9 October 2024

ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ— ਰੂਪ ਲਾਲ ਰੂਪ

ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ ਵਲੋਂ ਸਾਬਕਾ ਜਿਲ੍ਹਾ ਸਿਖਿਆ ਅਫਸਰ ਰੂਪ ਲਾਲ ਰੂਪ ਦੀ ਪ੍ਰਧਾਨਗੀ ਹੇਠ ਇਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਕਾਮਰੇਡ ਗੁਰਨਾਮ ਸਿੰਘ ਨਿੱਜਰ, ਸਭਾ ਦੇ ਸਰਪ੍ਰਸਤ, ਦਾ 96 ਵਾਂ ਜਨਮ ਦਿਨ ਮਨਾਇਆ ਗਿਆ। ਸਮਾਗਮ ਦੇ ਪਹਿਲੇ ਅੱਧ ਵਿੱਚ ਸਾਰੇ ਹਾਜ਼ਰ ਮੈਂਬਰਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਜਸਵਿੰਦਰ ਸਿੰਘ ਵਿਰਦੀ ਨੇ ਕਾਮਰੇਡ ਨਿੱਜਰ ਨੂੰ ਇਲਾਕੇ ਲਈ ਪ੍ਰੇਰਨਾ ਸਰੋਤ ਦੱਸਦਿਆਂ ਉਨ੍ਹਾਂ ਵਲੋਂ ਬਤੌਰ ਅਧਿਆਪਕ, ਜਥੇਬੰਦਕ ਆਗੂ ਅਤੇ ਇਕ ਸਰਗਰਮ ਸਮਾਜਕ ਕਾਰਜ ਕਰਤਾ ਵਜੋਂ ਸਮਾਜ ਹਿੱਤਕਾਰੀ ਕਾਰਜਾਂ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਹਰਮੀਤ ਸਿੰਘ ਅਟਵਾਲ ਪ੍ਰਸਿੱਧ ਸਾਹਿਤਕਾਰ ਨੇ ਆਪਣੇ ਭਾਸ਼ਣ ਵਿੱਚ ਕਾਮਰੇਡ ਨਿੱਜਰ ਦੇ ਪੁਰਖਿਆਂ ਵਲੋਂ ਆਜ਼ਾਦੀ ਦੇ ਸੰਘਰਸ਼ ਵਿਚ ਪਾਏ ਯੋਗਦਾਨ ਦੀ ਚਰਚਾ ਕੀਤੀ। ਪ੍ਰੋ: ਹਰਦੀਪ ਰਾਜਾਰਾਮ ਨੇ ਨਿੱਜਰ ਦੇ ਵਡੇਰੀ ਉਮਰ ਵਿੱਚ ਸਰਗਰਮ ਰਹਿਣ ਨੂੰ ਸਮਾਜ ਲਈ ਇਕ ਚੰਗਾ ਸੁਨੇਹਾ ਦੱਸਿਆ। ਰੂਪ ਲਾਲ ਰੂਪ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਪੁਰਾਣੀ ਤੇ ਨਵੀਂ ਪੀੜ੍ਹੀ ਵਿਚਾਲੇ ਸਾਂਝ ਦੀ ਇਕ ਅਜਿਹੀ ਕੜੀ ਹੈ ਜੋ ਸਮਾਜਕ ਰਿਸ਼ਤਿਆਂ ਨੂੰ ਹੰਢਣਸਾਰ ਬਣਾਉਣ ਦੀ ਸਮਰੱਥਾ ਰੱਖਦੀ ਹੈ। ਕਾਮਰੇਡ ਨਿੱਜਰ ਨੇ ਆਪਣੇ ਭਾਸ਼ਣ ਵਿੱਚ ਆਪਣੀ ਸਿਹਤ ਦਾ ਰਾਜ ਸਾਦਾ ਭੋਜਨ, ਲੰਮੀ ਸੈਰ, ਉਸਾਰੂ ਸੋਚ ਤੇ ਨਿਰੰਤਰ ਦੋਸਤਾਂ ਦੀ ਸੰਗਤ ਵਿਚ ਰਹਿਣਾ ਦੱਸਿਆ।

ਸਮਾਗਮ ਦੇ ਦੂਜੇ ਅੱਧ ਦਾ ਆਗਾਜ਼ ਮਾਸਟਰ ਬਲਦੇਵ ਚੰਦ ਦੀ ਪਹਿਲੀ ਲਿਖੀ ਕਵਿਤਾ ਨਾਲ ਹੋਇਆ। ਸੋਡੀ ਸੱਤੋਵਾਲੀ ਨੇ ‘ਭੁਲੱਕੜ ਜਨਾਨੀ’ ਹਾਸਰਸ ਦੀ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਹਾਸੇ ਦਾ ਚੰਗਾ ਅਭਿਆਸ ਕਰਵਾਇਆ। ਲਾਲੀ ਕਰਤਾਰਪੁਰੀ ਨੇ ‘ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਫੜ ਲੈਂਦਾ ਏਂ ‘ ਗੀਤ ਤਰੰਨਮ ਵਿੱਚ ਗਾ ਕੇ ਚੰਗਾ ਰੰਗ ਬੰਨ੍ਹਿਆਂ। ਦਲਜੀਤ ਮਹਿਮੀ ਤੇ ਸੁਖਦੇਵ ਸਿੰਘ ਗੰਢਵਾਂ ਦੇ ਤਰੰਨਮ ਵਿਚ ਗਾਏ ਗੀਤ ਵੀ ਸਰੋਤਿਆਂ ਨੂੰ ਕੀਲਣ ਵਿੱਚ ਸਫਲ ਰਹੇ। ਜਸਪਾਲ ਜੀਰਵੀ, ਮਦਨ ਬੋਲੀਨਾ, ਮਨੋਜ ਫਗਵਾੜਵੀ, ਸਰਵਨ ਭਾਰਦਵਾਜ, ਦਰਸ਼ਨ ਸਿੰਘ ਦਰਸ਼ੀ, ਸੁਦੇਸ਼ ਕੁਮਾਰੀ ਦੀਆਂ ਕਵਿਤਾਵਾਂ ਸਮਕਾਲੀ ਹਾਲਾਤ ਦੀ ਵਧੀਆ ਤਰਜਮਾਨੀ ਕਰ ਗਈਆਂ। ਇਸ ਮੌਕੇ ਹਰਵਿੰਦਰ ਸਿੰਘ ਸਾਬੀ, ਸਰਵਨ ਦਾਸ ਕਡਿਆਣਾ, ਭਾਨ ਸਿੰਘ, ਸਰਦਾਰਾ ਸਿੰਘ ਨਰ, ਹਰਸ਼ਾਨਵੀਰ, ਕਾਂਤਾ ਰਾਣੀ, ਮੰਜੂ ਆਦਿ ਵੀ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਹਰਦੀਪ ਰਾਜਾਰਾਮ ਤੇ ਸੁਦੇਸ਼ ਕੁਮਾਰੀ ਨੇ ਸਾਂਝੇ ਤੌਰ ‘ਤੇ ਨਿਭਾਈ।
***
ਰੂਪ ਲਾਲ ਰੂਪ
ਪ੍ਰਧਾਨ
ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ
94652-25722

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1128
***

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →