9 October 2024

ਅਲਵਿਦਾ ਯਾਰ ਦਰਸ਼ਨ ਦਰਵੇਸ਼—ਭੋਲਾ ਸਿੰਘ ਸੰਘੇੜਾ 

ਦਰਸ਼ਨ ਦਰਵੇਸ਼ਕੁੱਝ ਖ਼ਬਰਾਂ ਸੱਚਮੁੱਚ ਬੇਹੱਦ ਉਦਾਸ ਕਰਨ ਵਾਲੀਆਂ ਹੁੰਦੀਆਂ ਹਨ। ਅਜਿਹੀ ਹੀ ਅੱਜ ਦੀ ਇਕ ਖ਼ਬਰ ਹੈ ਸ਼ਾਇਰ/ ਕਹਾਣੀਕਾਰ/ਫਿਲਮਕਾਰ ਯਾਰ ਦਰਸ਼ਨ ਦਰਵੇਸ਼ ਦਾ ਤੁਰ ਜਾਣਾ। ਦਰਸ਼ਨ ਦਰਵੇਸ਼ ਨੂੰ ਮਿਲਿਆਂ ਬਹੁਤ ਦੇਰ ਹੋ ਗਈ ਸੀ। ਉਸ ਦਾ ਪਿੰਡ ਕਿਸ਼ਨਗੜ ਫਰਵਾਹੀ ਸੀ। ਨਾਟਕਕਾਰ ਅਜਮੇਰ ਔਲਖ ਦਾ ਪਿੰਡ।

1983-84 ਵਿਚ ਜਦੋਂ ਮੈਂ ਬੁਢਲਾਡਾ ਵਿਖੇ ਰਹਿੰਦਾ ਸੀ ਤਾਂ ਅਕਸਰ ਉਸ ਨਾਲ ਮੇਲ ਹੋ ਜਾਂਦਾ ਸੀ। ਉਸ ਦੀ ਕਵਿਤਾ ਪੜ੍ਹਦਿਆਂ ਅਜੀਬ ਜਿਹਾ ਸਕੂਨ ਮਿਲਦਾ ਸੀ। ਉਹ ਕਹਾਣੀ ਵੀ ਲਿਖਦਾ ਸੀ। ਓਦੋਂ ਦਹਿਸ਼ਤ ਦੇ ਦਿਨ ਸਨ ਤੇ ਦਰਵੇਸ਼ ਦੀ ਕਹਿਣੀ ‘ਖ਼ਬਰ ਛਪਣ ਤੀਕ’ ਗੁਰਸ਼ਰਨ ਭਾਅ ਦੇ ਪਰਚੇ ‘ਸਮਤਾ’ ਵਿਚ ਪ੍ਰਕਾਸ਼ਿਤ ਹੋਈ ਸੀ। ਕਦੇ ਕਦੇ ਬੁਢਲਾਡੇ ਸਾਹਿਤ ਸਭਾ ਦੀ ਮੀਟਿੰਗ ਹੁੰਦੀ ਜਿਸ ਵਿਚ ਦਰਸ਼ਨ ਦਰਵੇਸ਼, ਨਿਰੰਜਣ ਬੋਹਾ, ਯਾਦਵਿੰਦਰ ਸਿੱਧੂ, ਨਿਰਮਲ ਕੁਲਾਣਾ, ਭਗਵਾਨ ਚੀਮਾ, ਰਾਮ ਚੰਦ ਚੰਨ, ਬਲਵੀਰ ਚੋਟੀਆਂ, ਰਾਮਿੰਦਰ ਮੋਹਲ, ਜਗਰੂਪ ਦਾਤੇਵਾਸ, ਬਲਜੀਤ ਬਲੋਚ, ਅਵਤਾਰਜੀਤ ਆਦਿ ਇਕੱਠੇ ਹੁੰਦੇ ਤੇ ਸਾਹਿਤਕ ਵਿਚਾਰ ਵਟਾਂਦਰਾ ਕਰਦੇ।

ਫੇਰ ਪਤਾ ਲੱਗਿਆ ਕਿ ਦਰਵੇਸ਼ ਫਿਲਮੀ ਖੇਤਰ ਨਾਲ ਜੁੜ ਗਿਆ ਹੈ ਤੇ ਬੰਬੇ ਚਲਾ ਗਿਆ ਹੈ। ਕਈ ਸਾਲਾਂ ਬਾਅਦ ਜਦ ਉਹ ਮੁੜਿਆ ਤਾਂ ਚੰਡੀਗੜ ਰਹਿਣ ਲੱਗਿਆ। ਪਿੱਛੇ ਜਿਹੇ ਪਤਾ ਲੱਗਿਆ ਕਿ ਉਹ ਕਿਸੇ ਬੀਮਾਰੀ ਦਾ ਦਰਦ ਹੰਢਾ ਰਿਹਾ ਹੈ। ਉਸ ਨੂੰ ਮਿਲਣ ਬਾਰੇ ਕਈ ਵਾਰ ਸੋਚਿਆ ਪਰ…..

ਅਲਵਿਦਾ ਦਰਸ਼ਨ
ਭੋਲਾ ਸਿੰਘ ਸੰਘੇੜਾ

 | Website