19 November 2025

ਹਾਜ਼ਰ ਹਨ ਗੁਰਨਾਮ ਢਿੱਲੋਂ ਦੇ ਤਿੰਨ ਗੀਤ

ਪ੍ਰਗਤੀਵਾਦੀ ਵਿਚਾਰਧਾਰਾ ਨੂੰ ਪਰਨਾਇਆ, ਮਾਰਕਸਵਾਦੀ ਵਿਚਾਰਧਾਰਕ ਆਸਥਾ ਅਤੇ ਰਾਜਸੀ ਚੇਤਨਾ ਨਾਲ ਓਤ ਪੋਤ
ਬਰਤਾਨੀਆ ਵੱਸਦਾ ਬਹੁਪੱਖੀ ਪੰਜਾਬੀ ਲੇਖਕ ਗੁਰਨਾਮ ਢਿੱਲੋਂ
ਕਿਸੇ ਵੀ ਰਸਮੀ ਜਾਣ ਪਹਿਚਾਣ ਦਾ ਮੁਥਾਜ ਨਹੀਂ। ਉਸਨੇ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ 15 ਕਾਵਿ-ਸੰਗ੍ਰਹਿ: ਲਹਿੰਦੇ ਸੂਰਜ ਦੀ ਸੁਰਖੀ (2025), ਜੂਝਦੇ ਸੂਰਜ (2024), ਨਗਾਰਾ (2022), ਦਰਦ ਉਜੜੇ ਖੇਤਾਂ ਦਾ (2022), ਦਰਦ ਦੀ ਲਾਟ (2020), ਦਰਦ ਦੀ ਗੂੰਜ (2019), ਦਰਦ ਦਾ ਦਰਿਆ (2019, ਲੋਕ ਸ਼ਕਤੀ (2019), ਦਰਦ ਦਾ ਰੰਗ (2017), ਤੇਰੀ ਮੁਹੱਬਤ (2016), ਸਮਰਪਿਤ (2007), ਤੂੰ ਕੀ ਜਾਣੇ (2002), ਤੇਰੇ ਨਾਂ ਦਾ ਮੌਸਮ (1997), ਹੱਥ ਤੇ ਹਥਿਆਰ (1974) ਅਤੇ ਅੱਗ ਦੇ ਬੀਜ (1970)
ਅਤੇ ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ:
* ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011) ਅਤੇ * ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021) ਪਾਈਆਂ ਹਨ। ਇੰਝ ਅਸੀਂ ਵੇਖਦੇ ਹਾਂ ਕਿ ਗੁਰਨਾਮ ਢਿੱਲੋਂ, ਇੱਕ ਅਜਿਹਾ ਤਿਰਸ਼ੀ ਨਜ਼ਰ ਰੱਖਣ ਵਾਲਾ ਸੂਝ-ਵਾਨ ਬਹੁ-ਪਖੀ ਚਰਚਿਤ ਲੇਖਕ ਹੈ ਜਿਹੜਾ ਕਵਿਤਾ ਵਿੱਚ ਵਾਹ-ਵਾਹ ਖੱਟਣ ਦੇ ਨਾਲ ਨਾਲ ਵਾਰਤਿਕ/ਅਲੋਚਨਾ ਉੱਪਰ ਵੀ ਠੋਸ ਕੰਮ ਕਰਦਾ ਆ ਰਿਹਾ ਹੈ।
ਗੁਰਨਾਮ ਢਿੱਲੋਂ ਦੇ ਸੱਜਰੇ  ‘ਤਿੰਨ ਗੀਤ’ ਪਾਠਕਾਂ ਗੋਚਰੇ ਹਾਜ਼ਰ ਕਰਦਿਆ ਖੁਸ਼ੀ ਦਾ ਅਨੁਭਵ ਕਰ ਰਹੇ ਹਾਂ।—ਲਿਖਾਰੀ

1.
(ਪੰਜਾਬ ਦੀਆਂ ਜੁਝਾਰੂ ਵਿਦਆਰਥੀ ਅਤੇ ਕਿਸਾਨ ਜਥੇਬੰਦੀਆਂ ਦੇ ਨਾਂ)
ਨੀ! ਦਿੱਲੀਏ ਬੇਕਦਰੇ
ਛੱਡ ਸਾਡੇ ਨਾਲ ਵੈਰ ਤੂੰ ਕਮਾਉਣਾ
ਨੀਂ! ਦਿੱਲੀਏ ਬੇਕਦਰੇ
ਪਈ ਭੀੜ ‘ਤੇ ਪੰਜਾਬ ਕੰਮ ਆਉਣਾ
ਨੀਂ! ਦਿੱਲੀਏ ਬੇਕਦਰੇ
ਤੇਰੇ ਲਈ ਸੀਸ ਅਸੀਂ ਆਪਣੇ ਕਟਾਉਂਦੇ ਰਹੇ
ਫਾਂਸੀਆਂ ‘ਤੇ ਚੜ੍ਹਕੇ ਵੀ ਸ਼ਗਨ ਮਨਾਉਂਦੇ ਰਹੇ
ਕਦੀ ਸਿੱਖਿਆ ਨਾ ਚਿੱਤ ਨੂੰ ਡੋਲਾਉਣਾ
ਨੀਂ ਦਿੱਲੀਏ ਬੇਕਦਰੇ
ਛੱਡ ਸਾਡੇ…………..
ਮਾਲੀ ਦਾ ਫਰਜ਼ ਹੁੰਦਾ ਬਾਗ ਨੂੰ ਸੰਭਾਲਣਾ
ਇੱਕੋ ਜਿੰਨੀ ਖਾਦ ਪਾ ਕੇ ਬੂਟਿਆਂ ਨੂੰ ਪਾਲ਼ਣਾ
ਉਹਦਾ ਕੰਮ ਨਹੀਂ ਵਿਤਕਰਾ ਪਾਉਣਾ
ਨੀਂ! ਦਿੱਲੀਏ ਬੇਕਦਰੇ
ਛੱਡ ਸਾਡੇ ……………

ਪਾਣੀਆਂ ਦੇ ਹੱਕ ਨੀਂ ਤੂੰ ਸਾਡੇ ਕੋਲੋਂ ਖੋਹ ਲਈ
ਰਾਜਧਾਨੀ ਖੋਹ ਲਈ
, ਇਲਾਕੇ ਵੀ ਦਬੋ ਲਏ
ਕੀਤਾ ਸ਼ੁਰੂ ਹੁਣ ਬੋਲੀ ਨੂੰ ਵੀ ਖੋਹਣਾ
ਨੀਂ! ਦਿੱਲੀਏ ਬੇਕਦਰੇ
ਛੱਡ ਸਾਡੇ…………….

ਸਾਡਾ ਇਤਿਹਾਸ ਵੀ ਤੂੰ ਦਿੱਤਾ ਹੈ ਵਿਗਾੜ ਨੀਂ
ਇਹਦੇ ਉੱਤੇ ਦਿੱਤਾ ਰੰਗ ਆਪਣਾ ਤੂੰ ਚਾੜ੍ਹ ਨੀਂ
ਸਾਥੋਂ ਹੋਰ ਨਹੀ ਜਬਰ ਜਰ ਹੋਣਾ
ਨੀਂ! ਦਿੱਲੀਏ ਬੇਕਦਰੇ
ਛੱਡ ਸਾਡੇ ……………

ਸਾਡੀਆਂ ਜ਼ਮੀਨਾਂ ਉੱਤੇ ਹੁਣ ਤੇਰੀ ਅੱਖ ਨੀਂ
ਕਰ  ਵਰਤਾਉ  ਨਾ  ਤੂੰ  ਸਾਡੇ ਨਾਲ ਵੱਖ ਨੀਂ
ਅਸੀਂ ਧਾਰ ਲਿਆ ਹੁਣ ਟਕਰਾਉਣਾ
ਨੀਂ ਦਿੱਲੀਏ ਬੇਕਦਰੇ
ਛੱਡ ਸਾਡੇ ਨਾਲ ਵੈਰ ਤੂੰ ਕਮਾਉਣਾ

ਨੀਂ ਦਿੱਲੀਏ ਬੇਕਦਰੇ
ਪਈ ਭੀੜ ‘ਤੇ ਪੰਜਾਬ ਕੰਮ ਆਉਣਾ
ਨੀਂ! ਦਿੱਲੀਏ ਬੇਕਦਰੇ।
**

2.

ਕਿਵੇਂ ਹੋਊ ਤੇਰੇ ਦੇਸ਼ ਦਾ ਗੁਜ਼ਾਰਾ
ਆਵਾਸੀਆਂ ਨੂੰ ਬਾਹਰ ਕੱਢਕੇ
?
ਡੁੱਬ ਜਾਊ ਤੇਰੀ ਤਾਕਤ ਦਾ ਤਾਰਾ
ਆਵਾਸੀਆਂ ਨੂੰ ਬਾਹਰ ਕੱਢਕੇ
ਕਿਵੇਂ ਹੋਊ…………….

ਅੜੇ-ਥੁੜੇ ਕੰਮ ਤੇਰੇ ਅਸੀਂ ਨਿਪਟਾਉਂਦੇ ਹਾਂ
ਦਿਲ ਅਤੇ ਜਾਨ ਤੇਰੀ ਸੇਵਾ ਵਿਚ ਲਾਉਂਦੇ ਹਾਂ
ਤੈਂਨੂੰ ਡਿਗਦੇ ਨੂੰ ਦਿੰਦੇ ਹਾਂ ਸਹਾਰਾ
ਆਵਾਸੀਆਂ ਨੂੰ ਬਾਹਰ ਕੱਢਕੇ
ਕਿਵੇਂ ਹੋਊ………

ਆਲਮੀ ਜੰਗਾਂ ‘ਚ ਰਹੇ ਤੇਰੇ ਲਈ ਲੜਦੇ
ਹਾਰਕੇ ਤੂੰ ਭੱਜਣਾ ਸੀ ਜੇ ਨਾ ਅਸੀਂ ਖੜਦੇ
ਮੁੱਕ ਜਾਣਾ ਸੀ ਜਲੌਅ ਤੇਰਾ  ਸਾਰਾ
ਆਵਾਸੀਆਂ ਨੂੰ ਬਾਹਰ ਕੱਢਕੇ
ਕਿਵੇਂ ਹੋਊ…………….

ਬਾਹਰ ਕੱਢੋ ਕਾਲਿਆਂ ਨੂੰ ਨਾਅਰੇ ਜਿਹੜੇ ਲਾਉਨਾ ਏਂ
ਵੰਡਦਾ ਏਂ ਜਹਿਰ, ਚੀਰ ਦਿਲਾਂ ਵਿਚ ਪਾਉਨਾ ਏਂ
ਫੇਰੇਂ ਕਿਰਣਾਂ ਦੀ ਧੌਂਣ ਉੱਤੇ ਆਰਾ
ਅਵਾਸੀਆਂ ਨੂੰ ਬਾਹਰ ਕੱਢਕੇ
ਕਿਵੇਂ ਹੋਊ…………….

ਕੁੱਲ ਸੰਸਾਰ ਇਕ ਪਿੰਡ ਬਣ ਜਾਵੇਗਾ
ਤੈਂਨੂੰ ਹਰ ਕੋਈ ਫਿਰ ਲਾਹਨਤਾਂ ਹੀ ਪਾਵੇਗਾ
ਕਿੱਥੇ ਲੁਕੇਂਗਾ ਤੂੰ ਸ਼ਰਮ ਦਾ ਮਾਰਾ!
ਆਵਾਸੀਆਂ ਨੂੰ ਬਾਹਰ ਕੱਢਕੇ
ਕਿਵੇਂ ਹੋਊ ਤੇਰੇ ਦੇਸ਼ ਦਾ ਗੁਜ਼ਾਰਾ
ਆਵਾਸੀਆਂ ਨੂੰ ਬਾਹਰ ਕੱਢਕੇ
?
ਡੁੱਬ ਜਾਊ ਤੇਰੀ ਤਾਕਤ ਦਾ ਤਾਰਾ
ਆਵਾਸੀਆਂ ਨੂੰ ਬਾਹਰ ਕੱਢਕੇ।
**
3.

ਹਾੜਾ! ਮਾਰ ਨਾ ਬਨੇਰੇ ‘ਤੋਂ ਦੀ ਰੋੜੀਆਂ
ਚੰਦ ਵੈਰੀ ਲੁਕ ਜਾਣ ਦੇ
ਅੱਗੇ ਕਰਦੇ ਨਹੀਂ ਗੱਲਾਂ ਲੋਕੀਂ ਥੋੜੀਆਂ!
ਚੰਦ ਵੈਰੀ ਲੁਕ ਜਾਣ ਦੇ।

ਮੰਨਿਆ, ਜਵਾਨੀ ਨਹੀਓਂ ਝੱਲਦੀ ਪਬੰਦੀਆਂ
ਫੁੱਲਾਂ ਵਿਚੋਂ ਆਉਂਦੀਆਂ ਹੀ ਹੁੰਦੀਆਂ ਸੁਗੰਧੀਆਂ
ਵਾਗਾਂ ਇਸ਼ਕ ਦੀਆਂ ਨਾ ਕਿਸੇ ਮੋੜੀਆਂ।
ਚੰਦ ਵੈਰੀ ਲੁਕ ਜਾਣ ਦੇ।
ਹਾੜਾ! ਮਾਰ ਨਾ……………….

ਜਿਸ ਦਿਨ ਦੀਆਂ ਹੋਈਆਂ ਦੋ ਦੋ ਅੱਖਾਂ ਚਾਰ ਵੇ
ਪਿਆਰ ਸਾਡੇ ਉੱਤੇ ਆਈ ਲੋਹੜੇ ਦੀ ਬਹਾਰ ਵੇ
ਹਾਏ! ਜਾਣ ਨਾ ਕਰੂੰਬਲਾਂ ਮਰੋੜੀਆਂ।
ਚੰਦ ਵੈਰੀ ਲੁਕ ਜਾਣ ਦੇ।
ਹਾੜਾ! ਮਾਰ ਨਾ……………….

ਹੁਸਨ ਮੇਰਾ ਰੱਜਵਾਂ ਤੇ ਇਸ਼ਕ ਤੇਰਾ ਪੁੱਜਵਾਂ
ਚਿਕੜ ਸਮਾਜ ਸਾਡਾ ਇਹਦੇ ‘ਚ ਨਾ ਖੁੱਭਜਾਂ
ਏਥੇ ਸੜਦੇ ਨੇ ਵੇਖ ਵੇਖ ਜੋੜੀਆਂ।
ਚੰਦ ਵੈਰੀ ਲੁਕ ਜਾਣ ਦੇ
ਹਾੜਾ! ਮਾਰ ਨਾ……………………

ਜਾਣਦੈ ‘ਪਿਆਰੂ’! ਜਿਹੜੀ ‘ਠਾਕਰਾਂ’ ਦੀ ਪਾਲੀ ਸੀ
ਵੇਖ! ਉਹਦੀ ‘ਕੈਦੋਆਂ’ ਨੇ ਕਿਵੇਂ ਮਿੱਟੀ ਬਾਲ਼ੀ ਸੀ
ਉਹਦੇ ਸ਼ਗਨ ਦੀਆਂ ਸੀ ਵੰਗਾਂ ਤੋੜੀਆਂ।
ਚੰਦ ਵੈਰੀ ਲੁਕ ਜਾਣ ਦੇ।
ਹਾੜਾ! ਮਾਰ ਨਾ ਬਨੇਰੇ ‘ਤੋਂ ਦੀ ਰੋੜੀਆਂ
ਚੰਦ ਵੈਰੀ ਲੁਕ ਜਾਣ ਦੇ।
ਅੱਗੇ ਕਰਦੇ ਨਹੀਂ ਗੱਲਾਂ ਲੋਕੀਂ ਥੋੜੀਆਂ!
ਚੰਦ ਵੈਰੀ ਲੁਕ ਜਾਣ ਦੇ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1649
***

gurnam dhillon
+44 7787059333 | gdhillon4@hotmail.com |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਨਾਮ ਢਿੱਲੋਂ
gdhillon4@hotmail.com
+44 7787059333

ਗੁਰਨਾਮ ਢਿੱਲੋਂ ਦਾ ਰਚਨਾ ਸੰਸਾਰ:
ਕਾਵਿ-ਸੰਗ੍ਰਹਿ:
* ਲਹਿੰਦੇ ਸੂਰਜ ਦੀ ਸੁਰਖੀ (2025)
* ਜੂਝਦੇ ਸੂਰਜ (2024)
* ਨਗਾਰਾ (2022)
* ਦਰਦ ਉਜੜੇ ਖੇਤਾਂ ਦਾ (2022)
* ਦਰਦ ਦੀ ਲਾਟ (2020)
* ਦਰਦ ਦੀ ਗੂੰਜ (2019)
* ਦਰਦ ਦਾ ਦਰਿਆ (2019
* ਲੋਕ ਸ਼ਕਤੀ (2019)
* ਦਰਦ ਦਾ ਰੰਗ (2017)
* ਤੇਰੀ ਮੁਹੱਬਤ (2016)
* ਸਮਰਪਿਤ (2007)
* ਤੂੰ ਕੀ ਜਾਣੇ (2002)
* ਤੇਰੇ ਨਾਂ ਦਾ ਮੌਸਮ (1997)
* ਹੱਥ ਤੇ ਹਥਿਆਰ (1974)
* ਅੱਗ ਦੇ ਬੀਜ (1970)

ਸਮਾਲੋਚਨਾ/ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ:
* ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011)
* ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021)

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ gdhillon4@hotmail.com +44 7787059333 ਗੁਰਨਾਮ ਢਿੱਲੋਂ ਦਾ ਰਚਨਾ ਸੰਸਾਰ: ਕਾਵਿ-ਸੰਗ੍ਰਹਿ: * ਲਹਿੰਦੇ ਸੂਰਜ ਦੀ ਸੁਰਖੀ (2025) * ਜੂਝਦੇ ਸੂਰਜ (2024) * ਨਗਾਰਾ (2022) * ਦਰਦ ਉਜੜੇ ਖੇਤਾਂ ਦਾ (2022) * ਦਰਦ ਦੀ ਲਾਟ (2020) * ਦਰਦ ਦੀ ਗੂੰਜ (2019) * ਦਰਦ ਦਾ ਦਰਿਆ (2019 * ਲੋਕ ਸ਼ਕਤੀ (2019) * ਦਰਦ ਦਾ ਰੰਗ (2017) * ਤੇਰੀ ਮੁਹੱਬਤ (2016) * ਸਮਰਪਿਤ (2007) * ਤੂੰ ਕੀ ਜਾਣੇ (2002) * ਤੇਰੇ ਨਾਂ ਦਾ ਮੌਸਮ (1997) * ਹੱਥ ਤੇ ਹਥਿਆਰ (1974) * ਅੱਗ ਦੇ ਬੀਜ (1970) ਸਮਾਲੋਚਨਾ/ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ: * ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011) * ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021)

View all posts by ਗੁਰਨਾਮ ਢਿੱਲੋਂ →