ਸਮਾਚਾਰ “ਕਹਾਣੀਕਾਰ ਲਾਲ ਸਿੰਘ — ਵਿਚਾਰਧਾਰਾ ਤੇ ਬਿਰਤਾਂਤ” ਪੁਸਤਕ ਰੂਪ ਵਿੱਚ ਪਾਠਕਾਂ ਦੀ ਕਚਹਿਰੀ ਵਿੱਚ—ਅਮਰਜੀਤ ਸਿੰਘ by Gurdial Rai20 May 2021 ShareSharePin ItShare Written by Gurdial Rai ਦਸੂਹਾ— ਕਹਾਣੀਕਾਰ ਲਾਲ ਸਿੰਘ ਦੀ ਲੇਖਣੀ ਵਿਚਲੀ ਵਿਚਾਰਧਾਰਾ ਅਤੇ ਬਿਰਤਾਂਤ ਦੀ ਤਰਜਮਾਨੀ ਸੰਪਾਦਕ ਡਾ.ਕਰਮਜੀਤ ਸਿੰਘ ਕੁਰਕਸ਼ੇਤਰ ਨੇ ਬਾਖੂਬੀ ਕੀਤੀ ਹੈ। ਇਸ ਪੁਸਤਕ ਵਿੱਚ ਬਹੁਤ ਸਾਰੇ ਪੰਜਾਬੀ ਸਾਹਿਤ ਜਗਤ ਦੇ ਸਥਾਪਿਤ ਹਸਤਾਖ਼ਰ ਲੇਖਕਾਂ ਨੇ ਕਹਾਣੀਕਾਰ ਲਾਲ ਸਿੰਘ ਦੀ ਕਹਾਣੀ ਰਚਨਾ ਦੇ ਆਪਣੇ ਕਾਲਮ ਦਿੱਤੇ ਹਨ। ਜੇ ਇਹਨਾਂ ਲੇਖਕਾਂ ਦੇ ਤੱਥਾਂ ਦਾ ਡੂੰਘਾਈ ਨਾਲ ਅਧਿਐਨ ਕਰੀਏ ਤਾਂ ਇਕ ਗੱਲ ਖਿੜੀ ਦੁਪਰਿਹ ਦੀ ਤਰਾਂ ਸਾਫ ਹੈ ਕਿ ਕਹਾਣੀਕਾਰ ਲਾਲ ਸਿੰਘ ਦੀਆਂ ਕਹਾਣੀਆਂ ਦੇ ਵਿਚਾਰਧਾਰਾਈ ਅਵਚੇਤਨ ਨੂੰ ਸਮਝਣ ਲਈ ਹਰੇਕ ਕਹਾਣੀ ਦੀ ਡੂੰਘਾਈ ਤੱਕ ਪੁਣਛਾਣ ਕਰਨਾ ਜਰੂਰੀ ਹੈ। ਕਹਾਣੀਆਂ ਵਿੱਚ ਪ੍ਰਗਤੀਸ਼ਲਤਾ ਅਤੇ ਪ੍ਰਗਤੀਵਾਦ ਵਰਗੇ ਸੰਕਲਪ ਜਿਹਨਾਂ ਨੂੰ ਅੱਜ ਦੀ ਕਹਾਣੀ ਨੇ ਜਿਵੇਂ ਕਿਸੇ ਡੂੰਘੀ ਕਬਰ ਅੰਦਰ ਦਫ਼ਨਾ ਦਿੰਤਾ ਹੈ, ਲਾਲ ਸਿੰਘ ਨੇ ਜਿੰਦਾ ਰੱਖਿਆ ਹੈ। ਕਹਾਣੀਕਾਰ ਮਾਰਕਸਵਾਦੀ ਚਿੰਤਨ ਅਤੇ ਮਾਰਕਸਵਾਦ ਅਗਾਂਹ ਵਿਰੋਧ ਵਿਕਾਸ ਦੇ ਸਿਧਾਂਤ ਉੱਪਰ ਸਮੁੱਚੇ ਇਤਿਹਾਸ, ਜਮਾਤੀ ਸਮਾਜ ਅਤੇ ਕੁਦਰਤ ਦਾ ਅਧਿਐਨ ਵਿਸ਼ਲੇਸ਼ਣ ਕਰਦਾ ਹੈ। ਜਿਵੇਂ ਕਹਾਣੀਕਾਰ ਲਾਲ ਸਿੰਘ ਆਪ ਆਪਣੇ ਬਾਰੇ ਲਿਖਦਾ ਦੱਸਦਾ ਹੈ ਕਿ ਪ੍ਰੋੜ ਅਵਸਥਾ ਸੋਚਣੀ ਨੂੰ, ਲੰਘ ਚੁੱਕੀ ਉਮਰ ਦੇ ਵਿਚਾਰਾਂ ਨਾਲੋਂ ਵੱਖਰਾਉਣ ਲਈ ਮੈਂ ਆਪਣੀ ਇਬਾਰਤ ਨੂੰ ਚਾਰ ਕੋਨਾਂ ਤੋਂ ਬਿਆਨ ਕਰਦਾ ਹਾਂ। ਕਹਾਣੀਕਾਰ ਇਹ ਸਵੀਕਾਰ ਕਰਦਾ ਹੈ ਕਿ ਉਹ ਨਿਰਾਸ਼ਾਵਾਦ ਵਿੱਚੋਂ ਉਭਰਨ ਲਈ ਆਪਣੇ ਆਪ ਨੂੰ ਗ਼ਦਰ ਵਰਗੀਆਂ ਲਹਿਰਾਂ ਨਾਲ ਜ਼ੋੜਦਾ ਹੈ ਤੇ ਇਤਿਹਾਸਕ ਭੂਤ ਵਿਚੋਂ ਰੌਸ਼ਨੀ ਲੱਭਣ ਲਈ ਯਤਨਸ਼ੀਲ ਹੈ।ਕਹਾਣੀਕਾਰ ਲਾਲ ਸਿੰਘ ਦਾ ਮੱਤ ਹੈ ਕਿ ਇਤਿਹਾਸ ਦੇ ਸੁਨਹਿਰੀ ਪੱਤਰੇ ਜਿਥੇ ਯੌਧਿਆਂ, ਸੂਰਬੀਰਾਂ, ਸਿਰੜੀ ਕਾਮਿਆਂ ਦੇ ਲਹੂ ਨਾਲ ਲਿਬੜੇ ਪਏ ਹਨ, ਉਥੇ ਇਸ ਨਿਰਾਸ਼ਤਾ ਦੀ ਗ੍ਰਿਫਤ ਵਿੱਚ ਆ ਚੁੱਕੀਆਂ ਕੌਮੀ ਲਹਿਰਾਂ ਅੰਦਰ ਇਕ ਤਰਾਂ ਨਾਲ ਨਵੇਂ ਸਿਰਿਉਂ ਨਵੀਂ ਜਾਨ ਪਾਉਣ ਦਾ ਪਵਿੱਤਰ ਕਾਰਜ ਵੀ ਕਰਦੇ ਹਨ। ਇਸ ਪੁਸਤਕ ਵਿੱਚ ਹਾਜ਼ਿਰ ਲੇਖਕਾਂ ਅਨੁਸਾਰ ਲਾਲ ਸਿੰਘ ਇਤਿਹਾਸ ਅਤੇ ਪਰੰਪਰਾ ਨੂੰ ਹਮੇਸ਼ਾਂ ਅੰਗ—ਸੰਗ ਰੱਖਦਾ ਹੈ ਜਿਸਦੀ ਆਹਟ ਵਰਤਮਾਨ ਵਿੱਚੋਂ ਹੀ ਸੁਣਨੀ ਸ਼ੁਰੂ ਹੋ ਜਾਂਦੀ ਹੈ ਅਤੇ ਲੇਖਕ ਨੇ ਪੰਜਾਬ, ਭਾਰਤ ਅਤੇ ਵਿਸ਼ਵ ਵਰਤਾਰੇ ਨੂੰ ਸਮਝਣ ਸਮਝਾਉਣ ਦਾ ਸਿਧਾਂਤਕ ਅਤੇ ਬ੍ਰਿਤਾਂਤਕ ਪੱਧਰ ਤੇ ਸਿਰਜਣਾਤਮਿਕ ਯਤਨ ਕੀਤਾ ਹੈ। ਲਾਲ ਸਿੰਘ ਪ੍ਰਤੀਬੱਧਤਾ ਸੱਤਾਹੀਣ, ਲੁੱਟੇ—ਪੁੱਟੇ ਜਾ ਰਹੇ ਲੋਕਾਂ ਨਾਲ ਹੈ ਅਤੇ ਆਖਦਾ ਹੈ ਕਿ ਲੋਕ ਸਮੂਹ ਨੁੰ ਬਣਦੇ ਹਿੱਸੇ ਤੋਂ ਵਾਂਝੇ ਕਰਨ ਵਿੱਚ ਵੱਡੇ ਫਿਊਡਲ ਤੱਤਾਂ ਦਾ ਯੋਗਦਾਨ ਹੈ ਕਿਉਂਕਿ ਸੰਸਾਰੀਕਰਨ ਦੇ ਵਿਕਾਸ ਨੇ ਸਮਾਜ ਦੀਆਂ ਨੈਤਿਕ ਕਦਰਾਂ—ਕੀਮਤਾਂ ਵਿੱਚ ਨਿਘਾਰ ਲਿਆਂਦਾ ਹੈ। ਇਸ ਪੁਸਤਕ ਵਿੱਚ ਡਾ. ਕਰਮਜੀਤ ਸਿੰਘ ਤੋਂ ਇਲਾਵਾ ਡਾ. ਜੁਗਿੰਦਰ ਸਿੰਘ ਨਿਰਾਲਾ, ਪਿਆਰਾ ਸਿੰਘ ਭੋਗਲ, ਧਰਮਪਾਲ ਸਾਹਿਲ, ਡਾ. ਚੰਦਨ ਮੋਹਨ, ਕੁਲਵੰਤ ਸਿੰਘ ਸੰਧੂ , ਡਾ.ਅਨੂਪ ਸਿੰਘ, ਡਾ. ਸੁਰਜੀਤ ਬਰਾੜ, ਮਾਨ ਸਿੰਘ ਢੀਂਡਸਾ, ਬਲਬੀਰ ਸਿੰਘ ਮੁਕੇਰੀਆਂ, ਡਾ.ਜਗਬੀਰ ਸਿੰਘ, ਡਾ.ਅਜੀਤ ਸਿੰਘ, ਸੁਰਜੀਤ ਗਿੱਲ, ਡਾ.ਮੋਹਨਜੀਤ, ਪ੍ਰੋ ਅਵਤਾਰ ਜ਼ੌੜਾ, ਡਾ. ਪ੍ਰਿਤਪਾਲ ਸਿੰਘ ਮਹਿਰੋਕ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ. ਜਸਵਿੰਦਰ ਸਿੰਘ ਬਿੰਦਰਾ, ਕਰਮਵੀਰ ਸਿੰਘ, ਇੰਦਰ ਸਿੰਘ, ਡਾ. ਸੁਰਜੀਤ ਜੱਜ, ਹਰਭਜਨ ਸਿੰਘ ਬਟਾਲਵੀ, ਡਾ. ਰਘਵੀਰ ਸਿੰਘ, ਗੁਰਸ਼ਰਨ ਸਿੰਘ, ਕੇ.ਐਲ.ਗਰਗ, ਪ੍ਰੋ ਗੁਰਮੀਤ ਹੁੰਦਲ, ਡਾ. ਹਰਜਿੰਦਰ ਸਿੰਘ ਅਟਵਾਲ, ਕੁਲਵੰਤ ਸਿੰਘ ਸੰਧੂ, ਅਤਰਜੀਤ, ਜ਼ਸਵੀਰ ਸਮਰ, ਸੁਰਜੀਤ ਜੱਜ, ਡਾ. ਰਘਬੀਰ ਸਿੰਘ ਸਿਰਜਨਾ, ਡਾ. ਰਜਨੀਸ਼ ਬਹਾਦਰ ਸਿੰਘ, ਬਿਕਰਮਜੀਤ ਨੂਰ, ਸ਼ਮਸ਼ੇਰ ਮੋਹੀ, ਬਲਵੀਰ ਮੰਨਣ, ਡਾ. ਸੁਰਜੀਤ ਕੌਰ ਸੰਧਾਵਾਲੀਆ, ਜਗਦੇਵ ਸਿੰਘ ਲਲਤੋਂ, ਡਾ. ਦਰਿਆ, ਸੰਦੀਪ ਕੌਰ, ਮੱਖਣ ਕੁਹਾੜ, ਡਾ. ਭੀਮ ਇੰਦਰ ਸਿੰਘ, ਡਾ. ਭੁਪਿੰਦਰ ਕੌਰ, ਅਮਰਜੀਤ ਘੁੰਮਣ, ਪ੍ਰੋ. ਜੇ.ਬੀ.ਸੇਖੋਂ ਆਦਿ ਦੀਆਂ ਲਿਖਤਾਂ ਸ਼ਾਮਿਲ ਹਨ। — (ਅਮਰਜੀਤ ਸਿੰਘ) *** 185 *** About the author Gurdial RaiWebsite | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾਜੀਵਨ ਬਿਉਰਾGurdial Rai‘ਤਾਰੀਖ਼-ਇ-ਪੰਜਾਬ’ ਅਤੇ ਦੋ ਕੁੰਡਲੀ ਛੰਦ (ਸੋਲਾਂ ਕਲਾ) – – – ਰੂਪ ਲਾਲ ਰੂਪGurdial Rai‘ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ ਦੇ ਸਲਾਨਾ ਸਾਹਿਤਕ ਸਮਾਗਮ’ ਵਿੱਚ ‘ਵੇਖਿਆ ਸ਼ਹਿਰ ਬੰਬਈ’ ਅਤੇ ‘ਕਾਗ਼ਜ਼ੀ ਕਿਰਦਾਰ’ ਲੋਕ ਅਰਪਨ—ਕੁਲਵੰਤ ਕੌਰ ਢਿੱਲੋਂGurdial Raiਅਲਵਿਦਾ ਯਾਰ ਦਰਸ਼ਨ ਦਰਵੇਸ਼—ਭੋਲਾ ਸਿੰਘ ਸੰਘੇੜਾ Gurdial Raiਇਹ ਰਣਜੀਤ ਸਿੰਘ ਨਹੀਂ !—-ਜਰਨੈਲ ਸਿੰਘ ਆਰਟਿਸਟGurdial Raiਸਿਰਜਣਾ ਕੇਂਦਰ ਕਪੂਰਥਲਾ ਵਲੋਂ ‘ਰੂਪ ਲਾਲ ਰੂਪ’ ਅਧਿਆਪਕ ਦਿਵਸ ਮੌਕੇ ਸਨਮਾਨਿਤGurdial Raiਕਾਫ਼ਲੇ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਮੀਟਿੰਗ ਰਾਹੀਂ ਗੰਭੀਰ ਵਿਚਾਰ-ਚਰਚਾGurdial Raiਕਿਸਾਨਾਂ ਦੀ ਹਮਾਇਤ ਵਿੱਚ 15 ਤੋਂ 22 ਤੱਕ ਪੰਜਾਬ ‘ਚ ਕਾਨਫਰੰਸਾਂ: ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’Gurdial Raiਗਾਗਰ ’ਚ ਸਾਗਰ ਭਰਨ ਦਾ ਉਪਰਾਲਾ ‘ਅਦਬੀ ਗੱਲਾਂ’—ਗੁਰਪ੍ਰੀਤ ਖੋਖਰGurdial Raiਜੰਗ ਜਾਰੀ ਹੈ ਮਾਂ ਬੋਲੀਆਂ ਦੀ—-ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ, ਯੂ. ਕੇ.Gurdial Raiਦੁੱਖਦਾਇਕ ਸੂਚਨਾ: ਸ਼ਾਇਰ ਪ੍ਰੋ. ਸੁਰਜੀਤ ਸਿੰਘ ਖਾਲਸਾ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏGurdial Raiਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ‘ਸਟੈਨ ਸਵਾਮੀ’ ਨੂੰ ਸ਼ਰਧਾਂਜ਼ਲੀਆਂ—ਪ੍ਰੈਸ ਰੀਪੋਰਟGurdial Raiਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਕਿਸਾਨਾਂ ਦੇ ਘੋਲ ਨੂੰ ਸਮਰਥਨ— ਡਾ. ਪ੍ਰਮਿੰਦਰ ਸਿੰਘGurdial Raiਨਾਮਵਰ ਆਲੋਚਕ ਡਾ. ਰਜਨੀਸ਼ ਬਹਾਦਰ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏGurdial Raiਨੌਜਵਾਨਾਂ ਦੇ ਸਿੱਖਿਆ ਕੈਂਪ ਲਾਉਣਾ ਸਮੇਂ ਦੀ ਲੋੜ: ਪ੍ਰੋ. ਜਗਮੋਹਣ ਸਿੰਘGurdial Raiਪੰਜਾਬਿ ਦੇ ਸੁਪ੍ਰਸਿੱਧ ਲਿਖਾਰੀ/ਗੀਤਕਾਰ ‘ਦੇਵ ਥਰੀਕੇਵਾਲਾ’ ਨਹੀੰਂ ਰਹੇGurdial Raiਪੰਜਾਬੀ ਕਵੀ ਸ. ਕਿਰਪਾਲ ਸਿੰਘ ਪੂਨੀ ਦੇ ਦੋ ਕਾਵਿ ਸੰਗ੍ਰਹਿ: 1) ਪਰਵਾਜ਼ ਦੇ ਆਰ-ਪਾਰ ਅਤੇ 2) ਗ਼ੁਲਾਮੀ ਨਾਮਾ—ਪ੍ਰਕਾਸ਼ਿਤGurdial Raiਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਅਠਾਰਵਾਂ ਮਾਂ-ਬੋਲੀ ਦਿਵਸ ਜ਼ੂਮ ਰਾਹੀਂ ਮਨਾਇਆ—ਹਰਪ੍ਰੀਤ ਸੇਖਾGurdial Raiਪ੍ਰਗਤੀਸ਼ੀਲ ਲੇਖਕ ਸੰਘ ਦਾ ਤਿੰਨ ਦਿਨਾਂ ਕੌਮੀ ਇਜ਼ਲਾਸ 20-22 ਅਗਸਤ 2023 ਨੂੰ ਮੱਧ ਪ੍ਰਦੇਸ਼ ਦੇ ਸ਼ਹਿਰ ਜਬਲਪੁਰ ਵਿਚ ਹੋ ਰਿਹਾ ਹੈ—ਡਾ. ਕੁਲਦੀਪ ਸਿੰਘ ਦੀਪGurdial Raiਬਰਤਾਨਵੀ ਪੰਜਾਬੀ ਸਾਹਿਤ ਦੇ ਪ੍ਰਮਾਣੀਕ ਅਤੇ ਪ੍ਰਮੁੱਖ ਹਸਤਾਖਰ ਹਰਬਖ਼ਸ਼ ਸਿੰਘ ਮਕਸੂਦਪੁਰੀ ‘ਅਲਵਿਦਾ’ ਕਹਿ ਗਏGurdial Raiਮੋਹਾਲੀ ਹਵਾਈ ਅੱਡੇ ਦਾ ਨਾਮਕਰਨ: ਸ਼ਹੀਦ ਏ ਆਜਮ ਸ. ਭਗਤ ਸਿੰਘ ਦੇ ਨਾਮ ‘ਤੇ ਕਰਨਾ ਇਕ ਢੁਕਵਾਂ ਫੈਸਲਾ—ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)Gurdial Raiਰੂਪ ਢਿੱਲੋਂ ਦੇ ਨਾਵਲ “ਚਿੱਟਾ ਤੇ ਕਾਲ਼ਾ” ਸੰਬੰਧੀ ਦੋ ਸ਼ਬਦ—ਕੁਲਵੰਤ ਢਿੱਲੋ ShareSharePin ItShare