19 May 2024

ਪੰਜ ਕਵਿਤਾਵਾਂ—ਦਲਵੀਰ ਕੌਰ, ਵੁਲਵਰਹੈਂਪਟਨ (ਯੂਕੇ)

1. ਮੌਨ

ਅਕੀਦੇ ਦੀ ਤੰਦੀ ਤੇ
ਜਦ ਸ਼ਬਦ ਅਰਥ …
ਤਣਦਾ ਹੈ ਤਾਂ
ਧੁੰਨੀ ‘ਚ ਆਪਾ ਪ੍ਰਕਾਸ਼ਦਾ ਹੈ!
ਇੰਦਰੀਆਂ ਦਾ ਇਕੱਠ
ਇੱਕ ਜੋਤ ਹੋ ਉਭਰਦਾ ਹੈ

ਕੰਠ ਦੀ ਘੰਢੀ ਤੇ …
ਫਿਰ ਓਹੀ…
…ਅੰਤਰ ਰਾਗ ਵਿਰਾਜਦਾ ਹੈ

ਜੋ ਮਨ ਦੀਆਂ ਮੱਛੀਆਂ ਨੇ
… ਛਿਣ ਭਰ ਪਾਣੀ-ਸਤਹਿ ਤੇ ਆ
ਸਾਹ ਲੈਂਦਿਆਂ ਗਾਇਆ ਸੀ!
*
2. ਬੁਨਿਆਦ

ਆਪਣੇ ਚਿਹਰੇ ਤੋਂ ਚਿਹਰਾ ਛੁਪਾ
ਢੱਲਦੀ ਸ਼ਾਮ ਦੀ ਬੁੱਕਲ ‘ਚ ਖੁੱਲੀਆਂ ਅੱਖਾਂ ਲੈ
ਮੈਂ ਸ਼ਬਦਾਂ ਤੋਂ
ਬੰਦੇ ਦੀ ਖੁਦ ਨਾਲ ਸੁਰ ਸਾਂਝ ਦਾ
ਥਹੁ ਪਤਾ ਪੁੱਛਦੀ ਹਾਂ!
ਪਸ਼ੂ-ਪਰਿੰਦੇ-ਪਾਣੀ-ਜੜਾਂ -ਪੌਦੇ
ਪੱਥਰ ਕੰਕਰ ਕੀਟ-ਪਤੰਗ
ਮੇਰੇ ਸਾਹਵੇਂ ਧਰ
ਸ਼ਬਦ ਇੱਕ ਰੌਸ਼ਨ ਕਿਰਨ
ਮੇਰੇ ਮੱਥੇ ਤੇ ਇੰਜ ਪਾਂਉਦੇ ਨੇ
ਜਿਵੇਂ ਮੈਂ ਹੁਣੇ ਹੀ
…ਜਨਮੀ ਹੋਵਾਂ!
ਤੇ ਜੀਭਾ
ਤੇ ਵਾਕ …
… ਯੁਗਾਂ ਪੁਰਾਣਾਂ!
**
3. ਲਿਬਾਸ

ਇਹ ਕੇਹਾ ਲਿਬਾਸ
ਹੈ ਮੈਂ ਪਹਿਨ ਰੱਖਿਆ!
ਜੇ ਆਖਾਂ ਤਾਂ
ਉਤਰ ਜਾਂਦਾ ਹੈ
ਜੇ ਛੋਹਾਂ
ਤਾਂ ਬਿਖਰ ਜਾਂਦਾ ਹੈ!
ਕੱਖੋਂ ਹੌਲੀ ਹੋਵਾਂ…ਤਾਂ
ਸਭ ਨਿੱਖਰ ਜਾਂਦਾ ਹੈ!
***

4. ਮੌਲਦੇ ਕਣ!

ਤੱਕਲਾ – ਤੰਦ – ਜੀਵਨ ਤਰੰਗ
ਅਣਗਾਹੇ ਸਮੇਂ ਦਾ
ਸੂਤ ਕਤੀਂਦੇ!
… ਸ਼ਬਦ ਅਣਸਮਝੇ ਨੂੰ
ਲਿਖਣਾਂ ਚਾਹੰਦੇ ਨੇ …
ਮੈਂ ਮੁੱਠੀ ‘ਚ ਸਾਂਭੀ ਰੇਤ
… ਧਰਤ ਨੂੰ
ਵਾਪਿਸ ਕਰਦੀ ਹਾਂ
ਬੰਧਨ
ਬੀਜ ਹੋ ਗਿਆ ਹੈ!
****

5. ਮਾਂ ਦੇ ਦਿੱਤੇ ਸ਼ਬਦ

ਸੱਜਣਾਂ ਦੀਆਂ ਸ਼ਬਦ ਸ਼ੋਹਾਂ
ਅਹਿਸਾਸ-ਨੁਮਾ ਰੋਸੇ
ਕਲਮ ਉਡੀਕਦਾ ਸ਼ਬਦ
ਅਣਵਰਤਿਆ ਕਾਲ
ਮੈਨੂੰ ਇਹ ਆਖ ਨਾਲ ਤੋਰ ਲੈਂਦੇ ਨੇ
ਕਿ “ਪੈਰੀਂ ਰਸਤਾ ਰੱਖਣਾਂ ਹੈ ਤੇਰੇ
ਤੂੰ ਛਿਣ ਭਰ …
ਅੱਖਾਂ ਮੀਟ!”

ਮੈਂ ਹਨੇਰੇ ਨੂੰ ਟੋਹ ਕੇ ਵੇਖਦੀ ਹਾਂ …
ਚੌਰੱਸਤਾ ਭਾਵੇਂ ਦਿਸ਼ਾ ਨਹੀ ਦੇ ਰਿਹੈ
ਪਰ ਸ਼ਬਦਾਂ ਦੀ ਚੁੱਪ ਗੂੰਜਦੀ ਹੈ!
*****

***
560
***

About the author

ਦਲਵੀਰ ਕੌਰ, ਵੁਲਵਰਹੈਂਪਟਨ
+447496267122 | learnxyz15@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਦਲਵੀਰ ਕੌਰ
(ਸੀਨੀਅਰ ਕਲੀਨੀਕਲ ਪਰੈਕਟੀਸ਼ਨਰ, ਕਲੀਨੀਕਲ ਸੁਪਰਵਾਈਜ਼ਰ) ਨੈਸ਼ਨਲ ਹੈਲਥ ਸਰਵਿਸ Uk .

ਵਾਈਸ ਪ੍ਰਧਾਨ: ਪ੍ਰਗਤੀ ਸ਼ੀਲ ਲਿਖਾਰੀ ਸਭਾ ਵੁਲਵਰਹੈਮਪਟਨ
ਕਲਚਰਲ ਐਮਬੈਸਡਰ: Trained by Royal college of Nursing
ਇਗਜ਼ੈਕਟਿਵ ਮੈਂਬਰ: ਕੇਂਦਰੀ ਲਿਖਾਰੀ ਸਭਾ ਯੂਕੇ

ਚਾਰ ਕਾਵਿ-ਸੰਗ੍ਰਹਿ:
ਸੋਚ ਦੀ ਦਹਿਲੀਜ਼ ਤੇ
ਅਹਿਦ
ਹਾਸਿਲ
ਚੌਥੀ ਕਿਤਾਬ ‘ ਚਿੱਤਵਣੀ
ਹੁਣੇ ਹੀ ਕਿਸਾਨ ਸੰਘਰਸ਼ ਤੇ ਕਿਤਾਬ ਸੰਪਾਦਿਤ ਕੀਤੀ ਹੈ: ‘ਕਿਸਾਨ ਸੰਘਰਸ਼ ਸਦੀ ਦਾ ਕਾਵਿ ਸ਼ਬਦ’

ਦਲਵੀਰ ਕੌਰ, ਵੁਲਵਰਹੈਂਪਟਨ

ਦਲਵੀਰ ਕੌਰ (ਸੀਨੀਅਰ ਕਲੀਨੀਕਲ ਪਰੈਕਟੀਸ਼ਨਰ, ਕਲੀਨੀਕਲ ਸੁਪਰਵਾਈਜ਼ਰ) ਨੈਸ਼ਨਲ ਹੈਲਥ ਸਰਵਿਸ Uk . ਵਾਈਸ ਪ੍ਰਧਾਨ: ਪ੍ਰਗਤੀ ਸ਼ੀਲ ਲਿਖਾਰੀ ਸਭਾ ਵੁਲਵਰਹੈਮਪਟਨ ਕਲਚਰਲ ਐਮਬੈਸਡਰ: Trained by Royal college of Nursing ਇਗਜ਼ੈਕਟਿਵ ਮੈਂਬਰ: ਕੇਂਦਰੀ ਲਿਖਾਰੀ ਸਭਾ ਯੂਕੇ ਚਾਰ ਕਾਵਿ-ਸੰਗ੍ਰਹਿ: ਸੋਚ ਦੀ ਦਹਿਲੀਜ਼ ਤੇ ਅਹਿਦ ਹਾਸਿਲ ਚੌਥੀ ਕਿਤਾਬ ‘ ਚਿੱਤਵਣੀ ਹੁਣੇ ਹੀ ਕਿਸਾਨ ਸੰਘਰਸ਼ ਤੇ ਕਿਤਾਬ ਸੰਪਾਦਿਤ ਕੀਤੀ ਹੈ: ‘ਕਿਸਾਨ ਸੰਘਰਸ਼ ਸਦੀ ਦਾ ਕਾਵਿ ਸ਼ਬਦ’

View all posts by ਦਲਵੀਰ ਕੌਰ, ਵੁਲਵਰਹੈਂਪਟਨ →