1 October 2022

ਆਓ ਬਜ਼ੁਰਗਾਂ ਦੀ ਤੰਦਰੁਸਤ ਸਿਹਤ ਦਾ ਰਾਜ਼ ਜਾਣੀਏ—ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

ਹਰ ਰੋਜ਼ ਦੀ ਤਰਾਂ ਮੈਂ ਸ਼ਾਮ ਨੂੰ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਗਿਆ। ਮੇਰੇ ਖੇਤ ਵਿੱਚੋਂ ਅਗਲੇ ਪਿੰਡਾਂ ਵਾਸਤੇ ਇਕ ਲਿੰਕ ਸੜਕ ਲੰਘਦੀ ਹੈ। ਉਸ ਸੜਕ ਤੇ ਆਮ ਤੌਰ ਤੇ ਲੋਕ ਸੈਰ ਸਪਾਟੇ ਵਾਸਤੇ ਜਿਆਦਾ ਘੁੰਮਦੇ ਹਨ। ਕਿਉਂਕਿ ਤਾਜੀ ਖੇਤਾਂ ਦੀ ਹਵਾ ਤੇ ਹਰੀਆਂ–ਭਰੀਆਂ ਫਸਲਾਂ ਵੇਖਕੇ ਵੈਸੇ ਹੀ ਰੂਹ ਖੁਸ਼ ਹੋ ਜਾਂਦੀ ਹੈ। ਮੈਂ ਸੜਕ ਦੇ ਕੋਲ ਪਹੁੰਚਿਆਂ ਤਾਂ ਸਾਡੇ ਪਿੰਡ ਦੇ ਗਿਆਨੀ ਸੇਵਾ ਸਿੰਘ ਨੂੰ ਆਪਣੇ ਸਾਇਕਲ ਤੇ ਸਵਾਰ ਹੋਇਆ ਵੇਖਿਅਾ| ਮੇਰੇ ਨਜਦੀਕ ਪਹੁੰਚ ਗਏ। ਮੈਂ ਉਹਨਾਂ ਨੂੰ ਫਤਿਹ ਬੁਲਾਈ ਤੇ ਗੋਡਿਆਂ ਨੂੰ ਹੱਥ ਲਾਇਆ ਤੇ ਉਹ ਹੱਸ ਕੇ ਸਾਇਕਲ ਤੋਂ ਥੱਲੇ ਉਤਰ ਪਏ। ਮੈਂ ਹੱਸਦੇ–ਹੱਸਦੇ ਨੇ ਉਹਨਾਂ ਦੇ ਸਾਇਕਲ ਦਾ ਹੈਂਡਲ ਫੜ ਲਿਆ| ਸਾਇਕਲ ਬੜਾ ਮਜ਼ਬੂਤ ਪਰ ਚਲਾਉਣ ਵਿੱਚ ਬਿਲਕੁਲ ਹਲਕਾ ਜਿਹਾ ਮਹਿਸੂਸ ਹੋ ਰਿਹਾ ਸੀ। ਖੈਰ! ਮੈਂ ਕਿਹਾ ‘ਬਾਪੂ ਜੀ ਤੁਸੀਂ ਕਰਮਾਂ ਵਾਲੇ ਹੋ ਜਿਹੜਾ ਇੰਨੀ ਉਮਰ ਵਿੱਚ ਅੱਜ ਵੀ ਸਾਇਕਲ ਤੇ ਘੁੰਮ ਰਹੇ ਹੋ। ਸਾਡੇ ਵਰਗੇ ਤਾਂ ਸਾਇਕਲ ਦੇ ਕੋਲ ਜਾਣ ਤੋਂ ਡਰਦੇ ਹਨ, ਚਲਾਉਣਾ ਤਾਂ ਗੱਲ ਦੂਰ ਦੀ ਹੈ।’

‘ਸੂਬੇਦਾਰ ਸਾਹਿਬ! ਤੂੰ ਸਹੀ ਕਹਿ ਰਿਹਾ ਹੈਂ। ਤੂੰ ਤਾਂ ਫੌਜ ਵਿੱਚ ਰਹਿ ਕੇ ਆਇਆ ਹੈਂ। ਤੂੰ ਤੇ ਫਿਰ ਵੀ ਅਜੇ ਫਿਟ ਨਜਰ ਆਉਣਾ ਏ। ਤੇਰੇ ਨਾਲ ਦੇ ਵੱਡੇ–ਵੱਡੇ ਤਾਂ ਢਿੱਡ ਹੀ ਮਸਾਂ ਚੁੱਕ ਕੇ ਤੁਰਦੇ ਹਨ| ਕਈ ਤਾਂ ਮੰਜੇ ਦੇ ਯਾਰ ਬਣੇ ਬੈਠੇ ਨੇ।’

ਜਦੋਂ ਇਹ ਗੱਲ ਗਿਆਨੀ ਜੀ ਨੇ ਮੈਨੂੰ ਆਖੀ ਤਾਂ ਮੈ ਫਿਰ ਉਹਨਾਂ ਨੂੰ ਅਗਲਾ ਸਵਾਲ ਕਰ ਦਿੱਤਾ ਕਿ ਤੁਸੀ ਦੱਸੋਂ ਤੁਹਾਡੀ ਸਿਹਤ ਦਾ ਕੀ ਰਾਜ਼ ਹੈ? ਤੁਸੀਂ ਲਗਪਗ 90 ਸਾਲ ਤੋਂ ਉਪਰ ਜਾ ਚੁੱਕੇ ਹੋ। ਫਿਰ ਐਨਕਾਂ ਤੋਂ ਬਗੈਰ, ਕਿਸੇ ਡੰਡੇ–ਸੋਟੇ ਤੋਂ ਬਿਨਾਂ ਸਾਇਕਲ ਦੇ ਗੇੜੇ ਖੁਆਈ ਫਿਰਦੇ ਹੋ। ਗਿਆਨੀ ਜੀ ਕਹਿਣ ਲੱਗੇ: ‘ਚਲੋ ਆਪਾਂ ਇੱਥੇ ਹੀ ਖੜ੍ਹ ਜਾਂਦੇ ਹਾਂ। ਤੇ ਫਿਰ ਮੈਂ ਤੈਨੂੰ ਅੱਜ ਆਪਣੀ ਸਿਹਤ ਦਾ ਰਾਜ ਦੱਸ ਹੀ ਦਿੰਦਾ ਹਾਂ।’

ਉਹਨਾਂ ਦੱਸਿਆ:
ਸਾਡੇ ਬਚਪਨ ਵੇਲੇ ਸਾਡੀਆਂ ਮਾਂਵਾਂ ਖੁਦ ਘਰ ਵਿੱਚ ਹੱਥ ਵਾਲੀ ਚੱਕੀ ਨਾਲ ਆਟਾ ਪੀਹੰਦੀਆਂ ਹੁੰਦੀਅਾਂ ਸਨ। ਉਹਨਾਂ ਚੌਲ ਵੀ ਉਖਲੀਆਂ ਵਿੱਚ ਹੱਥ ਨਾਲ ਛੜਨੇ। ਸਾਰਾ ਦਿਨ ਕੰਮ ਕਾਰ ਕਰਨਾ| ਅਮ੍ਰਿਤ ਵੇਲੇ ਹੱਥਾਂ ਨਾਲ ਮਧਾਣੀ ਰਿੜਕਣੀ। ਸ਼ਾਮ ਨੂੰ ਰੋਟੀ ਪਾਣੀ ਦਾ ਕੰਮ ਕਰਕੇਂ ਕਿੱਲੋ–ਕਿਲੋ ਚਰਖ਼ੇ ਨਾਲ ‘ਰੂੰ ਕੱਤਣੀ| ਫਿਰ ਜਾ ਕੇ ਅਧੀ ਰਾਤ ਨੂੰ ਸੌਣਾ। ਮੁੜ ਫਿਰ ਅਮ੍ਰਿਤ ਵੇਲੇ ਜਦੋਂ ਬਾਬਾ ਜੀ ਨੇ ਹੁਕਮਨਾਮਾ ਲੈਣਾ, ਨਹਾ ਧੋਕੇ ਗੁਰੂ ਘਰ ਜਾ ਕੇ ਆਉਣਾ| ਅਗਲੇ ਦਿਨ ਫਿਰ ਉਹੀ ਕੰਮ ਕਾਰ ਸ਼ੁਰੂ ਕਰ ਦੇਣੇ| ਥਕਾਵਟ ਨਾਂ ਦੀ ਕੋਈ ਚੀਜ ਨਹੀ ਸੀ ਹੁੰਦੀ।

ਦੇਸੀ ਘਿਓ ਦੀ ਪੰਜੀਰੀ ਖਾਣੀ ਤੇ ਦੁੱਧ ਦਹੀਂ ਰੱਜ ਕੇ ਖਾਣਾ ਪੀਣਾ| ਅੱਜ ਕਲ ਵਾਗੂੰ ਨਹੀਂ ਕਿ ਕੁੜੀਆਂ ਚਿੜੀਆਂ ਦੁੱਧ ਦਹੀਂ ਦੇ ਲਾਗੇ ਨਹੀਂ ਲੱਗਦੀਆਂ। ਬੱਸ ਬਾਹਰੋਂ ਗੋਲੀਆਂ ਮੰਗਵਾ–ਮੰਗਵਾ ਕੇ ਖਾਣ ਤੱਕ ਹੀ ਸੀਮਿਤ ਹੋ ਗਈਆਂ ਹਨ। ਫਿਰ ਰਹੀ ਸਾਡੀ ਗੱਲ, ਅਸੀਂ ਸਵੇਰੇ ਉਠ ਕੇ ਆਪਣੇ ਬਲਦਾਂ ਨੂੰ ਰਜਾ ਕੇ ਹਲ ਵਾਹੁਣੇ| ਫਿਰ ਪੱਠੇ ਵੱਢਣੇ ਅਤੇ ਸਿਰ ਤੇ ਚੁੱਕ ਕੇ ਲਿਆਉਣੇ। ਹੱਥਾਂ ਨਾਲ ਟੋਕਾ ਗੇੜ ਕੇ ਪੱਠੇ ਕੁਤਰਨੇ ਫਿਰ ਡੰਗਰਾ ਨੂੰ ਪਾ ਕੇ ਅਖਾੜਿਆਂ ਵਿੱਚ ਚਲੇ ਜਾਣਾ। ਉਥੇ ਘੋਲ ਕੁਸ਼ਤੀਆ ਕਰਨੀਆਂ, ਮੁਗਦਰ ਚੁਕਣੇ, ਡੰਡ ਮਾਰਨੇ ਤੇ ਰੱਜ ਕੇ ਸਰੀਰ ਦਾ ਪਾਣੀ(ਪਸੀਨਾ) ਕੱਢਣਾ। ਫਿਰ ਰਾਤ ਨੂੰ ਰੱਜ ਕੇ ਲੰਗਰ ਪਾਣੀ ਛਕਣਾ| ਅੱਜ ਕੱਲ ਵਾਗੂੰ ਨਹੀ ਕਿ ਸਵੇਰੇ ਉਠ ਕੇ ਕਹਿਣਾ ਕਿ ਮੈਨੂੰ ਰਾਤ ਨੂੰ ਨੀਂਦ ਹੀ ਨਹੀਂ ਆਈ| ਸਾਨੂੰ ਤਾਂ ਸੁੱਤਿਆਂ ਨੂੰ ਪਤਾ ਹੀ ਨਹੀ ਲੱਗਦਾ ਸੀ ਕਿ ਕਦੋਂ ਦਿਨ ਚੜ੍ਹ ਗਿਆ। ਸਾਨੂੰ ਤਾਂ ਉਸ ਵਕਤ ਪਤਾ ਲਗਦਾ ਸੀ ਜਦੋਂ ਬਾਪੂ ਨੇ ਅਵਾਜ ਮਾਰਨੀ ਕਿ ਉਠੋ ਪੁਤਰੋ ਬਲਦਾਂ ਨੂੰ ਪੱਠੇ ਪਾਓ ਤਾਂ ਜੋ ਜਲਦੀ ਹੱਲ ਵਾਹੁਣ ਚੱਲੀਏ।

ਅੱਜਕਲ ਦੀ ਤਾਂ ਮੁੰਡੀਰ ਕੰਮ ਨੂੰ ਹੱਥ ਹੀ ਨਹੀ ਲਾਉਂਦੀ| ਜੇ ਕੋਈ ਪਿਉ ਆਖ ਵੀ ਦੇਵੇ ਕੰਮ ਕਾਰ ਨੂੰ, ਅੱਗੋਂ ਅੱਖਾਂ ਕੱਢਣ ਲੱਗ ਜਾਂਦੇ ਹਨ। ਲਾ ਲਉ ਸੀਰੀ, ਰਹਿਣ ਦਿਉ ਕੰਮ ਐਵੇਂ ਸਾਰਾ ਦਿਨ ਕੰਮ ਕੰਮ ਲਾਈ ਰਖਦੇ ਹੋ। ਐਸ਼ ਦੀ ਜਿੰਦਗੀ ਜਿਉਣ ਵਾਸਤੇ ਆਏ ਹਾਂ| ਕੋਈ ਤੁਹਾਡੇ ਵਾਗੂੰ ਅਸੀਂ ਮਰਨਾ ਨਹੀਂ, ਇਹੋ ਜਿਹੀਆਂ ਗੱਲਾਂ ਕਰਦੇ ਨੇ। ਫਿਰ ਕਹਿੰਦੇ ਨੇ ਕਿ ਸਰੀਰ ਨਹੀਂ ਚਲਦਾ, ਬੁੱਢੇ ਹੋ ਗਏ ਹਾਂ। ਹੱਥ ਪੈਰ ਕੰਮ ਨਹੀ ਕਰਦੇ ਗੋਡੇ ਰਹਿ ਗਏ ਹਨ। ਸਭ ਨਿਕੰਮੇ ਪਣ ਦੀਆ ਗੱਲਾਂ ਹਨ|

ਗਿਆਨੀ ਜੀ ਦੀ ਇੱਕ ਵੀ ਗੱਲ ਦਾ ਮੈਂ ਜਵਾਬ ਨਾ ਦੇ ਸਕਿਆ। ਫਿਰ ਮੈਂ ਅੰਦਰੋ–ਅੰਦਰੀ ਜਰੂਰ ਸੋਚਣ ਲਈ ਮਜਬੂਰ ਹੋ ਗਿਆ। ਹੁਣ ਕਸੂਰਵਾਰ ਕਿਸ ਨੂੰ ਕਹੀਏ। ਸਾਇੰਸ ਨੂੰ! ਜਿਸ ਨੇ ਇੰਨੀ ਤਰੱਕੀ ਕਰਕੇ ਸਭ ਕੁਝ ਸਾਡੇ ਅੱਗੇ ਲਿਆਕੇ ਰੱਖ ਦਿੱਤਾ ਹੈ। ਜਾਂ ਫਿਰ ਆਪਣੇ ਆਪ ਨੂੰ ਜਿਹੜਾ ਅਸੀਂ ਕੁਝ ਕਰਦੇ ਹੀ ਨਹੀਂ।

ਫਿਰ ਮੈਂ ਉਹਨਾਂ ਨੂੰ ਸਾਇਕਲ ਬਾਰੇ ਪੁੱਛ ਲਿਆ। ਉਹ ਫਿਰ ਆਪਣੇ ਅੰਦਾਜ ਵਿਚ ਹਸ ਕੇ ਕਹਿੰਦੇ: ਇਹ ਵੀ ਮੇਰਾ ਪੁਰਾਣਾ ਯਾਰ ਹੈ| ਅਗਰ ਥੋੜਾ ਬਾਹਲਾ ਖਰਾਬ ਹੋ ਜਾਵੇ ਤਾਂ ਮੈ ਇਸ ਨੂੰ ਠੀਕ ਕਰ ਲੈਂਦਾ ਹਾਂ। ਟਾਇਰ ਟਿਊਬ ਕਈ ਵਾਰੀ ਬਦਲੀ ਕਰ ਚੁੱਕਿਆ ਹਾਂ| ਪਰ ਪਹੀਏ ਮੇਰੇ ਵਾਂਗੂੰ ਮਜ਼ਬੂਤ ਹਨ। ਚਾਰ ਮਣ ਇਸ ਤੇ ਭਾਰ ਲੱਦ ਲਉ ਫਿਰ ਵੀ ਇਸ ਨੇ ਨਹੀਂ ਡੋਲਣਾ| ਚਲਾਉਣ ਵਾਲਾ ਭਾਵੇਂ ਡੋਲ ਜਾਵੇ। ਅੱਜ ਕਲ ਹਰ ਚੀਜ ਵਿੱਚ ਤਾਂ ਮਿਲਾਵਟ ਹੋਈ ਪਈ ਹੈ। ਭਾਵੇਂ ਖਾਣ ਵਾਲੀ ਚੀਜ ਹੋਵੇ ਤੇ ਭਾਵੇਂ ਹੋਰ ਵਰਤਣ ਵਾਲੀ। ਹੇਰਾ ਫੇਰੀ ‘ਤੇ ਮਿਲਾਵਟ, ਸਭ ਨੇ, ਇਨਸਾਨ ਨੂੰ ਬੇਕਾਰ ਬਣਾ ਕੇ ਰੱਖ ਦਿਤਾ ਹੈ। ਇਸ ਕਰਕੇ ਅਸੀਂ ਜਿਆਦਾ ਚਿਰ ਜੀਅ ਨਹੀ ਸਕਦੇ।

ਮੈਂ ਸੋਚ ਰਿਹਾ ਸਾਂ: ਬੜੀ ਚੰਗੀ ਗੱਲ ਹੈ ਕਿ ਗਿਆਨੀ ਜੀ ਅਜੇ ਵੀ ਸਾਡੇ ਨਾਲੋਂ ਕਿੱਧਰੇ ਤੰਦਰੁਸਤ ਹਨ। ਗੱਲਾਂ ਬਾਤਾਂ ਕਰਦੇ–ਕਰਦੇ ਉਤੋਂ ਹਨੇਰਾ ਜਿਹਾ ਹੋਣ ਲਗ ਪਿਆ। ਉਹ ਆਪਣੇ ਸਾਇਕਲ ਉਤੇ ਟੱਲੀਆਂ ਵਜਾਉਂਦੇ ਆਪਣੇ ਘਰ ਨੂੰ ਤੁਰ ਪਏ, ਤੇ ਮੈਂ ਸੋਚਦਾ–ਸੋਚਦਾ ਆਪਣੇ ਘਰ ਨੂੰ……………..।
***
ਸੂਬਦੇਰਾ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜਪੁਰ)
+91 75891-55501
***
749

About the author

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਵੈ-ਕਥਨ:

ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।

ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|

1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|

ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|

ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|

ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|

ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|

ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com

+91 75891 55501

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

ਸਵੈ-ਕਥਨ: ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ। ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ| 1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ| ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ| ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ| ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ| ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ| ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ| *** Subedar Jasvinder Singh Bhularia e-mail:jaswinder.bhuleria.1@gmail.com +91 75891 55501

View all posts by ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ →