2 February 2023

ਇਹ ਰਣਜੀਤ ਸਿੰਘ ਨਹੀਂ!—-ਜਰਨੈਲ ਸਿੰਘ ਆਰਟਿਸਟ

          ਸ਼ੇਰ ਅਲੀ
<<<ਇਹ ਰਣਜੀਤ ਸਿੰਘ ਨਹੀਂ!
-ਜਰਨੈਲ ਸਿੰਘ ਆਰਟਿਸਟ-
 ਮਹਾਰਾਜਾ ਰਣਜੀਤ ਸਿੰਘ

ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਮਹਾਂ ਨਾਇਕ ਹੈ। ਜੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨੂੰ ਪੰਜਾਬ ਦਾ ਸੁਨਿਹਰੀ ਯੁਗ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਲਗਪਗ 40 ਸਾਲ ਦੇ ਲੰਮੇਂ ਸਮੇਂ ਦੇ ਉਸ ਦੇ ਰਾਜ ਭਾਗ ਦੌਰਾਨ ਪੰਜਾਬ ਵਿਚ ਖੁਸ਼ਹਾਲੀ ਆਈ, ਭਾਈਚਾਰਕ ਸਾਂਝ ਵਧੀ, ਹਿੰਦੂ ਮੁਸਲਮਾਨ ਸਿਖ ਆਪਸ ਵਿਚ ਸ਼ਾਂਤੀ ਨਾਲ ਰਹਿਣ ਲਗੇ। ਇਹ ਪੰਜਾਬ ਦੇ ਇਤਹਿਾਸ ਦਾ ਗੌਰਵਮਈ ਸਮਾਂ ਸੀ ਜਦੋਂ ਇੰਗਲੈਂਡ, ਫਰਾਂਸ, ਰੂਸ ਤੇ ਹੋਰ ਯੂਰਪੀ ਮੁਲਕਾਂ ਦੇ ਬਾਦਸ਼ਾਹਾਂ ਵਲੋਂ ਪੰਜਾਬ ਵਲ ਦੋਸਤੀ ਦਾ ਹੱਥ ਵਧਾਇਆ ਗਿਆ। ਇਉਂ ਰਣਜੀਤ ਸਿੰਘ ਪੰਜਾਬੀਆਂ ਦਾ ਹਰਮਨ ਪਿਆਰਾ ਮਹਾਰਾਜਾ ਬਣਿਆ।

ਪਿਛਲੇ 2 ਸਾਲਾਂ ਦੌਰਾਨ ਪੰਜਾਬੀਆਂ ਦੇ ਇਸ ਹਰਮਨ ਪਿਅਾਰੇ ਮਹਾਰਾਜੇ ਦੀ ਸ਼ਖਸੀਅਤ ਅਤੇ ਰਾਜਭਾਗ ਨੂੰ ਦਰਸਾਉਂਦੇ 5-6 ਚਿਤਰ ਬਣਾਏ। ਇਹਨਾਂ ਵਿੱਚੋਂ ਉਸਦੇ ਦਰਬਾਰੇ ਆਮ ਅਤੇ ਦਰਬਾਰੇ ਖ਼ਾਸ ਦੇ ਚਿਤਰ, ਜਿਹਨਾਂ ਵਿਚ ਇਕ ਅਜੀਤ ਵੀਕਲੀ ਦੇ ਡਾ: ਦਰਸ਼ਨ ਸੰਿਘ ਕੋਲ ਅਤੇ ਦੂਸਰਾ ਟੋਰਾਂਟੋ ਦੇ ਸ੍ਰੀ ਅਰਪਿੰਰ ਸਿੰਘ ਗਿੱਲ ਦੇ ਨਿੱਜੀ ਸੰਗ੍ਰਹਿ ਵਿਚ ਹੈ, ਦਾ ਭਾਈਚਾਰੇ ਅਤੇ ਮੀਡੀਏ ਵਿਚ ਭਰਪੂਰ ਚਰਚਾ ਅਤੇ ਸਵਾਗਤ ਹੋਇਆ। ਇਸੇ ਕਰਕੇ ਬਾਅਦ ਵਿਚ ਪ੍ਰਸ਼ੰਸਕਾਂ ਦੀ ਮੰਗ ਤੇ ਇਸ ਚਿਤਰ ਦੇ ਪ੍ਰਿੰਟ ਵੀ ਬਣਵਾਉਣੇ ਪਏ। ਇਸਤੋਂ ਬਾਅਦ ਜਦੋਂ ਵੀ ਦੋਸਤਾਂ ਮਿੱਤਰਾਂ ਜਾਂ ਹੋਰ ਸੱਜਣਾਂ ਨਾਲ ਮੁਲਾਕਾਤ ਹੋਣੀ ਤਾਂ ਉਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ “ਅਸਲੀ” ਕੈਮਰਾ ਤਸਵੀਰ ਬਾਰੇ ਗਲ ਕਰਨੀ। ਮੈਂ ਕਹਿਣਾ ਕਿ ਿਦਖਾਇੳ ਜਰੂਰ ਤੇ ਤਸਵੀਰ ਦੇਖਣ ਦਾ ਮੌਕਾ ਲਗਣਾ।

ਅਜ ਪਾਠਕਾਂ ਨਾਲ ਉਸ “ਅਸਲੀ” ਕੈਮਰਾ ਤਸਵੀਰ ਦੀ ਅਸਲੀਅਤ ਸਾਂਝੀ ਕਰਾਂਗੇ!

1991 ਜਾਂ 1992 ਦੀ ਗਲ ਹੈ। ਮੈਂ ਉਨੀਂ ਦਿਨੀਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸੰਬੰਧੀ ਅਜਾਇਬਘਰ ਬਨਾਉਣ ਦੇ ਇਕ ਪ੍ਰਾਜੈਕਟ ਵਾਸਤੇ ਇੰਗਲੈਂਡ ਗਿਆ ਹੋਇਆ ਸੀ। ਉਨੀਂ ਦਿਨੀਂ ਹੀ ਇਹ “ਅਸਲੀ” ਤਸਵੀਰ ਦੇਸ ਪ੍ਰਦੇਸ ਦੇ ਮੁੱਖ ਸਫੇ ਤੇ ਛਪੀ ਅਤੇ ਲੋਕਾਂ ਤਕ ਪਹੁੰਚੀ। ਨਾਲ ਹੀ ਅਖ਼ਬਾਰ ਵਿਚ ਤਸਵੀਰ ਦੀ ਅਸਲੀਅਤ ਤੇ ਸਚਾਈ ਬਾਰੇ ਵਾਦ ਵਿਵਾਦ ਸ਼ੂਰੂ ਹੋ ਗਿਆ। ਇਕ ਦਿਨ ਦੇਸ ਪ੍ਰਦੇਸ ਦੇ ਦਫ਼ਤਰ ਬੈਠਿਆਂ ਗਲਬਾਤ ਚਲਦਿਆਂ ਤਰਸੇਮ ਸਿੰਘ ਪੁਰੇਵਾਲ ਨੇ ਪੁਛਿਆ ‘ਤਸਵੀਰ ਅਸਲੀ ਹੈ?’ ਪਹਲਿਾਂ ਤਾਂ ਮੈਂ ਮਜ਼ਾਕੀਆ ਲਹਿਜੇ ਵਿਚ ਕਿਹਾ ਕਿ ਇਹ ਤਾਂ ਤੁਸੀਂ ਜਾਣੋ ਜਹਿਨਾ ਛਾਪੀ ਹੈ, ਫਿਰ ਗੰਭੀਰ ਹੁੰਦਿਅਾਂ ਕਿਹਾ ਕਿ ਇਹ ਤਸਵੀਰ ਤਾਂ 200% ਜਾਹਲੀ ਹੈ। ਇਹ ਮਹਾਰਾਜਾ ਰਣਜੀਤ ਸਿੰਘ ਤਾਂ ਨਹੀਂ ਹੋਰ ਭਾਂਵੇ ਕੋਈ ਹੋਵੇ। ਦਰਅਸਲ ਮੈਂ ਇਹ ਚਿਤਰ ਪਹਲਿਾਂ ਅੰਗਰੇਜ਼ੀ ਰਾਜ ਬਾਰੇ ਇਕ ਕਿਤਾਬ ਵਿਚ ਦੇਖ ਚੁਕਾ ਸੀ ਤੇ ਜਾਣਦਾ ਸੀ ਕ ਇਹ ਸ਼ਖ਼ਸ ਕੌਣ ਹੈ। ਖ਼ੈਰ ਗਲ ਆਈ ਗਈ ਹੋ ਗਈ ਤੇ ਮੈਂ ਵਾਪਸ ‘ਸਟਰੈਟਫੋਰਡ ਅਪਾਨ ਏਵਨ’ ਅਪਣੇ ਪਰਾਜੈਕਟ ਤੇ ਚਲੇ ਗਿਆ। ਇਸ ਦੌਰਾਨ ਅਖਬਾਰ ਵਿਚ ਤਸਵੀਰ ਬਾਰੇ ਬਹਿਸ ਤੇ ਵਾਦ ਵਿਵਾਦ ਜਾਰੀ ਰਿਹਾ।

ਇਕ ਦਿਨ ‘ਸਟਰੈਟਫੋਰਡ ਤੋਂ ਲੰਡਨ’ ਵਾਪਸ ਆਉਣ ਵੇਲੇ ਬਸ ਦਾ ਇਕ ਟਾਈਮ ਖੁੰਝ ਗਿਆ ਤੇ ਦੂਜੀ ਬਸ ਵਾਸਤੇ 2-3 ਘੰਟੇ ਇੰਤਜ਼ਾਰ ਕਰਨੀ ਪੈਣੀ ਸੀ। ਬਸ ਸਟਾਪ ਦੇ ਨਾਲ ਹੀ ਲਾਇਬਰੇਰੀ ਸੀ ਤੇ ਮੈਂ ਉਥੇ ਚਲਾ ਗਿਆ। ਇਤਹਿਾਸ ਵਿਚ ਰੁਚੀ ਹੋਣ ਕਾਰਨ ਮੈਂ ਉਸ ਸੈਕਸ਼ਨ ਵਿਚ ਚਲੇ ਗਿਆ ਤੇ ੳੁਥੇ ਮੇਰੀ ਨਿਗਾਹ ਦੂਜੀ ਅਫਗਾਨ ਜੰਗ ਬਾਰੇ ਕਿਤਾਬ ਤੇ ਪਈ। ਮੈਂ ਕਿਤਾਬ ਫਰੋਲਣ ਲਗ ਪਿਆ ਤੇ ਲਉ! ਉਹੀ ਮਹਾਰਾਜਾ ਰਣਜੀਤ ਸਿੰਘ ਦੀ “ਅਸਲੀ” ਤਸਵੀਰ ੳੁਸ ਵਿਚ ਸੀ, ਨਾਲ ਹੀ ‘ਇਲਸਟਰੇਟਡ ਲੰਡਨ ਨੀਊਜ਼’ ਵਿਚ ਉਸ “ਰਣਜੀਤ ਸਿੰਘ” ਬਾਰੇ ਛਪੇ ਕਾਰਟੂਨ। ਮੈਂ ਸਹਾਇਕ ਕੁੜੀ ਨੂੰ ਉਹਨਾਂ ਸਫਿਆਂ ਦੀ ਫੋਟੋ ਕਾਪੀ ਕਰਨ ਲਈ ਬੇਨਤੀ ਕੀਤੀ ਤੇ ਉਸਨੇ ਮੈਨੂੰ ਉਹ ਕਾਪੀਆਂ ਕਰ ਦਿਤੀਆਂ।

ਦਰਅਸਲ ਤਸਵੀਰ ਵਿਚਲਾ ਸ਼ਖਸ “ਸ਼ੇਰ ਅਲੀ” ਹੈ ਜੋ ਅਫਗਾਨਿਸਤਾਨ ਦੇ ਅਮੀਰ ਦੋਸਤ ਮੁਹੰਮਦ ਖਾਨ ਦਾ ਬੇਟਾ ਸੀ। ਦੋਸਤ ਮੁਹੰਮਦ ਖਾਨ ਦੁੱਰਾਨੀਆਂ ਦੇ ਬਾਰਕਜ਼ਈ ਕਬੀਲੇ ਦਾ ਸਰਦਾਰ ਸੀ। ਉਸਦਾ ਪ੍ਰਮੁਖ ਰੋਲ ਅਫਗਾਨਿਸਤਾਨ ੳੁਪਰ ਬਾਰਕਜ਼ਈ ਰਾਜ ਸਥਾਪਤ ਕਰਨ ਵਿਚ ਹੈ। 1863 ਵਿਚ ਉਸਦੀ ਮੌਤ ਮਗਰੋਂ ਰਾਜ ਭਾਗ ਲਈ ਜੱਦੋਜਹਦਿ ਮਗਰੋਂ 1869 ਤਕ ਸ਼ੇਰ ਅਲੀ ਨੇ ਤਖਤ ਤੇ ਅਪਣੀ ਪਕੜ ਮਜ਼ਬੂਤ ਕਰ ਲਈ। 1849 ਵਿਚ ਪੰਜਾਬ ਉਪਰ ਕਾਬਜ਼ ਹੋਣ ਮਗਰੋਂ ਅੰਗਰੇਜ਼ੀ ਰਾਜ ਕਲਕੱਤੇ ਤੋਂ ਲੈ ਕੇ ਹਿਮਾਲਾ ਦੀ ਤਲਹਟੀ ਤk ਪਸ਼ਤੂਨ ਇਲਾਕੇ ਤਕ ਫੈਲ ਚੁਕਾ ਸੀ। ਅਫਗਾਨਿਸਤਾਨ ਦੀ ਭੂਗੋਲਿਕ ਸਥਿਤੀ ਅਤਿ ਮਹੱਤਵਪੂਰਨ ਸੀ ਅਤੇ ਅੰਗਰੇਜ਼ ਰੂਸ ਦੇ ਵਧਦੇ ਪ੍ਰਭਾਵ ਕਾਰਨ ਫਿਕਰਮੰਦ ਸੀ। ਸ਼ੇਰ ਅਲੀ ਵੀ ਰਾਜ ਤੇ ਅਪਣੀ ਪਕੜ ਕਾਇਮ ਰਖਣਾ ਚਾਹੁੰਦਾ ਸੀ। 1869 ਵਿਚ ਸ਼ੇਰ ਅਲੀ ਦੀ ਬੇਨਤੀ ਤੇ ਅੰਬਾਲੇ ਉਸਦੀ ਇਕ ਮੁਲਾਕਾਤ ਅੰਗ੍ਰੇਜਾਂ ਨਾਲ ਹੋਈ ਜਿਸਦੀ ਇਹ ਫੋਟੋ ਹੈ। ਇਸੇ ਫੋਟੋ ਨੂੰ ਮਹਾਰਾਜਾ ਰਣਜੀਤ ਸਿੰਘ ਦੀ 1831 ਦੀ ਅਸਲੀ ਫੋਟੋ ਪ੍ਰਚਾਰ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ।

ਇਕ ਨਜ਼ਰ ਫੋਟੋਗਰਾਫੀ ਦੇ ਇਤਹਿਾਸ ਤੇ ਮਾਰਿਅਾਂ ਵੀ ਪਤਾ ਲਗਦਾ ਹੈ ਕਿ ਕਿਵੇਂ ਇਹ ਫੋਟੋ ਮਹਾਰਾਜਾ ਰਣਜੀਤ ਸਿੰਘ ਅਤੇ 1831 ਦੀ ਨਹੀਂ ਹੋ ਸਕਦੀ। ਫੋਟੋਗਰਾਫੀ ਦੀ ਸ਼ੁਰੂਆਤ ਅਗਸਤ 1839 ਵਿਚ ਯੂਰਪ ਵਿਚ ਹੋਈ ਅਤੇ ਇਸਤੋਂ 2 ਮਹੀਨੇ ਪਹਿਲਾਂ 28 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪੰਜਾਬ ਵਿਚ ਹੋ ਜਾਂਦੀ ਹੈ। ਹਿੰਦੋਸਤਾਨ ਵਿਚ ਫੋਟੋਗਰਾਫੀ 1840 ਵਿਚ ਕਲਕੱਤੇ ਸ਼ੂਰੂ ਹੋਈ। ਪੰਜਾਬ ਵਿਚ ਫੋਟੋਗਰਾਫੀ 1848-49 ਵਿਚ ਪਹੁੰਚੀ ਜਦੋਂ ਈਸਟ ਇੰਡੀਆ ਕੰਪਨੀ ਦਾ ਇਕ ਅੰਗਰੇਜ਼ ਸਰਜਨ ਡਾ. ਜਾਨ ਮੈੱਕਾਸ਼ ਫੀਰੋਜ਼ਪੁਰ ਤੈਨਾਤ ਹੋਇਆ। ਉਸਨੂ ਫੋਟੋਗਰਾਫੀ ਦਾ ਸ਼ੌਕ ਸੀ। ਸੋ ਇਸ ਸਾਰੇ ਇਤਹਿਾਸ ਨੂੰ ਦੇਖਦਿਅਾਂ ਸਹਿਜੇ ਹੀ ਪਤਾ ਲਗ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਕੋਈ ਕੈਮਰਾ ਫੋਟੋ ਹੋਣ ਦੀ ਉੱਕਾ ਹੀ ਕੋਈ ਸੰਭਾਵਨਾ ਹੀ ਨਹੀਂ।

ਇੱਥੇ ਪਾਠਕਾਂ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਸਲੀ ਚਿਤਰ ਮੌਜੂਦ ਹਨ ਜੋ ਉਸਨੂੰ ਸਾਹਮਣੇ ਬਿਠਾ ਕੇ ਚਿਤਰਕਾਰਾਂ ਨੇ ਬਣਾਏ। ਇਨਾਂ ਵਿੱਚੋਂ ਇਕ ਚਿਤਰ ਬਹੁਤ ਮਸ਼ਹੂਰ ਹੈ ਜਿਸ ਵਿਚ ਮਹਾਰਾਜਾ ਕੁਰਸੀ ਤੇ ਬੈਠਾ ਹੈ। ਇਹ ਸਾਈਡ ਪੋਜ਼ ਵਾਲਾ ਚਿਤਰ ਐਮਿਲੀ ਈਡਨ ਨੇ ਬਣਾਇਆ ਜੋ ਲਾਰਡ ਆਕਲੈਂਡ ਦੀ ਭੈਣ ਸੀ ਅਤੇ 1838 ਦੇ ਸਿਆਲਾਂ ਵਿਚ ਉਸ ਨਾਲ ਪੰਜਾਬ ਆਈ। ਐਮਿਲੀ ਦਰਬਾਰ ਦੇ ਠਾਠ ਬਾਠ ਤੋਂ ਬਹੁਤ ਪ੍ਰਭਾਵਤ ਹੋਈ ਅਤੇ ਉਸਨੇ ਰਣਜੀਤ ਸਿੰਘ ਅਤੇ ਸ਼ਹਿਜ਼ਾਦਿਅਾਂ ਸ਼ੇਰ ਸਿੰਘ, ਹੀਰਾ ਸਿੰਘ ਆਦਿ ਦੇ ਅਨੇਕਾਂ ਚਿਤਰ ਬਣਾਏ ਜੋ ਬਾਅਦ ਵਿਚ “ਪੋਰਟਰੇਟਸ ਆਫ ਪਰੰਿਸਜ਼ ਐਂਡ ਪੀਪਲ ਆਫ ਇੰਡੀਆ” ਕਿਤਾਬੀ ਐਲਬਮ ਰੂਪ ਵਿਚ ਛਪੇ। ਦੂਸਰਾ ਚਿਤਰ ਦਿੱਲੀ ਦੇ ਜੀਵਨ ਰਾਮ ਜਾਂ ਮੱਲ ਨੇ ਬਣਾਇਆ ਜਿਸ ਵਿਚ ਮਹਾਰਾਜਾ ਗੱਦੀ ਤੇ ਬੈਠਾ ਹੈ। ਇਹ ਚਿੱਤਰ “ਮਹਾਰਾਜਾ ਰਣਜੀਤ ਸੰਿਘ, ਪੈਟਰਨ ਆਫ ਆਰਟਸ” ਕਿਤਾਬ ਵਿਚ ਛਪਿਆ ਹੈ।

ਬਾਅਦ ਵਿਚ ‘ਦੇਸ ਪ੍ਰਦੇਸ’ ਅਖਬਾਰ ਵਿਚ ਵਿਟੋਰੀਆ ਐਲਬਰਟ ਮਿਊਜ਼ੀਅਮ ਲੰਡਨ ਦੇ ਕਿਊਰੇਟਰ ਦਾ ਖਤ ਵੀ ਛਪਿਆ ਕਿ ਇਹ ਚਿਤਰ ਮਹਾਰਾਜਾ ਰਣਜੀਤ ਸਿੰਘ ਦਾ ਨਹੀਂ!
***
ਜਰਨੈਲ ਸੰਿਘ ਆਰਟਿਸਟ
604 592 2652
jarnailarts@hotmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
(ਪਹਿਲੀ ਵਾਰ ਛਪਿਆ 13 ਸਤੰਬਰ 2007)
(ਦੂਜੀ ਵਾਰ ਛਪਿਆ 13 ਦਸੰਬਰ 2022)

***
964
***

About the author

ਜਰਨੈਲ ਸਿੰਘ ਆਰਟਿਸਟ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜਰਨੈਲ ਸਿੰਘ ਆਰਟਿਸਟ

View all posts by ਜਰਨੈਲ ਸਿੰਘ ਆਰਟਿਸਟ →