26 April 2024

ਗ਼ਜ਼ਲ—ਭੂਪਿੰਦਰ ਸੱਗੂ, ਵੁਲਵਰਹੈਂਪਟਨ ( ਯੂ. ਕੇ. )

-ਮਾਂ ਬੋਲੀ ਪੰਜਾਬੀ ਨੂੰ ਸਮਰਪਤ-
ਗ਼ਜ਼ਲ

ਪਰਦੇਸ ਜਾ ਰਿਹੈ ਜੇ ਅਪਣਾ ਖ਼ਿਆਲ ਰੱਖੀਂ ।
ਪੱਥਰਾਂ ‘ਚ ਆਪਣੇ ਦਿਲ ਦਾ ਸ਼ੀਸ਼ਾ ਸੰਭਾਲ਼ ਰੱਖੀਂ ।

ਅਪਣਾ ਅਦਬ ਧਿਆਈਂ ਪੂਜਾ ਗ਼ਜ਼ਲ ਦੀ ਕਰਨਾ ,
ਤੇ ਨਾਲ ਨਾਲ ਅਪਣਾ ਵਿਰਸਾ ਸੰਭਾਲ਼ ਰੱਖੀਂ ।

ਬੋਲੀਂ ਸਦਾ ਪੰਜਾਬੀ ਭੁੱਲੀਂ ਨਾ ਇਸ ਨੂੰ ਦਿਲ ‘ਚੋਂ ,
ਹੋਰਾਂ ਲਈ ਵੀ ਭਾਵੇਂ ਹਿਰਦਾ ਵਿਸ਼ਾਲ ਰੱਖੀਂ ।

ਸੁੱਕਣ ਕਦੇ ਨਾ ਦੇਵੀਂ ਪੰਜਾਬੀਅਤ ਦਾ ਬੂਟਾ ,
ਤੂੰ ਗਮਲਿਆਂ ‘ਚ ਭਾਵੇਂ ਪੌਦੇ ਵੀ ਪਾਲ ਰੱਖੀਂ ।

ਗੱਲ , ਅਮਨ ਦੀ ਤੂੰ ਤੋਰੀਂ ਨਫ਼ਰਤ ਤਿਆਗ ਦੇਵੀਂ ,
ਪਿੱਛੇ ਰਹੀਂ ਨਾ ਅਪਣੀ ਕੁੱਝ ਤੇਜ਼ ਚਾਲ ਰੱਖੀਂ ।

“ ਸੱਗੂ “ ਤੂੰ ਹਰ ਜਗ੍ਹਾ ‘ਤੇ ਉਲਫ਼ਤ ਦੇ ਗੀਤ ਗਾਉਣਾ ,
‘ ਨ੍ਹੇਰੇ ਨੂੰ ਦੂਰ ਕਰਨਾ ਬਲਦੀ ਮਸ਼ਾਲ ਰੱਖੀਂ ।

———————-੦————————

***
645
***

About the author

ਭੂਪਿੰਦਰ ਸਿੰਘ ਸੱਗੂ
ਭੂਪਿੰਦਰ ਸਿੰਘ ਸੱਗੂ, ਵੁਲਵਰਹੈਂਪਟਨ (ਯੂ.ਕੇ.)
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਭੂਪਿੰਦਰ ਸਿੰਘ ਸੱਗੂ, ਵੁਲਵਰਹੈਂਪਟਨ (ਯੂ.ਕੇ.)

View all posts by ਭੂਪਿੰਦਰ ਸਿੰਘ ਸੱਗੂ, ਵੁਲਵਰਹੈਂਪਟਨ (ਯੂ.ਕੇ.) →