|
1. Doctrine of Internationl Proletariat: ਇਹ ਸਿਧਾਂਤ ਅੱਜ ਤਕ ਲਾਗੂ ਨਹੀਂ ਹੋ ਸਕਿਆ। ਉਲਟਾ ਕਈਆਂ ਦੇਸ਼ਾਂ ਵਿਚ ਪਾਰਟੀਆਂ ਵਿਚ ਫੁੱਟ ਦਾ ਕਾਰਨ ਬਣਿਆ ਹੈ ਭਾਵੇਂ ਕਿ ਸ਼ਬਦਾਂ ਵਿਚ ਠੀਕ ਹੈ। 2. From each according to his ability, to each according to his needs. ਇਹ ਸੰਕਲਪ ਸਾਬਕਾ ਸੋਵੀਅਤ ਯੂਨੀਅਨ ਵਿਚ ਲਾਗੂ ਨਹੀਂ ਹੋ ਸਕਿਆ। ਇਸ ਨੂੰ ਲਗਾਤਾਰ ਨਿਯਮਬੱਧ ਅਥਵਾ ਅਨੁਸ਼ਾਸਨਬੱਧ ਕਰਨਾ ਪਏ ਗਾ। ਸੋਵੀਅਤ ਯੂਨੀਅਨ ਦੇ ਕਮਿਊਨਿਸਟ ਲੀਡਰਾਂ ਦੀਆਂ ਸਫ਼ਾਂ ਵਿਚ ਵੱਡੇ ਪੈਮਾਨੇ ਉੱਤੇ ਭ੍ਰਿਸ਼ਟਾਚਾਰ ਫੈਲ ਗਿਆ। ਪਾਰਟੀ ਜਮੀਨੀ ਪੱਧਰ ਉੱਤੇ ਲੋਕਾਂ ਨਾਲੋਂ ਟੁੱਟ ਗਈ ਜਿਸ ਦਾ ਸਿੱਟਾ ਸੋਵੀਅਤ ਯੂਨੀਅਨ ਦੇ ਵਿਖੰਡਨ ਵਿਚ ਨਿਕਲਿਆ। ਭਾਵੇਂ ਇਸ ਵਿਖੰਡਨ ਦੇ ਹੋਰ ਵੀ ਕਈ ਕਾਰਨ ਸਨ/ਹਨ। 3. There can be no Revolution without a revolutionary Party and there can be no revolutionary party without revoluntionary theory ਜੇਕਰ ਭਾਰਤੀ ਕਮਿਊਨਿਸਟ ਪਰਟੀਆਂ ਦੇ ਨੇਤਾ, ਕਾਡਰ ਅਤੇ ਬੁੱਧੀਜੀਵੀ ਇਸ ਨੁਕਤੇ ਉੱਤੇ ਸਹਿਜ ਭਾਵ ਨਾਲ ਸੰਵਾਦ ਰਚਾ ਕੇ, ਸਮਝ ਕੇ, ਇਸ ਉੱਤੇ ਅਮਲ ਕਰ ਲੈਣ ਤਾਂ ਇਨ੍ਹਾਂ ਦੇ ਆਪਸੀ ਝਗੜੇ ਖ਼ਤਮ ਹੋ ਜਾਣ ਗੇ। ਇਹ ਬੰਦਿਆਂ ਨੂੰ ਛੱਡ ਕੇ (“ਜਿਵੇ ਮੈਂ ਜੀ ਕਾਮਰੇਡ ਸੁਰਜੀਤ ਨਾਲ ਹਾਂ, ਮੈਂ ਜੀ ਕਾਮਰੇਡ ਪਾਸਲੇ ਨਾਲ ਹਾਂ, ਮੈਂ ਜੀ ਕਾਮਰੇਡ ਅਨੰਦ ਨਾਲ ਹਾਂ”) ਸਿਧਾਂਤ ਨਾਲ ਜੁੜ ਜਾਣ ਗੇ। ਸਮਾਜਵਾਦ ਵੱਲ ਵਧਣ ਲਈ, ਭਾਰਤ ਵਿਚ ਕਮਿਊਨਿਸਟ ਲਹਿਰ ਦੇ ਵਿਕਾਸ ਦਾ ਇਹ ਵੀ ਇਕ ਰਾਹ ਹੋ ਸਕਦਾ ਹੈ। ਪੂੰਜੀਵਾਦ, ਸਮਾਜਕ ਵਿਕਾਸ ਦਾ ਆਖਰੀ ਰੂਪ ਨਹੀਂ ਹੋ ਸਕਦਾ। ਮੈਂ ਇਹ ਲੇਖ ਭਾਰਤ ਦੀ ਸਮੁੱਚੀ ਕਮਿਊਨਿਸਟ ਲਹਿਰ ਦੇ ਹਮਦਰਦ ਅਤੇ ਸ਼ੁੱਭਚਿੰਤਕ ਹੋਣ ਦੇ ਨਾਤੇ ਲਿਖਿਆ ਹੈ ਅਤੇ ਇੱਕ ਲਕੀਰੀ ਪਾਰਟੀ ਸਿਆਸਤ ਵਿਚ ਮੇਰਾ ਕੋਈ ਦਖਲ ਨਹੀਂ। ਇਸ ਲੇਖ ਦੇ ਅਰੰਭ ਵਿਚ ਆਪਣੇ ਬਾਰੇ ਲਿੱਖਣਾ ਮੇਰੀ ਮਜਬੂਰੀ ਸੀ, ਸ਼ੌਕ ਜਾਂ ਸ਼ੇਖੀ ਨਹੀਂ। 2. ਭਾਰਤੀ ਉਪਮਹਾਂਦੀਪ ਦੀ ਅਖੰਡਤਾ ਦਾ ਸਵਾਲ– ਇਕ ਦ੍ਰਿਸ਼ਟੀਕੋਣ — ਗੁਰਨਾਮ ਢਿੱਲੋਂ ਮੇਰਾ ਮੰਨਣਾ ਹੈ ਕਿ ਭਾਰਤ ਇਕ ਦੇਸ਼ ਨਹੀਂ ਇਕ ਉਪਮਹਾਂਦੀਪ ਹੈ। ਬ੍ਰਤਾਨਵੀ ਸਾਮਰਾਜ ਦੇ ਇਸ ਉਪਮਹਾਂਦੀਪ (ਬਰੇ ਸਗੀਰ) ਉੱਤੇ ਕਬਜ਼ਾ ਕਰਨ ਤੋਂ ਪਹਿਲਾਂ ਏਥੇ ਮਰਹਟੇ, ਮੁਗਲ ਅਤੇ ਸਿੱਖ ਸਲਤਨਤਾਂ ਸਮੇਤ ਸੈਂਕੜੇ ਛੋਟੀਆਂ ਵੱਡੀਆਂ ਰਿਆਸਤਾਂ ਸਨ ਜਿਨ੍ਹਾਂ ਉੱਤੇ ਮਹਾਂਰਾਜੇ, ਨਿਜ਼ਾਮ ਅਤੇ ਸੁਲਤਾਨ ਆਦਿ ਆਪਣੇ ਆਪਣੇ ਵਿਧੀ-ਵਿਧਾਨ ਅਨੁਸਾਰ ਰਾਜ ਪ੍ਰਬੰਧ ਚਲਾਉਂਦੇ ਸਨ। ਇਹ ਰਿਆਸਤਾਂ ਆਪਸ ਵਿਚ ਲੜਦੀਆਂ ਵੀ ਰਹਿੰਦੀਆਂ ਸਨ। ਅੰਗਰੇਜ਼ਾਂ ਨੇ ਇਨ੍ਹਾਂ ਸਾਰੀਆਂ ਨੂੰ ਜਿੱਤ ਕੇ ਇਸ ਉਪਮਹਾਂਦੀਪ ਉੱਤੇ ਆਪਣਾ ਸਾਮਰਾਜ ਸਥਾਪਤ ਕਰ ਲਿਆ। ਇਸ ਸਾਮਰਾਜ ਵਿਰੁੱਧ ਕਾਂਗਰਸ ਦੀ ਅਗਵਾਈ ਵਿਚ ਆਜ਼ਾਦੀ ਦੀ ਲੜਾਈ ਲੜੀ ਗਈ ਜਿਸ ਵਿਚ ਸਮੁੱਚੇ ਖਿੱਤੇ ਦੇ ਲੋਕਾਂ ਨੇ ਆਪਣਾ ਯੋਗਦਾਨ ਪਾਇਆ। 1947 ਵਿਚ ਇਹ ਉਪਮਹਾਂਦੀਪ ਆਜ਼ਾਦ ਹੋ ਗਿਆ ਐਪਰ ਜਾਣ ਲੱਗਾ ਅੰਗਰੇਜ਼ ਇਸ ਨੂੰ ਧਰਮ ਦੇ ਆਧਾਰ ਉੱਤੇ ਦੋ ਭਾਗਾਂ ਵਿਚ ਵੰਡ ਗਿਆ। ਸਿੱਟੇ ਵਜੋਂ ਇਸ ਨਾਲੋਂ ਵੱਖ ਹੋ ਕੇ ਪਾਕਿਸਤਾਨ ਇਕ ਵੱਖਰਾ ਦੇਸ਼ ਹੋਂਦ ਵਿਚ ਆ ਗਿਆ। ਇਹ ਵੰਡ ਗੈਰਕੁਦਰਤੀ ਸੀ। ਉਸ ਸਮੇਂ ਇਸ ਉਪਮਹਾਂਦੀਪ ਵਿਚ 565 ਦੇਸੀ ਮਹਾਂਰਾਜੇ. ਨਿਜ਼ਾਮ ਅਤੇ ਸੁਲਤਾਨ ਆਦਿ ਦੀਆਂ ਰਿਆਸਤਾਂ ਵੀ ਸਨ ਜਿਹੜੀਆਂ ਬ੍ਰਤਾਨਵੀ ਸਾਮਰਾਜ ਅਧੀਨ ਆਪਣਾ ਰਾਜ ਪ੍ਰਬੰਧ ਚਲਾਉਂਦੀਆਂ ਸਨ। ਵੰਡ ਸਮੇਂ ਬਹੁਤੀਆਂ ਰਿਆਸਤਾਂ ਭਾਰਤ ਵਿਚ ਰਹਿ ਗਈਆਂ ਅਤੇ ਕੁੱਝ ਪਾਕਿਸਤਾਨ ਵਿਚ ਚਲੀਆਂ ਗਈਆਂ। 1971 ਵਿਚ ਪਾਕਿਸਤਾਨ ਨਾਲੋਂ ਪੂਰਬੀ ਪਾਕਿਸਤਾਨ ਵੱਖ ਹੋ ਕੇ ਬੰਗਲਾ ਦੇਸ਼ ਹੋਂਦ ਵਿਚ ਆ ਗਿਆ ਕਿਉਂਕਿ ਇਕ ਧਰਮ ਹੋਂਣ ਦੇ ਬਾਵਜੂਦ ਬੰਗਾਲੀ ਕੌਮੀਅਤ ਦੀ ਭਾਸ਼ਾ, ਸੱਭਿਆਚਾਰ, ਇਤਿਹਾਸ, ਆਰਥਿਕ ਇਕਾਈ, ਮਾਨਸਿਕ ਬਣਤਰ ਅਤੇ ਭੂਗੋਲਕ ਇਲਾਕਾ ਵੱਖਰਾ ਸੀ। ਪੂਰਬੀ ਪਾਕਿਸਤਾਨ ਦੇ ਲੋਕਾਂ ਨੂੰ ਪਾਕਿਸਤਾਨੀ ਫੌਜ ਦੀ ਰਾਜਸੀ ਸ਼ਕਤੀ ਦੇ ਕੇਂਦਰੀਕਰਣ ਦੀ ਪ੍ਰਕਿਰਿਆ ਮਨਜ਼ੂਰ ਨਹੀਂ ਸੀ। ਉਨ੍ਹਾਂ ਨੂੰ ਆਪਣੀ ਵੱਖਰੀ ਅਤੇ ਨਿਆਰੀ ਪਹਿਚਾਣ ਨੂੰ ਖ਼ਤਰਾ ਮਹਿਸੂਸ ਹੋਇਆ। ਉਨ੍ਹਾਂ ਨੇ ਇਸ ਤਾਨਾਸ਼ਾਹ ਫੌਜੀ ਹਕੂਮਤ ਵਿਰੁੱਧ ਬਗਾਵਤ ਕਰ ਦਿੱਤੀ ਅਤੇ ਭਾਰਤੀ ਫੌਜ ਦੀ ਦਖਲਅੰਦਾਜ਼ੀ ਨਾਲ ਬੰਗਲਾ ਦੇਸ਼ ਇਕ ਸੁਤੰਤਰ ਦੇਸ਼ ਵਜੋਂ ਹੋਂਦ ਵਿਚ ਆ ਗਿਆ। ਅਜੋਕਾ ਭਾਰਤ ਇਕ ਦੇਸ਼ ਨਹੀਂ, ਉਪਰੋਕਤ ਵਿਭਾਜਨ ਤੋਂ ਬਾਕੀ ਬਚਿਆ ਹੋਇਆ ਇਕ ਉਪਮਹਾਂਦੀਪ ਹੈ ਜਿਸ ਵਿਚ ਵੱਖ ਵੱਖ ਘੱਟਗਿਣਤੀ ਕੌਮੀਅਤਾਂ ਵਸਦੀਆਂ ਹਨ ਜਿਨ੍ਹਾਂ ਦਾ ਆਪਣਾ ਵੱਖਰਾ: (1) ਧਰਮ (2) ਭਾਸ਼ਾ (3) ਸੱਭਿਆਚਾਰ (4) ਇਤਿਹਾਸ (5) ਮਾਨਸਿਕ ਬਣਤਰ (6) ਅਰਥਿਕ ਇਕਾਈ ਅਤੇ (7) ਜੁੜਵਾਂ ਭੂਗੋਲਕ ਖਿੱਤਾ ਹੈ। ਅਨੇਕਤਾ ਵਿਚ ਏਕਤਾ ਹੀ ਅਜੋਕੇ ਭਾਰਤ ਦੀ ਸ਼ਕਤੀ, ਖੂਬੀ, ਗੁਣਵੱਤਾ, ਗੌਰਵ, ਸ਼ਾਨ ਅਤੇ ਭਵਿੱਖ ਹੈ। ਇਨ੍ਹਾਂ ਕੌਮੀਅਤਾਂ ਦੇ ਸਾਰੇ ਪਹਿਲੂਆਂ ਅਥਵਾ ਪੱਖਾਂ ਦਾ ਵਿਕਾਸ ਅਤੇ ਪ੍ਰਫੁੱਲਤ ਕਰਨ ਦੇ ਬਰਾਬਰ ਅਵਸਰ ਪ੍ਰਦਾਨ ਕਰਨ ਨਾਲ ਹੀ ਭਾਰਤ ਦੀ ਏਕਤਾ ਅਤੇ ਆਖੰਡਤਾ ਕਾਇਮ ਰਹਿ ਸਕਦੀ ਹੈ। ਕੇਂਦਰ ਦੀ ਦਿੱਲੀ ਸਰਕਾਰ ਵੱਲੋਂ ਇਨ੍ਹਾਂ ਦੇ ਉਪਜ ਦੇ ਸ੍ਰੋਤਾਂ, ਉਪਜ ਦੇ ਸਾਧਨਾਂ ਅਤੇ ਉਪਜ ਦੀ ਵੰਡ ਉੱਤੇ ਕਬਜ਼ਾ ਕਰਕੇ, ਇਨ੍ਹਾਂ ਵਿਚ ਬੇਗਾਨਗੀ, ਅਲਹਿਦਗੀ, ਅਸੁਰੱਖਿਆ ਅਤੇ ਮਾਨਸਿਕ ਗੁਲਾਮੀ ਦੀ ਭਾਵਨਾ ਪੈਦਾ ਕਰਨਾ ਅੱਗ ਨਾਲ ਖੇਡਣ ਦੀ ਨਿਆਈਂ ਹੈ। ਆਰ ਐੱਸ ਐੱਸ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਤ ਕਰਨਾ ਜਾਂ ਕਰਨ ਦਾ ਨਾਅਰਾ ਬੁਲੰਦ ਕਰਨਾ ਅਤੇ ਇਸਦੀ ਰਾਜਨੀਤਕ ਵਿੰਗ ਮੌਜੂਦਾ ਭਾਜਪਾ ਸਰਕਾਰ ਵੱਲੋਂ ਘੱਟਗਿਣਤੀ ਕੌਮੀਅਤਾਂ ਦੀਆਂ ਭਾਸ਼ਾਵਾਂ ਦਾ ਹਿੰਦੀਕਰਣ, ਸ਼ਹਿਰੀਆਂ ਅਤੇ ਉਨ੍ਹਾਂ ਦੇ ਧਰਮਾਂ, ਇਤਿਹਾਸ, ਸਭਿਆਚਾਰ ਅਤੇ ਵੱਖਰੀ ਪਹਿਚਾਣ ਦਾ ਹਿੰਦੂਕਰਣ ਕਰਨ ਦੀਆਂ ਗੁੱਝੀਆਂ ਸਰਕਾਰੀ ਨੀਤੀਆਂ ਅਪਨਾਉਣਾ, ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਭੰਗ ਕਰਕੇ ਇਸ ਨੂੰ ਵਿਖੰਡਤਾ ਵੱਲ ਲੈ ਕੇ ਜਾਣਾ ਹੈ। ਭਾਰਤ ਦੀ ਵਿਭਿੰਨਤਾ ਨੂੰ ਇਕ ਧਰਮੀ ਰੂਪਤਾ ਵਿਚ ਨਹੀਂ ਢਾਲਿਆ ਜਾ ਸਕਦਾ। ਇਸ ਬਿਰਤਾਂਤ ਵਿਰੁੱਧ ਭਾਰਤ ਦੀਆਂ ਸਾਰੀਆਂ ਹੀ ਪ੍ਰਗਤੀਸ਼ੀਲ ਸ਼ਕਤੀਆਂ ਨੂੰ ਇਕਜੁੱਟ ਅਤੇ ਲਾਮਬੰਦ ਹੋ ਕੇ, ਹਰਾਵਲ ਦਸਤੇ ਦਾ ਫਰਜ਼ ਨਿਭਾਉਂਦਿਆਂ ਘੋਲ ਕਰਨ ਦੀ ਤੁਰੰਤ ਲੋੜ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਗੁਰਨਾਮ ਢਿੱਲੋਂ
gdhillon4@hotmail.com
+44 7787059333
ਗੁਰਨਾਮ ਢਿੱਲੋਂ ਦਾ ਰਚਨਾ ਸੰਸਾਰ:
ਕਾਵਿ-ਸੰਗ੍ਰਹਿ:
* ਲਹਿੰਦੇ ਸੂਰਜ ਦੀ ਸੁਰਖੀ (2025)
* ਜੂਝਦੇ ਸੂਰਜ (2024)
* ਨਗਾਰਾ (2022)
* ਦਰਦ ਉਜੜੇ ਖੇਤਾਂ ਦਾ (2022)
* ਦਰਦ ਦੀ ਲਾਟ (2020)
* ਦਰਦ ਦੀ ਗੂੰਜ (2019)
* ਦਰਦ ਦਾ ਦਰਿਆ (2019
* ਲੋਕ ਸ਼ਕਤੀ (2019)
* ਦਰਦ ਦਾ ਰੰਗ (2017)
* ਤੇਰੀ ਮੁਹੱਬਤ (2016)
* ਸਮਰਪਿਤ (2007)
* ਤੂੰ ਕੀ ਜਾਣੇ (2002)
* ਤੇਰੇ ਨਾਂ ਦਾ ਮੌਸਮ (1997)
* ਹੱਥ ਤੇ ਹਥਿਆਰ (1974)
* ਅੱਗ ਦੇ ਬੀਜ (1970)
ਸਮਾਲੋਚਨਾ/ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ:
* ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011)
* ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021)

by
ਬੁਨਿਆਦੀ ਤੌਰ ਤੇ ਮੈਂ ਪੰਜਾਬੀ ਭਾਸ਼ਾ ਦਾ ਮਾੜਾ-ਚੰਗਾ ਕਵੀ ਹਾਂ। ਨਾਲ ਦੀ ਨਾਲ ਇਸ