਸ ਨੂੰ ਆਪਣੀ ਸਮਝਣ : ਭੱਠੀ ਵਾਲੀਏ– ਗੁਰਭਜਨ ਗਿੱਲ ਦਾ ਕਥਨ ਹੈ ਕਿ ਹਰਿੰਦਰ ਬਰਾੜ ਦੀ ਕਵਿਤਾ ਤੁਹਾਡੇ ਨਾਲ ਗੱਲਾਂ ਕਰਦੀ ਹੈ। ਨਿੱਕੀਆਂ ਨਿੱਕੀਆਂ ਗੱਲਾਂ ਜੋ ਅਸੀਂ ਅਕਸਰ ਅਣਗੌਲੀਆਂ ਕਰ ਜਾਂਦੇ ਹਾਂ ਪਰ ਇਨ੍ਹਾਂ ਦੇ ਵਡੇਰੇ ਅਰਥ ਤੁਹਾਨੂੰ ਰੂਹ ਦੇ ਧੁਰ ਅੰਦਰ ਲੈ ਵੜਦੇ ਹਨ। ਕਵਿਤਾ ਕਈ ਵਾਰ ਆਪਣੇ ਆਪ ਨੂੰ ਖਾਲੀ ਕਰਨ ਵਿੱਚ ਮਦਦਗਾਰ ਹੁੰਦੀ ਹੈ। ਖਾਲੀ ਹੋਇਆ ਬੰਦਾ ਸਹਿਜ ਹੋ ਜਾਂਦਾ ਹੈ। ਉਸਦੀ ਭਟਕਣ ਉਸ ਦੀ ਦੌੜ ਨੂੰ ਵਿਰਾਮ ਮਿਲਦਾ ਹੈ। ਉਸ ਵਿੱਚ ਕੋਈ ਸਾਥੀ ਹੋਵੇ ਜਾਂ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ। ਭਟਕਣ ਮੁਕਤ ਹੋਣਾ ਹੀ ਸਹਿਜ ਹੋਣਾ ਹੁੰਦਾ ਹੈ। ਹੁੰਗਾਰਾ: ਕਵਿਤਾ ਦੇ ਆਖਰ ਵਿੱਚ ਲਿਖਦੀ ਹੈ ਕਿ ਕੋਈ ਉਮਰਾਂ ਦਾ ਸਾਥੀ ਨਹੀਂ ਪਿਆਰ ਬਾਰੇ ਬਹੁਤ ਅਲੱਗ ਤਰਾਂ ਦੀਆਂ ਧਾਰਨਾਵਾਂ ਹਨ। ਅਸਲ ਵਿੱਚ ਪਿਆਰ ਨੂੰ ਪਰਿਭਾਸ਼ਿਤ ਕੀਤਾ ਹੀ ਨਹੀਂ ਜਾ ਸਕਦਾ। ਕਿਉਂਕਿ ਪਿਆਰ ਦੇ ਅਨੇਕਾਂ ਰੂਪ ਹਨ। ਐਨੀ ਵਿਸ਼ਾਲ ਕੁਦਰਤ, ਰਿਸ਼ਤੇ ਨਾਤੇ ਦੋਸਤੀਆਂ ਵੱਡੇ ਛੋਟੇ ਜੀਵ ਜੰਤੂ ਰੁੱਖ ਬੂਟੇ ਆਦਿ ਨੂੰ ਅਸੀਂ ਕਿਸੇ ਨਾ ਕਿਸੇ ਰੂਪ ਚਾਹੁੰਦੇ ਹਾਂ। ਕੀ ਜੋ ਅਸੀਂ ਚਾਹੁੰਦੇ ਹਾਂ ਉਸ ਨਾਲ ਸਾਨੂੰ ਪਿਆਰ ਹੈ ? ਜੇ ਉਹ ਮਿਲ ਜਾਵੇ ਕਿੰਨਾ ਚਿਰ ਕੱਢਾਂਗੇ ਉਸ ਨਾਲ ? ਕਈ ਵਾਰ ਅਸੀਂ ਭਾਵਨਾਤਮਕ ਪੱਧਰ ਦੀ ਵਕਤੀ ਜਿਹੀ ਸੋਚ ਰੱਖਦੇ ਹਾਂ। ਕੀ ਉਹ ਪਿਆਰ ਹੈ ? ਨਹੀਂ । ਹੁਣ ਤਾਂ ਇਕ ਜੋਤ ਤੇ ਦੋ ਮੂਰਤਾਂ ਵਾਲਾ ਪਿਆਰ ਜਾਂ ਵਿਆਹ ਭਾਵੇਂ ਦੋਸਤੀ ਨਿਭਾਉਣ ਲਈ ਮਿਹਨਤ ਲੱਗਦੀ ਹੈ। ਨਹੀਂ ਤਾਂ “ਟੁੱਟ ਗਈ ਤੜੱਕ ਕਰਕੇ’ ਵਾਲਾ ਗੀਤ ਗਾਉਣਾ ਪੈਂਦਾ ਹੈ । ਕਈ ਲੋਕ ਐਵੇਂ ਹੀ ਖਾਮਹਖਾਹ ਹੱਕ ਜਮਾਉਣ ਲਗ ਪੈਂਦੇ ਹਨ। ਹਰਿੰਦਰ ਬਰਾੜ ਦੀ “ਪਿਆਰ” ਕਵਿਤਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਐਬਸਟ੍ਰੈਕਟ ਕਵਿਤਾ ਹੈ। ਸਵਾਲ ਮਨ ਨੂੰ ਛੁਹਣ ਵਾਲੇ ਹਨ। ਉਸਦੀ ਕਵਿਤਾ ਵਿੱਚ ਪਿਆਰ ਵੱਖਰੀ ਤਰਾਂ ਪੇਸ਼ ਹੋਇਆ ਹੈ। ਜਿਥੇ ਕੋਈ ਵੀ ਸ਼ਰਤ, ਮੰਗ ਤਰਲਾ, ਵਾਸਤਾ ਸੱਭ ਵਰਜਿਤ ਹੈ। ਇਹ ਤਰਬੀਅਤ ਉਸਦੀ ਸ਼ਹਿਰੀ ਅਤੇ ਅਫਸਰ ਸ਼ਾਹੀ ਸੋਚ ਵਾਲੀ ਪਿੱਠਭੂਮੀ ਵਿਚੋਂ ਪੈਦਾ ਹੋਈ ਲਗਦੀ ਹੈ: ਪਿਆਰ ਇਹਨਾਂ ਸ਼ਬਦਾਂ ਨਾਲ ਮੈਂ ਸ਼ਾਇਰਾ ਹਰਿੰਦਰ ਬਰਾੜ ਦੇ ਕਾਵਿਕ ਰਚਨਾਤਮਕ ਸੰਸਾਰ ਨੂੰ ਜੀ ਆਇਆਂ ਆਖਦਾ ਹਾਂ। ਆਸ ਹੈ ਪਾਠਕ ਹਰਿੰਦਰ ਦੀ ਕਵਿਤਾ ਅਤੇ ਕਹਾਣੀਆਂ ਪੜ੍ਹਨ ਲਈ ਉਤਸੁਕ ਰਹਿਣਗੇ। ਧੰਨਵਾਦ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |