15 October 2024

ਪੜ੍ਹੀ ਸੁਣੀ ਇਤਹਾਸ ਵਿੱਚ, ਲੋਕਾਂ ਜੋ ਦਿੱਲੀ—ਮਲਕੀਅਤ ‘ਸੁਹਲ’

ਪੜ੍ਹੀ ਸੁਣੀ ਇਤਹਾਸ ਵਿੱਚ, ਲੋਕਾਂ ਜੋ ਦਿੱਲੀ

ਪੜ੍ਹੀ ਸੁਣੀ ਇਤਹਾਸ ਵਿੱਚ, ਲੋਕਾਂ ਜੋ ਦਿੱਲੀ।
ਹੁਣ ਤਾਂ ਦਿੱਲੀ ਲਗਦੀ, ਜਿਉਂ ਭਿੱਜੀ ਬਿੱਲੀ।

ਦਿੱਲ ਦਿੱਲੀ ਦਾ ਬਿੱਲੀ ਵਾਂਗ ਡਰਦਾ ਰਹਿੰਦਾ
ਕਿਉਂ ਕਿ ਦਿੱਲੀ  ਕਈ ਵਾਰੀਂ,ਪੈਰਾਂ ਤੋਂ ਹਿੱਲੀ।

ਦਿੱਲੀਏ  ਤੂੰ ਲੋਕਾਂ ਉਤੇ,ਕਿੰਨੇਂ ਕਹਿਰ ਕਮਾਏ
ਤੂੰ ਹੁਣ ਤਾਂ ਮੈਨੂੰ ਜਾਪਦੀ,ਘੁਣਖਾਧੀ ਕਿੱਲੀ।

ਅੱਖ ਬਲੌਰੀ ਦਿੱਲੀਏ,ਦਿੱਲ‌ ਤੋਂ ਲਹਿ ਗਈ
ਹਵਾਵਾਂ ਸਭੇ ਤੱਤੀਆਂ,ਆਏ ਪੌਣ ਨਾ ਸਿੱਲ੍ਹੀ।

 ਧਮਾਲਾਂ ਪਾਈਆਂ ਜੱਗ ਤੇ,ਕਈ ਕੀਤੇ ਨੱਖ਼ਰੇ
ਹੁਣ ਯਾਰ ਤੇਰੇ ਦਿੱਲੀਏ,ਤੇਰੀ ‘ਡਾਉਂਦੇ ਖਿੱਲੀ।

ਤਖ਼ਤ ਦਿੱਲੀ ਦਾ ਰਹਿ ਗਿਆ,ਹੁਣ ਵੋਟਾਂ ਜੋਗਾ
ਅਤੇ ਕੁਰਸੀ ਹੁੰਦੀ ਜਾਪਦੀ,ਦਿੱਲੀ ਦੀ  ਢਿੱਲੀ।

ਦਿੱਲੀ ਦੇ ਰਾਜਿਆਂ ਸਿਰ, ਤਾਜ ਤੇ  ਕਲਗ਼ੀ
ਹੁਣ ਬਿਨਾਂ ਤਾਜ ਤੋਂ ਨੰਗੀ,ਤੇ ਗੋਗੜ ਢਿੱਲੀ।

ਪਹਿਲਾਂ ਨਹੀਂ ਸੀ ਮੰਗਦਾ,ਕੋਈ ਰਾਜਾ ਵੋਟਾਂ
ਹੁਣ ਸੋਚ ਦਿੱਲੀ ਦੀ ਹੋ ਗਈ, ਕੱਚੀ ਪਿੱਲੀ।

‘ਸੁਹਲ’ ਗਿੱਦੜਾਂ ਪਾ ਲਈ,ਖੱਲ ਸ਼ੇਰਾਂ   ਵਾਲੀ
ਜਿਉਂ ਕੁੱਤਿਆਂ ਬਿੱਲੀ ਫੜ ਕੇ,ਖੱਲ ਪੂਰੀ ਛਿੱਲੀ।
**
ਮਲਕੀਅਤ ‘ਸੁਹਲ’
ਨੋਸ਼ਹਿਰਾ ਬਹਾਦਰ (ਤਿੱਬੜੀ) ਗੁਰਦਾਸਪੁਰ
ਮੋਬਾ-98728 48610
***
778

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮਲਕੀਅਤ ‘ਸੁਹਲ’
ਮੋਬਾ- 9872848610
ੳਨੋਸ਼ਹਿਰਾ,
ਡਾਕ-ਪੁਲ ਤਿੱਬੜੀ,
ਗੁਰਦਾਸਪੁਰ -143530

 

ਮਲਕੀਅਤ ਸੁਹਲ

ਮਲਕੀਅਤ ‘ਸੁਹਲ’ ਮੋਬਾ- 9872848610 ੳਨੋਸ਼ਹਿਰਾ, ਡਾਕ-ਪੁਲ ਤਿੱਬੜੀ, ਗੁਰਦਾਸਪੁਰ -143530  

View all posts by ਮਲਕੀਅਤ ਸੁਹਲ →