18 April 2024

ਨਾਮਵਰ ਕਵੀ ਚਰਨ ਸੀਚੇਵਾਲਵੀ ਦੀ ਯਾਦ ਵਿੱਚ ਪਹਿਲਾ ਕਵੀ ਦਰਬਾਰ—ਰੂਪ ਲਾਲ ਰੂਪ

ਪੰਜਾਬੀ ਦੇ ਨਾਮਵਰ ਕਵੀ ਚਰਨ ਸੀਚੇਵਾਲਵੀ ਦੀ ਯਾਦ ਨੂੰ ਸਮਰਪਿਤ ਪਹਿਲਾ ਕਵੀ ਦਰਬਾਰ ‘ਗੁਰਦੁਆਰਾ ਗੁਰਪਰਕਾਸ਼ ਸਾਹਿਬ’ ਨਿਰਮਲ ਕੁਟੀਆ ਪਵਿੱਤਰ ਵੇਈਂ, ਸੁਲਤਾਨਪੁਰ ਲੋਧੀ ਵਿਖੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ। ਚਰਨ ਸੀਚੇਵਾਲਵੀ ਨੇ ਕਾਵੇਰੀ, ਕੋਇਲ ਦੀ ਕੂ ਹੂ, ਸੱਚੇ ਪਾਤਸ਼ਾਹ, ਘੁੱਗੀ ਦਾ ਵਿਰਲਾਪ, ਚੁੱਪ ਦੀ ਆਵਾਜ਼, ਲਭ ਪਈ ਰਾਣੀ ਆਦਿ ਇਕ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਚਿਰਾਂ ਤੋਂ ਜਲੰਧਰ ਵੱਸਦਾ ਹੋਣ ਦੇ ਬਾਵਜੂਦ ਉਹ ਆਪਣੇ ਪਿੰਡ ਸੀਚੇਵਾਲ ਨਾਲ ਸਿਰੇ ਦਾ ਮੋਹ ਰੱਖਦਾ ਸੀ। ਤਾਅ ਉਮਰ ਉਹ ਨਿਰਮਲ ਕੁਟੀਆ ਸੀਚੇਵਾਲ ਨਾਲ ਜੁੜਿਆ ਰਿਹਾ ਅਤੇ ਉਸ ਨੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨੂੰ ਸਮਰਪਿਤ ਬਹੁਤ ਸਾਰੀ ਕਾਵਿ ਰਚਨਾ ਵੀ ਕੀਤੀ। ਇਸ ਪਵਿੱਤਰ ਕਾਰਜ ਨਾਲ ਉਸ ਨੇ ਰੂਪ ਲਾਲ ਰੂਪ, ਫਕੀਰ ਚੰਦ ਤੁਲੀ, ਸੁਜਾਨ ਸਿੰਘ ਸੁਜਾਨ,ਮਨੋਹਰ ਸਿੰਘ ਸਾਦਿਕ, ਚਰਨ ਦਾਸ ਜੱਖੂ, ਆਸ਼ੀ ਈਸਪੁਰੀ, ਗਿਆਨੀ ਅਜੀਤ ਸਿੰਘ ਫਤਿਹਪੁਰੀ ਆਦਿ ਵਰਗੇ ਸ਼ਾਇਰਾਂ ਨੂੰ ਵੀ ਜੋੜਿਆ। ਉਸ ਦੀ ਨਿਸ਼ਠਾ ਦੇ ਸਤਿਕਾਰ ਵਜੋਂ ਇਸ ਪਲੇਠੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਰਾਮ ਸਿੰਘ ਇਨਸਾਫ, ਜਸਪਾਲ ਸਿੰਘ ਜੀਰਵੀ, ਜਗਦੀਸ਼ ਰਾਣਾ, ਆਸ਼ੀ ਈਸਪੁਰੀ, ਕੁਲਵਿੰਦਰ ਕਮਲ, ਸੁਰਜੀਤ ਸਿੰਘ ਬਲਾੜੀ ਆਦਿ ਨੇ ਭਾਗ ਲਿਆ। ਕਵੀ ਦਰਬਾਰ ਉਪਰੰਤ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਨੇ ਆਏ ਕਵੀਆਂ ਦਾ ਸਨਮਾਨ ਕੀਤਾ। ਇਸ ਮੌਕੇ ਤੇ ਚਰਨ ਸੀਚੇਵਾਲਵੀ ਦੀਆਂ ਬੇਟੀਆਂ ਗੁਰਜੀਤ ਕੌਰ ਅਤੇ ਹਰਜਿੰਦਰ ਕੌਰ ਵੀ ਹਾਜਰ ਸਨ। ਬੇਟੀ ਅਮਰਜੀਤ ਕੌਰ ਅਤੇ ਕਰਮਜੀਤ ਕੌਰ ਨੇ ਸੋਸ਼ਲ ਮੀਡੀਆ ‘ਤੇ ਹਾਜਰੀ ਲੁਆਈ ਮਰਹੂਮ ਸ਼ਾਇਰ ਦੇ ਪ੍ਰੇਮੀਆਂ ਵਲੋਂ ਨਿਰਮਲ ਕੁਟੀਆ, ਸੀਚੇਵਾਲ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ।
 

 

 

 

***
276
***
ਰੂਪ ਲਾਲ ਰੂਪ
ਪ੍ਰਧਾਨ
ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ
94652-29722

About the author

✍️ਰੂਪ ਲਾਲ ਰੂਪ
+94652-29722 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →