24 January 2026

ਤਿੰਨ ਗ਼ਜ਼ਲਾਂ — ਗੁਰਨਾਮ ਢਿੱਲੋਂ

1.

ਮਗਰਮੱਛਾਂ ਤੋਂ ਨਾ ਕੋਈ ਆਸ ਰੱਖ।
ਆਪਣੇ ਅਲਫ਼ਾਜ ਵਿਚ ਵਿਸ਼ਵਾਸ ਰੱਖ।

ਕੀ ਹੋਇਆ ਅੱਜ ਕੁਫ਼ਰ ਜਿੱਤ ਰਿਹਾ
ਡੋਲ ਨਾ ਤੂੰ! ਦਿਲ ਵਿਚ ਧਰਵਾਸ ਰੱਖ।

ਲੋੜ ਵੇਲੇ ਇਹ ਹੀ ਕੰਮ ਆਉਣ ਗੇ
ਆਪਣੇ ਹਥਿਆਰ ਆਪਣੇ ਪਾਸ ਰੱਖ।

ਜਿਹੜਾ ਬੰਦਾ ਲਾਟੂ ਵਾਂਙ ਘੁੰਮ ਰਿਹਾ
ਉਹਦੇ ਉੱਤੇ ਨਜ਼ਰ ਆਪਣੀ ਖਾਸ ਰੱਖ।

ਕੂੜੀਆਂ ਰਸਮਾਂ ਦੇ ਉੱਤੇ ਰੋੜ੍ਹ ਨਾ
ਨੇਕ ਕੰਮਾਂ ਦੇ ਲਈ ਘਰ ਵਿਚ ਰਾਸ ਰੱਖ।
**

2.
ਮੈਂਨੂੰ ਤੇਰਾ ਨਾਜ਼, ਨਖ਼ਰਾ ਯਾਦ ਹੈ।
ਇਸ ਕਰਕੇ ਦਿਲ ਮੇਰਾ ਆਬਾਦ ਹੈ।

ਬਾਗ ਦੇ ਵਿਚ ਤਿਤਲੀਆਂ ਦਾ ਆਵਣਾ
ਹੁਸਨ ਅੱਗੇ ਇਸ਼ਕ ਦੀ ਫ਼ਰਿਆਦ ਹੈ।

ਰਹਿਣ ਦੇ, ਜਿਧਰ ਮੈਂ ਜਾਣਾ, ਜਾਣ ਦੇ
ਸਿਦਕ, ਮੇਰੇ ਕਰਮ ਦੀ ਬੁਨਿਆਦ ਹੈ।

ਖੋਰ ਦੇ ਕੰਢੇ ਤੂੰ! ਨਦੀਏ ਖੋਰ ਦੇ
ਵੇਗ ਤੇਰਾ ਕੈਦ ਤੋਂ ਆਜ਼ਾਦ ਹੈ।

ਤੋਤਾ, ਮੈਨਾ ਰੁੱਖ ਉੱਤੇ ਖੇਡਦੇ
ਚਾਉ ਦਾ ਨਾ ਅੰਤ ਕੋਈ ਆਦਿ ਹੈ।

ਕਤਲਗਾਹ ਦੇ ਵਿਚ ਸਰਮਦ ਨੱਚਦਾ
ਏਹੋ ਲਮਹਾ ਜਿੰਦਗੀ ਦਾ ਨਾਦ ਹੈ।

ਸੂਲੀ ਉੱਤੇ ਇਸ਼ਟ ਖ਼ਾਤਰ ਝੂਲਣਾ
ਮੌਤ ਨਹੀਂ ਇਹ ਜਿਉਣ ਵਿਚ ਇਤਕਾਦ ਹੈ।
**
3.
ਇਕਦਮ ਦਿਲ ‘ਤੇ ਸੰਨਾਟਾ ਛਾ ਗਿਆ।
ਕੌਂਣ ਮੇਰੇ ਖ਼ਾਬ ਦੇ ਵਿਚ ਆ ਗਿਆ।

ਵਾਂਙ ਭੱਠੀ ਜਿਸਮ ਤਪਦਾ ਹਾਇ! ਕੌਂਣ
ਸੇਕ ਤਾਈਂ ਹੋਰ ਲਾਂਬੂ ਲਾ ਗਿਆ।

ਕੌਂਣ ਦੇਸ਼, ਕੌਂਣ ਸ਼ਹਿਰ, ਕੇਸ ਵਕਤ
ਕੌਂਣ ਤਨਹਾਈ ਦਾ ਮੀਂਹ ਬਰਸਾ ਗਿਆ।

ਅੱਧੀ ਸਦੀ ਹੋਈ ਪਿੰਡ ਨੂੰ ਛੱਡਿਆਂ
ਕੌਂਣ ਯਾਦਾਂ ਦੀ ਅਗਨ ਭੜਕਾ ਗਿਆ।

ਸੱਭ ਕੁੱਝ ਹੈ ਪਾਸ ਮੇਰੇ ਪਰ ਕਿਉਂ
ਖੁਸ਼ੀ ਦੇ ਚਾਨਣ ‘ਤੇ ਨ੍ਹੇਰਾ ਛਾ ਗਿਆ।

ਮੁਸ਼ਕਲਾਂ ਨੂੰ ਮੈਂ ਹਰਾਇਆ ਉਮਰ-ਭਰ
ਕਿਹੜੀ ਗੱਲੋਂ ਅੱਜ ਹਾਂ ਘਬਰਾ ਗਿਆ।

ਬਚਪਨ ਨੂੰ ਯਾਦ ਕਰਕੇ ਉਫ਼! ਮਿਰਾ
ਸਬਰ ਦਾ ਸਾਗਰ ਉਛਾਲਾ ਖਾ ਗਿਆ
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1242
***

gurnam dhillon
+44 7787059333 | gdhillon4@hotmail.com |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਨਾਮ ਢਿੱਲੋਂ
gdhillon4@hotmail.com
+44 7787059333

ਗੁਰਨਾਮ ਢਿੱਲੋਂ ਦਾ ਰਚਨਾ ਸੰਸਾਰ:
ਕਾਵਿ-ਸੰਗ੍ਰਹਿ:
* ਲਹਿੰਦੇ ਸੂਰਜ ਦੀ ਸੁਰਖੀ (2025)
* ਜੂਝਦੇ ਸੂਰਜ (2024)
* ਨਗਾਰਾ (2022)
* ਦਰਦ ਉਜੜੇ ਖੇਤਾਂ ਦਾ (2022)
* ਦਰਦ ਦੀ ਲਾਟ (2020)
* ਦਰਦ ਦੀ ਗੂੰਜ (2019)
* ਦਰਦ ਦਾ ਦਰਿਆ (2019
* ਲੋਕ ਸ਼ਕਤੀ (2019)
* ਦਰਦ ਦਾ ਰੰਗ (2017)
* ਤੇਰੀ ਮੁਹੱਬਤ (2016)
* ਸਮਰਪਿਤ (2007)
* ਤੂੰ ਕੀ ਜਾਣੇ (2002)
* ਤੇਰੇ ਨਾਂ ਦਾ ਮੌਸਮ (1997)
* ਹੱਥ ਤੇ ਹਥਿਆਰ (1974)
* ਅੱਗ ਦੇ ਬੀਜ (1970)

ਸਮਾਲੋਚਨਾ/ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ:
* ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011)
* ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021)

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ gdhillon4@hotmail.com +44 7787059333 ਗੁਰਨਾਮ ਢਿੱਲੋਂ ਦਾ ਰਚਨਾ ਸੰਸਾਰ: ਕਾਵਿ-ਸੰਗ੍ਰਹਿ: * ਲਹਿੰਦੇ ਸੂਰਜ ਦੀ ਸੁਰਖੀ (2025) * ਜੂਝਦੇ ਸੂਰਜ (2024) * ਨਗਾਰਾ (2022) * ਦਰਦ ਉਜੜੇ ਖੇਤਾਂ ਦਾ (2022) * ਦਰਦ ਦੀ ਲਾਟ (2020) * ਦਰਦ ਦੀ ਗੂੰਜ (2019) * ਦਰਦ ਦਾ ਦਰਿਆ (2019 * ਲੋਕ ਸ਼ਕਤੀ (2019) * ਦਰਦ ਦਾ ਰੰਗ (2017) * ਤੇਰੀ ਮੁਹੱਬਤ (2016) * ਸਮਰਪਿਤ (2007) * ਤੂੰ ਕੀ ਜਾਣੇ (2002) * ਤੇਰੇ ਨਾਂ ਦਾ ਮੌਸਮ (1997) * ਹੱਥ ਤੇ ਹਥਿਆਰ (1974) * ਅੱਗ ਦੇ ਬੀਜ (1970) ਸਮਾਲੋਚਨਾ/ਵਾਰਤਕ ਦੀਆਂ ਦੋ ਸ਼ਾਹਕਾਰ ਪੁਸਤਕਾਂ: * ਸਮਕਾਲੀ ਪੰਜਾਬੀ ਕਾਵਿ ਸਿਧਾਂਤਿਕ-ਪਰਿਪੇਖ (2011) * ਸਵੈ-ਜੀਵਨੀ ਮੂਲਕ ਲੇਖਾਂ ਦੀ ਪੁਸਤਕ ‘ਓੜਕਿ ਸਚਿ ਰਹੀ’ (2021)

View all posts by ਗੁਰਨਾਮ ਢਿੱਲੋਂ →