23 May 2024

ਮੌਤ ਵੇਲੇ ਵਿਅਕਤੀ ਨੂੰ ਕੀ-ਕੀ ਦਿੱਖਦਾ ਹੈ—ਸੰਜੀਵ ਝਾਂਜੀ, ਜਗਰਾਉਂ

ਮੌਤ ਅਟੱਲ ਸਚਾਈ ਹੈ। ਮੌਤ ਹੀ ਜ਼ਿੰਦਗੀ ਦਾ ਅੰਤ ਹੈ।ਮੌਤ ਕਦੋਂ ਆ ਜਾਵੇ ਇਹ ਕਿਹਾ ਨਹੀਂ ਜਾ ਸਕਦਾ।ਚਾਹੇ ਨਿਸ਼ਚਿਤਤਾ ਨਾਲ ਮੌਤ ਦੇ ਪੂਰੇ ਸਮੇਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਕਿਸ ਵੇਲੇ, ਕਿਸ ਘੜੀ, ਕਿਸ ਪਲ ਮੌਤ ਹੋਣੀ ਹੈ ਪਰ ਫੇਰ ਵੀ ਡਾਕਟਰ ਕੁਝ ਨਿਸ਼ਾਨੀਆਂ ਦੇਖ ਕੇ ਇਹ ਦੱਸ ਦਿੰਦੇ ਹਨ ਕਿ ਇਹ ਥੋੜ੍ਹੀ ਦੇਰ ਦਾ ਹੀ ਮਹਿਮਾਨ ਹੈ।

ਤੁਸੀਂ ਬਜ਼ੁਰਗਾਂ ਤੋਂ ਵੀ ਇਹ ਸੁਣਿਆ ਹੋਵੇਗਾ ਕਿ ਬਸ ਫ਼ਲਾਨੇ ਦੀ ਮੌਤ ਆਣ ਵਾਲੀ ਹੀ ਹੈ ਯਮਦੂਤ ਉਸਨੂੰ ਜਲਦੀ ਹੀ ਲੈ ਜਾਵੇਗਾ। ਇਹ ਸਭ ਓਹੋ ਮਰਨ ਵਾਲੇ ਵਿਅਕਤੀ ਦੀ ਇਕ ਨਿਸ਼ਾਨੀ ਦੇਖ ਕੇ ਦੱਸਦੇ ਹਨ। ਕਹਿੰਦੇ ਹਨ ਕਿ ਜਿਸ ਵੇਲੇ ਮੌਤ ਹੋਣ ਵਾਲੀ ਹੁੰਦੀ ਹੈ ਉਸ ਵੇਲੇ ਘੰਡ/ਘੋਰਡੂ ਵੱਜਣ ਲਗਦਾ ਹੈ। ਗਲੇ ਵਿਚੋਂ ਸਾਹ ਦੀ ਅਵਾਜ਼ ਉਚੀ ਆਉਣੀ ਸ਼ੁਰੂ ਹੋ ਜਾਂਦੀ ਹੈ।ਇਹ ਅਵਾਜ਼ ਕਿਉਂ ਆਉਂਦੀ ਹੈ? ਕੀ ਅਜਿਹੀਆਂ ਕੁਝ ਹੋਰ ਵੀ ਨਿਸ਼ਾਨੀਆਂ ਹਨ ਜੋ ਮੌਤ ਦੀ ਖਬਰ ਦੇ ਸਕਦੀਆਂ ਹਨ? ਮਹਾਨ ਵਿਗਿਆਨੀ ਡਾਕਟਰ ਬੜੇ ਚਿਰਾਂ ਤੋਂ ਇਹ ਖੋਜਾਂ ਕਰਨ ਵਿਚ ਲੱਗੇ ਹੋਏ ਹਨ ਕਿ ਆਖਿਰ ਮਰਨ ਵੇਲੇ ਵਿਅਕਤੀ ਕਿਹੋ ਜਿਹੇ ਹਾਵ-ਭਾਵ ਪਰਦਰਸ਼ਿਤ ਕਰਦਾ ਹੈ। ਕੀ ਸੋਚਦਾ ਹੈ? ਉਸ ਦੇ ਮਨ ਵਿਚ ਕੀ ਚੱਲ ਰਿਹਾ ਹੁੰਦਾ ਹੈ? ਉਹ ਅੱਖਾਂ ਵਿਚ ਵੀ ਕੁਝ ਦੇਖਦਾ ਹੈ ਜਾਂ ਨਹੀਂ?

ਮੌਤ ਤੋਂ ਤੁਰੰਤ ਪਹਿਲਾਂ ਜਾਂ ਫੋਰਨ ਬਾਅਦ ਕੀ ਹੁੰਦਾ ਹੈ? ਮਨੁੱਖੀ ਜਾਮੇ ਵਿੱਚ ਆਏ ਹਰ ਇਨਸਾਨ ਦੇ ਦਿਮਾਗ ਵਿਚ ਇਹ ਸਵਾਲ ਕਈ ਵਾਰ ਆਉਂਦਾ ਹੈ ਕਿ ਮਰਨ ਤੋਂ ਬਾਅਦ ਮਨੁੱਖ ਦਾ ਕੀ ਹੁੰਦਾ ਹੈ ਜਾਂ ਕਈ ਵਾਰ ਤੁਸੀਂ ਅਜਿਹਾ ਵੀ ਸੁਣਿਆ ਹੋਵੇਗਾ ਕਿ ਫਲਾਨੇ ਨੂੰ ਮਰਨ ਲੱਗੇ ਉਸ ਦੇ ਮਰੇ ਹੋਏ ਪੂਰਵਜ਼ ਦਿਖਾਈ ਦੇਣ ਲਗਦੇ ਹਨ।ਅਜਿਹਾ ਕਿਉਂ ਹੁੰਦਾ ਹੈ?

ਹਾਲਾਂਕਿ ਇਹ ਪ੍ਰਸ਼ਨ ਬੜਾ ਹੀ ਗੁੰਝਲਦਾਰ ਹੈ ਕਿ ਜਿਹੜਾ ਵਿਅਕਤੀ ਮਰ ਰਿਹਾ ਹੁੰਦਾ ਹੈ ਆਖਿਰ ਉਸ ਦੇ ਦਿਮਾਗ ਵਿੱਚ ਕਿਹੜੀਆਂ ਗੱਲਾਂ ਕੁਰਬਲ ਕੁਰਬਲ ਕਰ ਰਹੀਆਂ ਹੁੰਦੀਆਂ ਹਨ? ਕੀ ਉਹ ਆਪਣੇ ਭਵਿਖ ਬਾਰੇ ਸੋਚ ਰਿਹਾ ਹੁੰਦਾ ਹੈ ਜਾਂ ਆਪਣੇ ਪਰਿਵਾਰ ਤੇ ਬੱਚਿਆਂ ਜਿਨ੍ਹਾਂ ਨੂੰ ਉਹ ਛੱਡ ਕੇ ਜਾ ਰਿਹਾ ਹੁੰਦਾ ਹੈ, ਉਹਨਾਂ ਦੇ ਭਵਿਖ ਬਾਰੇ ਸੋਚ ਰਿਹਾ ਹੁੰਦਾ ਹੈ ?

ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਜਵਾਬ ਉਹੀ ਵਿਅਕਤੀ ਦੇ ਸਕਦਾ ਹੈ ਜੋ ਮਰ ਗਿਆ ਹੋਵੇ। ਪਰ ਇਹ ਸੰਭਵ ਨਹੀਂ ਹੈ।ਪਰ ਹੁਣ ਇੱਕ ਖੋਜ ਵਿੱਚ ਵਿਗਿਆਨੀਆਂ ਨੇ ਕਾਫੀ ਹੱਦ ਤੱਕ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨਸਾਨ ਦਾ ਮਨ ਆਖਰੀ ਪਲਾਂ ਵਿੱਚ ਕੀ ਸੋਚਰਿਹਾ ਹੁੰਦਾ ਹੈ। ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਖੋਜੀਆਂ ਨੇ ਇਹ ਪਤਾ ਲਗਾਇਆ ਹੈ ਕਿ ਜਦੋਂ ਮਨੁੱਖ ਮੌਤ ਦੇ ਨੇੜੇ ਹੁੰਦਾ ਹੈ ਤਾਂ ਉਸ ਦੇ ਦਿਮਾਗ ਵਿੱਚ ਕਿਹੋ ਜਿਹੀਆਂ ਗਤੀਵਿਧੀਆਂ ਤੇ ਵਿਚਾਰ ਚਲ ਰਹੇ ਹੁੰਦੇ ਹਨ।

ਜਦੋਂ ਕੋਈ ਵਿਅਕਤੀ ਮੌਤ ਦੇ ਨੇੜੇ ਹੁੰਦਾ ਹੈ ਤਾਂ ਉਸ ਨੂੰ ਕੁਝ ਸੰਕੇਤ ਮਿਲਦੇ ਹਨ।ਇਸ ਬਾਰੇ ਖੋਜੀ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਮੌਤ ਦੇ ਸਮੇਂ ਵਿਅਕਤੀ ਨੂੰ ਆਪਣੇ ਮਰੇ ਹੋਏ ਰਿਸ਼ਤੇਦਾਰਾਂ ਦਿਖਣੇ ਸ਼ੁਰੂ ਹੋ ਜਾਂਦੇਹਨ। ਇਹ ਗਤੀਵਿਧੀਆਂ ਦਿਮਾਗ ਦੇ ਉਸ ਹਿੱਸੇ ਵਿੱਚ ਦਰਜ ਕੀਤੀਆਂ ਗਈਆਂ ਸਨ ਜੋ ਸੁਪਨੇ ਦੇਖਣ, ਮਿਰਗੀ ਦੇ ਦੌਰਾਨ ਚੇਤਨਾ ਦਾ ਨੁਕਸਾਨ, ਅਤੇ ਚੇਤਨਾ ਦੇ ਪੜਾਅ ਤੋਂ ਚੇਤਨਾ ਦੇ ਪੜਾਅ ਵਿੱਚ ਤਬਦੀਲੀ ਨਾਲ ਜੁੜਿਆ ਹੋਇਆ ਹੈ। ਖੋਜ ਵਿੱਚ ਸਾਹਮਣੇ ਆਏ ਨਤੀਜੇ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਦੇ ਜਰਨਲ ਪ੍ਰੋਸੀਡਿੰਗਜ਼ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।ਇਹ ਖੋਜ ਉਨ੍ਹਾਂ 4 ਲੋਕਾਂ `ਤੇ ਕੀਤੀ ਗਈ ਜਿਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਹੀ ਘੱਟ ਸੀ। ਜਦੋਂ ਇਨ੍ਹਾਂ ਲੋਕਾਂ ਨੂੰ ਵੈਂਟੀਲੇਟਰ ਤੋਂ ਹਟਾਇਆ ਗਿਆ ਤਾਂ ਉਨ੍ਹਾਂ ਦੇ ਦਿਲ ਦੀ ਧੜਕਣ ਵਧਣ ਲੱਗੀ ਅਤੇ ਗਾਮਾ ਐਕਟੀਵਿਟੀ ਵੀ ਵਧ ਗਈ। ਖੋਜੀਆਂ ਨੇ ਪਾਇਆ ਕਿ ਮੌਤ ਤੋਂ ਠੀਕ ਪਹਿਲਾਂ ਉਸਨੂੰ ਚਿੱਟੀ ਰੌਸ਼ਨੀ ਅਤੇ ਮਰੇ ਹੋਏ ਰਿਸ਼ਤੇਦਾਰਦਿਖਾਈ ਦੇਣ ਲਗਦੇ ਹਨ। ਇਸ ਦੌਰਾਨ ਮਰਨ ਵਾਲੇ ਦੇ ਕੰਨਾਂ ਵਿੱਚ ਅਜੀਬ ਜਿਹੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਹਨ।

ਇਹ ਅਧਿਐਨ ਬਹੁਤ ਘੱਟ ਹੀ ਜ਼ਿਆਦਾ ਘੱਟ ਲੋਕਾਂ `ਤੇ ਕੀਤਾ ਗਿਆ ਹੈ, ਪਰ ਫਿਰ ਵੀ ਆਉਣ ਵਾਲੇ ਸਮੇਂ ਵਿੱਚ ਇਹ ਚੰਗੇ ਨਤੀਜੇ ਦੇ ਸਕਦਾ ਹੈ। ਭਵਿੱਖ ਵਿੱਚ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਹੋਰ ਖੋਜਾਂ ਅਤੇ ਹੋਰ ਅਧਿਅਣਾਂ ਨਾਲ ਜ਼ਿਆਦਾ ਸਾਫ ਹੋਣ ਦੀ ਉਮੀਦ ਹੈ।
***
ਸੰਜੀਵ ਝਾਂਜੀ, ਜਗਰਾਉਂ।

SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD
MOB: +91 80049 10000

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1098
***

About the author

ਸੰਜੀਵ ਝਾਂਜੀ, ਜਗਰਾਉਂ     
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →