27 April 2024

ਹਾਜ਼ਰ ਹਨ: ਜਸਵੰਤ ਕੌਰ ਬੈਂਸ ਦੀਆਂ ਸੱਤ ਕਵਿਤਾਵਾਂ

ਜਸਵੰਤ ਕੌਰ ਬੈਂਸ ਦੀਆਂ ਸੱਤ ਕਵਿਤਾਵਾਂ:
1. ਖਾਲਸਾ, 2. ਬਨੇਰੇ ਤੇ, 3. ਰਾਹਗੀਰ, 4. ਬੰਜਰ, 5. ਝਲਕ, 6. ਸੱਜਣ ਪੁਰਖ ਅਤੇ 7. ਉਲਝੇ ਤੰਦ
1. ਖਾਲਸਾ

ਜਦੋਂ ਦੁਨੀਆਂ ਤੇ ਕੋਈ,
ਭੀੜ ਪੈਂਦੀ।
ਅੱਗੇ ਆਉਂਦਾ ਏ ਮੇਰਾ,
ਮਹਾਨ ਖਾਲਸਾ।
ਲੋੜਵੰਦਾ ਨੂੰ ਦੁੱਖ,
ਨਾ ਸਹਿਣ ਦਿੰਦਾ।
ਆਪਣੀ ਕਮਾਈ ਚੋਂ,
ਦਿੰਦਾ ਏ ਦਾਨ ਖਾਲਸਾ।
ਗੁਰੂਆਂ ਨੇ ਕੀਤੀਆਂ ਨੇ,
ਰਹਿਮਤਾਂ ਇਸ ਉੱਪਰ।
ਵਧਾਵੇ ਸਿੱਖੀ ਦੀ,
ਹਰ ਥਾਂ ਸ਼ਾਨ ਖਾਲਸਾ।
ਧੀਆਂ ਭੈਣਾਂ ਦੀ ਕਰਦਾ ਏ,
ਇੱਜ਼ਤਾਂ ਦੀ ਰਾਖੀ।
ਆਪਣੀ ਵਾਰਦਾ ਏ,
ਦੇਸ਼ ਲਈ ਜਾਨ ਖਾਲਸਾ।
*

2. ਬਨੇਰੇ ਤੇ

ਤੇਰੇ ਬਨੇਰੇ ਤੇ ਅੱਜ,
ਸੱਜ ਰਿਹਾ ਦੀਵਾ।
ਘਰ ਰੋਸ਼ਨ ਕਰਨ ਲਈ,
ਮੱਘ ਰਿਹਾ ਦੀਵਾ।
ਸੋਹਣਾ ਅੱਜ ਬਹੁਤ ਹੀ,
ਲੱਗ ਰਿਹਾ ਦੀਵਾ।
ਸਘੰਰਸ਼ ਵਿੱਚ ਵੀ
ਅੱਜ,ਜੋਸ਼ ਨਾਲ,
ਦੱਗ-ਦੱਗ ਰਿਹਾ ਦੀਵਾ।
ਸਾਝਾ ਚਾਨਣ ਵੰਡਦਾ,
ਨਹੀਂ ਕਿਸੇ ਦੇ ਪਿੱਛੇ,
ਲੱਗ ਰਿਹਾ ਦੀਵਾ।
ਕਿਸਾਨਾਂ ਦੇ ਹੌਸਲੇ,
ਮਘਾਉਣ ਲਈ,
ਦੇ ਅੱਗ ਰਿਹਾ ਦੀਵਾ।
ਤੇਲ ਦੀ ਬੱਤੀ ਨੂੰ ,
ਖੁਸ਼ੀ ਨਾਲ,
ਦੇ ਝੱਗ ਰਿਹਾ ਦੀਵਾ।
ਹਰ ਮਨੁੱਖ ਦੀ
ਅੱਜ ਟੋਹ,
ਰਗ-ਰਗ ਰਿਹਾ ਦੀਵਾ।
ਗੁਰੂ ਘਰਾਂ ਵਿੱਚ
ਚਾਰੇ ਪਾਸੇ,
ਜਗ-ਮਗ
ਜਗ ਰਿਹਾ ਦੀਵਾ।
*

3. ਰਾਹਗੀਰ

ਲੰਬੇ ਸਫਰ ਵਿੱਚ,
ਰਾਹਗੀਰ,
ਸਾਨੂੰ ਬੜੇ ਮਿਲਦੇ ਰਹੇ।
ਜ਼ਿੰਦਗੀ ਭਰ,
ਇਹੋ ਸਿਲਸਿਲੇ,
ਚੱਲਦੇ ਰਹੇ।
ਦੂਰ ਦੂਰ ਤੀਕ,
ਸਭ ਨੂੰ ਅਸੀਂ,
ਨਿਹਾਰਦੇ ਰਹੇ।
ਬਾਜ਼ੀ ਜਿੱਤ ਕੇ ਵੀ,
ਅਸੀਂ ਵਾਰ ਵਾਰ,
ਹਾਰਦੇ ਰਹੇ।
ਵਕਤ ਆਪਣਿਆਂ ਵਿੱਚ ਵੀ,
ਬੇਗਾਨਿਆਂ ਜਿਹਾ,
ਗੁਜ਼ਾਰਦੇ ਰਹੇ।
ਲੋਕੀਂ ਪੈਰਾਂ ਵਿੱਚ,
ਕੰਡੇ ਵੀ,
ਖਿਲਾਰਦੇ ਰਹੇ।
ਅਸੀਂ ਫੇਰ ਵੀ ਰੋਜ਼,
ਹੱਸ ਕੇ ਵਕਤ,
ਗੁਜ਼ਾਰਦੇ ਰਹੇ।
ਗੱਲਾਂ ਸੁਣ ਕੇ ਵੀ,
ਵਾਰ ਵਾਰ ਟਾਲਦੇ ਰਹੇ।
*

4. ਬੰਜਰ

ਜੀ ਕਰਦਾ,
ਪੁੱਛਾਂ ਜਾ ਕੇ,
ਕਾਲੇ ਬੱਦਲ਼ਾਂ ਕੋਲੋਂ ।
ਮਾਰ ਕੇ ਉੱਚੀ,
ਮੈਂ ਉਡਾਰੀ।
ਮੇਰੇ ਪੰਜਾਬ ਦੀ,
ਧਰਤੀ ਕਿਉਂ ਹੈ,
ਬੰਜਰ ਅਤੇ ਤ੍ਰਿਹਾਈ ,
ਕਿਉਂ ਹੈ,
ਥੱਕੀ ਤੇ ਹਾਰੀ।
ਕਿਉਂ ਲੱਗਦੀ ਹੈ,
ਛਾਈ ਹੈ ਉਦਾਸੀ,
ਚੁੱਪ ਹੋਈ ਏ,
ਕਾਇਨਾਤ,
ਵੀ ਸਾਰੀ।
*

5. ਝਲਕ

ਖੁਸ਼ੀ ਦੀ ਲਹਿਰ,
ਕੁਝ ਉੱਠੀ,
ਸੀ ਇਸ ਤਰ੍ਹਾਂ।
ਦੇਖਿਆ ਜਦੋਂ ਉਸਦੀ,
ਇੱਕ ਝਲਕ ਨੂੰ
ਨਜ਼ਰ ਆਇਆ ਜਿਉਂ,
ਸੁੰਦਰ ਮੰਜ਼ਰ,
ਝੱਪਕ ਕੇ ਦੇਖਿਆ,
ਅਚਾਨਕ ਆਪਣੀ
ਪਲਕ ਨੂੰ ।
*
6. ਸੱਜਣ ਪੁਰਖ

ਬਹੁਤ ਮੁਸ਼ਕਲ ਹੋਣਾ ਸੀ,
ਕਿਵੇਂ ਕੱਲੇ-ਕੱਲੇ ਦੀ ਮਦਦ,
ਕਰਦਾ ਆਪ ਆ ਕੇ ਭਗਵਾਨ।
ਪਾਲਣ ਪੋਸਣ ਲਈ ਉਸਨੇ,
ਮਾਤਾ ਪਿਤਾ ਨੂੰ ਭੇਜਿਆ।
ਜੋ ਰੱਖਦੇ ਨੇ ਔਲਾਦ ਦਾ,
ਆਪ ਪੂਰਾ ਧਿਆਨ।
ਖਾਣ ਪੀਣ ਲਈ,
ਅੰਨ ਉਗਾਉਣ ਲਈ ਭੇਜਿਆ,
ਧਰਤੀ ਤੇ ਆਪ ਉਸਨੇ,
ਅੰਨ-ਦਾਤਾ ਮਿਹਨਤੀ ਕਿਸਾਨ।
ਆਪਣੇ ਆਪਣੇ ਦੇਸ਼ ਦੀ ਰਾਖੀ ਲਈ
ਉਸ ਨੇ ਆਪ ਪੈਦਾ ਕੀਤੇ ਨੇ,
ਧਰਤੀ ਦੇ ਰਾਖੇ ਜਵਾਨ।
ਗ਼ਰੀਬਾਂ ਦੀ ਰੱਖਿਆਂ ਲਈ ਵੀ,
ਭੇਜੇ ਨੇ ਉਸਨੇ ਪੰਜਾਬੀ ਸੂਰਮੇਂ,ਸੱਜਣ ਪੁਰਖ,
ਪਹੁੰਚਣ ਜੋ ਆਵੇ ਜਦੋਂ ਕੁਦਰਤੀ ਕਰੋਪੀ,
ਭੁੱਖਮਰੀ ਜਾਂ ਕੋਈ ਵੀ ਮਾਹਾਂਮਾਰੀ,
ਕਰਦੇ ਨੇ ਜੋ ਸੇਵਾ ਅਤੇ ਦਾਨ।
*
7. ਉਲਝੇ ਤੰਦ

ਦਿਨ ਰਾਤ ਮਿਹਨਤ ਕੀਤੀ,
ਪਾਏ ਤੰਦ ਚਰਖੇ ਦੇ,
ਕੱਤ ਕੱਤ ਪੂਣੀਆਂ,
ਲਾ ਦਿੱਤੇ ਢੇਰ।
ਲਾਹਿਆ ਗਲੋਟਾ ਤਾਂ
ਉਲਝ ਗਈ ਤਾਣੀ ਛੇਤੀ।
ਕੀਤੀ ਮਿਹਨਤ,
ਹੋ ਗਈ ਅਜਾਈ,
ਲੱਗੇ ਹੋ ਗਈ ਹੁਣ ਦੇਰ।
ਮੁੜ ਬੜੀ ਮੁਸ਼ਕਲ ਨਾਲ,
ਪਾਏ ਤੰਦ ,
ਮੁੜ ਫੇਰ ਇੱਕ ਵਾਰ,
ਨਾਲੇ ਘੋਖਿਆ ਚੁਫੇਰਾ,
ਦੇਖਿਆ ਇਹ ਤਾਂ,
ਸੀ ਤੱਕਲ਼ੇ ਦਾ ਹੀ ਹੇਰ-ਫੇਰ।
ਦੇਖ ਕੇ ਹੈਰਾਨ ਹੋਇਆ,
ਆਬਾਦ ਹੋਇਆ,
ਚਰਖੇ ਦਾ ਘੇਰਾ,
ਜਦੋਂ ਦੇਖੇ ਹਰ ਪਾਸੇ ਮੁੜ,
ਗਲੋਟਿਆਂ ਦੇ,
ਲੱਗੇ ਵੱਡੇ ਵੱਡੇ ਢੇਰ।
ਮੁੜ ਬਣਿਆ ਤਾਣਾ ਬਾਣਾ,
ਲੈ ਕੇ ਆਇਆ,
ਰੋਸ਼ਨੀ ਸਭ ਲਈ,
ਹੋ ਜਾਵੇ ਸ਼ਾਇਦ
ਹੁਣ ਫੇਰ ਸੰਦਲੀ ਸਵੇਰ।
**

ਜਸਵੰਤ ਕੌਰ ਬੈਂਸ
ਲੈਸਟਰ ਯੂ ਕੇ

***
790
***

About the author

ਜਸਵੰਤ ਕੌਰ ਕੰਗ ਬੈਂਸ
00447533370268 | jaswantbains1959@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਾਂ: ਜਸਵੰਤ ਕੌਰ ਬੈਂਸ
ਪਿਤਾ ਦਾ ਨਾਮ: ਸ. ਨਵਨੀਤ ਸਿੰਘ ਕੰਗ
ਮਾਤਾ ਦਾ ਨਾਮ: ਰਵਿੰਦਰ ਕੌਰ ਕੰਗ
ਪਿੰਡ: ਖਮਾਣੋਂ ਮੰਡੀ - ਜਿਲ੍ਹਾ ਫਤਿਹਗੜ੍ਹ ਸਾਹਿਬ,ਪੰਜਾਬ
Jaswant Kaur Bains W/O Harwinder Singh, Leicester, UK

ਵਿੱਦਿਆ :- Supporting Learners Early Years The University Of Northampton ਸਪੋਰਟਿੰਗ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ ( ਦ. ਯੂਨੀਵਰਸਟੀ ਔਫ ਨੌਰਥੈਮਟਿਨ )
- ਸਰਟੀਫ਼ਿਕੇਟ ਫਾਰ ਟੀਚਰਜ਼( Post 16), Health And Social Care Diploma ਹੈਲਥ ਐਂਡ ਸ਼ੋਸਲ ਕੇਅਰ ਡਿਪਲੋਮਾ, National Vocational Qualification In Childcare (NVQ Level 3)ਨੈਸ਼ਨਲ ਵੋਕੇਸ਼ਨਲ ਕੁਆਲੀਫਿਕੇਸ਼ਨ ਲੈਵਲ 3, Special Educational Needs Coordinator Training ਸਪੈਸ਼ਲ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ, ਪਲੇਅ ਵਰਕ ਵਿਦ ਚਿਲਡਰਨ ਓਵਰ ਫਾਈਵ (ਕੋਰਸ) Playwork With Children Over Five, ਹੈਲਥ ਐਂਡ ਸੇਫਟੀ ਟ੍ਰੇਨਿੰਗ, ਸੇਫ਼ ਗਾਰਡਿੰਗ ਐਡਲਟਸ ਟ੍ਰੇਨਿੰਗ,  ਫ਼ਾਇਰ ਸੇਫਟੀ ਟ੍ਰੇਨਿੰਗ, ਡੈਟਾ ਪ੍ਰੋਟੈਕਸ਼ਨ ਟ੍ਰੇਨਿੰਗ, ਫੱਸਟ ਏਡ ਟ੍ਰੇਨਿੰਗ, ਜੀ ਸੀ ਐਸ ਈ (ਪੰਜਾਬੀ A Star), ਏ ਐਸ ਲੈਵਲ ( ਪੰਜਾਬੀ A),  ਏ ਲੈਵਲ ( ਪੰਜਾਬੀ A Star), ਪੰਜਾਬ ਹੋਮ ਗਾਰਡਜ਼ ਸਿਵਲੀਅਨ ਰਾਈਫਲ ਸਿਖਲਾਈ ਸਕੀਮ ਯੋਗਤਾ ਸਰਟੀਫ਼ਿਕੇਟ
ਮੋਬਾਇਲ ਨੰਬਰ : 00447533370268
Email: jaswantbains1959@gmail.com

ਕਿੱਤਾ: -Adult Learning Disability Group Coordinator.-Guru Tegh Bahadur Gurdwara Sahib receptionist ਸ੍ਰੀ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਰੀਸੈਪਸ਼ਨਿਸਟ -Radio Presenter ਰੇਡੀਓ ਪ੍ਰਜ਼ੈਂਟਰ-writer, Poetess ਲੇਖਕ, ਕਵਿਤਰੀ-Nursery Teacher ਨਰਸਰੀ ਟੀਚਰ-Panjabi Teacher ਪੰਜਾਬੀ ਟੀਚਰ

ਸਾਹਿਤਕ ਗਰੁੱਪ :-ਸੁਨਿਹਰੇ ਲਫ਼ਜ਼ ਅੰਤਰਰਾਸ਼ਟਰੀ (ਸੰਸਥਾਪਕ)-ਸ਼ਾਇਰੀ ਦੇ ਅੰਗ-ਸੰਗ(ਸੰਸਥਾਪਕ)
ਪ੍ਰਕਾਸ਼ਨਾਵਾਂ/ਕਾਵਿ ਸੰਗ੍ਰਹਿ:
1. ਕਾਲੀ ਲੋਈ 2004, 2. ਸੰਧੂਰੀ ਮਿੱਟੀ ਦੀ ਖੁਸ਼ਬੋ 2007, 3. ਕਿਸ ਰਿਸ਼ਤੇ ਤੇ ਮਾਣ ਕਰਾਂ 2009, 4. ਮੈਂ ਵੱਸਦੀ ਤੇਰੇ ਸਾਹਾਂ ਵਿੱਚ 2021, 5. ਹਨੇਰੇ ਪੰਧਾਂ ਦੀ ਲੋਅ 2021
ਸੰਪਾਦਿਤ ਕੀਤਾ ਸਾਂਝਾਂ ਕਾਵਿ ਸੰਗ੍ਰਹਿ: 1. ਕਦੋਂ ਮਿਲੇਗੀ ਪ੍ਰਵਾਜ਼
ਸੰਪਾਦਕ ਕੀਤੇ ਕਹਾਣੀ ਅਤੇ ਲੇਖ ਸੰਗ੍ਰਹਿ: 1. ਜਾਣਾ ਏ ਉਸ ਪਾਰ 2. ਰੂਹ ਦੀ ਚੀਖ
ਆਉਣ ਵਾਲਾ ਨਵਾਂ ਕਾਵਿ ਸੰਗ੍ਰਹਿ 2022 ਵਿੱਚ1. ਓੜ ਲਈ ਫੁਲਕਾਰੀ, 2. ਮਨ ਮੋਤੀ (ਸ਼ਾਇਰੀ
ਆਉਣ ਵਾਲੀ ਸਾਂਝੀ ਪੁਸਤਕ ਸੰਪਾਦਕ ਕੀਤੀ 2022 ਵਿੱਚ: 1.ਆਧੁਨਿਕ ਲੋਕ ਬੋਲੀਆਂ

ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ: 1. ਧੀਆਂ ਧੀਆਣੀਆਂ ( ਪੰਜਾਬੀ ਸੱਥ), 2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ), 3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ), 4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ), 5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ), 6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ
ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ:
1. ਧੀਆਂ ਧੀਆਣੀਆਂ ( ਪੰਜਾਬੀ ਸੱਥ)2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ)3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ)4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ)5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ)6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ)
ਬੇਅੰਤ ਪੁਰਸਕਾਰ/ਅਵਾਰਡ/ ਮਾਨ ਸਨਮਾਨ/ ਸਨਮਾਨ ਪੱਤਰ ਪਰਾਪਤ (ਬੜੀ ਲੰਬੀ ਸੂਚੀ) ਅਤੇ ਮੀਡੀਆ ਪ੍ਰਸਾਰਿਣ ਪ੍ਰੋਗਰਾਮ/ਰੇਡੀਓ ਪ੍ਰਜ਼ੈਟਰ

ਜਸਵੰਤ ਕੌਰ ਕੰਗ ਬੈਂਸ

ਨਾਂ: ਜਸਵੰਤ ਕੌਰ ਬੈਂਸ ਪਿਤਾ ਦਾ ਨਾਮ: ਸ. ਨਵਨੀਤ ਸਿੰਘ ਕੰਗ ਮਾਤਾ ਦਾ ਨਾਮ: ਰਵਿੰਦਰ ਕੌਰ ਕੰਗ ਪਿੰਡ: ਖਮਾਣੋਂ ਮੰਡੀ - ਜਿਲ੍ਹਾ ਫਤਿਹਗੜ੍ਹ ਸਾਹਿਬ,ਪੰਜਾਬ Jaswant Kaur Bains W/O Harwinder Singh, Leicester, UK ਵਿੱਦਿਆ :- Supporting Learners Early Years The University Of Northampton ਸਪੋਰਟਿੰਗ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ ( ਦ. ਯੂਨੀਵਰਸਟੀ ਔਫ ਨੌਰਥੈਮਟਿਨ ) - ਸਰਟੀਫ਼ਿਕੇਟ ਫਾਰ ਟੀਚਰਜ਼( Post 16), Health And Social Care Diploma ਹੈਲਥ ਐਂਡ ਸ਼ੋਸਲ ਕੇਅਰ ਡਿਪਲੋਮਾ, National Vocational Qualification In Childcare (NVQ Level 3)ਨੈਸ਼ਨਲ ਵੋਕੇਸ਼ਨਲ ਕੁਆਲੀਫਿਕੇਸ਼ਨ ਲੈਵਲ 3, Special Educational Needs Coordinator Training ਸਪੈਸ਼ਲ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ, ਪਲੇਅ ਵਰਕ ਵਿਦ ਚਿਲਡਰਨ ਓਵਰ ਫਾਈਵ (ਕੋਰਸ) Playwork With Children Over Five, ਹੈਲਥ ਐਂਡ ਸੇਫਟੀ ਟ੍ਰੇਨਿੰਗ, ਸੇਫ਼ ਗਾਰਡਿੰਗ ਐਡਲਟਸ ਟ੍ਰੇਨਿੰਗ,  ਫ਼ਾਇਰ ਸੇਫਟੀ ਟ੍ਰੇਨਿੰਗ, ਡੈਟਾ ਪ੍ਰੋਟੈਕਸ਼ਨ ਟ੍ਰੇਨਿੰਗ, ਫੱਸਟ ਏਡ ਟ੍ਰੇਨਿੰਗ, ਜੀ ਸੀ ਐਸ ਈ (ਪੰਜਾਬੀ A Star), ਏ ਐਸ ਲੈਵਲ ( ਪੰਜਾਬੀ A),  ਏ ਲੈਵਲ ( ਪੰਜਾਬੀ A Star), ਪੰਜਾਬ ਹੋਮ ਗਾਰਡਜ਼ ਸਿਵਲੀਅਨ ਰਾਈਫਲ ਸਿਖਲਾਈ ਸਕੀਮ ਯੋਗਤਾ ਸਰਟੀਫ਼ਿਕੇਟ ਮੋਬਾਇਲ ਨੰਬਰ : 00447533370268 Email: jaswantbains1959@gmail.com ਕਿੱਤਾ: -Adult Learning Disability Group Coordinator.-Guru Tegh Bahadur Gurdwara Sahib receptionist ਸ੍ਰੀ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਰੀਸੈਪਸ਼ਨਿਸਟ -Radio Presenter ਰੇਡੀਓ ਪ੍ਰਜ਼ੈਂਟਰ-writer, Poetess ਲੇਖਕ, ਕਵਿਤਰੀ-Nursery Teacher ਨਰਸਰੀ ਟੀਚਰ-Panjabi Teacher ਪੰਜਾਬੀ ਟੀਚਰ ਸਾਹਿਤਕ ਗਰੁੱਪ :-ਸੁਨਿਹਰੇ ਲਫ਼ਜ਼ ਅੰਤਰਰਾਸ਼ਟਰੀ (ਸੰਸਥਾਪਕ)-ਸ਼ਾਇਰੀ ਦੇ ਅੰਗ-ਸੰਗ(ਸੰਸਥਾਪਕ) ਪ੍ਰਕਾਸ਼ਨਾਵਾਂ/ਕਾਵਿ ਸੰਗ੍ਰਹਿ: 1. ਕਾਲੀ ਲੋਈ 2004, 2. ਸੰਧੂਰੀ ਮਿੱਟੀ ਦੀ ਖੁਸ਼ਬੋ 2007, 3. ਕਿਸ ਰਿਸ਼ਤੇ ਤੇ ਮਾਣ ਕਰਾਂ 2009, 4. ਮੈਂ ਵੱਸਦੀ ਤੇਰੇ ਸਾਹਾਂ ਵਿੱਚ 2021, 5. ਹਨੇਰੇ ਪੰਧਾਂ ਦੀ ਲੋਅ 2021 ਸੰਪਾਦਿਤ ਕੀਤਾ ਸਾਂਝਾਂ ਕਾਵਿ ਸੰਗ੍ਰਹਿ: 1. ਕਦੋਂ ਮਿਲੇਗੀ ਪ੍ਰਵਾਜ਼ ਸੰਪਾਦਕ ਕੀਤੇ ਕਹਾਣੀ ਅਤੇ ਲੇਖ ਸੰਗ੍ਰਹਿ: 1. ਜਾਣਾ ਏ ਉਸ ਪਾਰ 2. ਰੂਹ ਦੀ ਚੀਖ ਆਉਣ ਵਾਲਾ ਨਵਾਂ ਕਾਵਿ ਸੰਗ੍ਰਹਿ 2022 ਵਿੱਚ1. ਓੜ ਲਈ ਫੁਲਕਾਰੀ, 2. ਮਨ ਮੋਤੀ (ਸ਼ਾਇਰੀ ਆਉਣ ਵਾਲੀ ਸਾਂਝੀ ਪੁਸਤਕ ਸੰਪਾਦਕ ਕੀਤੀ 2022 ਵਿੱਚ: 1.ਆਧੁਨਿਕ ਲੋਕ ਬੋਲੀਆਂ ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ: 1. ਧੀਆਂ ਧੀਆਣੀਆਂ ( ਪੰਜਾਬੀ ਸੱਥ), 2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ), 3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ), 4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ), 5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ), 6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ: 1. ਧੀਆਂ ਧੀਆਣੀਆਂ ( ਪੰਜਾਬੀ ਸੱਥ)2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ)3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ)4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ)5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ)6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ) ਬੇਅੰਤ ਪੁਰਸਕਾਰ/ਅਵਾਰਡ/ ਮਾਨ ਸਨਮਾਨ/ ਸਨਮਾਨ ਪੱਤਰ ਪਰਾਪਤ (ਬੜੀ ਲੰਬੀ ਸੂਚੀ) ਅਤੇ ਮੀਡੀਆ ਪ੍ਰਸਾਰਿਣ ਪ੍ਰੋਗਰਾਮ/ਰੇਡੀਓ ਪ੍ਰਜ਼ੈਟਰ

View all posts by ਜਸਵੰਤ ਕੌਰ ਕੰਗ ਬੈਂਸ →