24 April 2024

ਮਾਂ ਬੋਲੀ ਪੰਜਾਬੀ ਨੂੰ ਸਮਰਪਤ: ਪੰਜ ਕਵਿਤਾਵਾਂ—ਜਸਵੰਤ ਕੌਰ ਬੈਂਸ, ਲੈਸਟਰ ਯੂ. ਕੇ.

1. ਊੜਾ ਊਠ, 2. ਪਿੰਡ ਦੀਆਂ ਰਾਹਵਾਂ, 3. ਚੰਨਾਂ ਵੇ, 4. ਕਣਕਾਂ  ਅਤੇ 5. ਮਾਂ ਬੋਲੀਏ
1. ਊੜਾ ਊਠ

ਸਿੱਖੀ ਜਦੋਂ ਆਪਣੀ
ਮਾਂ ਬੋਲੀ
ਪਹਿਲੇ ਦਿਨ ਸਕੂਲ
ਵਿੱਚ ਜਾਕੇ।
ਸਭ ਤੋਂ ਪਹਿਲਾਂ,
ਸਿੱਖਿਆ ਸੀ,
ਊੜਾ ਊਠ।
ਗੱਲ ਹੈ ਇਹ ਮੇਰੀ,
ਬਿਲਕੁਲ ਸੱਚੀ,
ਰੱਤੀ ਨਹੀਂ ਮੈਂ
ਬੋਲਿਆ ਝੂਠ।
ਮੈਨੂੰ ਲੱਗੇ ਬੜਾ ਪਿਆਰਾ,
ਜਾਨਵਰ ਇਹ,
ਜੀਹਦੇ ਨਾਲ ਸ਼ੁਰੂ ਹੋਈ,
ਸਿੱਖਣੀ ਮੇਰੀ,
ਮਾਂ ਬੋਲੀ।
ਬੋਲਣ ਲੱਗੀ,
ਜਿਸਨੂੰ ਮੈਂ,
ਹਟੀ ਨਾ ਕਦੇ ਵੀ ਪਿੱਛੇ,
ਨਾ ਹੀ ਮੈਂ,
ਕਦੇ ਵੀ ਡੋਲੀ।
**
2. ਪਿੰਡ ਦੀਆਂ ਰਾਹਵਾਂ

ਮਾਏ ਨੀ,
ਇਨ੍ਹਾਂ ਰੁੱਖਾਂ ਦੀਆਂ,
ਨੇ ਠੰਡੀਆਂ ਛਾਵਾਂ।
ਜਾਪਣ ਇਹ ਮੇਰੇ
ਪਿੰਡ ਨੂੰ ਨੇ,
ਜਾਂਦੀਆਂ ਰਾਹਵਾਂ।
ਜੀ ਕਰਦਾ ਇਨ੍ਹਾਂ ਰੁੱਖਾਂ ਨੂੰ,
ਮੈਂ ਦਿਲ ਆਪਣੇ ਦਾ,
ਹਾਲ ਸੁਣਾਵਾਂ।
ਜਾਨਣ ਇਹ ਮੇਰੇ,
ਜਨਮ ਤੋਂ ,
ਮੇਰੇ ਸਭ,
ਹਊਕੇ ਤੇ ਹਾਵਾਂ।
ਦਿੰਦੇ ਸੀ ਇਹ ,
ਸਦਾ ਹੀ,
ਮੈਨੂੰ ਤੇਰੇ ਜਿਹੀਆਂ,
ਦੁਆਵਾਂ।
ਹੁਣ ਤੇਰੇ ਬਾਝੋਂ,
ਮਾਏ ਨੀ,
ਹੋਈਆਂ ਨੇ,
ਸਭੇ ਅੱਜ,
ਸੁੰਨੀਆਂ ਥਾਂਵਾਂ।
**

3. ਚੰਨਾਂ ਵੇ

ਚੰਨਾਂ ਮੈ ਤੇਰੀ ਚਾਨਣੀ,
ਕਿਤੇ ਲਵੀਂ ਨਾ ਇਹਨੂੰ ਲਕੋ।
ਤੇਰੀ ਬਿਰਹੋਂ ਦੇ ਵਿੱਚ ਸੋਹਣਿਆਂ,
ਕਿਤੇ ਕਮਲੀ ਨਾ ਜਾਵਾਂ ਹੋ।

ਤਾਰਿਆਂ ਦੀ ਛਾਵੇਂ ਗੱਲਾਂ,
ਤੇਰੇ ਨਾਲ ਕਰਦੀ।
ਰਾਤਾਂ ਦੇ ਹਨੇਰਿਆਂ ‘ਚ,
ਤੈਨੂੰ ਫਿਰਾਂ ਲੱਭਦੀ।
ਛੇਤੀ ਛੇਤੀ ਆਣ ਕੇ,
ਮੇਰੇ ਦੁੱਖਾਂ ਨੂੰ ਦੇਵੀਂ ਧੋ।
ਚੰਨਾਂ ਮੈਂ ਤੇਰੀ ਚਾਨਣੀ,
ਕਿਤੇ ਲਵੀਂ ਨਾ ਇਹਨੂੰ ਲਕੋ।

ਤੇਰੀਆਂ ਉਡੀਕਾਂ ਕਿਤੇ ,
ਲਾ ਨਾ ਦੇਵੀਂ ਦੇਰ ਵੇ।
ਹਰ ਰਾਤ ਬਾਦ ਆਵੇ,
ਸੰਦਲੀ ਸਵੇਰ ਵੇ।
ਜਦ ਤੈਨੂੰ ਦੂਰੋਂ ਤੱਕਦੀ,
ਜਾਵਾਂ ਤੇਰੇ ਵਿੱਚ ਹੀ ਖੋ।
ਚੰਨਾਂ ਮੈਂ ਤੇਰੀ ਚਾਨਣੀ,
ਕਿਤੇ ਲਵੀਂ ਨਾ ਇਹਨੂੰ ਲਕੋ।

ਆਵੇਗਾ ਜਦੋਂ ਹੋਣ ਫੇਰ,
ਮੁੱਕ ਜਾਣਗੀਆਂ ਦੂਰੀਆਂ।
ਦਿਲ ਦੀਆਂ ਸੱਧਰਾਂ ਸੱਭੇ,
ਹੋ ਜਾਣਗੀਆਂ ਪੂਰੀਆਂ।
ਖਿੱੜ ਜਾਵੇਗਾ ਵਿਹੜਾ ਸਾਡਾ,
ਆਵੇਗੀ ਫੁੱਲਾਂ ਦੀ ਖੁਸ਼ਬੋ।
ਚੰਨਾਂ ਵੇ ਮੈਂ ਤੇਰੀ ਚਾਨਣੀ,
ਕਿਤੇ ਲਵੀਂ ਨਾ ਇਹਨੂੰ ਲਕੋ।
**

4. ਕਣਕਾਂ

ਕਣਕਾਂ ਦਾ ਰੰਗ ਸੁਨਹਿਰੀ,
ਅੱਜ ਆਖਣ ਬੱਲੀਆਂ।
ਅਸੀਂ ਤੱਪੀਏ ਸਿਖਰ ਦੁਪਹਿਰੀ,
ਖੇਤਾਂ ਵਿੱਚ ਕੱਲੀਆਂ।

ਤੂੰ ਛੱਡ ਕੇ ਸਾਨੂੰ ਕੱਲੇ,
ਜਾ ਕੇ ਬੈਠਾ ਦੂਰੇ।
ਹਰ ਇੱਕ ਖੇਤ ਦਾ ਬੂਟਾ,
ਮਿਲਣੇ ਨੂੰ ਝੂਰੇ।
ਤੱਕ ਤੱਕ ਤੇਰੀਆਂ ਰਾਹਾਂ,
ਹੋ ਗਈਆਂ ਝੱਲੀਆਂ।
ਕਣਕਾਂ ਦਾ ਰੰਗ ਸੁਨਹਿਰੀ,
ਅੱਜ ਆਖਣ ਬੱਲੀਆਂ।

ਅਸੀਂ ਤੇਰੇ ਬਾਝੋਂ ਵੇ,
ਪਾਣੀ ਲਈ ਤ੍ਰਿਹਾਏ।
ਸਾਡੇ ਚਿਹਰੇ ਵੀ ਨੇ ਹੋਏ,
ਸੁੱਕ ਸੁੱਕ ਮੁਰਝਾਏ।
ਦਿਨ ਬੀਤ ਗਏ ਨੇ ਸਾਰੇ,
ਹੁਣ ਤਰਕਾਲਾਂ ਢਲੀਆਂ।
ਕਣਕਾਂ ਦਾ ਰੰਗ ਸੁਨਹਿਰੀ,
ਅੱਜ ਆਖਣ ਬੱਲੀਆਂ।

ਅਸੀਂ ਉਡੀਕਾਂ ਕਰਕੇ ਥੱਕੀਆਂ,
ਦਿਨ ਵਾਢੀ ਦੇ ਆਏ।
ਹੁਣ ਤੁਰ ਜਾਣਾ ਅਸੀਂ ਦੂਰੇ,
ਤੂੰ ਨਾ ਫੇਰੇ ਪਾਏ,
ਹਵਾਵਾਂ ਦੇ ਹੱਥ ਤੇਰੇ ਲਈ,
ਚਿੱਠੀਆਂ ਵੀ ਘੱਲੀਆਂ।
ਕਣਕਾਂ ਦਾ ਰੰਗ ਸੁਨਹਿਰੀ,
ਅੱਜ ਆਖਣ ਬੱਲੀਆਂ।
**

5. ਮਾਂ ਬੋਲੀਏ

ਪੰਜਾਬੀਏ ਮਾਂ ਬੋਲੀਏ ਨੀ,
ਐਨਾ ਤੈਨੂੰ ਪਿਆਰ ਦਿਆਂ।
ਤੋੜ ਕੇ ਤਾਰਾ ਅੰਬਰਾਂ ਦਾ,
ਮੱਥੇ ਤੇ ਬਿੰਦੀ ਸ਼ਿੰਗਾਰ ਦਿਆਂ।
ਗੁਲਾਬ ਦੇ ਤਾਜ਼ੇ ਫੁੱਲਾਂ ਦੀ,
ਮਹਿਕ ਤੇਰੇ ਤੇ ਖਿਲਾਰ ਦਿਆਂ।
ਤੇਰਿਆਂ ਅੱਖਰਾਂ ਦੇ ਉੱਤੇ,
ਸੂਰਜੀ ਕਿਰਨਾਂ ਵਿਖਾਰ ਦਿਆਂ।
ਜੜ ਕੇ ਹੀਰਿਆਂ ਦੇ ਨਾਲ,
ਤੈਨੂੰ ਜੜਾਊ ਹਾਰ ਦਿਆਂ।
ਸੰਗੀਤ ਹਵਾਵਾਂ ਤੋਂ ਲੈ ਕੇ,
ਸਾਜ਼ ਲਈ ਸਿਤਾਰ ਦਿਆਂ।
ਸਿੱਪ ਦੇ ਮੋਤੀਆਂ ਤੋਂ ਲੈ ਕੇ,
ਸੱਚਾ ਤੈਨੂੰ ਸਤਿਕਾਰ ਦਿਆਂ।
   ਪੰਜਾਬੀਏ ਮਾਂ ਬੋਲੀਏ ਨੀ…….
**
ਜਸਵੰਤ ਕੌਰ ਬੈਂਸ
ਲੈਸਟਰ , ਯੂ ਕੇ

***
649
***

About the author

ਜਸਵੰਤ ਕੌਰ ਕੰਗ ਬੈਂਸ
00447533370268 | jaswantbains1959@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਾਂ: ਜਸਵੰਤ ਕੌਰ ਬੈਂਸ
ਪਿਤਾ ਦਾ ਨਾਮ: ਸ. ਨਵਨੀਤ ਸਿੰਘ ਕੰਗ
ਮਾਤਾ ਦਾ ਨਾਮ: ਰਵਿੰਦਰ ਕੌਰ ਕੰਗ
ਪਿੰਡ: ਖਮਾਣੋਂ ਮੰਡੀ - ਜਿਲ੍ਹਾ ਫਤਿਹਗੜ੍ਹ ਸਾਹਿਬ,ਪੰਜਾਬ
Jaswant Kaur Bains W/O Harwinder Singh, Leicester, UK

ਵਿੱਦਿਆ :- Supporting Learners Early Years The University Of Northampton ਸਪੋਰਟਿੰਗ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ ( ਦ. ਯੂਨੀਵਰਸਟੀ ਔਫ ਨੌਰਥੈਮਟਿਨ )
- ਸਰਟੀਫ਼ਿਕੇਟ ਫਾਰ ਟੀਚਰਜ਼( Post 16), Health And Social Care Diploma ਹੈਲਥ ਐਂਡ ਸ਼ੋਸਲ ਕੇਅਰ ਡਿਪਲੋਮਾ, National Vocational Qualification In Childcare (NVQ Level 3)ਨੈਸ਼ਨਲ ਵੋਕੇਸ਼ਨਲ ਕੁਆਲੀਫਿਕੇਸ਼ਨ ਲੈਵਲ 3, Special Educational Needs Coordinator Training ਸਪੈਸ਼ਲ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ, ਪਲੇਅ ਵਰਕ ਵਿਦ ਚਿਲਡਰਨ ਓਵਰ ਫਾਈਵ (ਕੋਰਸ) Playwork With Children Over Five, ਹੈਲਥ ਐਂਡ ਸੇਫਟੀ ਟ੍ਰੇਨਿੰਗ, ਸੇਫ਼ ਗਾਰਡਿੰਗ ਐਡਲਟਸ ਟ੍ਰੇਨਿੰਗ,  ਫ਼ਾਇਰ ਸੇਫਟੀ ਟ੍ਰੇਨਿੰਗ, ਡੈਟਾ ਪ੍ਰੋਟੈਕਸ਼ਨ ਟ੍ਰੇਨਿੰਗ, ਫੱਸਟ ਏਡ ਟ੍ਰੇਨਿੰਗ, ਜੀ ਸੀ ਐਸ ਈ (ਪੰਜਾਬੀ A Star), ਏ ਐਸ ਲੈਵਲ ( ਪੰਜਾਬੀ A),  ਏ ਲੈਵਲ ( ਪੰਜਾਬੀ A Star), ਪੰਜਾਬ ਹੋਮ ਗਾਰਡਜ਼ ਸਿਵਲੀਅਨ ਰਾਈਫਲ ਸਿਖਲਾਈ ਸਕੀਮ ਯੋਗਤਾ ਸਰਟੀਫ਼ਿਕੇਟ
ਮੋਬਾਇਲ ਨੰਬਰ : 00447533370268
Email: jaswantbains1959@gmail.com

ਕਿੱਤਾ: -Adult Learning Disability Group Coordinator.-Guru Tegh Bahadur Gurdwara Sahib receptionist ਸ੍ਰੀ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਰੀਸੈਪਸ਼ਨਿਸਟ -Radio Presenter ਰੇਡੀਓ ਪ੍ਰਜ਼ੈਂਟਰ-writer, Poetess ਲੇਖਕ, ਕਵਿਤਰੀ-Nursery Teacher ਨਰਸਰੀ ਟੀਚਰ-Panjabi Teacher ਪੰਜਾਬੀ ਟੀਚਰ

ਸਾਹਿਤਕ ਗਰੁੱਪ :-ਸੁਨਿਹਰੇ ਲਫ਼ਜ਼ ਅੰਤਰਰਾਸ਼ਟਰੀ (ਸੰਸਥਾਪਕ)-ਸ਼ਾਇਰੀ ਦੇ ਅੰਗ-ਸੰਗ(ਸੰਸਥਾਪਕ)
ਪ੍ਰਕਾਸ਼ਨਾਵਾਂ/ਕਾਵਿ ਸੰਗ੍ਰਹਿ:
1. ਕਾਲੀ ਲੋਈ 2004, 2. ਸੰਧੂਰੀ ਮਿੱਟੀ ਦੀ ਖੁਸ਼ਬੋ 2007, 3. ਕਿਸ ਰਿਸ਼ਤੇ ਤੇ ਮਾਣ ਕਰਾਂ 2009, 4. ਮੈਂ ਵੱਸਦੀ ਤੇਰੇ ਸਾਹਾਂ ਵਿੱਚ 2021, 5. ਹਨੇਰੇ ਪੰਧਾਂ ਦੀ ਲੋਅ 2021
ਸੰਪਾਦਿਤ ਕੀਤਾ ਸਾਂਝਾਂ ਕਾਵਿ ਸੰਗ੍ਰਹਿ: 1. ਕਦੋਂ ਮਿਲੇਗੀ ਪ੍ਰਵਾਜ਼
ਸੰਪਾਦਕ ਕੀਤੇ ਕਹਾਣੀ ਅਤੇ ਲੇਖ ਸੰਗ੍ਰਹਿ: 1. ਜਾਣਾ ਏ ਉਸ ਪਾਰ 2. ਰੂਹ ਦੀ ਚੀਖ
ਆਉਣ ਵਾਲਾ ਨਵਾਂ ਕਾਵਿ ਸੰਗ੍ਰਹਿ 2022 ਵਿੱਚ1. ਓੜ ਲਈ ਫੁਲਕਾਰੀ, 2. ਮਨ ਮੋਤੀ (ਸ਼ਾਇਰੀ
ਆਉਣ ਵਾਲੀ ਸਾਂਝੀ ਪੁਸਤਕ ਸੰਪਾਦਕ ਕੀਤੀ 2022 ਵਿੱਚ: 1.ਆਧੁਨਿਕ ਲੋਕ ਬੋਲੀਆਂ

ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ: 1. ਧੀਆਂ ਧੀਆਣੀਆਂ ( ਪੰਜਾਬੀ ਸੱਥ), 2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ), 3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ), 4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ), 5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ), 6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ
ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ:
1. ਧੀਆਂ ਧੀਆਣੀਆਂ ( ਪੰਜਾਬੀ ਸੱਥ)2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ)3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ)4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ)5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ)6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ)
ਬੇਅੰਤ ਪੁਰਸਕਾਰ/ਅਵਾਰਡ/ ਮਾਨ ਸਨਮਾਨ/ ਸਨਮਾਨ ਪੱਤਰ ਪਰਾਪਤ (ਬੜੀ ਲੰਬੀ ਸੂਚੀ) ਅਤੇ ਮੀਡੀਆ ਪ੍ਰਸਾਰਿਣ ਪ੍ਰੋਗਰਾਮ/ਰੇਡੀਓ ਪ੍ਰਜ਼ੈਟਰ

ਜਸਵੰਤ ਕੌਰ ਕੰਗ ਬੈਂਸ

ਨਾਂ: ਜਸਵੰਤ ਕੌਰ ਬੈਂਸ ਪਿਤਾ ਦਾ ਨਾਮ: ਸ. ਨਵਨੀਤ ਸਿੰਘ ਕੰਗ ਮਾਤਾ ਦਾ ਨਾਮ: ਰਵਿੰਦਰ ਕੌਰ ਕੰਗ ਪਿੰਡ: ਖਮਾਣੋਂ ਮੰਡੀ - ਜਿਲ੍ਹਾ ਫਤਿਹਗੜ੍ਹ ਸਾਹਿਬ,ਪੰਜਾਬ Jaswant Kaur Bains W/O Harwinder Singh, Leicester, UK ਵਿੱਦਿਆ :- Supporting Learners Early Years The University Of Northampton ਸਪੋਰਟਿੰਗ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ ( ਦ. ਯੂਨੀਵਰਸਟੀ ਔਫ ਨੌਰਥੈਮਟਿਨ ) - ਸਰਟੀਫ਼ਿਕੇਟ ਫਾਰ ਟੀਚਰਜ਼( Post 16), Health And Social Care Diploma ਹੈਲਥ ਐਂਡ ਸ਼ੋਸਲ ਕੇਅਰ ਡਿਪਲੋਮਾ, National Vocational Qualification In Childcare (NVQ Level 3)ਨੈਸ਼ਨਲ ਵੋਕੇਸ਼ਨਲ ਕੁਆਲੀਫਿਕੇਸ਼ਨ ਲੈਵਲ 3, Special Educational Needs Coordinator Training ਸਪੈਸ਼ਲ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ, ਪਲੇਅ ਵਰਕ ਵਿਦ ਚਿਲਡਰਨ ਓਵਰ ਫਾਈਵ (ਕੋਰਸ) Playwork With Children Over Five, ਹੈਲਥ ਐਂਡ ਸੇਫਟੀ ਟ੍ਰੇਨਿੰਗ, ਸੇਫ਼ ਗਾਰਡਿੰਗ ਐਡਲਟਸ ਟ੍ਰੇਨਿੰਗ,  ਫ਼ਾਇਰ ਸੇਫਟੀ ਟ੍ਰੇਨਿੰਗ, ਡੈਟਾ ਪ੍ਰੋਟੈਕਸ਼ਨ ਟ੍ਰੇਨਿੰਗ, ਫੱਸਟ ਏਡ ਟ੍ਰੇਨਿੰਗ, ਜੀ ਸੀ ਐਸ ਈ (ਪੰਜਾਬੀ A Star), ਏ ਐਸ ਲੈਵਲ ( ਪੰਜਾਬੀ A),  ਏ ਲੈਵਲ ( ਪੰਜਾਬੀ A Star), ਪੰਜਾਬ ਹੋਮ ਗਾਰਡਜ਼ ਸਿਵਲੀਅਨ ਰਾਈਫਲ ਸਿਖਲਾਈ ਸਕੀਮ ਯੋਗਤਾ ਸਰਟੀਫ਼ਿਕੇਟ ਮੋਬਾਇਲ ਨੰਬਰ : 00447533370268 Email: jaswantbains1959@gmail.com ਕਿੱਤਾ: -Adult Learning Disability Group Coordinator.-Guru Tegh Bahadur Gurdwara Sahib receptionist ਸ੍ਰੀ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਰੀਸੈਪਸ਼ਨਿਸਟ -Radio Presenter ਰੇਡੀਓ ਪ੍ਰਜ਼ੈਂਟਰ-writer, Poetess ਲੇਖਕ, ਕਵਿਤਰੀ-Nursery Teacher ਨਰਸਰੀ ਟੀਚਰ-Panjabi Teacher ਪੰਜਾਬੀ ਟੀਚਰ ਸਾਹਿਤਕ ਗਰੁੱਪ :-ਸੁਨਿਹਰੇ ਲਫ਼ਜ਼ ਅੰਤਰਰਾਸ਼ਟਰੀ (ਸੰਸਥਾਪਕ)-ਸ਼ਾਇਰੀ ਦੇ ਅੰਗ-ਸੰਗ(ਸੰਸਥਾਪਕ) ਪ੍ਰਕਾਸ਼ਨਾਵਾਂ/ਕਾਵਿ ਸੰਗ੍ਰਹਿ: 1. ਕਾਲੀ ਲੋਈ 2004, 2. ਸੰਧੂਰੀ ਮਿੱਟੀ ਦੀ ਖੁਸ਼ਬੋ 2007, 3. ਕਿਸ ਰਿਸ਼ਤੇ ਤੇ ਮਾਣ ਕਰਾਂ 2009, 4. ਮੈਂ ਵੱਸਦੀ ਤੇਰੇ ਸਾਹਾਂ ਵਿੱਚ 2021, 5. ਹਨੇਰੇ ਪੰਧਾਂ ਦੀ ਲੋਅ 2021 ਸੰਪਾਦਿਤ ਕੀਤਾ ਸਾਂਝਾਂ ਕਾਵਿ ਸੰਗ੍ਰਹਿ: 1. ਕਦੋਂ ਮਿਲੇਗੀ ਪ੍ਰਵਾਜ਼ ਸੰਪਾਦਕ ਕੀਤੇ ਕਹਾਣੀ ਅਤੇ ਲੇਖ ਸੰਗ੍ਰਹਿ: 1. ਜਾਣਾ ਏ ਉਸ ਪਾਰ 2. ਰੂਹ ਦੀ ਚੀਖ ਆਉਣ ਵਾਲਾ ਨਵਾਂ ਕਾਵਿ ਸੰਗ੍ਰਹਿ 2022 ਵਿੱਚ1. ਓੜ ਲਈ ਫੁਲਕਾਰੀ, 2. ਮਨ ਮੋਤੀ (ਸ਼ਾਇਰੀ ਆਉਣ ਵਾਲੀ ਸਾਂਝੀ ਪੁਸਤਕ ਸੰਪਾਦਕ ਕੀਤੀ 2022 ਵਿੱਚ: 1.ਆਧੁਨਿਕ ਲੋਕ ਬੋਲੀਆਂ ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ: 1. ਧੀਆਂ ਧੀਆਣੀਆਂ ( ਪੰਜਾਬੀ ਸੱਥ), 2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ), 3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ), 4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ), 5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ), 6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ: 1. ਧੀਆਂ ਧੀਆਣੀਆਂ ( ਪੰਜਾਬੀ ਸੱਥ)2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ)3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ)4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ)5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ)6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ) ਬੇਅੰਤ ਪੁਰਸਕਾਰ/ਅਵਾਰਡ/ ਮਾਨ ਸਨਮਾਨ/ ਸਨਮਾਨ ਪੱਤਰ ਪਰਾਪਤ (ਬੜੀ ਲੰਬੀ ਸੂਚੀ) ਅਤੇ ਮੀਡੀਆ ਪ੍ਰਸਾਰਿਣ ਪ੍ਰੋਗਰਾਮ/ਰੇਡੀਓ ਪ੍ਰਜ਼ੈਟਰ

View all posts by ਜਸਵੰਤ ਕੌਰ ਕੰਗ ਬੈਂਸ →