27 July 2024

ਹਰੀ ਦੀਵਾਲੀ — ਪ੍ਰੋ. ਨਵ ਸੰਗੀਤ ਸਿੰਘ 

ਹਰੀ ਦੀਵਾਲੀ 

ਰੌਸ਼ਨੀਆਂ ਦਾ ਇਹ ਤਿਉਹਾਰ 
ਗਹਿਮਾ-ਗਹਿਮੀ ਵਿੱਚ ਬਜ਼ਾਰ।

ਆਤਿਸ਼ਬਾਜ਼ੀ, ਫੁਲਝੜੀਆਂ ਤੇ
ਨਾਲ਼ੇ ਵਿਕਦੇ ਪਏ ਅਨਾਰ।

ਮੇਲਾ ਹੈ ਇਹ ਖ਼ੁਸ਼ੀਆਂ ਵਾਲ਼ਾ
ਸਜਧਜ ਕੇ ਸਭ ਹੋਏ ਤਿਆਰ।

ਮੋਮਬੱਤੀਆਂ, ਦੀਵਿਆਂ ਦੇ ਨਾਲ਼
ਸਜੀ ਹੋਈ ਹੈ ਹਰ ਦੀਵਾਰ।

ਸ਼ਰਧਾ ਤੇ ਸਤਿਕਾਰ ਵਜੋਂ ਨੇ
ਭਰੇ ਹੋਏ ਮੰਦਰ, ਗੁਰ-ਦੁਆਰ।

ਸ਼ੋਰ, ਪਟਾਕੇ ਅਤੇ ਧੂੰਏਂ ਤੋਂ 
ਤੋਬਾ ਕਰੀਏ ਮੇਰੇ ਯਾਰ!

ਪ੍ਰਦੂਸ਼ਣ ਤੋਂ ਮੁਕਤ ਰਹਾਂਗੇ
ਸਿਹਤਮੰਦ ਹੋਵੇ ਸੰਸਾਰ।

ਹਰੀ ਦੀਵਾਲੀ ਹੋਵੇ ਜੇਕਰ 
ਖ਼ੁਸ਼ੀਆਂ ਦੀ ਮਹਿਕੇ ਗ਼ੁਲਜ਼ਾਰ।

ਮਿਲਜੁਲ ਸਾਰੇ ਖ਼ੁਸ਼ੀ ਮਨਾਈਏ
ਹਰ ਇੱਕ ਦਾ ਕਰੀਏ ਸਤਿਕਾਰ।

ਗਿਆਨ ਦਾ ਦੀਪਕ ਵੀ ਰੁਸ਼ਨਾਈਏ
ਮਿਹਰ ਕਰੇ ਸਭ ਤੇ ਕਰਤਾਰ।

ਜਜ਼ਬਾ ਜੇਕਰ ਹੋਏ ਅਜੇਹਾ
ਹੋਵਾਂਗੇ ਨਾ ਕਦੇ ਖ਼ੁਆਰ।

ਹੁਕਮ-ਆਦੇਸ਼ ਨਹੀਂ ਹੈ ਕੋਈ 
‘ਨਵ ਸੰਗੀਤ’ ਦਾ ਬਾਲ-ਪਿਆਰ।
*****
# ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
9417692015. 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1221
***

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →