28 April 2024

1. ਸਰਦਾਰੀ, ਮਜ਼ਦੂਰੀ ਜਾਂ ਫਿਰ ਮਜ਼ਬੂਰੀ/2. ਕੁੜੱਤਣ—ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

1. ਸਰਦਾਰੀ, ਮਜ਼ਦੂਰੀ ਜਾਂ ਫਿਰ ਮਜ਼ਬੂਰੀ

ਅੱਜਕਲ ਹਰ ਰੋਜ਼ ਬੇਹੱਦ ਦੁਖਦਾਈ ਖਬਰਾਂ ਬਾਹਰਲੇ ਦੇਸ਼ਾਂ ਤੋਂ ਸੁਣਨ ਨੂੰ ਮਿਲ ਰਹੀਆਂ ਹਨ। ਕਿਧਰੇ ਨੌਜਵਾਨ ਮੁੰਡੇ ਕੁੜੀਆਂ ਹਾਰਟ ਅਟੈਕ ਨਾਲ ਮਰ ਰਹੇ ਹਨ। ਕਿਧਰੇ ਗੋਲੀ ਦਾ ਸ਼ਿਕਾਰ ਹੋ ਰਹੇ ਹਨ, ਕਿਧਰੇ ਫੁਕਰਪੁਣੇ ਵਿੱਚ ਝੀਲਾਂ ਤੇ ਨਹਾਉਣ ਗਏ ਡੁੱਬ ਕੇ ਮਰਨ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਗੱਲ ਇਹ ਨਹੀਂ ਕਿ ਇਧਰ ਇਹ ਕੁਝ ਨਹੀਂ ਹੋ ਰਿਹਾ ਸਗੋਂ ਇਧੱਰ ਵੀ ਬਾਹਰਲੇ ਦੇਸ਼ਾਂ ਨਾਲੋਂ ਜਿਆਦਾ ਲੋਕਾਂ ਦਾ ਕਤਲੇਆਮ ਹੋ ਰਿਹਾ ਹੈ ਪਰ ਇਧਰ ਨਾਲੋਂ ਉੱਧਰ ਦਾ ਬਹੁਤ ਫਰਕ ਸੀ। ਪਰ ਹੁਣ ਉਹ ਫਰਕ ਮਿਟਦਾ ਹੋਇਆ ਨਜ਼ਰ ਆ ਰਿਹਾ ਹੈ। ਇਧਰੋਂ ਜਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਹੀ ਬਾਹਰ ਜਾ ਰਹੇ ਹਨ, ਕੋਈ ਆਈਲੈਟਸ ਕਰਕੇ, ਕੋਈ ਵਰਕ ਪਰਮਿਟ ਲੈਕੇ ਤੇ ਕੋਈ ਦੋ ਨੰਬਰ ਵਿੱਚ ਜਾਣ ਦੀ ਹੋੜ ਵਿੱਚ ਲਗਾ ਹੋਇਆ ਹੈ। ਲੱਖਾਂ ਰੁਪਏ ਖ਼ਰਚ ਕੇ ਬਾਹਰਲੇ ਦੇਸ਼ਾਂ ਦੀ ਨਾਗਰਿਤਾ ਹਾਸਲ ਕਰਨ ਵਾਸਤੇ ਜਦੋ ਜਹਿਦ ਕਰ ਰਹੇ ਹਨ। ਇੱਧਰ ਕਈ ਤਾਂ ਸਰਦਾਰਾਂ ਦੇ ਤੇ ਕਈ ਚੰਗਿਆਂ ਚੰਗਿਆਂ ਸਰਦੇ ਪੁੱਜਦੇ ਘਰਾਂ ਦੇ ਧੀਆਂ ਪੁੱਤ ਹਨ ਜਿਹਨਾਂ ਨੇ ਕਦੇ ਇਧੱਰ ਘਰ ਵਿੱਚ ਰਹਿੰਦਿਆ ਡੱਕਾ ਤੋੜ ਕੇ ਦੁਹਰਾ ਨਹੀਂ ਸੀ ਕੀਤਾ ਹੁੰਦਾ ‘ਤੇ ਉਹ ਵੀ ਉੱਧਰ ਜਾ ਕੇ ਦਿਨ ਰਾਤ ਇੱਕ ਕਰੀ ਫਿਰਦੇ ਨੇ। ਕਈ ਕਈ ਘੰਟਿਆਂ ਦਾ ਸਫ਼ਰ ਕਰਕੇ ਕੰਮ ਕਰਨ ਲਈ ਜਾਂਦੇ ਹਨ। ਕਈਆਂ ਕੋਲ ਤਾਂ ਰੋਟੀ ਖਾਣ ਵਾਸਤੇ ਵੀ ਟਾਈਮ ਨਹੀਂ ਹੁੰਦਾ। ਇੱਧਰੋਂ ਆ ਕੇ ਉੱਧਰ ਕੰਮ ਤੇ ਚਲੇ ਜਾਣਾ, ਨਾ ਸਿਹਤ ਦਾ ਖਿਆਲ ਨਾ ਕਿਸੇ ਹੋਰ ਦਾ। ਬਸ ਡਾਲਰਾਂ ਦੀ ਦੌੜ। ਕੀ ਸੱਚੀ ਮੁੱਚੀ ਹਰ ਇਕ ਨੂੰ ਇੰਨੀ ਪੈਸਿਆਂ ਦੀ ਲੋੜ ਪੈ ਗਈ ਹੈ? ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਵਿੱਚ ਇੰਨੀ ਪੈਸੇ ਦੀ ਭੁੱਖ ਵੱਧ ਗਈ ਹੋਵੇਗੀ? ਅਗਰ ਇੰਨੇ ਪੈਸੇ ਬੰਦੇ ਕੋਲ ਨਾ ਹੁੰਦੇ ਫਿਰ ਬਾਹਰ ਕਿਵੇਂ ਚਲੇ ਜਾਂਦੇ। ਬਾਹਰਲੇ ਦੇਸ਼ਾਂ ਦੀ ਹੋੜ ਨੇ ਸਾਡੇ ਸਮੁਚੇ ਪੰਜਾਬ ਦੇ ਕਾਲਜ਼ ਤੇ ਯੂਨੀਵਰਸਿਟੀਆਂ ਬੰਦ ਕਰਵਾ ਕੇ ਰੱਖ ਦਿੱਤੀਆਂ ਹਨ। ਦਸਵੀਂ ਤੋਂ ਬਾਅਦ ਕੋਈ ਵੀ ਕਿਸੇ ਵਿਸ਼ੇਸ ਵਿਸ਼ੇ ਦੀ ਚੋਣ ਹੀ ਨਹੀਂ ਕਰਦਾ, ਬਸ ਇੱਕੋ ਇੱਕ ਨਿਸ਼ਾਨਾ ਕਿ ਆਈਲੈਟਸ ਕਲੀਅਰ ਹੋ ਜਾਵੇ ਉਨਾਂ ਹੀ ਪੜ੍ਹਨਾ ਹੈ। ਮੈ ਹਰਗਿਜ਼ ਇਹ ਗੱਲ ਨਹੀਂ ਕਹਿੰਦਾ ਕਿ ਬਾਹਰ ਨਾ ਜਾਵੋ, ਜਾਵੋ ਜੰਮ ਜੰਮ ਜਾਵੋ ਪਰ ਇਧਰੋਂ ਚੰਗੀਆਂ ਡਿਗਰੀਆਂ ਕਰ ਕੇ ਜਾਵੋ। ਬਾਹਰ ਜਾ ਕੇ ਚੰਗੀ ਪੜ੍ਹਾਈ ਕਰਕੇ ਉੱਧਰ ਚੰਗੀਆਂ ਨੌਕਰੀਆਂ ਹਾਸਲ ਕਰੋ। ਉਹਨਾਂ ਨੂੰ ਆਪਣਾ ਟੈਲੇੰਟ ਵਿਖਾਵੋ। ਅੰਗਰੇਜ਼ ਤੁਹਾਡੇ ਨੌਕਰ ਲੱਗਣ, ਨਾ ਕਿ ਤੁਸੀਂ ਅੰਗਰੇਜ਼ਾਂ ਦੇ। ਫਾਇਦਾ ਫਿਰ ਹੈ ਬਾਹਰ ਜਾਣ ਦਾ। ਘਰ ਬਾਹਰ ਵੀ ਛੱਡਿਆ ਤੇ ਸਰਦਾਰੀ ਵੀ, ਫਿਰ ਜਾ ਕੇ ਦਿਹਾੜੀਆਂ ਕਰਨ ਦਾ ਕੀ ਫਾਇਦਾ। ਕੁੱਝ ਹੋਸ਼ ਕਰੋ ਆਪਣੀ ਮੱਤ ਤੋਂ ਕੰਮ ਲਵੋ। ਜੇ ਦਿਹਾੜੀਆਂ ਹੀ ਕਰਨੀਆਂ ਹਨ ਫਿਰ ਇੱਧਰ ਕੋਈ ਕੰਮ ਘੱਟ ਨੇ? ਅੱਜਕਲ ਵੇਖ ਲਵੋ ਪੰਜਾਬ ਦੇ ਵਿੱਚ ਪਰਵਾਸੀ ਭਈਆਂ ਨੇ ਮਿਹਨਤ ਕਰ ਕਰ ਕੇ ਇੱਧਰ ਕਾਰਖਾਨੇ ਖੋਲ ਲਏ ਹਨ। ਜਿਹੜੇ ਪਹਿਲਾਂ ਆਪ ਦਿਹਾੜੀਆਂ ਕਰਦੇ ਸੀ ਅੱਜ ਉਹ ਠੇਕੇਦਾਰ ਬਣ ਕੇ ਬੈਠੇ ਹੋਏ ਹਨ। ਕੀ ਅਸੀਂ ਨਹੀਂ ਠੇਕੇਦਾਰ ਬਣ ਸਕਦੇ? ਅਸੀਂ ਕੀ ਨਹੀਂ ਕਰ ਸਕਦੇ, ਸਭ ਕੁਝ ਕਰ ਸਕਦੇ ਹਾਂ, ਪਰ ਇਧਰ ਨਹੀਂ ਉੱਧਰ ਜਾ ਕੇ। ਅਜੇ ਵੀ ਸਮਾਂ ਸਾਡੇ ਕੋਲ ਹੈ ਬਚਿਆ ਜਾ ਸਕਦਾ ਹੈ। ਬਚ ਜਾਈਏ ਸਮਾਂ ਫਿਰ ਹੱਥ ਨਹੀਂ ਆਉਣਾ ਫਿਰ ਪਛਤਾਉਣਾ ਪਵੇਗਾ। ਆਪਣੀ ਸਰਦਾਰੀ ਛੱਡ ਕੇ ਬਾਹਰ ਦੀ ਮਜ਼ਦੂਰੀ ਨਾ ਕਰੀਏ। ਮਜ਼ਦੂਰੀ ਸਾਡੀ ਮਜ਼ਬੂਰੀ ਨਾ ਬਣੇ।
***
2. ਕੁੜੱਤਣ (ਮਿੰਨੀ ਕਹਾਣੀ)

ਮਹੀਨੇ ਕੁ ਬਾਹਦ ਨਸੀਬ ਕੌਰ ਆਪਣੇ ਪੇਕਿਆਂ ਤੋਂ ਵਾਪਿਸ ਆਈ। ਉਸ ਨੂੰ ਜਲਦੀ ਤਾਂ ਵਾਪਿਸ ਆਉਣਾ ਪਿਆ’, ਕਿਉਂਕਿ ਬੱਚਿਆਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਸਨ। ਘਰ ਆਉਂਦਿਆਂ ਹੀ ਭੜਥੂ ਪਾ ਦਿੱਤਾ। ਆਪਣੇ ਘਰ ਵਾਲੇ ਨੂੰ ਬੋਲਣ ਲੱਗ ਪਈ ਆਹ ਕੀ ਕੀਤਾ ਈ, ਉਹ ਕੀ ਕੀਤਾ। ਕਦੇ ਲੀੜੇ ਫਰੋਲ ਕਦੇ ਭਾਂਡੇ ਭੰਨ। ਬੁੜਬੁੜ ਕਰਦੀ ਕਦੇ ਇੱਧਰ ਜਾਂਦੀ ਕਦੇ ਉੱਧਰ ਜਾਂਦੀ। ਮੈਂ ਕੀ ਇੱਕ ਮਹੀਨੇ ਵਾਸਤੇ ਪੇਕੇ ਚਲੀ ਗਈ ਹਾਂ। ਮਗਰੋਂ ਘਰ ਦੀ ਹਾਲਤ ਹੀ ਵਿਗਾੜ ਕੇ ਰੱਖ ਦਿੱਤੀ ਸੂ। ਮੈਂ ਬਥੇਰਾ ਜਵਾਕਾਂ  ਨੂੰ ਸਮਝਾਇਆ ਸੀ ਕਿ ਮੈਂ ਨਹੀਂ ਜਾਣਾ। ਪਰ ਜਵਾਕ ਵੀ ਆਪਣੇ ਪਿਉ ਵਰਗੇ ਜ਼ਿੱਦੀ ਨੇ, ਅਖੇ ਐਤਕੀਂ ਮਾਮਿਆਂ ਦੇ ਪਿੰਡ ਪੂਰੀਆਂ ਛੁੱਟੀਆਂ ਕੱਟ ਕੇ ਆਉਣੀਆਂ ਨੇ। ਘਰ ਤਾਂ ਜਨਾਨੀਆਂ ਨਾਲ ਹੁੰਦਾ ਹੈ। ਬੰਦੇ ਘਰ ਨੂੰ ਕਿੱਥੇ ਸਾਂਭ ਸੰਭਾਲ ਕਰ ਸਕਦੇ ਨੇ। ਘਰ ਵਿੱਚ ਪਰਲੋ ਹੀ ਲਿਆ ਕੇ ਰੱਖ ਦਿੱਤੀ ਏ। ਮੱਖਣ  ਚੁੱਪ ਚੁਪੀਤਾ ਖੜਾ ਸਭ ਕੁਝ ਸੁਣਦਾ ਰਿਹਾ। ਬੱਚੇ ਆਉਂਦਿਆਂ ਹੀ ਇੱਧਰ ਉੱਧਰ ਮਿਲਣ ਚਲੇ ਗਏ। ਮੈ ਕਿਹਾ: ‘ਨਸੀਬ ਕੁਰੇ ਕੋਈ ਪੇਕਿਆਂ ਦੀ ਸੁੱਖ ਸਾਂਦ ਵੀ ਦੱਸੇਗੀ ਜਾਂ  ਫਿਰ ਊਂਟ ਪਟਾਂਗ ਹੀ ਬੋਲੀ ਜਾਵੇਂਗੀ।’
‘ਹਾਂ ਤੂੰ ਤਾਂ ਬੜਾ ਖੁਸ਼ ਹੋਵੇਂਗਾ ਮੈਨੂੰ ਘਰੋਂ ਕੱਢ ਕੇ ਪਰ ਮੈ ਨਿੱਕਲਣ ਵਾਲੀ ਨਹੀਂ।’
‘ਭਾਗਵਾਨੇ! ਤੈਨੂੰ ਘਰੋਂ ਕੱਢਣ ਦੀ ਗੱਲ ਕੀਹਨੇ ਕੀਤੀ ਏ? ਤੂੰ ਤਾਂ ਮੇਰੇ ਘਰ ਦੀ ਰਾਣੀ ਏ ਰਾਣੀ |ਜਦੋਂ ਦੀ ਤੂੰ ਸਾਡੇ ਘਰ ਆਈ ਏਂ ਘਰ ਨੂੰ ਸਵਰਗ ਹੀ ਬਣਾ ਦਿੱਤਾ ਈ।’
‘ਪਰ ਤੇਰੀ ਮਾਂ ਤਾਂ ਮੇਰੇ ਬਾਰੇ ਕੁਝ ਹੋਰ ਹੀ ਬੋਲਦੀ ਹੈ।’
‘ਨਹੀਂ, ਨਹੀਂ, ਉਹ ਤੇਰੀਆਂ ਸਿਫਤਾਂ ਹੀ ਬਹੁਤ ਕਰਦੀ ਏ।……ਜੇ ਕਹੇ ਤਾਂ ਮੈਂ ਦੋ ਘੁੱਟ ਚਾਹ ਨਾ ਬਣਾ ਦਿਆਂ।’
‘ਨਹੀਂ ਰਹਿਣ ਦੇ ਮੈਂ ਆਪੇ ਬਣਾ ਲਵਾਂਗੀ ਚਾਹ।’

