7 March 2026

ਅੱਠ ਕਵਿਤਾਵਾਂ: ਇਜ਼ਰਾਈਲ+ਅਮਰੀਕਾ ਦੀ ਇਰਾਨ ਵਿਰੁੱਧ ਛੇੜੀ ਜੰਗ ਦੇ ਪ੍ਰਸੰਗ ਵਿੱਚ — ਗੁਰਨਾਮ ਢਿੱਲੋਂ

ਅੱਠ  ਕਵਿਤਾਵਾਂ — ਗੁਰਨਾਮ ਢਿੱਲੋਂ
(ਇਜ਼ਰਾਈਲ+ਅਮਰੀਕਾ ਦੀ ਇਰਾਨ ਵਿਰੁੱਧ ਛੇੜੀ ਜੰਗ ਦੇ ਪ੍ਰਸੰਗ ਵਿੱਚ)

ਸਕਤਾ          1

ਸਕਤਾ ਜਦੋਂ ਪਿਆਰ ਦੇ ਸਾਰੇ ਤਕਾਜ਼ੇ
ਭੰਗ ਕਰਦਾ ਹੈ
ਮਾਸੂਮ ਪਰਿੰਦਿਆਂ ਨੂੰ ਜੀਣ ਨਹੀਂ ਦਿੰਦਾ
ਤੰਗ ਕਰਦਾ ਹੈ
ਤਦ ਉਸ ਖਿੱਤੇ ਦੀ ਤਕਦੀਰ ਦਾ ਫੈਸਲਾ
ਹਰਗਿਜ਼ ਯਾਰੋ!
ਕੋਈ ਹੋਰ ਰਸਤਾ ਨਹੀਂ ਕਰਦਾ, ਬੱਸ
ਮੈਦਾਨੇ-ਜੰਗ ਕਰਦਾ ਹੈ।
*

ਜਨਾਜ਼ਾ          2

ਦੁਨੀਆਂ ਦੇ ਆਕਾ ਨੇ, ਦੁਨੀਆਂ ‘ਤੇ
ਜ਼ੁਲਮ ਦਾ ਝੰਡਾ ਗੱਡ ਛੱਡਿਆ ਹੈ
ਦਾਨਾਈ, ਸਦਾਚਾਰ, ਸਹਿਹੋਂਦ ਦਾ
ਹਰ ਹਰਾ ਰੁੱਖ ਵੱਢ ਛੱਡਿਆ ਹੈ
ਫੌਜੀ ਤਾਕਤ ਦੇ ਨਸ਼ੇ ਵਿਚ ਅੰਨ੍ਹਾ ਹੋ ਕੇ
ਉਸ ਗਾਫ਼ਿਲ ਨੇ
ਇਸ ਬ੍ਰਹਿਮੰਡ ਵਿਚ ਨੇਕ ਨੀਤੀ ਦਾ
ਜਨਾਜ਼ਾ ਕੱਢ ਛੱਡਿਆ ਹੈ।
**

ਕੂਕਰ              3

ਕੂਕਰ ਦੇ ਹੁਕਮ ਦਾ ਨਗਾਰਾ
ਹਮੇਸ਼ਾ ਲਈ ਨਹੀਂ ਵੱਜੇਗਾ
ਧੌਂਸ ਅਤੇ ਡਰਾਵੇ ਦਾ ਸਿਹਰਾ
ਉਸ ਦੇ ਮੱਥੇ ਤੇ ਸਦਾ ਨਹੀਂ ਸਜੇਗਾ
ਅੱਜ ਜੋ ਦਿੰਦਾ ਫਿਰਦਾ ਹੈ
ਹਰ ਨਾਬਰ ਦੇਸ਼ ਨੂੰ ਵੱਢ ਖਾਣ ਦੀਆਂ ਧਮਕੀਆਂ
ਟੰਗਾਂ ਵਿਚ ਪੂਛਲ ਦਬਾਕੇ ਇਕ ਦਿਨ
ਆਪਣੇ ਦੇਸ਼ ਨੂੰ ਭੱਜੇ ਗਾ।
***

ਮਰਜ਼ੀ ਦੇ ਗੁਬਾਰੇ         4

‘ਚਿੱਟੇ ਘਰ’ ਦੇ ਹਾਕਮ ਨੂੰ ਵਹਿਮ ਹੈ
ਕਿ ਉਹ
ਨੀਲੇ ਅੰਬਰ ਨੂੰ ਧਰਤੀ ਉੱਤੇ ਵਿਛਾ ਸਕਦਾ ਹੈ
ਮਿਸਾਈਲਾਂ ਅਤੇ ਬੰਬ ਦਾਗਕੇ
ਕੁੱਲ ਬ੍ਰਹਿਮੰਡ ਨੂੰ ਆਪਣੀ ਲੰਙੀ ਲੱਤ ਹੇਠ ਦੀ
ਲੰਘਾ ਸਕਦਾ ਹੈ
ਐਪਰ ਧਰਤੀ ਦੇ ਤਰਾਨੇ ਅੱਜ ਗੂੰਜ ਉੱਠੇ ਨੇ
ਉਹ ਆਪਣੀ ਮਰਜ਼ੀ ਦੇ ਗੁਬਾਰੇ
ਸਦਾ ਲਈ ਨਹੀਂ ਉਡਾ ਸਕਦਾ ਹੈ।
***

ਕੂੜ ਸਰਦਾਰੀ             5

ਮਨੁੱਖਤਾ ਦੇ ਰਵੀ ਦਾ ਪਰਕਾਸ਼
ਬੇਅੰਤ ਹੋਕੇ ਰਹੇ ਗਾ
ਜਲੌਅ ਕਿਰਣਾਂ ਦਾ ਭਾਗਵੰਤ
ਹੋਕੇ ਰਹੇ ਗਾ
ਸੂਰਜ, ਚੰਦ, ਸਿਤਾਰੇ, ਕਹਿਕਸ਼ਾਂ
ਗਾ ਰਹੇ ਨੇ ਹੁਣ
ਤੇਰੀ, ਕੂੜ ਸਰਦਾਰੀ ਦਾ ਅੰਤ
ਹੋਕੇ ਰਹੇਗਾ।
*** 

ਕੌਂਣ ਹੈ ਇਹ?                   6

ਕਿਸ ਨੇ ਪਾਠਸ਼ਾਲਾ ਵਿਚ ਮਹਿਕਦੀਆਂ ਕਲੀਆਂ ਉੱਤੇ
ਬੰਬਾਂ ਦਾ ਕਹਿਰ ਬਰਪਾਇਆ ਹੈ
ਕਿਸ ਦਾਨਵ ਨੇ ਨਿਰਦੋਸ਼ ਉਡਾਰੂ ਕੂੰਜਾਂ ਦੇ ਖੰਭਾਂ ਨੂੰ
ਬਾਰੂਦ ਨਾਲ ਉਡਾਇਆ ਹੈ
ਕਿਸ ਨੇ ਚੰਗੇਜ਼, ਹਲਾਕੂ, ਹਿਟਲਰ, ਮੁਸੋਲੀਨੀ ਨੂੰ
ਕਹਿਰ ਕਮਾਉਣ,
ਜ਼ੁਲਮ ਢਾਉਣ
ਬਸਤੀਆਂ ਜਲਾਉਣ
ਧਰਤੀ ਨੂੰ ਖੂਨ ਵਿਚ ਡੋਬਣ
ਤਾਂਡਵ ਨਾਚ ਨਚਾਉਣ
ਵਿਚ ਮਾਤ ਪਾਇਆ ਹੈ।
ਕੌਂਣ ਹੈ ਇਹ
ਜਿਸ ਨੇ ਇਸ ਸੁਨਿਹਰੀ ਬ੍ਰਹਿਮੰਡ ਦੀ ਹੋਂਦ ਨੂੰ
ਖ਼ਤਰੇ ਦੀ ਸੂਲੀ ਉੱਤੇ ਚੜ੍ਹਾਇਆ ਹੈ।
ਕੌਂਣ ਹੈ ਇਹ?
ਕੌਂਣ ਹੈ ਇਹ??
***

ਜੰਗਬਾਜ਼                        7

ਜਦੋਂ ਰਾਸ਼ਟਰੀ ਝੰਡੇ ਵਿਚ ਲਪੇਟੇ ਤਾਬੂਤ ਵਿੱਚ
ਯੁੱਧ ਵਿਚ ਬਲੀ ਦੇ ਬੱਕਰੇ ਬਣੇ ਸਿਪਾਹੀ ਨੂੰ
ਉਸ ਦਾ ਬੱਚਾ ਧਾਅ ਮਾਰ ਮਾਰਕੇ ਡੈਡੀ ਡੈਡੀ ਪੁਕਾਰਦਾ ਹੈ
ਤਾਬੂਤ ਦੇ ਗ਼ਲ ਲੱਗਕੇ ਕੁਰਲਾਉਂਦਾ ਹੈ

ਮੇਰਾ ਦਿਲ ਪਾਟ ਪਾਟ ਜਾਂਦਾ ਹੈ
ਹਰਿਕ ਪੱਥਰ ਅੱਖ ਵੀ ਪਿਘਲ ਜਾਂਦੀ ਹੈ
ਸੂਰਜ ਬੁੱਲ੍ਹ ਟੁੱਕ ਟੁੱਕ ਕੇ ਰੋਂਦਾ ਹੈ
ਤਾਰੇ ਵਿਰਲਾਪ ਕਰਦੇ ਹਨ

ਆਸਮਾਨ ਵੈਣ ਪਾਉਂਦਾ ਹੈ
ਐਪਰ ਜੰਗਬਾਜ਼ ਆਪਣੀ ਜਿੱਤ ਦੇ
ਅੰਨ੍ਹੇ ਡੰਕੇ ਵਜਾਉਂਦਾ ਹੈ
***

ਤੁਹਾਡੀ ਚੁੱਪ                      8

ਮੇਰੇ ਦੋਸਤੋ!
ਮੇਰੇ ਸਾਥੀਓ!!

ਤੁਹਾਡੀ ਚੁੱਪ ਮੇਰੇ ਦਿਲ ਉੱਤੇ ਤਲਵਾਰ ਨਾਲ ਵਾਰ
ਕਰਦੀ ਹੈ
ਇਹ ਜ਼ਖਮ ਅਜਿਹੇ ਹਨ
ਜੋ ਕਦੀ ਤਾਬ ਨਹੀਂ ਆ ਸਕਦੇ

ਦੁਨੀਆਂ ਜੰਗ ਦੀ ਭੱਠੀ ਵਿਚ ਸੜ ਰਹੀ ਹੈ
ਤੁਸੀਂ ਕਿਸ ਗੁਫ਼ਾ ਵਿਚ ਜਾ ਬਰਾਜੇ ਹੋ?
ਜੇ ਅੱਗ ਬੁਝਾ ਨਹੀਂ ਸਕਦੇ
ਇਸਦੇ ਮੁਖਾਲਫ਼ ਲਿਖ ਤਾਂ ਸਕਦੇ ਹੋ
ਜੇ ਲਿਖ ਨਹੀਂ ਸਕਦੇ
ਤੁਹਾਡੇ ਮੂੰਹਾਂ ਵਿਚ ਜ਼ੁਬਾਨਾਂ ਤਾਂ ਸੁਰੱਖਿਅਤ ਹਨ!

ਕੁੱਝ ਤਾਂ ਕਹੋ ਯਾਰੋ!
ਕੁੱਝ ਤਾਂ ਕਰੋ ਯਾਰੋ!!
ਤੁਹਾਡੀ ਚੁੱਪ
ਮੇਰੇ ਦਿਲ ਉੱਤੇ ਡੂੰਘੇ ਜ਼ਖਮ ਕਰਦੀ ਹੈ।
***
ਗੁਰਨਾਮ ਢਿੱਲੋਂ
+44 7787059333

*  ‘ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1769
***

gurnam dhillon
+44 7787059333 | gdhillon4@hotmail.com |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਨਾਮ ਢਿੱਲੋਂ
gdhillon4@hotmail.com
+44 7787059333

ਗੁਰਨਾਮ ਢਿੱਲੋਂ ਦਾ ਰਚਨਾ ਸੰਸਾਰ:
ਕਾਵਿ-ਸੰਗ੍ਰਹਿ:
* ਲਹਿੰਦੇ ਸੂਰਜ ਦੀ ਸੁਰਖੀ (2025)
* ਜੂਝਦੇ ਸੂਰਜ (2024)
* ਨਗਾਰਾ (2022)
* ਦਰਦ ਉਜੜੇ ਖੇਤਾਂ ਦਾ (2022)
* ਦਰਦ ਦੀ ਲਾਟ (2020)
* ਦਰਦ ਦੀ ਗੂੰਜ (2019)
* ਦਰਦ ਦਾ ਦਰਿਆ (2019
* ਲੋਕ ਸ਼ਕਤੀ (2019)
* ਦਰਦ ਦਾ ਰੰਗ (2017)
* ਤੇਰੀ ਮੁਹੱਬਤ (2016)
* ਸਮਰਪਿਤ (2007)
* ਤੂੰ ਕੀ ਜਾਣੇ (2002)
* ਤੇਰੇ ਨਾਂ ਦਾ ਮੌਸਮ (1997)
* ਹੱਥ ਤੇ ਹਥਿਆਰ (1974)
* ਅੱਗ ਦੇ ਬੀਜ (1970)

ਸਮਾਲੋਚਨਾ/ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ:
* ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011)
* ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021)

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ gdhillon4@hotmail.com +44 7787059333 ਗੁਰਨਾਮ ਢਿੱਲੋਂ ਦਾ ਰਚਨਾ ਸੰਸਾਰ: ਕਾਵਿ-ਸੰਗ੍ਰਹਿ: * ਲਹਿੰਦੇ ਸੂਰਜ ਦੀ ਸੁਰਖੀ (2025) * ਜੂਝਦੇ ਸੂਰਜ (2024) * ਨਗਾਰਾ (2022) * ਦਰਦ ਉਜੜੇ ਖੇਤਾਂ ਦਾ (2022) * ਦਰਦ ਦੀ ਲਾਟ (2020) * ਦਰਦ ਦੀ ਗੂੰਜ (2019) * ਦਰਦ ਦਾ ਦਰਿਆ (2019 * ਲੋਕ ਸ਼ਕਤੀ (2019) * ਦਰਦ ਦਾ ਰੰਗ (2017) * ਤੇਰੀ ਮੁਹੱਬਤ (2016) * ਸਮਰਪਿਤ (2007) * ਤੂੰ ਕੀ ਜਾਣੇ (2002) * ਤੇਰੇ ਨਾਂ ਦਾ ਮੌਸਮ (1997) * ਹੱਥ ਤੇ ਹਥਿਆਰ (1974) * ਅੱਗ ਦੇ ਬੀਜ (1970) ਸਮਾਲੋਚਨਾ/ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ: * ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011) * ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021)

View all posts by ਗੁਰਨਾਮ ਢਿੱਲੋਂ →