ਭੂਪਿੰਦਰ ਸੱਗੂ, ਵੁਲਵਰਹੈਂਪਟਨ ( ਯੂ.ਕੇ. ) ਦੀਆਂ ਦੋ ਗ਼ਜ਼ਲਾਂ |
ਗ਼ਜ਼ਲ
ਇਸ ਨਗਰੀ ਦੀਆਂ ਜੂਹਾਂ ਅੰਦਰ ਖ਼ਾਮੋਸ਼ੀ, ਤਨਹਾਈ ਹੈ । ਸ਼ੀਸ਼-ਮਹੱਲ ਦੇ ਵਿੱਚੋਂ ਮੈਨੂੰ ਸੁਣ ਰਹੀਆਂ ਨੇ ਚੀਖ਼ਾਂ ਅੱਜ , ਕਾਗਜ਼ ਦਾ ਰਾਵਣ ਤਾਂ ਚੁੱਪ ਹੈ, ਇਹ ਮੂੰਹੋਂ ਕੀ ਬੋਲੇਗਾ , ਲਾਸ਼ਾਂ ਦੇ ਅੰਬਾਰ ਚੁਫੇਰੇ ਗਿਰਝਾਂ ਘੁੰਮਣ ਅੰਬਰ ‘ਤੇ , ‘ਨ੍ਹੇਰਾ ਹੀ ‘ਨ੍ਹੇਰਾ ਹੈ ਭਾਵੇਂ ਜਲਦ ਸਵੇਰਾ ਹੋਵੇਗਾ , ਲੱਭ ਲੈ ਪਾਣੀ , ਧੂੰਆਂ ਤੇਰੇ , ਘਰ ਤੀਕਰ ਵੀ ਪਹੁੰਚ ਗਿਆ, “ ਸੱਗੂ “ ਧਾਗਾ ਉਲਫ਼ਤ ਦਾ ਨਾ, ਟੁੱਟਣ ਦਿੱਤਾ ਆਪਾਂ ਨੇ , ਭੂਪਿੰਦਰ ਸੱਗੂ, ਵੁਲਵਰਹੈਂਪਟਨ ( ਯੂ.ਕੇ. ) ————————-੦——————- ਗ਼ਜ਼ਲ ਮੁਹੱਬਤ ਦਾ ਨਸ਼ਾ ਰੋਲੇ , ਝਨਾਂ ਅੰਦਰ, ਥਲਾਂ ਅੰਦਰ । ਮੁਹੱਬਤ ਦੀ ਹਿਨਾਂ ਵਰਗੀ , ਨਾ ਦੁਨੀਆਂ ‘ਤੇ ਹਿਨਾਂ ਕੋਈ , ਅਗਰ ਮਸਜਦ ‘ਚ ਜਾਣਾ ਹੈ, ਦਿਲੋਂ ਇਹ ਹੀ ਦੁਆ ਕਰਨਾ, ਜ਼ਮਾਨੇ ਵਾਲਿਆਂ ਲਾਏ ਨੇ ਫ਼ਤਵੇ ਏਸ ਦੇ ਉੱਤੇ , ਹੈ ਭੁਜਦਾ ਥੱਲ ‘ਚ ਕਿਹੜਾ , ਕੌਣ ਮੱਝਾਂ ਨੂੰ ਚਰੁੰਦਾ ਹੈ , ਇਨ੍ਹਾਂ ਵਿਚ ਦੇਖਦੈ ਪਿੰਜਰ ਇੱਛਾਵਾਂ ਦੇ ਕਈ “ ਸੱਗੂ “ , ਭੂਪਿੰਦਰ ਸੱਗੂ , ਵੁਲਵਰਹੈਂਪਟਨ ( ਯੂ.ਕੇ. ) |
***
828 *** |