19 April 2024

ਕੀ ਆਖਾਂ ਵਲੈਤੀਆਂ  ਨੂੰ?—ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

ਆਪਣੇ ਸਾਹਮਣੇ ਖੜ੍ਹੇ ਬਜ਼ੁਰਗ ਨੂੰ ਨੌਜਵਾਨ ਗਭਰੂ ਨੇ ਤੱਕਿਆ| ਮਨ ਵਿੱਚ ਸੋਚਿਆ ਕਿ ਹੋ ਸਕਦਾ ਹੈ ਕਿ ਬਜ਼ੁਰਗ ਬਾਬੇ ਨੂੰ ਕੋਈ ਸਹਾਇਤਾ ਦੀ ਜ਼ਰੂਰਤ ਹੋਵੇ| ਨੌਜਵਾਨ ਚੱਲ ਕੇ ਬਾਬੇ ਦੇ ਕੋਲ ਗਿਆ| ਬੜੇ ਪਿਆਰ ਨਾਲ ਪੁੱਛਿਆ: “ਬਾਪੂ ਜੀ ਤੁਹਾਨੂੰ ਕੋਈ ਪ੍ਰੇਸ਼ਾਨੀ ਤਾਂ ਨਹੀਂ, ਅਗਰ ਹੋਵੇ ਤਾਂ ਮੈ ਆਪ ਜੀ ਦੀ ਮਦਦ ਕਰ ਸਕਦਾ ਹਾਂ |” 

ਅਗੋਂ ਬਾਬਾ ਕੁਝ ਵੀ ਨਾ ਬੋਲਿਆ, ਚੁੱਪ ਚਾਪ ਖੜ੍ਹਾ ਰਿਹਾ| 

“ਬਾਪੂ ਜੀ ਮੈ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ| ਕੁਝ ਦਸੋਗੇ ਕਿ ਕੀ ਹੋਇਆ ਹੈ, ਜੇਕਰ ਕੁੱਝ ਦਸੋਗੇ ਤਾਂ ਹੀ ਮੈ ਉਸ ਸਮੱਸਿਆ ਦਾ ਹੱਲ ਲਭਾਂਗਾ|”

ਬਜ਼ੁਰਗ ਫਿਰ ਵੀ ਕੁਝ ਨਾ ਬੋਲਿਆ|

ਨੌਜਵਾਨ ਅਗੇ ਵੱਧ ਕੇ ਬਜ਼ੁਰਗ ਨੂੰ ਹੱਥ ਨਾਲ ਹਿਲਾਕੇ ਪੁੱਛਣ ਦੀ ਕੋਸ਼ਿਸ ਕਰਨ ਲਗਾ ਤਾਂ ਉਸ ਵੇਖਿਆ ਕਿ ਬਜ਼ੁਰਗ ਦੇ ਹੱਥਾਂ ਉਤੇ ਹਥਕੜੀਆਂ ਦੇ ਨਿਸ਼ਾਨ ਸਨ। ਚਿਹਰੇ ਤੇ ਝੁਰੜ੍ਹੀਆਂ ਅਤੇ ਲੱਕ ਟੁੱਟਾ-ਟੁੱਟਾ ਹੋਇਆ ਨਜ਼ਰ ਆ ਰਿਹਾ ਸੀ| ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਹੁਣੇ-ਹੁਣੇ ਹੀ ਉਹ ਉਮਰ ਕੈਦ ਕਟ ਕੇ ਆਇਆ ਹੋਵੇ|

ਨੌਜਵਾਨ ਨੇ ਕਈ ਸਵਾਲ ਬਾਬੇ ਨੂੰ ਕਰ ਦਿਤੇ| ਪਰ ਬਾਬੇ ਨੇ ਨਾ ਹੂੰ ਨਾ ਹਾਂ ਕੀਤੀ| ਬਸ ਨੌਜਵਾਨ ਦੇ ਚਿਹਰੇ ਵਲ ਇੱਕ ਟੱਕ ਝਾਕਦਾ ਹੀ ਰਿਹਾ, ਮੂੰਹੋ ਕੁਝ ਨਾ ਬੋਲਿਆ। ਆਖਿਰਕਾਰ ਨੌਜਵਾਨ ਨੇ ਬਾਬੇ ਦਾ ਹੱਥ ਫੜ ਲਿਆ ਤੇ ਹੱਥ ਹਿਲਾਕੇ ਫਿਰ ਕਹਿਣ ਲਗਾ: “ਬਾਬਾ ਜੀ ਮੈ ਤੁਹਾਨੂੰ ਕੁਝ ਗਲਤ ਤਾਂ ਨਹੀਂ ਕਹਿ ਬੈਠਾ ਜਿਸ ਕਰਕੇ ਤੁਸੀਂ ਗੁਸਾ ਕਰ ਗਏ ਹੋ?”

ਇਸ ਬਾਰ ਬਾਬਾ ਬੋਲਿਆ: “ਨਹੀਂ, ਨਹੀਂ ਪੁੱਤ ਤੂੰ ਮੈਨੂੰ ਕੁਝ ਗਲਤ ਨਹੀਂ ਕਿਹਾ, ਮੈਂ ਤਾਂ ਇਹ ਸੋਚ ਰਿਹਾ ਹਾਂ ਕਿ ਤੂੰ ਪਹਿਲਾ ਨੌਜਵਾਨ ਹੈਂ| ਜੋ ਤੂੰ ਮੇਰੇ ਕੋਲ ਇੰਨਾ ਚਿਰ ਖੜ੍ਹ ਕੇ ਮੇਰੇ ਨਾਲ ਗੱਲਾਂ ਕਰਨ ਦੀ ਕੋਸ਼ਿਸ ਕਰ ਰਿਹਾ ਹੈਂ| ਨਹੀਂ ਤਾਂ ਕਿਸੇ ਕੋਲ ਸਮਾਂ ਹੀ ਨਹੀਂ, ਕਿ ਮੇਰੇ ਕੋਲ ਖੜ੍ਹ ਕੇ ਮੇਰੀ ਕੋਈ ਗਲਬਾਤ, ਦੁੱਖ-ਸੁੱਖ ਸੁਣ ਸਕੇ|”

“ਨਹੀਂ ਬਾਬਾ! ਨਹੀਂ ਇਹੋ ਜਿਹੀ ਕੋਈ ਗਲ ਨਹੀਂ ਜੇ ਕਰ ਅਸੀਂ ਬਜ਼ੁਰਗਾਂ ਵਾਸਤੇ ਸਮਾਂ ਨਹੀਂ ਕੱਢ ਸਕਦੇ ਤਾਂ ਫਿਰ ਹੋਰ ਅਸੀਂ ਕਿਸ ਵਾਸਤੇ ਸਮਾਂ ਕੱਢਣਾ ਹੈ|”

“ਚਲੋ ਜੇ ਕਰ ਇਹ ਗੱਲ ਹੈ ਤਾਂ ਮੈ ਤੈਨੂੰ ਦਸ ਹੀ ਦਿੰਦਾ ਹਾਂ ਕਿ ਮੈ ਕੌਣ ਹਾਂ| ਪੁੱਤਰਾ! ਮੈ ਹਾਂ ਤੁਹਾਡਾ ਹਿੰਦੁਸਤਾਨ।”

“ਹਿੰਦੁਸਤਾਨ?”

“ਹਾਂ, ਹਿੰਦੁਸਤਾਨ! ਮੇਰਾ ਸੀਨਾ ਬੜਾ ਖੁਲ੍ਹਾ ਡੁਲ੍ਹਾ ਏ। ਮੇਰਾ ਸਰੀਰ ਕਦੇ ਬੜਾ ਤੰਦਰੁਸਤ ਤੇ ਸਡੋਲ ਸੀ| ਮੈਂ ਆਪਣੀ ਸਰਜ਼ਿਮੀਂ ਉਤੇ ਬੜੇ ਵੱਡੇ ਵੱਡੇ ਗੁਰੂਆਂ, ਪੀਰਾਂ, ਪਗੰਬਰਾਂ, ਅਡੰਬਰਾ, ਰਾਜਿਆਂ ਮਹਾਰਾਜਿਆਂ ਨੂੰ ਖਿਡਾਇਆ|”

ਗੱਲ ਜਾਰੀ ਰੱਖਦਿਆ ਉਸ ਕਿਹਾ: “ਮੈ ਕਿਸੇ ਨੂੰ ਅੱਜ ਤਕ ਭੁੱਖਾ ਨਹੀਂ ਸੌਣ ਦਿੱਤਾ, ਮੇਰੇ ਕੋਲ ਪਾਣੀ ਦਾ ਬਹੁਤ ਭੰਡਾਰ ਹੈ, ਅੰਨ ਦਾ ਬਹੁਤ ਅੰਬਾਰ ਹੈ। ਸਦੀਆਂ ਤੋਂ ਲੋਕ ਖਾ ਪੀ ਰਹੇ ਹਨ| ਪਰ ਮੇਰੇ ਉਤੇ ਲੋਕਾਂ ਨੇ ਬੜੇ ਹਮਲੇ ਕੀਤੇ| ਉਹ ਭਾਵੇਂ ਸਿਕੰਦਰ ਹੋਵੇ ਭਾਵੇਂ ਬਾਬਰ ਜਾਂ ਬੇਸ਼ਕ ਅਹਿਮਦਸ਼ਾਹ ਅਬਦਾਲੀ ਹੋਵੇ ਉਨਾਂ ਨੇ ਖੂਬ ਮੇਰੀ ਲੁੱਟਮਾਰ ਕੀਤੀ| ਪਰ ਮੈਂ ਕਿਸੇ ਅੱਗੇ ਨਹੀਂ ਝੁਕਿਆ| ਹਰ ਹਮਲੇ ਕਾਰਨ ਮੇਰਾ ਹਿਰਦਾ ਜਰੂਰ ਵਲੁੰਧਰਿਆ ਜਾਂਦਾ ਸੀ| ਪਰ ਮੇਰੇ ਪੁੱਤਰ ਫਿਰ ਮੈਂਨੂ ਮਲ੍ਹਮ ਪਟੀ ਕਰਕੇ ਠੀਕ ਕਰ ਦਿੰਦੇ ਰਹੇ| ਪਰ—“

“ਪਰ—?”

“ਪਰ ਸਭ ਤੋਂ ਜਿਆਦਾ ਦੁੱਖ ਉਸ ਸਮੇਂ ਹੋਇਆ ਜਦੋਂ ਵਲੈਤੀਏ ਇਥੇ ਆਕੇ ਮੇਰਾ ਲੂਣ ਖਾਣ ਲਗੇ ਤੇ ਫਿਰ ਮੇਰੇ ਹੀ ਪੁੱਤਰਾਂ ਵਿਚ ਪਾੜ ਪਾ ਕੇ ਰੱਖ ਦਿੱਤਾ, ਭਰਾਵਾਂ ਭਰਾਵਾਂ ਨੂੰ ਲੜਾ ਕੇ ਮਰਵਾ ਦਿੱਤਾ ਤੇ ਮੇਰੇ ਉਤੇ ਰਾਜ ਕਰਨ ਲਗ ਪਏ| ਫੜ ਕੇ ਮੈਨੂੰ ਹੱਥਕੜੀਆਂ ਨਾਲ ਜਕੜ ਦਿੱਤਾ। ਗੁਲਾਮ ਬਣਾ ਕੇ ਰੱਖ ਲਿਆ| ਦੋ ਤਿੰਨ ਸੌ ਸਾਲ ਮੇਰੇ ਤੇ ਹਕੂਮਤ ਚਲਾਉਂਦੇ ਰਹੇ| ਮੇਰਾ ਖੂੰਨ ਕੱਢ ਕੇ ਆਪਣੇ ਵਲੈਤ ਭੇਜਦੇ ਰਹੇ| ਮੈਂ ਸਭ ਕੁਝ ਬਰਦਾਸ਼ਤ ਕਰਦਾ ਰਿਹਾ|”

“ਫਿਰ?”

“ਮੈਨੂੰ ਪੂਰਾ ਵਿਸ਼ਵਾਸ ਸੀ ਕਿ ਕੋਈ ਦਿਨ ਆਵੇਂਗਾ ਅਤੇ ਮੇਰਾ ਕੋਈ ਪੁੱਤਰ ਉੱਠ ਕੇ ਮੈਨੂੰ ਜੰਜ਼ੀਰਾਂ ਤੋਂ ਜਰੂਰ ਮੁਕਤ ਕਰਵਾਵੇਗਾ| ਮੇਰੇ ਦਲੇਰ ਪੁੱਤਰਾਂ ਨੇ ਆਪਣੀ ਮਾਂ ਦਾ ਦੁੱਧ ਪੀਤਾ ਸੀ ਉਹਨਾਂ ਦੀ ਅਣਖ ਜਾਗੀ ਉਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਮੈਨੂੰ ਉਨ੍ਹਾਂ ਵਲਾਇਤੀਅਾਂ ਕੋਲੋਂ ਆਜ਼ਾਦ ਕਰਵਾਉਣ ਵਾਸਤੇ ਆਪਣੀਆਂ ਜਾਨਾਂ ਦੀ ਬਾਜ਼ੀ ਲਾ ਗਏ| ਮੈਨੂੰ ਦੁੱਖ ਵੀ ਬੜਾ ਹੋਇਆ ਕਿ ਉਹ ਕਿਉਂ ਮਾਰੇ ਗਏ? ਮੈਨੂੰ ਕੀ ਹੋਣ ਵਾਲਾ ਸੀ? ਵਲੈਤੀਆਂ ਦੇ ਵਿਰੁੱਧ ਜੋ ਵੀ ਬੋਲਿਆ ਉਨ੍ਹਾਂ ਨੇ ਮਨਮਰਜ਼ੀ ਦੇ ਤਸੀਹੇ ਦੇ ਕੇ ਮਾਰਿਆ, ਖੂਹਾਂ ਦੇ ਵਿਚ ਜਿਉਦਿਆਂ ਨੂੰ ਸੁੱਟ ਸੁੱਟ ਕੇ ਮਾਰਿਆ। ਪਤਾ ਨਹੀਂ ਕਿੰਨੀਆਂ ਕੁ ਨਦੀਆਂ ਖੂੰਨ ਦੀਆਂ ਵਗਾ ਦਿਤੀਆਂ| ਮੇਰੇ ਕਈ ਪੁੱਤਰਾਂ ਦੇ ਗੱਲ ਵਿਚ ਰਸੇ ਪਾਕੇ ਮਾਰ ਦਿੱਤਾ| ਜਦੋਂ ਵੀ ਉਹ ਵੇਲਾ ਮੈਨੂੰ ਯਾਦ ਆਉਦਾ ਹੈ ਤਾਂ ਮੈ ਜਿਉਂਦਾ ਹੀ ਮਰ ਜਾਂਦਾ ਹਾਂ, ਪਰ ਮੈ ਹਿੰਮਤ ਨਹੀਂ ਹਾਰੀ ਮੈਂ ਸੋਚਿਆ ਕਿ ਕੋਈ ਤਾਂ ਹੈ ਮੇਰੀ ਸਾਰ ਲੈਣ ਵਾਲਾ|”

ਕੁਝ ਚਿਰ ਚੁੱਪ ਰਹਿਣ ਬਾਅਦ ਬਾਬੇ (ਹਿੰਦੁਸਤਾਨ) ਨੇ ਗੱਲ ਜਾਰੀ ਰੱਖੀ: “ਆਖਿਰਕਾਰ ਮੇਰੇ ਪੁੱਤਰ ਵਲੈਤੀਆਂ ਨੂੰ ਬਾਹਰ ਕੱਢਣ ਵਿਚ ਕਾਮਯਾਬ ਹੋ ਗਏ| ਮੇਰੇ ਹੱਥਾਂ ਵਿੱਚੋ ਹੱਥਕੜੀਆਂ ਲਹਿ ਗਈਆਂ। ਮੈ ਸੋਚਿਆ ਕਿ ਹੁਣ ਕੋਈ ਪ੍ਰਵਾਹ ਨਹੀਂ| ਪਰ ਉਨਾਂ ਵਲੈਤੀਆਂ ਨੇ ਜਾਂਦੇ ਜਾਂਦੇ ਮੇਰੇ ਸਰੀਰ ਦੇ ਦੋ ਟੋਟੇ ਕਰ ਦਿਤੇ| ਇਹੋ ਜਿਹੀ ਮੇਰੇ ਪੁੱਤਰਾਂ ਵਿਚ ਨਫਰਤ ਪਾ ਕੇ ਰੱਖ ਦਿੱਤੀ ਕਿ ਹੋ ਸਕਦਾ ਹੈ ਕਿ ਇਹ ਹੁਣ ਕਦੇ ਦੁਬਾਰਾ ਇੱਕੱਠੇ ਹੀ ਨਾ ਹੋ ਸਕਣ|”

“——“

“ਹੌਲੀ ਹੌਲੀ ਮੈਂ ਇਹ ਵੀ ਬਰਦਾਸ਼ਤ ਕਰ ਲਿਆ। ਸੋਚਿਅਾ, ਚਲੋ ਹੋ ਸਕਦਾ ਹੈ ਕਿ ਕਿਸੇ ਦਿਨ ਮੇਰੇ ਸਰੀਰ ਦੇ ਜ਼ਖਮ ਠੀਕ ਹੀ ਹੋ ਜਾਣਗੇ| ਪਰ ਹੁਣ ਮੁੱਠੀ ਭਰ ਸਿਆਸਤਦਾਨਾਂ ਨੇ ਮੇਰਾ ਜਲੂਸ ਹੀ ਕੱਢ ਕੇ ਰੱਖ ਦਿੱਤਾ| ਮੇਰੇ ਪੁੱਤਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਜਿਹਨਾਂ ਵਲੈਤੀਆਂ ਨੂੰ ਇਥੋਂ ਕੱਢਿਆ ਸੀ| ਅੱਜ  ਫਿਰ ਰੋਜ਼ੀ ਰੋਟੀ ਬਦਲੇ ਉਨਾਂ ਵਲੈਤੀਆਂ ਦੇ ਕੋਲ ਭੇਜ ਰਹੇ ਹਨ| ਉਹ ਵਿਚਾਰੇ ਮੁੰਡੇ ਕੁੜੀਆਂ ਦਾ ਕੀ ਕਸੂਰ ਹੈ ਜੋ ਫਿਰ ਉਨ੍ਹਾਂ ਵਲੈਤੀਆਂ ਦੇ ਘਰ ਬਰਤਨ ਸਾਫ ਕਰਨ ਨੂੰ ਮਜਬੂਰ ਹੋਏ ਬੈਠੇ ਹਨ| ਮੇਰੇ ਕੋਲ ਇਥੇ ਕੀ ਨਹੀਂ ਹੈ| ਜੋ ਉਨ੍ਹਾਂ ਕੋਲ ਜਿਆਦਾ ਹੈ ਮੇਰੇ ਕੋਲ ਸਭ ਕੁਝ ਹੈ ਸਿਰਫ ਤੇ ਸਿਰਫ ਨਹੀਂ ਹੈ ਤਾਂ ਉਹ ਹੈ ਇਮਾਨਦਾਰੀ| ਅਗਰ ਇਮਾਨਦਾਰੀ ਨਾਲ ਮੇਰੇ ਤੇ ਕੋਈ ਰਾਜ ਕਰੇ ਤਾਂ ਹਰੇਕ ਨੌਜਵਾਨ ਨੂੰ ਇਥੇ ਰੁਜ਼ਗਾਰ ਤੇ ਹੋਰ ਸਭ ਕੁਝ ਮਿਲ ਸਕਦਾ ਹੈ| ਕਦੇ ਮੈਨੂੰ ਲੋਕ ਸੋਨੇ ਦੀ ਚਿੜੀ ਆਖਦੇ ਸਨ ਨਾ ਕਿ ਕਿਸੇ ਹੋਰ ਨੂੰ| ਅੱਜ ਮੇਰਾ ਸੋਨਾ ਕੌਣ ਖਾ ਗਿਆ ਹੈ ਮੈਨੂੰ ਕਿਸ ਨੇ ਕਮਜ਼ੋਰ ਕੀਤਾ ਹੈ? ਉਹ ਹੈ ਚੰਦਰੀ ਬਈਮਾਨੀ| ਅੱਜ ਵੀ ਕੋਈ ਇਮਾਨਦਾਰੀ ਵਰਤਣ ਲਗ ਪਵੇ ਤਾਂ ਕਿਸੇ ਨੂੰ ਲੋੜ ਨਹੀਂ ਦੁਬਾਰਾ ਕਿਸੇ ਦੀ ਗੁਲਾਮੀ ਕਰਨ ਦੀ| ਇਹ ਸੋਚ ਸੋਚ ਕੇ ਆਪਣੀ ਹਾਲਤ ਖਰਾਬ ਕਰ ਲਈ ਹੈ ਕੁਝ ਸਮਝ ਨਹੀਂ ਆ ਰਹੀ ਕਿ ਹੁਣ ਕੀ ਕਰਾਂ| ਕੀ ਕੋਈ ਇਹੋ ਜਿਹਾ ਮੇਰਾ ਪੁੱਤਰ ਉਠੇਗਾ| ਜਿਹੜਾ ਮੇਰੇ ਦਿਲ ਦਿਆਂ ਟੁੱਕੜਿਆਂ ਨੂੰ ਵਾਪਿਸ ਮੇਰੇ ਕੋਲ ਲੈ ਕੇ ਆਵੇਗਾ| ਇਹ ਸੀ ਮੇਰੀ ਹਕੀਕਤ ਹੁਣ ਤੈਨੂੰ ਪਤਾ ਲਗ ਗਿਆ ਹੋਵੇਗਾ ਕਿ ਮੈ ਕਿਉਂ ਨਹੀਂ ਬੋਲ ਰਿਹਾ ਸਾਂ|”

“ਬਸ ਬਾਬਾ! ਬਸ ਇਸ ਤੋਂ ਅਗੇ ਮੈ ਵੀ ਹੋਰ ਕੁਝ ਨਹੀਂ ਸੁਣਨਾ| ਬਾਬਾ ਮੈਨੂੰ ਮੁਆਫ ਕਰ ਦੇਵੀ ਮੈਂ ਤੂਹਾਨੂੰ ਬੁਲਾ ਕੇ ਤੂਹਾਡੇ ਜ਼ਖਮ ਅਲੇ ਕਰ ਬੈਠਾ ਹਾਂ| ਪਰ ਮੈਂ ਤੁਹਾਡੇ ਤੇ ਖੁਸ਼ ਹਾਂ ਕਿਉਂਕਿ ਦੁੱਖ ਵੰਡਾਇਆਂ ਅੱਧਾ ਰਹਿ ਜਾਂਦਾ ਹੈ ਤੇ ਖੁਸ਼ੀ ਵੰਡਾਇਆ ਦੁਗਣੀ ਹੋ ਜਾਂਦੀ ਹੈ|”

“ਜਾਹ ਪੁੱਤਰਾਂ ਜਿਉਂਦਾ ਰਹਿ ਰੱਬ ਤੇਰੀਆਂ ਝੋਲੀਆਂ ਭਰੇ| ਮੈਂ ਹੋਰ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ| ਕਿਉਂਕਿ ਮੈ ਬੇਵਸ ਹੋਇਆ ਹਿੰਦੁਸਤਾਨ ਦੇ ਲੋਕਾਂ ਦੇ ਮੂੰਹ ਤੱਕਣ ਜੋਗਾ ਰਹਿ ਗਿਆ ਹਾਂ| ਜਦੋ ਤਕ ਅਕਿਰਤਘਣ ਇਥੇ ਬੈਠੇ ਹਨ| ਉਸ ਸਮੇਂ ਤਕ ਸਾਡੇ ਦੇਸ਼ ਦਾ ਕੁਝ ਨਹੀਂ ਭਲਾ ਹੋਣ ਵਾਲਾ| ਕਦੋਂ ਉਨ੍ਹਾਂ ਤੋਂ ਖਲਾਸੀ ਮਿਲੇਗੀ, ਤੇ ਫਿਰ ਕਦੋਂ ਮੈਂ  ਹਿੰਦੁਸਤਾਨ ਪਹਿਲਾਂ ਵਾਂਗ ਸੋਨੇ ਦੀ ਚਿੜ੍ਹੀ ਬਣ ਕੇ ਅੰਬਰਾਂ ਵਿੱਚ ਉਡਾਰੀਆਂ ਮਰਾਗਾਂ| ਮੈ ਕਦੋਂ ਆਪਣੇ ਪਰਿਵਾਰ ਵਿੱਚ ਬੈਠ ਕੇ ਆਪਣਾ ਦੁੱਖ ਸੁਖ ਸਾਂਝਾ ਕਰਾਂਗਾਂ | ਮੇਰੇ ਲਾਡਲੇ, ਕਦੋਂ ਵਲੈਤੀਆਂ ਦੇ ਦੇਸ਼ਾਂ ਵਿੱਚੋਂ ਵਾਪਿਸ ਆਉਣਗੇ? ਕੀ ਇਹ ਸੱਚ ਹੋ ਸਕਦਾ ਹੈ? ਕਿੱਧਰੇ ਇਹ ਗੱਲ ਮੇਰਾ ਸੁਪਨਾ ਹੀ ਨਾ ਬਣ ਕੇ ਰਹਿ ਜਾਵੇ|”

ਇਹਨਾਂ ਸਵਾਲਾਂ ਦਾ ਜਵਾਬ ਨੌਜਵਾਨ ਗਭਰੂ ਕੋਲ ਨਹੀਂ ਸੀ| ਨੌਜਵਾਨ ਅਗੇ ਨੂੰ ਤੁਰਦਿਅਾਂ ਸੋਚ ਰਿਹਾ ਸੀ: ਬਾਬਾ ਸਚਾ  ਹੈ ਪਰ! …………|
***
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ [ਫਿਰੋਜ਼ਪੁਰ ]
75891-55501
***
763        

About the author

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਵੈ-ਕਥਨ:

ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।

ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|

1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|

ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|

ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|

ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|

ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|

ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com

+91 75891 55501

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

ਸਵੈ-ਕਥਨ: ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ। ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ| 1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ| ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ| ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ| ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ| ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ| ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ| *** Subedar Jasvinder Singh Bhularia e-mail:jaswinder.bhuleria.1@gmail.com +91 75891 55501

View all posts by ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ →