9 October 2024

ਵਿਸ਼ਵ ਕਵਿਤਾ ਦਿਵਸ – – – ਰਵਿੰਦਰ ਸਿੰਘ ਸੋਢੀ

ਵਿਸ਼ਵ ਕਵਿਤਾ ਦਿਵਸ

ਅੱਜ ਲਗਿਆ ਪਤਾ
ਵਿਸ਼ਵ ਕਵਿਤਾ ਦਿਵਸ ਵੀ 
ਮਨਾਇਆ ਜਾਵੇ
ਮਾਂ, ਪਿਉ
ਭੈਣ, ਭਰਾ ਦਿਵਸ ਦੀ ਤਰਾਂ
ਕਵਿਤਾ ਦੇ ਗੁਣਗਾਨ ਦਾ ਗੀਤ
ਇਸ ਦਿਨ ਗਾਇਆ ਜਾਵੇ।

ਕਵਿਤਾ ਦੇ ਨਾਲ-ਨਾਲ 
ਗ਼ਜ਼ਲ 
ਗੀਤ 
ਛੰਦਾਂ ਵਾਲੀ ਕਵਿਤਾ
ਖੁਲ੍ਹੀ ਕਵਿਤਾ
ਊਲ ਜਲੂਲ ਕਵਿਤਾ ਦਾ ਵੀ 
ਦਿਨ ਮਨਾ ਲਉ। 

ਕੀ ਕਹਾਣੀ ਦਿਵਸ
ਮਿੰਨੀ ਕਹਾਣੀ ਦਿਵਸ,
ਨਾਵਲ ਦਿਵਸ
ਨਾਵਲਿਟ ਦਿਵਸ 
ਆਲੋਚਨਾ ਦਿਵਸ
ਦੀ ਵਾਰੀ ਆ ਚੁੱਕੀ ਹੈ?

ਵਿਸ਼ਵ ਪੰਜਾਬੀ ਕਾਨਫਰੰਸ ਦਿਵਸ
ਕਦੋਂ ਮਨਾਇਆ ਜਾਂਦਾ ਹੈ?

ਸਾਹਿਤਕ ਇਕੱਠਾਂ ਵਿਚ
ਪ੍ਰਧਾਨ ਦਿਵਸ
ਮੁਖ ਮਹਿਮਾਨ ਦਿਵਸ
ਵਿਸ਼ੇਸ਼ ਮਹਿਮਾਨ ਦਿਵਸ
ਸ਼ਮਾ ਰੌਸ਼ਨ ਦਿਵਸ
ਵੀ ਸ਼ੁਰੂ ਕਰ ਲਉ
ਵੱਖ-ਵੱਖ ਬਣੇ ਸਾਹਿਤਕ ਮੱਠਾਂ ਦਾ
ਦਿਵਸ ਵੀ ਮਨਾ ਲਉ।

ਹਾਂ ਸੱਚ
ਇਕ ਦਿਨ ਲੋਟੂ ਪ੍ਰਕਾਸ਼ਕਾਂ ਲਈ ਵੀ
ਰਾਖਵਾਂ ਰੱਖ ਲਵੋ।

ਵੱਖ-ਵੱਖ ਦਿਨ ਮਨਾ ਕੇ
ਸਾਹਿਤ ਨੂੰ ਭੁਲਾ ਕੇ
ਸਾਹਿਤ ਦਾ ਮਰਸੀਆ ਪੜ੍ਹ 
ਸਾਹਿਤ ਨੂੰ ਡੂੰਘਾ 
ਦਫਨਾਇਆ ਜਾਵੇ 
ਅਤੇ ਅਖੀਰ ਵਿਚ 
ਸਾਹਿਤ ਦਫਨ ਦਿਵਸ ਮਨਾਇਆ ਜਾਵੇ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1048
***