3 July 2024

ਤਿੰਨ ਕਵਿਤਾਵਾਂ: ਰਮਿੰਦਰ ਰੰਮੀ

ਇਕ ਤੂੰ ਹੋਵੇਂ ਇਕ ਮੈਂ ਹੋਵਾਂ

ਸੱਜਣਾ ਵੇ
ਇਕ ਤੂੰ ਹੋਵੇਂ ਇਕ ਮੈਂ ਹੋਵਾਂ
ਸੱਜਣਾਂ ਵੇ!

ਚੱਲ ਓਥੇ ਚੱਲੀਏ
ਜਿੱਥੇ ਬੰਦਾ ਨਾ ਬੰਦੇ ਦੀ ਜਾਤ ਹੋਵੇ
ਇਕ ਨਿਵੇਕਲੀ ਜਿਹੀ ਥਾਂ ਹੋਵੇ
ਬੱਸ ਇਕ ਤੂੰ ਹੋਵੇਂ ਇਕ ਮੈਂ ਹੋਵਾਂ ।

ਚੰਨ ਚਾਨਣੀ ਰਾਤ ਹੋਵੇ
ਹਰ ਪਾਸੇ ਚੁੱਪ ਚਾਂ ਹੋਵੇ
ਮੇਰੇ ਗੱਲ ਵਿੱਚ ਤੇਰੀ ਬਾਂਹ ਹੋਵੇ
ਤੇਰੇ ਗੱਲ ਵਿੱਚ ਮੇਰੀ ਬਾਂਹ ਹੋਵੇ
ਇਕ ਤੂੰ ਹੋਵੇਂ ਇਕ ਮੈਂ ਹੋਵਾਂ ।

ਗੱਲ ਆਪਣੇ ਦਿਲ ਦੀ
ਕਹਿ ਦਈਏ
ਤੂੰ ਕਹੇਂ ਮੈਂ ਭਰਾਂ ਹੁੰਗਾਰਾ
ਮੈਂ ਕਹਾਂ ਤੂੰ ਭਰੇਂ ਹੁੰਗਾਰਾ
ਇਕ ਤੂੰ ਹੋਵੇਂ ਇਕ ਮੈਂ ਹੋਵਾਂ ।

ਜਿੱਥੇ ਗ਼ਮਾਂ ਦੀ ਕੋਈ ਨਾ ਬਾਤ ਹੋਵੇ
ਹਾਸਿਆਂ ਦੀ ਛਣਕਾਰ ਹੋਵੇ
ਖ਼ੁਸ਼ੀ ਵਿੱਚ ਖੀਵੀ ਹੋਈ ਜਾਵਾਂ
ਇਕ ਤੂੰ ਹੋਵੇਂ ਇਕ ਮੈਂ ਹੋਵਾਂ ।

ਦੋ ਜਿਸਮ ਹੋਣ ਇਕ ਰੂਹ ਹੋਵੇ
ਜਿੱਥੇ ਸਾਹਾਂ ਦੀ ਅਵਾਜ਼ ਹੋਵੇ
ਗੱਲ ਖ਼ੁਸ਼ੀਆਂ ਦੇ ਹਾਰ ਹੋਵੇ
ਇਕ ਤੂੰ ਹੋਵੇਂ ਇਕ ਮੈਂ ਹੋਵਾਂ ।

ਇਸ ਦੱਮ ਦਾ ਕੋਈ ਭਰੋਸਾ ਨਹੀਂ
ਕੱਦ ਇਹ ਸਾਹ ਮੁੱਕ ਜਾਵਣ
ਤੂੰ ਆਪਣੇ ਦਿਲ ਦੀ ਕਹਿ ਸੱਜਣਾਂ
ਮੈਂ ਆਪਣੇ ਦਿਲ ਦੀ ਕਹਿ ਦੇਵਾਂ
ਇਕ ਤੂੰ ਹੋਵੇਂ ਇਕ ਮੈਂ ਹੋਵਾਂ ।

ਸੱਜਣਾ ਵੇ
ਚੱਲ ਓਥੈ ਚਲੀਏ
ਸੱਜਣਾਂ ਵੇ
ਇਕ ਤੂੰ ਹੋਵੇਂ ਇਕ ਮੈਂ ਹੋਵਾਂ
ਜਿੱਥੇ ਮਿਲਣ ਤੋਂ ਬਾਦ
ਵਿੱਛੜਣ ਦਾ ਕੋਈ ਰਿਵਾਜ਼ ਨਾ ਹੋਵੇ ।

ਸੱਜਣਾ ਵੇ
ਇਕ ਤੂੰ ਹੋਵੇਂ ਇਕ ਮੈਂ ਹੋਵਾਂ
ਸੱਜਣਾ ਵੇ
ਇਕ ਮੈਂ ਹੋਵਾਂ ਇਕ ਤੂੰ ਹੋਵੇ
ਸੱਜਣਾ ਵੇ
ਇਕ ਤੂੰ ਹੋਵੇਂ ਇਕ ਮੈਂ ਹੋਵਾਂ ।
***
ਸੁਣ ਸੱਜਣ ਜੀ

ਸੁਣ ਸੱਜਣ ਜੀ
ਇਕ ਗੱਲ ਅਸਾਡੀ
ਅਸਾਂ ਪ੍ਰੀਤ ਤੁਝ ਸਿਉਂ ਲਗਾਈ
ਰੱਬ ਜਾਣੇ ਕੱਦ ਹੋਸੀ ਮੇਲੇ
ਮੇਰੀ ਜਾਨ ਦੁੱਖਾਂ ਨੂੰ ਆਈ
ਕੈਸਾ ਰੋਗ ਅਵਲੱੜਾ ਇਸ਼ਕੇ ਦਾ ਲੱਗਾ
ਹੁਣ ਸਹਿਣ ਨਾ ਹੋਸੀ ਤੇਰੀ ਜੁਦਾਈ
ਜੱਦ ਆਹਮਣੇ ਸਾਹਮਣੇ ਹੋਸੀ ਮੇਲੇ
ਮੇਰੀ ਜ਼ਬਾਨ ਤਾਲੂ ਸੰਗ ਲੱਗ ਜਾਸੀ
ਮੂੰਹੋਂ ਬੋਲ ਨਾ ਨਿਕਲਸੀ ਕੋਈ
ਭਰ ਅੱਖੀਆਂ ਵਿੱਚ ਦੋਵੇਂ ਹੰਝੂ
ਇਕ ਦੂਸਰੇ ਨੂੰ ਦੇਖਦੇ ਰਹਿ ਜਾਸੀ ।

ਸੁਣ ਸੱਜਣ ਜੀ
ਕੈਸਾ ਪ੍ਰੇਮ ਮੱਕੜਜਾਲ ਤੁਸੀਂ ਬੁਣ ਦਿੱਤਾ
ਹੁਣ ਨਿਕਲਣ ਨੂੰ ਲੱਭਸੀ ਨਾ ਰਾਹ ਕੋਈ
ਇਕ ਗੱਲ ਮੈਨੂੰ ਸਮਝਾਈ ਜਾਸੋ
ਕਿਸ ਤਰਾਂ ਟੁੱਟਸੀ ਇਹ ਮੱਕੜਜਾਲ
ਕੋਈ ਚਾਬੀ ਐਸੀ ਬਣਵਾਈ ਦੇਸੋ
ਤਾਂਹੀ ਟੁਟਸੀ ਇਹ ਮੱਕੜਜਾਲ
ਇਕ ਵਾਦਾ ਮੈਨੂੰ ਕਰਦਾ ਜਾਸੀ
ਕਦੀ ਅਲੱਗ ਨਾ ਮੈਨੂੰ ਹੁਣ ਕਰਸੀ
ਸਾਥ ਜੀਏਂਗੇ ਸਾਥ ਮਰੇਂਗੇ
ਤੇਰਾ ਭਰੋਸਾ ਕਦੀ ਨਾ ਟੁਟਸੀ ।

ਸੁਣ ਸੱਜਣ ਜੀ
ਐਸੀ ਪ੍ਰੀਤ ਤੁਝ ਸਿਉਂ ਲਗਾਈ
ਨਾ ਜੀ ਹੋਸੀ ਨਾ ਮਰ ਹੋਸੀ
ਮੇਰੇ ਅੰਦਰ ਤੇਰਾ ਵਾਸ ਸੱਜਣ ਜੀ
ਤੇਰੇ ਅੰਦਰ ਮੇਰਾ ਵਾਸ
ਹੁਣ ਸੁਰਤ ਨਾ ਰਹਿਸੀ ਕਾਈ
ਅੱਖੀਆਂ ਤਰਸਨ ਦੀਦ ਤੇਰੀ ਨੂੰ
ਤੂੰ ਸਾਰ ਨਾ ਲੈਸੀ ਮੇਰੀ
ਕਦੀ ਸਾਰ ਤਾਂ ਮੇਰੀ ਲੈਂਦਾ ਜਾਸੀ
ਭੁੱਲੀ ਫਿਰੀ ਮੈਂ ਸਾਰੀ ਲੋਕਾਈ ।

ਸੁਣ ਸੱਜਣ ਜੀ
ਇਹ ਜਿੰਦ ਨਿਮਾਣੀ ਹੁਣ ਤੁਹਾਡੀ ਹੋਸੀ
ਤੂੰ ਮਾਰ ਭਾਵੇਂ ਜੀਵਾਲਿ
ਇਕ ਗੱਲ ਸਦਾ ਤੂੰ ਯਾਦ ਰੱਖਸੀਂ
ਮੇਰਾ ਬਾਲ ਨਾ ਬਾਂਕਾ ਕਦੀ ਹੋਵਣ ਦੇਸੀਂ ।

ਸੁਣ ਸੱਜਣ ਜੀ
ਕਦੀ ਭੁੱਲ ਕੇ ਵੀ ਤੂੰ ਨਰਾਜ਼ ਨਾ ਹੋਸੀਂ
ਨਹੀਂ ਇਹ ਜਿੰਦ ਨਿਮਾਣੀ
ਪਹਿਲਾਂ ਹੀ ਨਿਕਲ ਜਾਸੀ
ਗੱਲ ਇਕ ਨੁਕਤੇ ਤੇ ਮੁੱਕਦੀ ਹੈ
ਤੂੰ ਮੇਰਾ ਮੈਂ ਤੇਰੀ ਸੱਜਣਾਂ ਹੁਣ
ਮੈਥੋਂ ਝੱਲ ਨਾ ਹੋਸੀ ਤੇਰੀ ਜੁਦਾਈ ।

ਸੁਣ ਸੱਜਣ ਜੀ
ਇਕ ਵਾਰੀ ਸਾਹਮਣੇ ਆ ਸੱਜਣਾਂ
ਆ ਬਹਿ ਜਾਹ ਦੋਵੇਂ ਗੱਲਾਂ ਕਰੀਏ
ਪਿਆਰ ਆਪਣੇ ਦੇ ਨਾਮ ਕਰੀਏ
ਇਹ ਜਿੰਦ ਨਿਮਾਣੀ ਗਹਿਣੇ ਰੱਖ ਤੀ
ਸੱਜਣ ਆਪਣੇ ਦੇ ਨਾਮ ਕਰ ਤੀ
ਮੈਂ ਤੇਰੀ ਤੂੰ ਮੇਰਾ ਸੱਜਣਾ
ਹੁਣ ਭੇਦ ਨਾ ਰਹਿਸੀ ਕੋਈ

ਸੁਣ ਸੱਜਣ ਜੀ
ਇਕ ਗੱਲ ਅਸਾਡੀ
ਅਸਾਂ ਪ੍ਰੀਤ ਤੁਝ ਸਿਉਂ ਲਗਾਈ
ਸੁਣ ਸੱਜਣ ਜੀ
ਬੁੱਲ੍ਹੇ ਸ਼ਾਹ ਵਾਂਗ ਨਿੱਤ
ਗਾਉਂਦੀ ਫਿਰਾਂ ਮੈਂ ।

“ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ
ਸੱਦੋ ਨੀ ਮੈਨੂੰ ਧੀਦੋ ਰਾਂਝਾ , ਹੀਰ ਨਾ ਆਖੋ ਕੋਈ “

***
ਤੂੰ ਵੀ ਕੋਈ ਕਵਿਤਾ ਲਿੱਖ 

ਏ ਦੋਸਤ
ਜੀਅ ਕਰਦਾ ਹੈ
ਤੂੰ ਵੀ ਕੋਈ ਕਵਿਤਾ ਲਿਖ

ਮੈਨੂੰ ਪਤਾ ਹੈ
ਤੈਨੂੰ ਕਵਿਤਾ ਲਿਖਣੀ ਆਂਉਦੀ ਹੈ
ਤੂੰ ਲਿਖੇਂਗਾ ਵੀ ਜ਼ਰੂਰ

ਮੈਂ ਚਾਹੁੰਦੀ ਹਾਂ
ਤੂੰ ਮੇਰੇ ਮਰਨ ਤੋਂ ਪਹਿਲਾਂ
ਕੋਈ ਕਵਿਤਾ ਲਿਖ
ਮੈਂ ਨਹੀਂ ਚਾਹੁੰਦੀ ਕਿ
ਮੇਰੇ ਹੁਸਨ ਦੀ ਤਾਰੀਫ਼
ਤੇ ਕਵਿਤਾ ਲਿਖ
ਮੇਰੇ ਗੁਣਾਂ ਤੇ ਕਵਿਤਾ ਲਿਖ
ਮੇਰੀ ਦੋਸਤੀ ਤੇ ਮੇਰੀ ਵਫਾ
ਤੇ ਕਵਿਤਾ ਲਿਖ

ਤੂੰ ਕੋਈ ਕਵਿਤਾ ਤੇ ਲਿਖ
ਚਾਹੇ ਮੇਰੇ ਔਗੁਣਾਂ ਤੇ ਕਵਿਤਾ ਲਿਖ
ਮੇਰੀਆਂ ਬੁਰਾਈਆਂ ਹੀ ਲਿਖ
ਮੇਰੀਆਂ ਕਮੀਆ ਤੇ ਕਵਿਤਾ ਲਿਖ
ਤੂੰ ਵੀ ਕੋਈ ਕਵਿਤਾ ਤੇ ਲਿਖ

ਮੈਨੂੰ ਪਤਾ ਹੈ
ਤੂੰ ਕਵਿਤਾ ਲਿਖੇਂਗਾ ਜ਼ਰੂਰ
ਜੱਦ ਮੈਂ ਤੈਥੋਂ ਬਹੁਤ ਦੂਰ
ਜਾ ਚੁੱਕੀ ਹੋਵਾਂਗੀ
ਜਿੰਨਾ ਮਰਜ਼ੀ ਲੱਭਣ ਦੀ ਕੋਸ਼ਿਸ਼ ਕਰੀਂ
ਚਾਹੇ ਮੇਰੀਆਂ ਤਸਵੀਰਾਂ ਦੇਖੀਂ
ਮੇਰੇ ਮੈਸੇਜ ਦੇਖੀਂ
ਜਿੰਨਾ ਮਰਜ਼ੀ ਪੁਕਾਰੀਂ
ਮੈਂ ਵਾਪਿਸ ਨਹੀਂ ਆਵਾਂਗੀ

ਤੂੰ ਫਿਰ ਕਾਗ਼ਜ਼ ਕਲਮ ਚੁੱਕੇਗਾ
ਦਿਲ ਵਿੱਚ ਤੇਰੇ ਮੇਰੀਆਂ
ਯਾਦਾਂ ਹੋਣਗੀਆਂ
ਅੱਖਾਂ ਵਿੱਚ ਤੇਰੇ ਹੰਝੂ ਹੋਣਗੇ
ਕੰਬਦੇ ਹੱਥਾਂ ਵਿੱਚ ਤੂੰ
ਕਲਮ ਪਕੜ ਕੇ ਫਿਰ
ਕਵਿਤਾ ਲਿਖੇਂਗਾ
ਆਪੇ ਹੀ ਲਿਖੇਂਗਾ ਤੇ
ਆਪੇ ਹੀ ਪੜ੍ਹੇਂਗਾ

ਏ ਦੋਸਤ ਉਸ ਦਿਨ
ਤੂੰ ਮੈਨੂੰ ਬਹੁਤ ਯਾਦ ਕਰੇਂਗਾ
ਕਵਿਤਾ ਪੜ੍ਹੇਂਗਾ ਨਾਲੇ ਰੋਏਂਗਾ
ਪਰ ਮੈਂ ਨਹੀਂ ਹੋਵਾਂਗੀ

ਤੂੰ ਸੋਚੇਂਗਾ ਉਹ ਕਹਿੰਦੀ ਸੀ
ਏ ਦੋਸਤ
ਜੀਅ ਕਰਦਾ ਹੈ
ਤੂੰ ਵੀ ਕੋਈ ਕਵਿਤਾ ਲਿਖ
ਤੂੰ ਵੀ ਕੋਈ ਕਵਿਤਾ ਲਿਖ
***
ਰਮਿੰਦਰ ਰੰਮੀ
+1 (647) 919-9023

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1362
***

ਜੀਵਨ ਬਿਉਰਾ:
ਪੂਰਾ ਨਾਮ:ਰਮਿੰਦਰ ਕੌਰ ਵਾਲੀਆ
ਕਲਮੀ ਨਾਮ: ਰਮਿੰਦਰ ਰਮੀ
ਪਿਤਾ ਦਾ ਨਾਮ: ਸ: ਇੰਦਰਜੀਤ ਸਿੰਘ ਆਹਲੂਵਾਲੀਆ
ਮਾਤਾ ਦਾ ਨਾਮ: ਸ੍ਰੀਮਤੀ ਰਜਿੰਦਰ ਕੌਰ ਆਹਲੂਵਾਲੀਆ
ਜਨਮ ਸਥਾਨ: ਜਲੰਧਰ
ਜਨਮ ਤਰੀਕ: 23 ਮਾਰਚ 1954
ਪਾਲਣਾ: ਅੰਮ੍ਰਿਤਸਰ, ਪੰਜਾਬ, ਭਾਰਤ

ਸਿਖਿਆ:ਬੀ. ਏ. , ਗੁਰੂ ਨਾਨਕ ਦੇਵ ਯੂਨਿਵਰਸਿਟੀ, ਪੰਜਾਬ
ਪੱਕਾ ਪਤਾ: 213 Vodden Street WestL6X 2W8,Ontario, Brampton
Mobile: +1 (647) 919-9023
E-mail: raminderwalia213@gmail.com

ਸ਼ੌਕ:ਲਿਖਣਾ ਪੜ੍ਹਣਾ ਤੇ ਗੁਰੂ ਘਰ ਨਾਲ ਪ੍ਰੀਤ, ਕੀਰਤਨ ਬੱਚਪਨ ਵਿੱਚ ਸਿੱਖਿਆ ਤੇ ਚੰਡੀਗੜ੍ਹ 23.24 ਸਾਲ ਬਾਦ ਫਿਰ ਸ਼ੁਰੂ ਕੀਤਾ ਸੀ ਜੋ ਕਿ ਕੈਨੇਡਾ ਆਉਣ ਦੇ ਬਾਦ ਵੀ ਅਜੇ ਸੈਕਟਰ 37 ਸੀ ਚੰਡੀਗੜ੍ਹ ਨਾਲ ਸਾਂਝ ਬਰਕਰਾਰ ਹੈ।

* ਚੰਡੀਗੜ੍ਹ ਦੇ ਸਮੂਹ ਇਸਤਰੀ ਸਤਿਸੰਗ ਦੀ ਸੈਕਟਰੀ ਜਨਰਲ ਤੇ ਸਿੱਖ ਨਾਰੀ ਮੰਚ ਦੀ ਸੀਨੀਅਰ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਈ।

* ਪੜ੍ਹਣ ਲਿਖਣ ਦਾ ਸ਼ੋਕ ਤਾਂਂ ਬਚਪਨ ਵਿਚ ਸੀ ਤੇ ਕਾਲਜ ਦੀ ਮੈਗਜ਼ੀਨ ਵਿਚ ਵੀ ਆਰਟੀਕਲ ਤੇ ਕਹਾਣੀ ਲਿਖ ਕੇ ਦਿੰਦੀ ਰਹੀ ਸੀ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ: ਨਵਤੇਜ ਸਿੰਘ ਨੂੰ ਵੀ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ।

* ਬਰੈਂਪਟਨ ਵਿਚ ਸੱਭ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੀ ਹੋਈ ਹਾਂ।
ਲਿਖਣ ਰੁਚੀ: ਹਰ ਵਿਸ਼ੇ ਤੇ ਲਿਖਣਾ,ਕਵਿਤਾ, ਲੇਖ, ਯਾਦਾਂ, ਰੀਪੋਰਟਿੰਗ ਆਦਿ
ਪ੍ਰਕਾਸ਼ਨਾ: ‘ਕਿਸ ਨੂੰ ਆਖਾਂ’ (ਕਾਵਿ ਸੰਗ੍ਰਹਿ), ਦੂਜੀ ਪੁਸਤਕ ਤਿਆਰੀ ਅਧੀਨ

ਹੋਰ ਸਰਗਰਮੀਅਾਂ ਬੇਅੰਤ ਜਿਵੇਂ ਕਿ ਫੇਸ ਬੁਕ, ਵਟਸਅਪ ਗਰੁੱਪ ਵਿਚ ਰਚਨਾਵਾਂ ਦੇਣੀਅਾਂ ਅਤੇ ਜੂਮ ਮੀਟਿੰਗਾਂ ਕਰਕੇ ਹੋਰ ਸਾਹਿਤਕਾਰਾਂ ਨਾਲ ਕਾਵਿ ਮਿਲਣੀਅਾਂ ਆਦਿ ਕਰਨਾ।
***

ਰਮਿੰਦਰ ਰੰਮੀ

ਜੀਵਨ ਬਿਉਰਾ: ਪੂਰਾ ਨਾਮ: ਰਮਿੰਦਰ ਕੌਰ ਵਾਲੀਆ ਕਲਮੀ ਨਾਮ: ਰਮਿੰਦਰ ਰਮੀ ਪਿਤਾ ਦਾ ਨਾਮ: ਸ: ਇੰਦਰਜੀਤ ਸਿੰਘ ਆਹਲੂਵਾਲੀਆ ਮਾਤਾ ਦਾ ਨਾਮ: ਸ੍ਰੀਮਤੀ ਰਜਿੰਦਰ ਕੌਰ ਆਹਲੂਵਾਲੀਆ ਜਨਮ ਸਥਾਨ: ਜਲੰਧਰ ਜਨਮ ਤਰੀਕ: 23 ਮਾਰਚ 1954 ਪਾਲਣਾ: ਅੰਮ੍ਰਿਤਸਰ, ਪੰਜਾਬ, ਭਾਰਤ ਸਿਖਿਆ: ਬੀ. ਏ. , ਗੁਰੂ ਨਾਨਕ ਦੇਵ ਯੂਨਿਵਰਸਿਟੀ, ਪੰਜਾਬ ਪੱਕਾ ਪਤਾ: 213 Vodden Street West L6X 2W8, Ontario, Brampton Mobile: +1 (647) 919-9023 E-mail: raminderwalia213@gmail.com ਸ਼ੌਕ: ਲਿਖਣਾ ਪੜ੍ਹਣਾ ਤੇ ਗੁਰੂ ਘਰ ਨਾਲ ਪ੍ਰੀਤ, ਕੀਰਤਨ ਬੱਚਪਨ ਵਿੱਚ ਸਿੱਖਿਆ ਤੇ ਚੰਡੀਗੜ੍ਹ 23.24 ਸਾਲ ਬਾਦ ਫਿਰ ਸ਼ੁਰੂ ਕੀਤਾ ਸੀ ਜੋ ਕਿ ਕੈਨੇਡਾ ਆਉਣ ਦੇ ਬਾਦ ਵੀ ਅਜੇ ਸੈਕਟਰ 37 ਸੀ ਚੰਡੀਗੜ੍ਹ ਨਾਲ ਸਾਂਝ ਬਰਕਰਾਰ ਹੈ। * ਚੰਡੀਗੜ੍ਹ ਦੇ ਸਮੂਹ ਇਸਤਰੀ ਸਤਿਸੰਗ ਦੀ ਸੈਕਟਰੀ ਜਨਰਲ ਤੇ ਸਿੱਖ ਨਾਰੀ ਮੰਚ ਦੀ ਸੀਨੀਅਰ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਈ। * ਪੜ੍ਹਣ ਲਿਖਣ ਦਾ ਸ਼ੋਕ ਤਾਂਂ ਬਚਪਨ ਵਿਚ ਸੀ ਤੇ ਕਾਲਜ ਦੀ ਮੈਗਜ਼ੀਨ ਵਿਚ ਵੀ ਆਰਟੀਕਲ ਤੇ ਕਹਾਣੀ ਲਿਖ ਕੇ ਦਿੰਦੀ ਰਹੀ ਸੀ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ: ਨਵਤੇਜ ਸਿੰਘ ਨੂੰ ਵੀ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ । * ਬਰੈਂਪਟਨ ਵਿਚ ਸੱਭ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੀ ਹੋਈ ਹਾਂ। ਲਿਖਣ ਰੁਚੀ: ਹਰ ਵਿਸ਼ੇ ਤੇ ਲਿਖਣਾ,ਕਵਿਤਾ, ਲੇਖ, ਯਾਦਾਂ, ਰੀਪੋਰਟਿੰਗ ਆਦਿ ਪ੍ਰਕਾਸ਼ਨਾ: ‘ਕਿਸ ਨੂੰ ਆਖਾਂ’ (ਕਾਵਿ ਸੰਗ੍ਰਹਿ), ਦੂਜੀ ਪੁਸਤਕ ਤਿਆਰੀ ਅਧੀਨ ਹੋਰ ਸਰਗਰਮੀਅਾਂ ਬੇਅੰਤ ਜਿਵੇਂ ਕਿ ਫੇਸ ਬੁਕ, ਵਟਸਅਪ ਗਰੁੱਪ ਵਿਚ ਰਚਨਾਵਾਂ ਦੇਣੀਅਾਂ ਅਤੇ ਜੂਮ ਮੀਟਿੰਗਾਂ ਕਰਕੇ ਹੋਰ ਸਾਹਿਤਕਾਰਾਂ ਨਾਲ ਕਾਵਿ ਮਿਲਣੀਅਾਂ ਆਦਿ ਕਰਨਾ। ***

View all posts by ਰਮਿੰਦਰ ਰੰਮੀ →