ਇੰਝ ਦੋਵੇ ਜੀਅ ਨੋਕ ਝੋਕ ਕਰਦੇ ਹੀ ਪਏ ਸੀ ਕਿ ਨਸੀਬੋ ਦੀ ਨਜ਼ਰ ਘਰ ਦੀ ਕੀਤੀ ਕੰਧ ਉਤੇ ਪੈ ਗਈ। ਜਿੱਥੇ ਕੰਧ ਨਾਲ ਦੋ ਤਿੰਨ ਵੇਲਾਂ ਕਦੂਆਂ ਦੀਆਂ ਤੇ ਦੋ ਕੁ ਵੇਲਾਂ ਦੇਸੀ ਘੀਆ ਤੋਰੀ ਦੀਆਂ ਲਗੀਆਂ ਹੋਈਅਾਂ ਸਨ। ਉਹ ਕੰਧ ਦੇ ਉਪਰ ਦੀ ਚੜ੍ਹ ਕੇ ਵੱਡੇ ਭਰਾ ਦੇ ਘਰ ਵੱਲ ਜਾ ਪਹੁੰਚੀਆਂ ਸਨ। ਉਹਨਾਂ ਨਾਲ ਬਹੁਤ ਜਿਆਦਾ ਨਿੱਕੇ ਨਿੱਕੇ ਕਦੂ ਤੇ ਘੀਆ ਤੋਰੀ ਕੰਧ ਦੇ ਦੋਵੇ ਪਾਸੇ ਲੱਗੇ ਹੋਏ ਸਨ। ਉਹਨਾਂ ਨੂੰ ਵੇਖ ਕੇ ਨਸੀਬੋ ਬੋਲਣ ਲਗ ਪਈ: ‘ਅਾਂਡੇ ਕਿਤੇ ਕੁੜ੍ਹ ਕੁੜ੍ਹ ਕਿਤੇ, ਵੇਲਾਂ ਅਸਾਂ ਲਾਈਆਂ ਤੇ ਸਬਜ਼ੀਆਂ ਸਾਡੇ ਸ਼ਰੀਕ ਖਾਣ, ਇਹ ਕਿੱਧਰ ਦਾ ਇਨਸਾਫ ਹੈ? ਇਹ ਸਭ ਤੇਰੀ ਮਿਲੀ ਭੁਗਤ ਦਾ ਨਤੀਜਾ ਏ ਗੋਗੀ ਦੇ ਭਾਪਾ। ਸਾਨੂੰ ਉਹ ਵੇਖ ਨਹੀਂ ਸੁਖਾਂਦੇ ਤੇ ਅਸੀਂ ਉਹਨਾਂ ਨੂੰ ਤਾਜ਼ੀਆਂ ਸਬਜ਼ੀਆਂ ਖੁਆਈਏ।’ ਇਨਾਂ ਬੋਲਦੀ ਹੋਈ ਉਹ ਹੋ ਗਈ ਵੇਲਾਂ ਦੇ ਦੁਆਲੇ। ਵੇਲਾਂ ਨੂੰ ਫੜ ਕੇ ਮੁੱਢਾਂ ਤੋਂ ਦਾਤਰੀ ਫੇਰ ਦਿੱਤੀ, ਹੁਣ ਖਾ ਲੈਣ ਹਰੀਆਂ ਤੇ ਤਾਜ਼ੀਆਂ ਸਬਜ਼ੀਆਂ।

‘ਨਸੀਬ ਕੁਰੇ! ਤੇਰਾ ਇਹਨਾਂ ਵੇਲਾਂ ਨੇ ਕੀ ਗੁਆਇਆ ਸੀ? ਬਹੁਤੀ ਗੱਲ ਸੀ ਤਾਂ ਆਪਾਂ ਉੱਧਰਲੇ ਪਾਸਿਓ ਆਪ  ਤੋੜ ਲਿਆਉਂਦੇ। ਇੰਨੀ ਕੁੜੱਤਣ ਚੰਗੀ ਨਹੀਂ ਹੁੰਦੀ, ਹਮੇਸ਼ਾ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਹੈ।’

‘ਮੇਰੇ ਨਾਲ ਬਹੁਤਾ ਬੋਲੀ ਨਾ ਤੂੰ ਆ ਗਿਆ ਵੱਡਾ ਮਿੱਠਾ, ਮੈਨੂੰ ਕੁੜੱਤਣ ਕਹਿਣ ਵਾਲਾ।’
‘ਬੱਸ ਤੇਰੀਆਂ ਇਹਨਾਂ ਗੱਲਾਂ ਨੇ ਸਾਨੂੰ ਭਰਾਵਾਂ ਤੋਂ ਵੱਖ ਕਰਵਾਇਆ ਏ, ਨਹੀਂ ਤਾਂ ਸਾਡੀ ਦੋਹਾਂ ਭਰਾਵਾਂ ਦੀ ਆਪਸ ਵਿੱਚੋ ਸੂਈ ਨਹੀਂ ਲੰਘਦੀ।’

ਇੰਨਾ ਕਹਿ ਕੇ ਮੱਖਣ ਬਾਹਰ ਨੂੰ ਚਲਾ ਗਿਆ ਤੇ ਨਸੀਬੋਂ ਹੋਰ ਉੱਚੀ ਉੱਚੀ ਬੋਲਣ ਲੱਗ ਪਈ।
***
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ ਫਿਰੋਜ਼ਪੁਰ
758955501 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1159
***

About the author

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਵੈ-ਕਥਨ:

ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।

ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|

1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|

ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|

ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|

ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|

ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|

ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com

+91 75891 55501

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

ਸਵੈ-ਕਥਨ: ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ। ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ| 1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ| ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ| ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ| ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ| ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ| ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ| *** Subedar Jasvinder Singh Bhularia e-mail:jaswinder.bhuleria.1@gmail.com +91 75891 55501

View all posts by ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ →