15 October 2024

ਵੇਲਾ— ਰੂਪ ਲਾਲ ਰੂਪ

ਵੇਲਾ ਬਦਲਿਆ ਲੱਗਾ ਗੇੜ ਵੱਡਾ,
ਰਿਸ਼ਤੇ ਬਦਲ ਗਏ ਟਣਾ-ਟਣ ਮੀਆਂ।

ਸਨੂਕੜਾ ਮਹਿਕਦਾ ਨਾ ਕਪਾਹ ਬੰਨੇ,
ਘੁੰਗਰੂ ਛਣਕਾਂਵਦੀ ਨਾ ਸਣ ਮੀਆਂ।

ਭਈਏ ਖੇਤਾਂ ‘ਚ ਨੱਕੇ ਪਏ ਮੋੜਦੇ ਨੇ,
ਜੱਟੀ ਬੰਨ੍ਹੇ ਨਾ ਕਰੇ ਛਣ ਛਣ ਮੀਆਂ।

ਚੱਕੀਰਾਹੇ ਨਾ ਗਿਰਝਾਂ, ਬੜਕੌਂਕ ਦੀਹਦੇ,
ਚਿੜੀਆਂ ਛੱਡ ਗਈਆਂ ਨੇ ਰਣ ਮੀਆਂ।

ਦੁੱਧ ਪੈਕਟਾਂ ਦੇ ਵਿੱਚ ਬਜ਼ਾਰ ਵਿਕਦਾ,
ਕੋਈ ਚੁੰਘਦਾ ਨਾ ਬੂਰੀ ਦੇ ਥਣ ਮੀਆਂ।

ਪੇਟ ਪਾੜ ਕੇ ਤੇ ਜੰਮਣ ਮਸਾਂ ਦੋ ਬੱਚੇ,
ਪੰਜ ਪੁੱਤ ਨਾ ਹੋਂਵਦੇ ਹੁਣ ਜਣ ਮੀਆਂ।

ਸਕੀ ਮਾਸੀ ਤੇ ਭੂਆ ਹੈ ਕੋਈ ਟਾਵੀਂ,
ਧਾਹਾਂ ਮਾਰਦੇ ਚਾਅ ਮਣ ਮਣ ਮੀਆ।

ਚਾਚੇ ਤਾਏ ਕਾਗਜ਼ਾਂ ਵਿੱਚ ਰਹਿ ਗਏ,
ਚਾਚੀਆਂ ਤਾਈਆਂ ਦੀ ਅਣਬਣ ਮੀਆਂ।

ਸਵਾਦ ਰਾਬ ਦਾ ਲੋਕ ਭੁੱਲ ਗਏ ਨੇ,
ਕੌਣ ਪਰਖਦਾ ਗੁੜ ਦਾ ਕਣ ਮੀਆਂ।

ਫੱਕਾ ਛੱਡਿਆ ਨਾ ਮੀਡੀਏ ਮੇਲਿਆਂ ਦਾ,
ਨਾਰਾਂ ਜਾਂਦੀਆਂ ਸੀ ਬਣ ਤਣ ਮੀਆਂ।

ਮਕਾਨ ਲੈਂਟਰਾਂ ਵਾਲੇ ਹੁਣ ਬਣਨ ਲੱਗੇ,
ਭੁੱਲ ਗਏ ਗਾਡਰਾਂ ਵਾਲੇ ਖਣ ਮੀਆਂ।

ਭੱਠੀ ਰਹੀ ਨਾ ਪਿੰਡਾਂ ਦੇ ਵਿੱਚ ਕੋਈ  ,
ਨਾ ਵੱਜਦਾ ਲੁਹਾਰ ਦਾ ਘਣ ਮੀਆਂ।

‘ਰੂਪ’ ਸ਼ਾਇਰਾ ਬਣੂਗਾ ਜਹਾਨ ਤੇਰਾ,
ਪਹਿਲਾਂ ਆਪ ਕਿਸੇ ਦਾ ਬਣ ਮੀਆਂ।
***
147
***

ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
94652-25722 

+94652-29722 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →