17 April 2026

ਚਾਰ ਕਵਿਤਾਵਾਂ—ਰੂਪ ਲਾਲ ਰੂਪ

1.ਵਿਸਾਖੀ

ਜਦੋਂ ਮੇਲਾ ਵਿਸਾਖੀ ਦਾ ਆਂਵਦਾ ਏ,
ਗੂੰਜ ਉੱਠੇ ਸਾਰਾ ਇਤਿਹਾਸ ਸਾਡਾ।
ਪੰਥ ਖਾਲਸਾ ਗੁਰਾਂ ਨੇ ਸਾਜਿਆ ਈ,
ਕੁਲ ਦੁਨੀਆਂ ‘ਤੇ ਮਾਣ ਹੈ ਖਾਸ ਸਾਡਾ।
ਪਾਉਣ ਭੰਗੜੇ ਕਿਸਾਨ ਦੇਖ ਰਿਜਕ ਖੇਤੀਂ,
ਹੁੰਦਾ ਜ਼ਿਲਿਆਂ ਦਾ ਬਾਗ ਉਦਾਸ ਸਾਡਾ।
‘ਰੂਪ’ ਸ਼ਾਇਰਾ ਭਾਜੀਆਂ ਮੋੜਨੇ ਨੂੰ,
ਹੁੰਦਾ ਲੰਡਨੋਂ ਪੰਜਾਬੀ ਪਾਸ ਸਾਡਾ।
*
2. ਤਬੂਤ

ਤਬੂਤ ਧੀਆਂ ਦੇ ਉੱਠੇ ਸਕੂਲ ਵਿਚੋਂ,
ਸੁਣੇ ਕਬਰਾਂ ਕੀਰਨੇ ਰਸਤਿਆਂ ਦੇ।
ਅਮਨ ਨੂੰ ਇਸਲਾਮਾਬਾਦ ਆਈਆਂ,
ਫੋਟੋ ਬਣ ਕੇ ਸਮੇਤ ਬਸਤਿਆਂ ਦੇ।
ਸੌ ਤੇ ਅਠਾਹਠ ਦੀ ਇਕੋ ਮੰਗ ਆਹੀ,
ਰੋਕੋ ਕਦਮ ਅਮਰੀਕਣਾਂ ਮਸਤਿਆਂ ਦੇ।
‘ਰੂਪ’ ਸ਼ਾਇਰਾ ਇਰਾਨੀ ਕਹਿਣ ਧੀਆਂ,
ਜਿੰਦਾਂ ਜਾਵਣ ਨਾ ਭਾਅ ਸਸਤਿਆਂ ਦੇ।
*
3. ਇਸ਼ਕ ਮਧਾਣੀ

ਅਲੀ ਹੈਦਰ ਸੁਰਤ ਦਾ ਜਾਗ ਲਾਇਆ,
ਪਾਣੀ ਮੁਕਬਲ ਰੀਝ ਦਾ ਛਿੜਕਿਆ ਏ।
ਵਾਰਿਸ ਪਾ ਕੇ ਮਧਾਣੀ ਇਸ਼ਕ ਵਾਲੀ,
ਬੈਂਤ ਰਸ਼ਕਾਂ ਦੇ ਨਾਲ ਰਿੜਕਿਆ ਏ।
ਬਰਖੁਰਦਾਰ ਤੇ ਸ਼ਾਹ ਮੁਹੰਮਦੇ ਦਾ,
ਮਿਸ਼ਰਾ ਬੰਦਸ਼ੋਂ ਮੂਲ ਨਾ ਥਿੜਕਿਆ ਏ।
‘ਰੂਪ’ ਸ਼ਾਇਰ ਨੇ ਮੱਖਣ ਕੱਢ ਲੀਤਾ,
ਕੁੱਜਾ ਸਾਬਤ ਨਾ ਕਿਧਰੋਂ ਤਿੜਕਿਆ ਏ।
*
4. ਖੇਖਣ

ਲੋਕਾਂ ਲਈ ਚੁਣੀ ਸਰਕਾਰ ਹੁੰਦੀ,
ਬੋਰਡ ਲਾਂਵਦੀ ਏ ਮਸ਼ਹੂਰੀਆਂ ਦੇ।
ਦਿਨ ਦੀਵੀਂ ਅੱਖਾਂ ਵਿਚ ਪਾਏ ਘੱਟਾ,
ਕਜ ਢੱਕਦੀ ਏ ਲੋਕਾ ਦੂਰੀਆਂ ਦੇ।
ਕਈ ਅਹਿਮਕ ਪੜ੍ਹ ਕੇ ਨੇ ਫੁੱਲ ਜਾਂਦੇ,
ਕੋਈ ਫੁਲਕੇ ਫੁੱਲਣ ਤੰਦੂਰੀਆਂ ਦੇ।
‘ਰੂਪ’ ਸ਼ਾਇਰਾ ਤੂੰ ਸਿੱਖ ਸੁਆਲ ਕਰਨੇ,
ਖੇਖਣ ਛੱਡ ਕੇ ਜੀ ਹਜ਼ੂਰੀਆਂ ਦੇ।
*
ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
ਜਿਲ੍ਹਾ ਜਲੰਧਰ (ਪੰਜਾਬ)
+91 94652-25722

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1808
***

+94652-29722 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →