ਸਾਡਾ ਵਿਹੜਾ, ਉਸਦਾ ਘਰ— ਡਾ. ਗੁਰਦੇਵ ਸਿੰਘ ਘਣਗਸ
ਖੁੱਲ੍ਹਾ ਵਿਹੜਾ ਤੇ ਇਕ ਮਕਾਨ
ਘਰ ਦੀ ਵਿਹੜੇ ਨਾਲ ਪਛਾਣ
ਜਿੱਥੋਂ ਦਿਸਦੇ ਹੋਰ ਮਕਾਨ
ਵਿਹੜਾ ਮੇਰੇ ਘਰ ਦੀ ਸ਼ਾਨ
ਮੇਰੇ ਜੀਵਨ ਦੀ ਜਿੰਦ ਜਾਨ
*
ਵਿਹੜੇ ਵਿਚ ਦੋ ਦਰਖਤ ਜੁਆਨ
ਇਕ ਦੂਜੇ ਦੇ ਨੇੜ ਨਾ ਜਾਣ
ਦੂਰੋਂ ਝੁਕ ਝੁਕ ਕਰਨ ਸਲਾਮ
ਇਕ-ਦੂਜੇ ਵੱਲ ਵੱਧਦੇ ਜਾਣ
ਖੁੱਲ੍ਹਾ ਵਿਹੜਾ ਤੇ ਇਕ ਮਕਾਨ
*
ਆਲ੍ਹਣਾ ਜਿਸ ਲਈ ਹੱਕ-ਸਥਾਨ
ਇਕ ਦਰਖਤ ਵਿਚ ਸਜੀ ਰਕਾਨ
ਜੋ ਅਣਜਾਣ, ਖੱਬੀ-ਖਾਨ, ਆਲ੍ਹਣਾ ਢਾਣ
ਮੂਰਖ ਕਰਦੇ ਬਹੁਤ ਨੁਕਸਾਨ
ਖੁਲ੍ਹਾ ਵਿਹੜਾ ਤੇ ਇਕ ਮਕਾਨ
*
ਜੇਕਰ ਅਸਾਂ ਨਾ ਸਾਂਭੀ ਕੁਦਰਤ
ਕੌਣ ਕਹੂ ਮਨੁੱਖ ਨੂੰ ਇਨਸਾਨ
ਕਰਨਾ ਪਊ ਇਕ ਦਿਨ ਭੁਗਤਾਨ
ਮੂਰਖ ਖੁਦ ਕਰ ਲੈਂਦੇ ਨੁਕਸਾਨ
ਖੁਲ੍ਹਾ ਵਿਹੜਾ ਤੇ ਇਕ ਮਕਾਨ
*
ਧੰਨ ਕੁਦਰਤ ਤੂੰ ਬੜੀ ਮਹਾਨ
ਲੱਖ ਕੋਸ਼ਿਸ਼ਾਂ ਕਰੇ ਜਹਾਨ
ਕਿੰਝ ਕੋਈ ਢਕਲੂ ਤੇਰੀ ਸ਼ਾਨ
ਰੱਬਾ ਰੋਕ ਰੱਖੀਂ ਅਭਿਮਾਨ
ਖੁਲ੍ਹਾ ਵਿਹੜਾ ਤੇ ਇਕ ਮਕਾਨ
ਮਾਵਾਂ ਲੋਚਣ ਅਮਨ-ਅਮਾਨ
***
865
***
|