ਮੈਂ ਸਤਲੁਜ ਕੰਢਿਉਂ ਬੋਲਦਾਂ..!
ਮੈਂ ਏਸ ਅਜ਼ਾਦੀ ਦੇ ਲਈ, ਨਾ ਵਾਰੀ ਆਪਣੀ ਜਾਨ, ਮੇਰਾ ਸੁਪਨਾ ਸੁਹਣੇ ਵਤਨ ਦਾ, ਕਰ ਦਿੱਤਾ ਚਕਨਾਚੂਰ, ਅੱਜ ਧੀਆਂ ਭੈਣਾਂ ਰੋਂਦੀਆਂ, ਕੋਈ ਪੁੱਛਦਾ ਨਹੀਂਉਂ ਬਾਤ, ਮੇਰੇ ਰੰਗਲੇ ਦੇਸ ਪੰਜਾਬ ਤੇ, ਅੱਜ ਵਰਸ ਗਿਆ ਕੋਈ ਕਹਿਰ, ਅੱਜ ਹੱਥੀਂ ਫੜ ਕੇ ਡਿਗਰੀਆਂ, ਜੇ ਮਿਲਦਾ ਨਹੀਂ ਰੁਜ਼ਗਾਰ, ਅੱਜ ਮਜ੍ਹਬਾਂ ਪਾਈਆਂ ਵੰਡੀਆਂ, ਦਿੱਤਾ ਫਿਰਕੂ ਰੰਗ ਖਿਲਾਰ। ਹੁਣ ਸੋਨੇ ਦੀ ਇਸ ਚਿੜੀ ਦੇ, ਲਏ ਖੰਭ ਨੇ ਸਾਰੇ ਨੋਚ, ਮੇਰੀ ਨਾਲ ਕਿਤਾਬਾਂ ਦੋਸਤੀ, ਹੈ ਦਿੱਤੀ ਤੁਸਾਂ ਵਿਸਾਰ। ਹੁਣ ਜਾਗੋ ਬਾਂਕੇ ਦੂਲ੍ਹਿਓ, ਤੇ ਪਗੜੀ ਲਓ ਸੰਭਾਲ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021
ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488