21 ਮਈ 2021:
ਸਮੁੱਚੇ ਪੰਜਾਬੀ ਪਿਆਰਿਆਂ ਨਾਲ ਇਹ ਖਬਰ ਬਹੁਤ ਹੀ ਦੁੱਖੀ ਹਿਰਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਰਤਾਨਵੀ ਪੰਜਾਬੀ ਸਾਹਿਤ ਦੇ ਪ੍ਰਮਾਣੀਕ ਅਤੇ ਪ੍ਰਮੁੱਖ ਹਸਤਾਖਰ, ਮਾਣਯੋਗ ਅਣਮੁੱਲੇ ਹੀਰੇ, ਵਿਦਵਾਨ ਲੇਖਕ ਸ. ਹਰਬਖ਼ਸ਼ ਸਿੰਘ ਮਕਸੂਦਪੁਰੀ ਇਸ ਫ਼ਾਨੀ ਸੰਸਾਰ ਨੂੰ ਅੱਜ ਅਲਵਿਦਾ ਕਹਿ ਗਏ ਹਨ। ਉਹਨਾਂ ਦੇ ਵਿਛੋੜੇ ਕਾਰਨ ਨਿਰਸੰਦੇਹ ਪਰਵਾਰ ਨੂੰ ਤਾਂ ਘਾਟਾ ਪਿਆ ਹੀ ਪਰ ਪੰਜਾਬੀ ਸਾਹਿਤਕ ਜਗਤ ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ।
‘ਲਿਖਾਰੀ’ ਬਰਤਾਨੀਅਾ ਦੇ ਸਿਰਮੌਰ ‘ਸੀਨੀਅਰ’ ਪੰਜਾਬੀ ਲੇਖਕ ‘ਸ. ਹਰਬਖ਼ਸ਼ ਸਿੰਘ ਮਕਸੂਦਪੁਰੀ’ ਦੇ ਅਕਾਲ ਚਲਾਣਾ ਕਰਨ ’ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।
**
ਸ. ਹਰਬਖ਼ਸ਼ ਸਿੰਘ ਮਕਸੂਦਪੁਰੀ ਦੀਅਾਂ ਕੁਝ ਪ੍ਰਸਿੱਧ ਪੁਸਤਕਾਂ ਦਾ ਵੇਰਵਾ:
1. ਬਰਤਾਨਵੀ ਪੰਜਾਬੀ ਸਾਹਿਤ ਦੀਅਾਂ ਪਰਾਪਤੀਅਾਂ—ਸਾਹਿਤ ਸਮੀਖਿਅਾ (1986)
2. ਕ੍ਰਾਂਤੀਕਾਰੀ ਸਿੱਖ ਲਹਿਰ-ਪ੍ਰਤੀ ਕ੍ਰਾਂਤੀ— ਸਿੱਖ ਇਤਿਹਾਸ ਅਧਿਐਨ (1989
3. ਕਿਣਕੇ ਤੋਂ ਸੂਰਜ— ਕਵਿਤਾਵਾਂ (1997)
4. ਕਾਲ ਅਕਾਲ— ਕਵਿਤਾਵਾਂ (2000)
5. ਆਥਣ ਵੇਲਾ — ਕਵਿਤਾਵਾਂ (2003)
6. ਸਾਹਿਤ ਸਿਧਾਂਤ ਤੇ ਸਾਹਿਤ ਵਿਹਾਰ—ਸਾਹਿਤ ਸਮੀਖਿਆ (2007)
7. ਵਿਚਾਰ ਸੰਚਾਰ—ਲੇਖ ਸੰਗ੍ਰਹਿ (2009)
8. ਤੱਤੀਅਾਂ ਠੰਡੀਅਾਂ ਛਾਵਾਂ—ਸਵੈ-ਜੀਵਨੀ (2009)
‘ਲਿਖਾਰੀ’ ਨਾਲ ਉਹਨਾਂ ਦਾ ਬਹੁਤ ਸਨੇਹ ਸੀ। ਉਹਨਾਂ ਦੀਅਾਂ ਬਹੁਤ ਸਾਰੀਅਾਂ ਰਚਨਾਵਾਂ ਸਮੇਂ ਸਮੇਂ ਸਿਰ ‘ਲਿਖਾਰੀ’ ਵਿੱਚ ਛਪਦੀਅਾਂ ਰਹਿੰਦੀਅਾਂ ਸਨ। ‘ਤੱਤੀਅਾਂ ਠੰਡੀਅਾਂ ਛਾਵਾਂ’ ਦੇ ਲਗਪਗ ਸਾਰੇ ਹੀ ਲੇਖ, ਲੜੀਵਾਰ ‘ਲਿਖਾਰੀ’ ਦਾ ਸ਼ਿੰਗਾਰ ਬਣਦੇ ਰਹੇ।
***
188
***
‘ਲਿਖਾਰੀ’ ਦੀ 2006 ਦੀ ਪੁਰਾਣੀ ਫਾਈਲ ਤੋਂ ‘ਤੱਤੀਅਾਂਂ ਠੰਡੀਅਾਂ ਛਾਵਾਂ’ ਪੁਸਤਕ ਦੇ ਪੰਂਨਾ 66 ਤੇ ਪ੍ਰਕਾਸ਼ਿਤ ਸਵੈ-ਜੀਵਨੀ ਦਾ ਪੰਨਾ ਮੁੜ ਹਾਜ਼ਰ ਕਰ ਰਿਹਾ ਹਾਂ। ਵੇਖਣ ਲਈ ਕਲਿੱਕ ਕਰੋ:
|