‘ਆਰਮ’ ਤੋਂ ਭਾਵ ਬਾਂਹ। ਇਸ ਤਰ੍ਹਾਂ ਆਰਮੀ ਦਾ ਮਤਲੱਬ ਬਾਹਵਾਂ ਜਿਸ ਤਰਾਂ ਮਨੁੱਖੀ ਸਰੀਰ ਬਾਹਾਂ ਤੋਂ ਬਿਨਾਂ ਬੇਕਾਰ ਹੁੰਦਾ ਹੈ। ਇਸੇ ਤਰਾਂ ਇੱਕ ਦੇਸ਼ ‘ਆਰਮੀ’ ਤੋਂ ਬਿਨਾਂ ਬੇਕਾਰ ਹੁੰਦਾ ਹੈ। ਜਿਸ ਦੇਸ਼ ਦੀ ਫੌਜ਼ ਤਗੜੀ ਹੁੰਦੀ ਹੈ ਉਹ ਦੇਸ਼ ਹਮੇਸ਼ਾ ਮਜ਼ਬੂਤ ਹੁੰਦਾ ਹੈ। ਅੱਜ ਅਸੀਂ ਬੜੇ ਫਖ਼ਰ ਨਾਲ ਹਿੱਕ ਠੋਕ ਕੇ ਕਹਿ ਸਕਦੇ ਹਾਂ ਕਿ ਭਾਰਤੀ ਫੌਜ ਦੁਨੀਆਂ ਦੇ ਤੀਸਰੇ ਸਥਾਨ ਉੱਤੇ ਬਿਰਾਜਮਾਨ ਹੈ। ਜਿਸ ਦਾ ਸਭ ਤੋਂ ਲੰਬਾ ਇਤਿਹਾਸ ਹੈ। ਅੱਜ ਤੋਂ ਕਈ ਹਜ਼ਾਰਾਂ ਸਾਲ ਪਹਿਲਾਂ ਤੀਰਅੰਦਾਜ਼ੀ, ਨੇਜ਼ਾ ਬਾਜ਼ੀ ਅਤੇ ਮਾਰਸ਼ਲ ਆਰਟਸ ਨੂੰ ਧਨੁਰਵੇਦ ਦੇ ਤੌਰ ਤੇ ਜਾਣਿਆ ਜਾਂਦਾ ਸੀ। ਅਗਰ ਹੁਣ ਅਜੋਕੀ ਇੰਡੀਅਨ ਆਰਮੀ ਦੇ ਇਤਿਹਾਸ ਉਤੇ ਸੰਖੇਪ ਜਿਹੀ ਪੰਛੀ ਝਾਤ ਮਾਰੀਏ ਤਾਂ ਇਸ ਦੀ ਸ਼ੁਰੂਆਤ 1857 ਦੀ ਬਗਾਵਤ ਤੋਂ ਬਾਅਦ ਦੇ ਸਾਲਾਂ ਵਿੱਚ ਹੋਈ ਸੀ ਜਦੋਂ 1858 ਵਿੱਚ ਤਾਜ ਨੇ ਬ੍ਰਿਟਿਸ਼ ਭਾਰਤ ਦਾ ਸਿੱਧਾ ਰਾਜ ਈਸਟ ਇੰਡੀਆ ਕੰਪਨੀ ਤੋਂ ਆਪਣੇ ਹੱਥ ਵਿੱਚ ਲੈ ਲਿਆ ਸੀ। 1858 ਤੋਂ ਪਹਿਲਾਂ, ਭਾਰਤੀ ਸੈਨਾ ਦੇ ਪੂਰਵਜ ਇਕਾਈਆਂ, ਕੰਪਨੀ ਦੁਆਰਾ ਨਿਯੰਤਰਿਤ ਇਕਾਈਆਂ ਸਨ। ਜਿਨ੍ਹਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਫੀਸ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਬ੍ਰਿਟਿਸ਼ ਆਰਮੀ ਦੀਆਂ ਇਕਾਈਆਂ ਵੀ ਚਲਾਈਆਂ। ਉਨ੍ਹਾਂ ਨੂੰ ਲੰਡਨ ਵਿਚ ਬ੍ਰਿਟਿਸ਼ ਸਰਕਾਰ ਦੁਆਰਾ ਫੰਡ ਵੀ ਦਿੱਤੇ ਗਏ। ਸਭ ਤੋਂ ਪਹਿਲਾਂ ਬੰਗਾਲ ਦੇ ਮੁਸਲਮਾਨ, ਮੁੱਖ ਤੌਰ ਤੇ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਵਿਚ ਭਰਤੀ ਕੀਤੇ ਗਏ ਸਨ। ਜਿਸ ਵਿਚ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਮੁਸਲਮਾਨ ਅਤੇ ਅਵਧ ਦੇ ਪੇਂਡੂ ਮੈਦਾਨ ਤੋਂ ਉੱਚ ਜਾਤੀ ਦੇ ਹਿੰਦੂ ਸ਼ਾਮਲ ਸਨ। ਇਹਨਾਂ ਵਿੱਚੋਂ ਬਹੁਤ ਸਾਰੀਆਂ ਫੌਜੀ ਪਾਰਟੀਆਂ ਨੇ ਭਾਰਤੀ ਬਗਾਵਤ ਵਿੱਚ ਹਿੱਸਾ ਲਿਆ। ਜਿਸਦਾ ਉਦੇਸ਼ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫ਼ਰ ਨੂੰ ਉਸਦੀ ਗੱਦੀ ਤੇ ਮੁੜ ਸਥਾਪਤ ਕਰਨਾ ਸੀ। ਇਹ ਅੰਸ਼ਿਕ ਤੋਰ ਤੇ ਬ੍ਰਿਟਿਸ਼ ਅਧਿਕਾਰੀਆਂ ਦੇ ਸੰਵੇਦਨਸ਼ੀਲ ਵਿਵਹਾਰ ਕਾਰਨ ਹੋਇਆ ਸੀ। ਬਗਾਵਤ ਤੋਂ ਬਾਅਦ ਸਿਪਾਹੀਆਂ ਦੀ ਭਰਤੀ ਵਿਚ ਤਬਦੀਲੀ ਆਈ। ਖ਼ਾਸਕਰ ਰਾਜਪੂਤਾਂ, ਸਿੱਖ, ਗੋਰਖਿਆਂ, ਪਸ਼ਤੂਨ, ਗੜ੍ਹਵਾਲੀਆਂ, ਅਹੀਰਾਂ, ਮੋਹਿਆਲ, ਡੋਗਰਾ, ਜਾਟਾਂ ਅਤੇ ਬਲੋਚੀਆਂ ਨੂੰ ਭਰਤੀ ਕੀਤਾ ਗਿਆ। ਅੰਗਰੇਜ਼ਾਂ ਦੁਆਰਾ ਇਨ੍ਹਾਂ ਜਾਤੀਆਂ ਨੂੰ ਲੜਾਕੂ ਜਾਤੀਆਂ ਕਿਹਾ ਜਾਂਦਾ ਸੀ। ਇੰਡੀਅਨ ਆਰਮੀ ਦੇ ਅਰਥ ਸਮੇਂ ਸਮੇਂ ਦੇ ਨਾਲ ਬਦਲ ਗਏ। 1858 ਤੋਂ 1894 ਤੱਕ ਬੰਗਾਲ ਆਰਮੀ, ਮਦਰਾਸ ਆਰਮੀ ਅਤੇ ਬੰਬੇ ਆ ਆਰਮੀ ਕਿਹਾ ਜਾਂਦਾ ਸੀ। 1895 ਤੋਂ 1902 ਤੱਕ ਭਾਰਤ ਸਰਕਾਰ ਦੀ ਫੌਜ ਕਿਹਾ ਜਾਂਦਾ ਸੀ। ਜਿਸ ਵਿੱਚ ਬ੍ਰਿਟਿਸ਼ ਅਤੇ ਭਾਰਤੀ (ਸਿਪਾਹੀ) ਇਕਾਈਆਂ ਨੂੰ ਸ਼ਾਮਲ ਕੀਤਾ ਹੋਇਆ ਸੀ। 1903 ਤੋਂ 1947 ਤੱਕ ਭਾਰਤ ਵਿਚ ਬ੍ਰਿਟਿਸ਼ ਆਰਮੀ, ਜੋ ਬ੍ਰਿਟਿਸ਼ ਫੌਜੀ ਇਕਾਈਆਂ ਤੋਂ ਬਣੀ ਹੋਈ ਸੀ, ਲਈ ਬ੍ਰਿਟਿਸ਼ ਫੌਜੀਆਂ ਨੂੰ ਭਾਰਤ ਵਿਚ ਡਿਊਟੀ ਦੇ ਦੌਰੇ ਲਈ ਨਿਯੁਕਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਂ ਤਾਂ ਸੰਯੁਕਤ ਰਾਸ਼ਟਰ ਜਾਂ ਹੋਰ ਸਾਮਰਾਜ ਵਾਪਸ ਭੇਜ ਦਿੱਤਾ ਗਿਆ ਸੀ। ਭਾਰਤ ਦੀ ਫੌਜ ਜਿਸ ਵਿਚ ਭਾਰਤੀ ਫੌਜ ਅਤੇ ਬ੍ਰਿਟਿਸ਼ ਫੌਜ ਦੋਵੇਂ ਸ਼ਾਮਲ ਸਨ। 15 ਅਗਸਤ 1947 ਨੂੰ ਆਜ਼ਾਦੀ ਮਿਲਣ ਤੇ ਕੇ.ਐਮ. ਕਰੀਅੱਪਾ ਅਤੇ ਕੇ.ਐੱਸ. ਰਾਜਿੰਦਰ ਸਿੰਘ ਜੀ ਨੂੰ ਬ੍ਰਿਗੇਡੀਅਰ ਤੋਂ ਮੇਜਰ-ਜਨਰਲ ਦੇ ਅਹੁਦੇ ਲਈ ਤਰੱਕੀ ਦਿੱਤੀ ਗਈ। ਉਸ ਸਮੇਂ 12 ਹੋਰ ਭਾਰਤੀ ਅਧਿਕਾਰੀਆਂ ਨੇ ਬ੍ਰਿਗੇਡੀਅਰ ਦਾ ਅਹੁਦਾ ਸੰਭਾਲਿਆ ਸੀ। 1947 ਦੇ ਅੰਤ ਤੱਕ, ਕੁਲ 13 ਭਾਰਤੀ ਮੇਜਰ-ਜਰਨੈਲ ਅਤੇ 30 ਭਾਰਤੀ ਬ੍ਰਿਗੇਡੀਅਰ ਸਨ, ਤਿੰਨੋਂ ਫੌਜ ਦੀਆਂ ਕਮਾਂਡਾਂ ਦੀ ਅਗਵਾਈ ਅਕਤੂਬਰ 1948 ਤੱਕ ਭਾਰਤੀ ਅਧਿਕਾਰੀਆਂ ਦੁਆਰਾ ਕੀਤੀ ਗਈ ਸੀ। ਜਿਸ ਸਮੇਂ ਕੇਵਲ 260 ਬ੍ਰਿਟਿਸ਼ ਅਧਿਕਾਰੀ ਸਲਾਹਕਾਰ ਵਜੋਂ ਨਵੀਂ ਭਾਰਤੀ ਫੌਜ ਵਿੱਚ ਰਹੇ। ਜਾਂ ਕੁਝ ਤਕਨੀਕੀ ਯੋਗਤਾਵਾਂ ਦੀਆਂ ਜਰੂਰੀ ਪੋਸਟਾਂ ਉਤੇ ਸਨ। ਅਪ੍ਰੈਲ 1948 ਤੇ, ਵਾਈਸਰਾਇ ਦੇ ਸਾਬਕਾ ਕਮਿਸ਼ਨਡ ਅਫਸਰਾਂ (ਵੀ.ਸੀ.ਓ.) ਨੂੰ ਮੁੜ ਜੂਨੀਅਰ ਕਮਿਸ਼ਨਡ ਅਫਸਰ (ਜੇ.ਸੀ.ਓ.) ਨਾਮਜ਼ਦ ਕੀਤਾ ਗਿਆ, ਕਿੰਗਜ਼ ਕਮਿਸ਼ਨਡ ਭਾਰਤੀ ਅਧਿਕਾਰੀਆਂ (ਕੇ.ਸੀ.ਆਈ.ਓ.) ਅਤੇ ਭਾਰਤੀ ਕਮਿਸ਼ਨਡ ਅਫਸਰਾਂ (ਆਈ.ਸੀ.ਓ.) ਵਿਚਲੇ ਅੰਤਰ ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਭਾਰਤੀ ਹੋਰ ਅਹੁਦਿਆਂ ਨੂੰ ਦੁਬਾਰਾ ਬਣਾਇਆ ਗਿਆ। ਇਸ ਸਮੇਂ ਦੌਰਾਨ, ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਕਈ ਮਹੱਤਵਪੂਰਨ ਫੌਜੀ ਕਾਰਵਾਈਆਂ ਵਿੱਚ ਸ਼ਾਮਲ ਸਨ। ਖ਼ਾਸਕਰ 1947 ਦੀ ਹਿੰਦ–ਪਾਕਿ ਜੰਗ ਅਤੇ ਆਪ੍ਰੇਸ਼ਨ ਪੋਲੋ। 15 ਜਨਵਰੀ 1949 ਨੂੰ ਜਨਰਲ (ਬਾਅਦ ‘ਚ ਫੀਲਡ ਮਾਰਸ਼ਲ) ਕੇ. ਐਮ. ਕਰਿਅੱਪਾ ਭਾਰਤੀ ਮੂਲ ਦੇ ਪਹਿਲੇ ਸੈਨਾ ਮੁਖੀ ਬਣੇ ਅਤੇ ਉਹਨਾਂ ਨੂੰ ਫੌਜ ਦੀ ਧਰਮ ਨਿਰਪੱਖ, ਗੈਰ ਫਿਰਕੂ ਤੇ ਗੈਰ ਸਿਆਸੀ ਸਿਧਾਂਤ ਦੀ ਮਜ਼ਬੂਤ ਬੁਨਿਆਦ ਰੱਖੀ। ਇਸ ਵਿੱਚ ਮੁਲਕ ਦੇ ਹਰ ਵਰਗ, ਧਰਮ, ਜਾਤ, ਮੱਤ ਤੇ ਵੱਖ ਵੱਖ ਇਲਾਕਿਆਂ ਦੀ ਸ਼ਮੂਲੀਅਤ ਕੀਤੀ ਜੋ ਅਨੇਕਤਾ ‘ਚ ਕੌਮੀ ਏਕਤਾ ਦਾ ਪ੍ਰਤੀਕ ਹੈ। ਅੱਜ ਭਾਰਤ ਵਿੱਚ ਇਸ ਸਮੇਂ ਲਗਭਗ 11,29,900 ਸਰਗਰਮ ਅਤੇ 9,60,000 ਰਿਜ਼ਰਵ ਸਿਪਾਹੀ ਤੈਨਾਤ ਹਨ। ਅੱਜ ਦੀ ਤਰੀਕ ਵਿੱਚ ਭਾਰਤ ਦੀ ਥਲ ਸੈਨਾ ਦੁਨੀਆਂ ਦੀ ਸਭ ਤੋਂ ਵੱਡੀ ਤੇ ਤੀਸਰੇ ਸਥਾਨ ‘ਤੇ ਹੈ। ਜਿਸ ਕਰਕੇ ਦੁਨੀਆ ਦੇ ਸਾਰੇ ਮੁਲਕ ਭਾਰਤੀ ਫੌਜ ਤੋਂ ਕੰਨੀ ਕਰਤਾਉਂਦੇ ਹਨ। ਭਾਰਤੀ ਫੌਜ ਦੀ ਸਭ ਤੋਂ ਵੱਡੀ ਸਿਫ਼ਤ ਇਹ ਹੈ ਕਿ ਜਿੱਥੇ ਪੈਰ ਰੱਖ ਦਿੰਦੇ ਹਨ, ਫਿਰ ਉਸ ਤੋਂ ਪਿੱਛੇ ਨਹੀਂ ਹੱਟਦੇ। ਅੱਜ ਅਸੀਂ ਇਹਨਾਂ ਉੱਤੇ ਬੜਾ ਫ਼ਖ਼ਰ ਮਹਿਸੂਸ ਕਰਦੇ ਹਾਂ। ਅੱਜ ਬੱਚੇ ਬੱਚੇ ਦੀ ਜੁਬਾਨ ਉੱਤੇ ਇਹ ਨਾਹਰਾ ਹੈ: ‘ਫੌਜ ਦੇ ਜਵਾਨ ਸਾਡੇ ਦੇਸ਼ ਦੀ ਨੇ ਸ਼ਾਨ।’ 15 ਜਨਵਰੀ 1949 ਤੋਂ ਬਾਅਦ ਹਰ ਸਾਲ ਭਾਰਤੀ ਫੌਜ: ਪੂਰੀ ਸ਼ਾਨ ਨਾਲ ਸੈਨਾ ਦਿਵਸ ਮਨਾਉਂਦੀ ਆ ਰਹੀ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501