![]() ਚੰਨ ਦੇ ਮਨੁੱਖ ਨਾਲ ਬੜੇ ਗੂੜ੍ਹੇ ਰਿਸ਼ਤੇ ਹਨ। ਜੇ ਉਹ ਬਚਪਨ ਵਿੱਚ ਚੰਨ-ਮਾਮਾ ਬਣਦਾ ਹੈ, ਤਾਂ ਜਵਾਨੀ ਵਿੱਚ ਚੰਨ-ਮਾਹੀ ਬਣ ਜਾਂਦਾ ਹੈ। ਕਿਧਰੇ ਇਹ ਚੰਨ ਸੁਪਨਿਆਂ ਦਾ ਰਾਜਕੁਮਾਰ ਬਣ ਕੇ ਧਰਤ-ਰੂਹ ਦੀ ਪਰਿਕਰਮਾ ਕਰ ਰਿਹਾ ਹੁੰਦਾ ਏ, ਤੇ ਕਿਧਰੇ ਵਿਸ਼ਾਲ ਚਿੰਤਨ ਦੇ ਸਾਗਰ ਨੂੰ ਖਿੱਚਾਂ ਪਾ ਕੇ, ਉਸ ਵਿੱਚ ਜਵਾਰ-ਭਾਟੇ ਦਾ ਕਾਰਨ ਵੀ ਬਣਦਾ ਹੈ। ਆਓ, ਦੇਖੀਏ ਚੰਨ ਦੀਆਂ ਰਿਸ਼ਮਾਂ ਨੇ ਸਾਡੀ ਲੇਖਕਾ ਮਨਜੀਤ ਕੌਰ ਜੀਤ ਦੇ ਚਿੰਤਨ ਸਾਗਰ ਵਿੱਚ ਕੀ ਹਲਚਲ ਪੈਦਾ ਕੀਤੀ ਹੈ? ਤੇ ਇਸ ਹਲਚਲ ਵਿਚੋਂ ਕਿਹੜੇ ਕਿਹੜੇ ਮੋਤੀ ਬਾਹਰ ਆ ਨਿਕਲੇ ਨੇ—- ਹਰ ਮਨੁੱਖ ਆਪਣੇ ਪਰਿਵਾਰ ਤੋਂ, ਆਲੇ ਦੁਆਲੇ ਦੇ ਸਮਾਜ ਤੋਂ, ਦੋਸਤਾਂ ਮਿੱਤਰਾਂ ਤੋਂ, ਪੁਸਤਕਾਂ ਤੋਂ ਅਤੇ ਆਪਣੇ ਗਿਆਨ ਅਤੇ ਅਨੁਭਵ ਤੋਂ ਬਹੁਤ ਕੁਝ ਸਿੱਖਦਾ ਹੈ, ਨਿਜ ਬਾਰੇ, ਸਮਾਜ ਬਾਰੇ, ਉਹ ਕੁਝ ਆਦਰਸ਼ਾਂ ਦੀ ਕਲਪਨਾ ਕਰਦਾ ਹੈ, ਬੁਰੇ ਭਲੇ ਦੀ ਪਹਿਚਾਣ ਕਰਦਾ ਹੈ, ਤਬਦੀਲੀਆਂ ਦਾ ਇੱਛਕ ਉਹ ਕੁਝ ਨਵੇਂ ਸ਼ਬਦਾਂ ਰਾਹੀਂ ਆਪਣੇ ਵਿਚਾਰ ਪ੍ਰਗਟਾਉਂਦਾ ਹੈ। ਤੇ ਉਸਦਾ ਅਨੁਭਵ ਜਦੋ ਕਵਿਤਾ ਵਿਚੋਂ ਹੋ ਕੇ ਨਿਕਲੇ, ਤਾਂ ਉਹ ਆਮ ਵਿਅਕਤੀ ਨਹੀਂ ਰਹਿੰਦਾ, ਸਗੋਂ ਖਾਸ ਹੋ ਜਾਂਦਾ ਏ। ਕਿਉਂਕਿ ਕਵਿਤਾ ਨੂੰ ਇੱਕ ਰੱਬੀ ਦਾਤ ਮੰਨਿਆ ਜਾਂਦਾ ਹੈ। ਕਵਿਤਾ ਕੀ ਹੈ, ਪ੍ਰੋ. ਮੋਹਣ ਸਿੰਘ ਜੀ ਦੇ ਸ਼ਬਦਾਂ ਵਿੱਚ- “ਆਪਣੀ ਜਾਤ ਵਿਖਾਵਣ ਬਦਲੇ, ਰੱਬ ਨੇ ਹੁਸਨ ਬਣਾਇਆ। ਫੁਰਿਆ ਜਦੋ ਇਸ਼ਕ ਦਾ ਜਾਦੂ, ਮਨ ਵਿੱਚ ਕੁੱਦੀ ਮਸਤੀ।
ਸ਼ਬਦਾਂ ਦੇ ਸੰਗੀਤ ਦੀ ਇਹ ਧੁਨ ਬੜੀ ਨਿਰਾਲੀ ਹੈ, ਇਸ ਨੂੰ ਜਾਨਣ ਅਤੇ ਮਾਨਣ ਲਈ ਪਾਠਕ ਕੋਲ ਇੱਕ ਕਵੀ ਦੇ ਕੋਮਲ ਹਿਰਦੇ ਦਾ ਹੋਣਾ ਬਹੁਤ ਜਰੂਰੀ ਹੈ। ਇਹ ਧੁਨ ਨੈਣ, ਰੰਗ,ਮੁਸ਼ਕਿਲ ਪੈਂਡਾ, ਦਿਲ,ਵਫਾ,ਜਵਾਨੀ,ਬਹਾਰਾਂ ਆਦਿ ਕਵਿਤਾਵਾਂ ਵਿਚੋਂ ਸੁਣੀ ਜਾ ਸਕਦੀ ਹੈ,ਜਿਹੜੀਆਂ ਲੇਖਕ-ਮਨ ਦੇ ਸੁਪਨਿਆਂ ਦੀਆਂ ਤਰਬਾਂ ਛੇੜਦੀਆਂ ਹਨ। ਲੇਖਿਕਾ ਨੇ ਸ਼ਿਵ ਕੁਮਾਰ, ਬੁੱਲੇ ਸ਼ਾਹ, ਕਬੀਰ ਰਵਿਦਾਸ, ਸੁਲਤਾਨ ਬਾਹੂ ਦੇ ਉਸ ਸੰਗੀਤ ਨੂੰ ਮਾਣਿਆ ਹੈ ,ਤਦੇ ਤਾਂ ਉਹ ਕਹਿ ਉੱਠਦੀ ਹੈ– “ਸ਼ਿਵ ਬਿਰਹਾ ਦਾ ਸੁਲਤਾਨ, …..ਤੇ ਇਸ ਸੁਹਾਵੇਂ ਮੇਲ ਨੂੰ ਚਿਤਵਦੀ ਹੈ– “ਏਸ ਮਿਲਣ ਦਾ ਨਾਮ ਨਾ ਕੋਈ, ਇਸ਼ਕ ਮਜ਼ਾਜੀ ਦੇ ਸਰੀਰਾਂ ਤੱਕ ਹੀ ਨਾ ਸੋਚੋ ਤੁਸੀਂ, ਉਹ ਸਪਸ਼ਟ ਕਰਦੀ ਹੈ– “ਹਾਂ, ਹੈ ਇਹ ਰਿਸ਼ਤਾ, ਸਮਾਜ ਵੱਲ ਦੇਖਿਆਂ ਉਸ ਨੂੰ ਇਸ ਦਾ ਕਰੂਪ ਚਿਹਰਾ ਨਜਰ ਆਉਂਦਾ ਹੈ ਜਿਸ ਵਿੱਚ ਧੋਖਾ, ਸਵਾਰਥ, ਨਿੱਜਵਾਦ, ਮਾਇਆ, ਮਜ਼ਹਬੀ ਝਗੜੇ, ਜਾਤ ਪਾਤ, ਕੁਰਸੀ, ਭੁੱਖਾਪਣ, ਜੰਗ, ਔਰਤ ਦਾ ਤ੍ਰਿਸਕਾਰ ਆਦਿ ਭਾਰੂ ਹੈ। ਸੰਵੇਦਨਸ਼ੀਲ ਕਲਮ ਅਮਨ ਚਾਹੁੰਦੀ ਹੈ, ਪਿਆਰ ਲੱਭਦੀ ਹੈ– ਆਓ ਰਲ ਕੇ, ਇੱਕ ਔਰਤ ਹੀ ਔਰਤ ਦੀ ਦਸ਼ਾ ਨੂੰ ਵਧੀਆ ਸਮਝ ਸਕਦੀ ਹੈ। ਲੜਕੀ ਦੇ ਜਨਮ ਨੂੰ ਮਾੜਾ ਸਮਝਣਾ, ਭਰੂਣ ਹੱਤਿਆ, ਦਾਜ, ਸਮਾਜਿਕ ਨਾ-ਬਰਾਬਰੀ, ਮਰਦ ਦੀ ਪ੍ਰਧਾਨਤਾ ਆਦਿ ਉਸ ਨੂੰ ਦਰਦ ਪਹੁੰਚਾਉਂਦੇ ਹਨ। ਉਸ ਦੀਆਂ ਕਵਿਤਾਵਾਂ ਮਾਂ, ਧੀਆਂ, ਕੁਰਲਾਹਟ, ਜੇਠਾ ਪੁੱਤ ਆਦਿ ਵਿੱਚ ਉਹ ਔਰਤ ਦੇ ਸਨਮਾਨ ਲਈ ਜੂਝਦੀ ਨਜਰ ਆਉਂਦੀ ਹੈ। ਸਿਰਫ ਪੀੜ ਪ੍ਰਗਟਾ ਕੇ ਹੀ ਉਹ ਸੁਰਖੁਰੂ ਨਹੀਂ ਹੋ ਜਾਂਦੀ, ਸਗੋਂ ਸਮਾਜਿਕ ਜ਼ੁਲਮਾਂ ਵਿਰੁੱਧ ਉਹ ਬਗਾਵਤ ਦਾ ਝੰਡਾ ਵੀ ਚੁੱਕਦੀ ਹੈ—- “ਲਾਹੁਣ ਦੇਵਾਂ ਚੀਰ ਨਾ, ਕਿਧਰੇ ਪਿੰਡ ਦੀ ਜੂਹ, ਢਾਈ ਵਾਲੇ ਗੀਤ, ਆਹਲਣਾ ਆਦਿ ਰਾਹੀਂ ਉਹ ਵਿਰਸੇ ਦੀ ਗੱਲ ਕਰਦੀ ਹੋਈ ਵਾਤਾਵਰਣ ਤੇ ਪੁੱਜਦੀ ਹੈ ਅਤੇ ਰੁੱਖਾਂ ਦੇ ਕੱਟੇ ਜਾਣ ਤੇ ਆਪਣੀ ਪੀੜ ਦਾ ਪ੍ਰਗਟਾਵਾ ਕਰਦੀ ਹੈ, ਕਿਧਰੇ ਬਜ਼ੁਰਗ ਕਵਿਤਾ ਰਾਹੀਂ ਲਾਚਾਰ ਅਤੇ ਨਿਰਭਰ ਤ੍ਰਿਸਕਾਰੇ ਬੁਢਾਪੇ ਦੀ ਬਾਤ ਪਾਉਂਦੀ ਹੈ।ਕਿਤੇ ਉਹ ਕਾਦਰ, ਕੈਦ, ਮੁਹੱਬਤ ਆਦਿ ਕਵਿਤਾਵਾਂ ਵਿੱਚ ਆਪਣੀ ਧਾਰਮਿਕ ਸੋਚ ਵੀ ਜਾਹਰ ਕਰਦੀ ਹੈ, ਜਿਸ ਵਿੱਚ ਉਹ ਨਾਮ ਰਾਹੀਂ ਅਸਲ ਆਜ਼ਾਦੀ ਲੱਭਦੀ ਫਿਰਦੀ ਹੈ। ਸੰਖੇਪ ਵਿੱਚ ਆਖੀਏ ਤਾਂ ਉਸ ਨੇ ਛੋਟੇ ਕੈਨਵਸ ਤੇ ਵੱਡੇ ਚਿੱਤਰ ਛੋਹੇ ਹਨ। ਕਵਿਤਾ ਤਾਂ ਇੱਕ ਆਪ-ਮੁਹਾਰੇ ਵਹਿ ਰਿਹਾ ਚਸ਼ਮਾ ਹੈ, ਤੇਜ ਵਲਵਲੇ ਕਵਿਤਾ ਦੇ ਮੀਟਰ, ਤੋਲ-ਤੁਕਾਂਤ ਦੇ ਬੰਧਨ ਸਵੀਕਾਰ ਨਹੀਂ ਕਰਦੇ। ਇਸੇ ਲਈ ਉਹ ਤੁਕਾਂਤ ਵਾਲੀ ਕਵਿਤਾ ਲਿਖਦੀ ਲਿਖਦੀ ਖੁੱਲ੍ਹੀ ਕਵਿਤਾ ਵੱਲ ਵੀ ਚੱਲ ਪੈਂਦੀ ਹੈ।ਭਾਈ ਵੀਰ ਸਿੰਘ ਜੀ ਅਨੁਸਾਰ “ਬੈਠ ਵੇ ਗਿਆਨੀ ਬੁੱਧੀ ਮੰਡਲਾਂ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ” ਵਿੱਚ ਵਿਸ਼ਵਾਸ਼ ਰੱਖਦੀ ਹੈ। ਉਸਨੇ ਇਸ ਪੁਸਤਕ ਰਾਹੀਂ ਚੰਨ ਦੀਆਂ ਰਿਸ਼ਮਾਂ ਰੂਪੀ ਕਵਿਤਾਵਾਂ ਦੀ ਸੀਤਲਤਾ ਮਾਣੀ ਹੈ ਅਤੇ ਸਾਨੂੰ ਇਸ ਸੀਤਲਤਾ ਨੂੰ ਮਾਨਣ ਦਾ ਮੌਕਾ ਦਿੱਤਾ ਹੈ।ਇੱਕ ਪਾਠਕ ਵਜੋਂ ਉਸ ਦੀ ਕਵਿਤਾ ਦੇ ਨਾਲ ਤੁਰਦਿਆਂ, ਆਸ ਕਰਦੇ ਹਾਂ, ਕਿ ਅਜਿਹੇ ਜਵਾਰ-ਭਾਟੇ ਉਸ ਦੇ ਖਿਆਲਾਂ ਦੇ ਸਮੁੰਦਰ ਵਿੱਚ ਆਉਂਦੇ ਰਹਿਣਗੇ ਅਤੇ ਉਹ ਭਵਿੱਖ ਵਿੱਚ ਹੋਰ ਵੀ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਵੇਗੀ। ਉਸ ਦੇ ਇਸ ਪਲੇਠੇ ਕਾਵਿ-ਸੰਗ੍ਰਹਿ ਨੂੰ ਜੀਅ ਆਇਆਂ ਨੂੰ ਆਖਦਾ ਹੋਇਆ ਉਸ ਨੂੰ ਦੁਆਵਾਂ ਦਿੰਦਾ ਹਾਂ ਕਿ ਉਸਦੀ ਕਲਮ ਵਧੇਰੇ ਤੀਬਰਤਾ ਅਤੇ ਤਿਖੇਪਣ ਨਾਲ ਸਮਾਜਿਕ ਬੁਰਾਈਆਂ ਦੀ ਗੱਲ ਕਰੇ। ਅਤੇ ਪਾਠਕਾਂ ਨੂੰ ਸੁਝਾਅ ਦਿੰਦਾ ਹਾਂ, ਕਿ ਉਹ ਚੰਨ ਦੀਆਂ ਰਿਸ਼ਮਾਂ ਦੀ ਸੀਤਲਤਾ ਜਰੂਰ ਮਾਨਣ।। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਜਸਵਿੰਦਰ ਸਿੰਘ 'ਰੁਪਾਲ'
ਐਮ.ਏ.(ਪੰਜਾਬੀ, ਅੰਗਰੇਜ਼ੀ, ਇਕਨਾਮਿਕਸ,
ਰਿਟਾਅਰਡ ਲੈਕਚਰਾਰ, ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796
* 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ
ਡਾਕ : ਗੁਰੂ ਨਾਨਕ ਇੰਜੀ.ਕਾਲਜ, ਲੁਧਿਆਣਾ-141006
ਵਟਸਐਪ ਨੰਬਰ .: 09814715796

by 
ਇਹ ਮਸਤੀ ਜੋ ਕਵਿਤਾ ਨੂੰ ਜਨਮ ਦਿੰਦੀ ਹੈ, ਜਰੂਰੀ ਨਹੀਂ ਕਿ ਇਸ਼ਕ ਮਜ਼ਾਜੀ ਤੋਂ ਹੀ ਪੈਦਾ ਹੋਵੇ। ਇਸ਼ਕ ਕਿਸੇ ਨਾਲ ਵੀ ਹੋ ਸਕਦਾ ਏ, ਮਨੁੱਖ ਨਾਲ਼, ਪਸ਼ੂ ,ਪੰਛੀ, ਰੁੱਖ,ਪਰਬਤ,ਸਮੁੰਦਰ, ਕਲਾ,ਪ੍ਰਭੂ ,ਵਿਚਾਰ ਆਦਿ ਨਾਲ। ਪਰ ਜਦੋ ਕੋਈ ਇਸ ਇਸ਼ਕ ਦੇ ਸਾਗਰੀਂ ਠੱਲ੍ਹ ਪੈਂਦਾ ਏ, ਤਾਂ ਉਹ ਦੂਜਿਆਂ ਨਾਲੋਂ ਕੁਝ ਵੱਖਰਾ ਹੋ ਜਾਂਦਾ ਏ।….ਇਹ ਵੱਖਰਾਪਣ ਅਤੇ ਨਿਰਾਲਾਪਣ ਇਸ ਪੁਸਤਕ ਦੀਆਂ ਕਵਿਤਾਵਾਂ ਵਿਚੋਂ ਸਹਿਜੇ ਹੀ ਦੇਖਿਆ ਜਾ ਸਕਦਾ ਹੈ। ਬਹੁਤ ਸਾਰੀਆਂ ਕਵਿਤਾਵਾਂ ਨੂੰ ਕੋਈ ਵੀ ਪਾਠਕ, ਪਹਿਲੀ ਨਜ਼ਰੇ ਲੇਖਕਾ ਦੇ ਨਿੱਜੀ ਇਸ਼ਕ ਨਾਲ ਜੁਡ਼ਿਆਂ ਸਮਝ ਸਕਦਾ ਹੈ, ਪਰ ਸੰਵੇਦਨਸ਼ੀਲ ਕਵੀ ਸਮਝ ਸਕਦਾ ਏ ਕਿ ਕਵੀ ਤਾਂ ਫੁੱਲਾਂ ਨੂੰ ਵੀ ਇਸ਼ਕ ਕਰਦੇ ਹਨ,ਬੱਦਲ ਨੂੰ ਵੀ ਇਸ਼ਕ ਕਰਦੇ ਹਨ, ਇੱਕ ਤਿਤਲੀ ਉਹਨਾਂ ਦੀ ਮਹਿਬੂਬ ਹੋ ਸਕਦੀ ਏ ਅਤੇ ਇੱਕ ਚੰਦ, ਉਹਨਾਂ ਦਾ ਆਸ਼ਕ।.. 