7 December 2024

‘ਜਾਗਦੇ ਬੋਲ’ ਚੋਣਵੀਆਂ ਕਵਿਤਾਵਾਂ ਦਾ ਸਾਂਝਾ ਗੁਲਦਸਤਾ—ਸੰਪਾਦਕ : ਰੂਪ ਲਾਲ ਰੂਪ

‘ਜਾਗਦੇ ਬੋਲ’ ਚੋਣਵੀਆਂ ਕਵਿਤਾਵਾਂ ਦਾ ਸਾਂਝਾ ਗੁਲਦਸਤਾ—ਸੰਪਦਕ : ਰੂਪ ਲਾਲ ਰੂਪ
ਪ੍ਰਕਾਸ਼ਕ :
ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ:), ਜਲੰਧਰ
ਮੁੱਲ: 300 ਰੁਪਏ
ਸਫ਼ੇ : 144
ਸੰਪਰਕ: 946 52-29722

‘ਜਾਗਦੇ ਬੋਲ’ ਕਾਵਿ ਪੁਸਤਕ 41 ਪ੍ਰਗਤੀਵਾਦੀ ਕਵੀਅਾਂ ਦੀਆਂ ਚੋਣਵੀਆਂ ਕਵਿਤਾਵਾਂ ਦਾ ਸਾਂਝਾ ਗੁਲਦਸਤਾ ਹੈ, ਜਿਸਨੂੰ ‘ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ:) ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ‘ਚ ਅਜੋਕੇ ਭ੍ਰਿਸਟ ਸਿਸਟਮ ਖਿਲਾਫ਼ ਵਿਦਰੋਹ ਵੀ ਹੈ, ਟੁੱਟ ਚੁੱਕੇ ਮਨੁੱਖ ਲਈ ਹੌਸਲੇ ਦੀ ਚਿਣਗ ਵੀ ਹੈ, ਅਜੋਕੇ ਮਤਲਬਪ੍ਰਸਤੀ ਰਿਸ਼ਤਿਅਾਂ ਦੀ ਤਸਵੀਰਕਸ਼ੀ, ਦਿਨੋ ਦਿਨ ਟੁੱਟ ਰਹੀ ਕਿਸਾਨੀ ਆਰਥਿਕਤਾ ਦੀ ਹੂਕ, ਗਾੜ੍ਹੇ ਹਨੇਰਿਅਾਂ ਦੀ ਭਟਕਣ ਤੋਂ ਚਾਨਣ ਰਿਸ਼ਮਾਂ ਤੱਕ ਦਾ ਸਫ਼ਰ ਅਤੇ ਅਜੋਕੇ ਜੀਵਨ ਦੀਅਾਂ ਕਈ ਚਲੰਤ ਗੰਭੀਰ ਸਮੱਸਿਆਵਾਂ ਨੂੰ ਪਰਤ ਦਰ ਪਰਤ ਫਰੋਲਿਆ ਗਿਆ ਹੈ। ਇਸ ਕਾਵਿ ਸੰਗ੍ਰਹਿ ਦੀਅਾਂ ਕੁਝ ਕਵਿਤਾਵਾਂਸ਼ ਦਾ ਜ਼ਿਕਰ ਕਰਨਾ ਬਣਦਾ ਹੈ।

ਸਵਿੰਦਰ ਸੰਧੂ ਦੱੀ ਕਵਿਤਾ ‘ਭੰਡਾ ਭੰਡਾਰੀਅਾ’ ਅਜੋਕੇ ਸਮਾਜਿਕ ਵਰਤਾਰੇ ‘ਤੇ ਿਤੱਖੀਅਾਂਾਂ ਟਕੋਰਾਂ ਵੀ ਕਰਦੀ ਹੈ ਅਤੇ ਸਮੇਂ ਦੇ ਤੂਫ਼ਾਨਾਂ ਅੱਗੇ ਹਿੱਕ ਡਾਹੁਣ ਦਾ ਫੌਲਾਦੀ ਹੋਸਲਾ ਵੀ ਰੱਖਦੀ ਹੈ:
ਤੇਰੇ ਖੇਤ ਤੇਰੇ ਹੀ ਦਾਣੇ,
ਤੂੰ ਅੁਪਜਾਏ ਸਭ ਨੇ ਖਾਣੇ।
ਮੌਸਮ, ਮੰਡੀ ਤੇ ਮਹਿੰਗਾਈ,
ਦੁੱਖੜੇ ਤੇਰੇ ਕਿਸੇ ਨਾ ਜਾਣੇ।
ਸਿਰ ਤੇ ਕਰਜ਼ੇ ਦੀ ਤਲਵਾਰ,
ਅੰਨਦਾਤੇ! ਹਿੰਮਤ ਨਾ ਹਾਰ।

ਪੱਗੜੀ ਸਾਂਭ ਸਿਪਹਸਲਾਰ। (ਪੰਨਾ : 25)

ਭਾਸ਼ੋ ਦੀ ਕਵਿਤਾ ‘ਪ੍ਰਦਰਸ਼ਨੀਆਂ ਅਤੇ ਪੈੜਾਂ’, ਰੂਪ ਲਾਲ ਰੂਪ ਦੀ ਕਵਿਤਾ ਲੋਕਤੰਤਰ ਦਾ ਮੂੰਹ’ ਵੋਟ-ਵਟੋਰੂ ਲੀਡਰਾਂ ਦੀ ਲਾਰੇ- ਲੱਪਿਆਂ, ਝੂਠਾਂ ਫਰੇਬਾਂ ਵਾਲੀ ਰਾਜਨੀਤੀ ਦਾ ਭਾਂਡਾ ਚੁਰਾਹੇ ਭੰਨਦੀਆਂ ਜਾਪਦੀਆਂ ਹਨ :
ਵੋਟਾਂ ਵਾਲੇ ਪੰਜੀ ਸਾਲੀਂ ਮਾਰ ਜਾਂਦੇ ਗੇੜਾ
ਪਿੰਡ ਸੁੱਟ ਜਾਂਦੇ ਲਾਰਿਆਂ ਦੀ ਪੰਡ।
ਸੱਤ੍ਹਾ ਦਿਆਂ ਬੱਦਲਾਂ ‘ਚ ਵਰਦੇ ਕਾਨੂੰਨ ਕਾਲੇ
ਆਸਾਂ ਸਭ ਜਾਂਦੀਆਂ ਕਰੰਡ। (ਪੰਨਾ: 29)

ਜਸਪਾਲ ਜ਼ੀਰਵੀ ਦੀ ਗ਼ਜ਼ਲ ਦਾ ਇਕ ਸ਼ਿਅਰ ਵੇਖੋ:
ਜੇ ਨਜ਼ਰੀਆ ਤੰਗ ਨਾ ਹੋਵੇ
ਮਨ ਦੀ ਸ਼ਾਂਤੀ ਭੰਗ ਨਾ ਹੋਵੇ।
ਹੁਣ ਬੰਦੇ ਵਿਚ ਜ਼ਹਿਰ ਜ਼ਿਆਦੈ,
ਸੌਂਪ ਤੋਂ ਬੰਦਾ ਡੰਗ ਨਾ ਹੋਵੇ। (ਪੰਨਾ : 136)

ਇਸ ਕਾਵਿ ਸੰਗ੍ਰਹਿ ਵਿਚ ਉਂਕਾਰ ਸਿੰਘ ਦੀ ਕਵਿਤਾ ‘ਮੇਰਾ ਭਾਰਤ ਮਹਾਨ’ ਮਾਲਵਿੰਦਰ ਸ਼ਾਇਰ ਦੀ ‘ਦੋਹਿਰਾ ਗ਼ਜ਼ਲ, ਨਛੱਤਰ ਸਿੰਘ ਭੋਗਲ ਦੀ ਕਵਿਤਾ ‘ਕੁਰਸੀ’, ਗੁਰਪ੍ਰੀਤ ਸਿੰਘ ਕਾਉਣੀ ਦੀ ਕਵਿਤਾ ‘ਕਿੱਥੋਂ ਦਾ ਵਿਕਾਸ’, ਜਸਵਿੰਦਰ ਦੂਹੜ ਦੀ ਕਵਿਤਾ ‘ਔਕੜ-ਬੋਕੜ’, ਬਲਵਿੰਦਰ ਬਾਲਮ ਦੀਆਂ ਗ਼ਜ਼ਲਾਂ, ਚਰਨ ਪੁਆਧੀ ਦੀ ਪੁਆਧੀ ਵਿਅੰਗ ਕਵਿਤਾ ‘ਮੇਰੇ ਗੌਂਅ ਕਾ ਮਹੌਲ’ ਵਿਸ਼ੇਸ਼ ਧਿਆਨ ਖਿੱਚਦੀਆਂ ਹਨ। ਇਸ ਤੋਂ ਇਲਾਵਾ ਇਸ ਕਾਵਿ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਹੀ ਕਾਬਲੇ-ਤਾਰੀਫ਼ ਹਨ ਅਤੇ ਜ਼ਿੰਦਗੀ ਦੇ ਵੱਖ-ਵੱਖ ਅਹਿਮ ਪਹਿਲੂਆਂ ਨੂੰ ਰੂਪਮਾਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਇਹ ਸਾਂਝੀ ਕਾਵਿ ਪੁਸਤਕ ‘ਜਾਗਦੇ ਬੋਲ’ ਪੜ੍ਹਣਯੋਗ ਵੀ ਹੈ ਅਤੇ ਸਾਂਭਣਯੋਗ ਵੀ। ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ:) ਜਲੰਧਰ ਵਲੋਂ ਤਿਆਰ ਕੀਤੇ ਇਸ ਸਾਂਝੇ ਕਾਵਿ ਸੰਗ੍ਰਹਿ ਦੇ ਉਦਮ ਦਾ ਭਰਪੂਰ ਸਵਾਗਤ ਕਰਨਾ ਬਣਦਾ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1322
***

+94652-29722 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →