ਵੈਲੇਨਟਾਈਨ ਡੇ ਇੱਕ ਹਫ਼ਤੇ ਬਾਅਦ ਹੈ। ਨਰੇਸ਼ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਉਹ ਇਸ ਸਾਲ ਆਪਣੀ ਪਤਨੀ ਨੇਹਾ ਨੂੰ ਕੀ ਤੋਹਫ਼ਾ ਦੇਵੇ ਤਾਂ ਕਿ ਉਹ ਖੁਸ਼ ਹੋ ਜਾਵੇ। ਇਸ ਹੀ ਉਲਝਣ ਵਿਚ ਉਹ ਦਫ਼ਤਰ ਤੋਂ ਵਾਪਸ ਆਇਆ ਅਤੇ ਖਾ-ਪੀ ਕੇ ਆਰਾਮ ਕਰ ਰਿਹਾ ਸੀ ਕਿ ਨੇਹਾ ਬੋਲ ਪਈ, “ਵੈਲੇਨਟਾਈਨ ਡੇ ਆ ਰਿਹਾ ਹੈ, ਆਪਣੀ ਜੇਬ ਗਰਮ ਰੱਖਿਓ!” “ਕੀ? ਅਜਿਹਾ ਕਿਉਂ?” “ਮੈਨੂੰ ਇਸ ਵਾਰ ‘ਕਰੀਨਾ ਸਟਾਈਲ’ ਦਾ ਹਾਰ ਚਾਹੀਦਾ ਹੈ।” “ਹੈਂ! ਹੁਣ ਕੀ ਹੋ ਗਿਆ? ਤੇਰੇ ਕੋਲ ਤਾਂ ਕਈ ਹਾਰ ਹਨ!” “ਹਾਂ! ਸਾਰੇ ਪੁਰਾਣੇ ਸਟਾਈਲ ਦੇ ਹੋ ਗਏ ਹਨ।” “ਤੁਸਾਂ ਔਰਤਾਂ ਨੂੰ ਚਾਹੀਦਾ ਹੈ, ਤਾਂ ਬਸ ਚਾਹੀਦਾ ਹੀ ਹੈ!” ਨਰੇਸ਼ ਦਿਲ ਹੀ ਦਿਲ ਵਿੱਚ ਸੋਚਣ ਲੱਗਾ–‘ਜੇਕਰ ਮੈਂ ਨੇਹਾ ਨੂੰ ਗਲ਼ ਦਾ ਹਾਰ ਦੇਵਾਂ ਤਾਂ ਮਾਂ ਨੂੰ ਕੀ ਦੇਵਾਂਗਾ? ਮਾਂ ਨੂੰ ਵੀ ਘੱਟੋ-ਘੱਟ ਇੱਕ ਅੰਗੂਠੀ ਤਾਂ ਦੇਣੀ ਹੀ ਬਣਦੀ ਹੈ। ਅੱਜ ਤੱਕ ਜੋ ਵੀ ਲਿਆਇਆ ਹਾਂ, ਮੈਂ ਹਮੇਸ਼ਾ ਦੋਹਾਂ ਲਈ ਹੀ ਲਿਆਇਆ ਹਾਂ। ਹੁਣ…..।’ ਕੁਝ ਸੋਚਣ ਉਪਰੰਤ ਨਰੇਸ਼ ਮਾਂ ਨੂੰ ਹੀ ਜਾ ਕੇ ਪੁੱਛਦਾ ਹੈ: “ਮੰਮੀ, ਵੈਲੇਨਟਾਈਨ ਡੇ ਆ ਰਿਹਾ ਹੈ, ਤੁਹਾਨੂੰ ਕੀ ਤੋਹਫ਼ਾ ਚਾਹੀਦਾ ਹੈ?” ਮਾਂ ਹੱਸ ਪਈ, “ਉਏ! ਪੁੱਤਰਾ, ਮੈਨੂੰ ਕੁਝ ਨਹੀਂ ਚਾਹੀਦਾ! ਇਹ ਸਭ ਤਾਂ ਤੁਸਾਂ ਨਵੇਂ ਲੋਕਾਂ ਲਈ ਹੈ।” “ਨਹੀਂ ਮਾਂ, ਦੱਸ ਤਾਂ! ਨਵਾਂ ਅਤੇ ਪੁਰਾਣਾ ਕੀ…ਇਹ ਤਾਂ ਜਿੱਥੇ ਰਿਸ਼ਤਿਆ ਵਿਚ ਪਿਆਰ-ਮੁਹੱਬਤ ਹੋਵੇ, ਇਹ ਦਿਨ ਤਾਂ ਉਨ੍ਹਾਂ ਨੂੰ ਸਮਰਪਿਤ ਹੈ, ਚਾਹੇ ਉਹ ਮਾਂ-ਪੁੱਤ ਦਾ ਪਿਆਰ ਹੋਵੇ, ਭੈਣ-ਭਰਾ ਦਾ ਪਿਆਰ ਹੋਵੇ ਜਾਂ ਪਤੀ-ਪਤਨੀ ਦਾ ਪਿਆਰ ਹੋਵੇ।” “ਹਾਂ ਪੁੱਤਰਾ! ਇਹ ਤਾਂ ਠੀਕ ਹੈ ਪਰ ਮੈਨੂੰ ਕੁਝ ਨਹੀਂ ਚਾਹੀਦਾ।” “ਨੇਹਾ ਗਲ਼ ਦਾ ਹਾਰ ਮੰਗ ਰਹੀ ਹੈ।” ਨਰੇਸ਼ ਨੇ ਪਿਤਾ ਵੱਲ ਇਸ਼ਾਰਾ ਕਰਦਿਆਂ ਕਿਹਾ, “ਮੈਂ ਮਾਂ ਲਈ ਵੀ ਇੱਕ ਅੰਗੂਠੀ ਲੈ ਆਵਾਂਗਾ।” ਪਾਪਾ ਨੇ ਝੱਟ ਕਿਹਾ, “ਬੇਟਾ, ਨੇਹਾ ਨੂੰ ਜ਼ਰੂਰ ਲਿਆ ਕੇ ਦੇ, ਪਰ ਤੇਰੀ ਮਾਂ ਇਸ ਉੱਮਰ ‘ਚ ਮੁੰਦਰੀ ਦਾ ਕੀ ਕਰੇਗੀ!” ਫਿਰ ਹੌਲੀ ਜਿਹੀ ਬੋਲੇ: “ਉਸ ਲਈ ਤਾਂ ਮੰਜੇ ਤੋਂ ਉੱਠਣਾ ਹੀ ਏਂਨਾ ਔਖਾ ਹੋ ਗਿਆ ਹੈ।” “ਪਾਪਾ ਫਿਰ ਵੀ ਤੁਸੀਂ ਤਾਂ ਜਾਣਦੇ ਹੀ ਹੋ ਕਿ ਮੈਂ ਅੱਜ ਤੱਕ ਆਪਣੀ ਮਾਂ ਲਈ ਛੱਡਕੇ ਕਦੇ ਵੀ ਕੁਝ ਨਹੀਂ ਲਿਅਾਂਦਾ।” “ਪੁੱਤਰ, ਇਹ ਸਭ ਠੀਕ ਹੈ ਪਰ ਸਾਨੂੰ ਤਾਂ ਇਸ ਉੱਮਰ ਵਿਚ ਸਿਰਫ਼਼ ਥੋੜੀ ਜਿਹੀ ਖੁਸ਼ੀ ਮਿਲਦੀ ਰਹੇ ਅਤੇ ਸਾਡੀਅਾਂ ਰੋਜ਼ਾਨਾ ਦੀਅਾਂ ਜ਼ਰੂਰਤਾਂ ਪੂਰੀਆਂ ਹੁੰਦੀਅਾਂ ਰਹਿਣ ਉਹ ਹੀ ਕਾਫ਼ੀ ਹਨ। ਸਾਨੂੰ ਸੋਨੇ-ਚਾਂਦੀ ਨਾਲੋਂ ਵੱਧ ਤੁਹਾਡੀਆਂ ਖੁਸ਼ੀਆਂ ਵਿੱਚੋਂ ਖੁਸ਼ੀ ਮਿਲੇਗੀ। ਹਾਂ ਜੇ ਤੁਸੀਂ ਲਿਆਉਣਾ ਹੀ ਚਾਹੁੰਦੇ ਹੋ ਤਾਂ ਫਿਰ ਮਾਂ ਲਈ ਇੱਕ ‘ਸਲੀਪਵੇਲ ਚੱਪਲ’ ਖਰੀਦ ਲੈਣੀ, ਉਹ ਥੋੜ੍ਹੀ ਜਿਹੀ ਘਿਸ ਗਈ ਹੈ। …. ਹੁਣ ਸਾਡੀ ਬਚੀ ਹੋਈ ਜ਼ਿੰਦਗੀ ਸੁਰੱਖਿਅਤ ਅਤੇ ਸਿਹਤਮੰਦ ਰਹੇ ਅਤੇ ਖੁਸ਼ੀ ਨਾਲ ਲੰਘ ਜਾਏ ਉਹ ਹੀ ਬਹੁਤ ਹੈ। ਜਾਹ ਪੁੱਤਰ, ਆਪਣੀ ਨੂੰਹ ਨੂੰ ਲੈ ਜਾ ਗਹਿਣਿਆਂ ਦੀ ਦੁਕਾਨ ‘ਤੇ! ਜੇ ਪੈਸਿਆਂ ਦੀ ਲੋੜ ਹੈ ਤਾਂ ਮੈਨੂੰ ਦੱਸ ਪੁੱਤਰ।” ਮਨ ਵਿੱਚ ਖੁਸ਼ੀ ਦਾ ਫੁਆਰਾ ਲਈ ਨਰੇਸ਼ ਨੇ ਸਿਰਫ਼ ਇੰਨਾ ਹੀ ਕਿਹਾ: “ਪਾਪਾ… ਜ਼ਰੂਰ ਪਾਪਾ…।” ਨੇਹਾ ਆਪਣਾ ‘ਕਰੀਨਾ ਦਾ ਹਾਰ’ ਪਸੰਦ ਕਰਨ ਮਗਰੋਂ ਮਾਂ ਲਈ ਕੁਝ ਵੇਖ ਰਹੀ ਸੀ ਕਿ ਨਰੇਸ਼ ਬੋਲਿਆ: “ਹੋਰ ਕੀ ਚਾਹੀਦਾ ਹੈ ਤੈਂਨੂੰ?” “ਨਹੀਂ, ਮੈਂਨੂੰ ਨਹੀਂ, ਮੈਂ ਮਾਂ ਲਈ ਦੇਖ ਰਹੀ ਸੀ।” “ਨੇਹਾ! ਰਹਿਣ ਦੇ, ਪਾਪਾ ਨੇ ਕਿਹਾ ਹੈ, ਮਾਂ ਲਈ ਚੱਪਲਾਂ ਲੈ ਕੇ ਆਈਂਂ।” “ਨਰੇਸ਼! ਇਹ ਕਿਵੇਂ? ਮੇਰੇ ਲਈ ਹਾਰ ਅਤੇ ਮਾਂ ਲਈ ਚੱਪਲਾਂ?” ਨੇਹਾ ਦਾ ਆਪਣੀ ਮਾਂ ਪ੍ਰਤੀ ਸਤਿਕਾਰ ਦੇਖ ਕੇ ਨਰੇਸ਼ ਜ਼ਰਾ ਕੁ ਭਾਵੁਕ ਹੋ ਗਿਆ। ਫਿਰ ਦੋਵਾਂ ਨੇ ਮਿਲ ਕੇ ਸੁੰਦਰ ਚੱਪਲਾਂ ਖਰੀਦੀਆਂ। ਨੇਹਾ ਗਿਫ਼ਟ ਲੈ ਕੇ ਘਰ ਪਹੁੰਚੀ। ਜਿੱਥੇ ਨਰੇਸ਼ ਨੇ ਮਾਂ ਨੂੰ ਚੱਪਲਾਂ ਦਿਖਾਈਆਂ ਓਥੇ ਨੇਹਾ ਨੇ ਮਾਂ ਨੂੰ ਆਪਣਾ ਹਾਰ ਪਹਿਨਾਇਆ ਅਤੇ ਕਿਹਾ, “ਮਾਂ, ਇਹ ਤੁਹਾਡੇ ਲਈ ਹੈ।” ਮਾਂ ਦੀ ਖੁਸ਼ੀ ਦਾ ਹੱਦ-ਬੰਨਾ ਨਹੀਂ ਸੀ। ਆਪਣੇ ਛੋਟੇ ਜਿਹੇ ਪਰਵਾਰ ਨੂੰ ਦੇਖ ਕੇ ਉਸ ਦਾ ਰੋਮ ਰੋਮ ਖੁਸ਼ੀ ਅਤੇ ਅਸੀਸਾਂ ਦੇ ਰਿਹਾ ਸੀ। “ਬਹੁਤ ਸੋਹਣਾ ਹੈ ਪੁੱਤ…!” ਫਿਰ ਆਵਾਜ਼ ਦਿੱਤੀ: “ਨਰੇਸ਼! ਜ਼ਰਾ ਨੂੰਹ ਰਾਣੀ ਦੇ ਗਲ਼ ਪਾ ਕੇ ਦਿਖਾ।” “ਮੰਮੀ…।” ਨਰੇਸ਼ ਨੇ ਮਾਂ ਦਾ ਹੁਕਮ ਮੰਨਦਿਅਾਂ ਸ਼ਰਮ ਨਾਲ ਨੇਹਾ ਦੇ ਗਲ਼ ਵਿਚ ਹਾਰ ਪਾ ਦਿੱਤਾ। “ਜੀ! … ਇੱਕ ਫੋਟੋ ਤਾਂ ਕਲਿੱਕ ਕਰੋ!” ਨੇਹਾ ਪਾਪਾ ਕੋਲ ਗਈ ਅਤੇ ਕਿਹਾ, “ਪਾਪਾ, ਤੁਸੀਂ ਓਥੇ ਕਿਉਂ ਖੜੇ ਹੋ? ਇੱਥੇ ਨੇੜੇ ਆਓ…” ਇਹ ਕਹਿ ਕੇ ਨੇਹਾ ਪਾਪਾ ਨੂੰ ਆਪਣੇ ਨੇੜੇ ਲੈ ਆਈ। ਮਾਂ ਦੇ ਮੂੰਹੋਂ ਸਿਰਫ਼ ਇੱਕ ਵਾਕ ਨਿਕਲਿਆ- ‘‘ਇਹ ਹੋਇਆ ਨਾ ਮੇਰਾ ਛੋਟਾ ਜਿਹਾ ਸੰਸਾਰ।’’ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡੌਲੀ ਸ਼ਾਹ,
ਨੇੜੇ ਪੀਐਚਈ,
ਡਾਕਖਾਨਾ ਸੁਲਤਾਨੀ ਛੋਰਾ,
ਜ਼ਿਲ੍ਹਾ ਹੈਲਾਕੰਦੀ-788162
(ਆਸਾਮ)
+91 9395726158
डोली शाह
निकट- पी एच ई
पोस्ट- सुल्तानी छोरा
जिला- हैलाकंदी
असम -788162
मोबाइल -9395726158